New Smartphone: ਸੈਮਸੰਗ ਦਾ ਵੱਡਾ ਧਮਾਕਾ! ਭਾਰਤ 'ਚ ਸਸਤਾ 5G ਸਮਾਰਟਫੋਨ ਲਾਂਚ, ਕਮਾਲ ਦੇ ਪ੍ਰੀਮੀਅਮ ਫੀਚਰ
Samsung Galaxy F06 5G launched: ਸੈਮਸੰਗ ਨੇ ਭਾਰਤ ਵਿੱਚ ਆਪਣਾ ਨਵਾਂ 5G ਸਮਾਰਟਫੋਨ Samsung Galaxy F06 5G ਲਾਂਚ ਕਰ ਦਿੱਤਾ ਹੈ। Samsung Galaxy F06 5G ਇੱਕ ਕਿਫਾਇਤੀ 5G ਫੋਨ ਹੈ ਜਿਸ ਵਿੱਚ MediaTek Dimensity 6300

Samsung Galaxy F06 5G launched: ਸੈਮਸੰਗ ਨੇ ਭਾਰਤ ਵਿੱਚ ਆਪਣਾ ਨਵਾਂ 5G ਸਮਾਰਟਫੋਨ Samsung Galaxy F06 5G ਲਾਂਚ ਕਰ ਦਿੱਤਾ ਹੈ। Samsung Galaxy F06 5G ਇੱਕ ਕਿਫਾਇਤੀ 5G ਫੋਨ ਹੈ ਜਿਸ ਵਿੱਚ MediaTek Dimensity 6300 ਪ੍ਰੋਸੈਸਰ ਹੈ ਤੇ ਇਹ 4 ਸਾਲਾਂ ਤੱਕ ਦੇ Android OS ਅਪਡੇਟਸ ਦੇ ਨਾਲ ਆਉਂਦਾ ਹੈ। Samsung Galaxy F06 5G ਵਿੱਚ ਇੱਕ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿੱਚ ਪ੍ਰਾਇਮਰੀ ਲੈਂਸ 50 ਮੈਗਾਪਿਕਸਲ ਦਾ ਹੈ।
ਸੈਮਸੰਗ ਗਲੈਕਸੀ F06 5G ਦੇ ਸਪੈਸੀਫਿਕੇਸ਼ਨ
Samsung Galaxy F06 5G ਵਿੱਚ 6.7-ਇੰਚ HD+ ਡਿਸਪਲੇਅ ਹੈ ਜਿਸ ਦੀ ਪੀਕ ਬ੍ਰਾਈਟਨੈੱਸ 800 nits ਹੈ। ਇਸ ਵਿੱਚ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ ਦੇ ਨਾਲ ਮੀਡੀਆਟੈੱਕ ਡਾਇਮੈਂਸਿਟੀ 6300 ਪ੍ਰੋਸੈਸਰ ਹੈ। Samsung Galaxy F06 5G ਨੂੰ Android 15 'ਤੇ ਆਧਾਰਿਤ One UI 7.0 ਮਿਲੇਗਾ ਤੇ ਚਾਰ ਸਾਲਾਂ ਲਈ ਸਾਫਟਵੇਅਰ ਅੱਪਡੇਟ ਦੇ ਨਾਲ-ਨਾਲ ਸੁਰੱਖਿਆ ਅੱਪਡੇਟ ਵੀ ਮਿਲਣਗੇ।
Samsung Galaxy F06 5G ਦਾ ਕੈਮਰਾ
Samsung Galaxy F06 5G ਵਿੱਚ ਇੱਕ ਡਿਊਲ ਰੀਅਰ ਕੈਮਰਾ ਸੈੱਟਅੱਪ ਹੈ ਜਿਸ ਵਿੱਚ ਪ੍ਰਾਇਮਰੀ ਲੈਂਸ 50 ਮੈਗਾਪਿਕਸਲ ਦਾ ਹੈ ਜਿਸ ਦਾ ਅਪਰਚਰ f/1.8 ਹੈ। ਦੂਜਾ ਲੈਂਸ 2 ਮੈਗਾਪਿਕਸਲ ਦਾ ਹੈ। ਸੈਲਫੀ ਲਈ ਫਰੰਟ 'ਤੇ 8 ਮੈਗਾਪਿਕਸਲ ਦਾ ਕੈਮਰਾ ਹੈ।
ਸੈਮਸੰਗ ਗਲੈਕਸੀ F06 5G ਬੈਟਰੀ
ਇਸ ਸੈਮਸੰਗ ਫੋਨ ਵਿੱਚ 5000mAh ਬੈਟਰੀ ਹੈ ਜੋ 25W ਫਾਸਟ ਚਾਰਜਿੰਗ ਲਈ ਸਪੋਰਟ ਕਰਦੀ ਹੈ। ਇਹ 12 5G ਬੈਂਡਾਂ ਨੂੰ ਸਪੋਰਟ ਕਰਦਾ ਹੈ। ਫੋਨ ਦੇ ਨਾਲ ਨੌਕਸ ਵਾਲਟ, ਵੌਇਸ ਫੋਕਸ ਤੇ ਕਵਿੱਕ ਸ਼ੇਅਰ ਵਰਗੇ ਫੀਚਰ ਉਪਲਬਧ ਹੋਣਗੇ। ਫੋਨ ਵਿੱਚ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ।
ਸੈਮਸੰਗ ਗਲੈਕਸੀ F06 5G ਦੀ ਕੀਮਤ
ਸੈਮਸੰਗ ਗਲੈਕਸੀ F06 5G ਭਾਰਤ ਵਿੱਚ ਦੋ ਵੇਰੀਐਂਟ ਵਿੱਚ ਲਾਂਚ ਕੀਤਾ ਗਿਆ ਹੈ। ਪਹਿਲੇ ਵੇਰੀਐਂਟ ਵਿੱਚ 4 ਜੀਬੀ ਰੈਮ ਦੇ ਨਾਲ 128 ਜੀਬੀ ਸਟੋਰੇਜ ਹੈ, ਜਿਸ ਦੀ ਕੀਮਤ 10,999 ਰੁਪਏ ਹੈ, ਜਦੋਂ ਕਿ ਦੂਜੇ ਵੇਰੀਐਂਟ ਵਿੱਚ 6 ਜੀਬੀ ਰੈਮ ਦੇ ਨਾਲ 128 ਜੀਬੀ ਸਟੋਰੇਜ ਹੈ, ਜਿਸ ਦੀ ਕੀਮਤ 11,499 ਰੁਪਏ ਹੈ। ਫੋਨ ਦੇ ਨਾਲ 500 ਰੁਪਏ ਦਾ ਕੈਸ਼ਬੈਕ ਦਾ ਬੈਂਕ ਆਫਰ ਵੀ ਉਪਲਬਧ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















