ਤਰਨ ਤਾਰਨ 'ਚ ਅਣਖ ਲਈ ਕਤਲ, ਭਰਾਵਾਂ ਨੇ ਭੈਣ ਤੇ ਜੀਜੇ ਨੂੰ ਗੋਲ਼ੀਆਂ ਮਾਰ ਭੁੰਨ੍ਹਿਆ
ਪਿੰਡ ਨੌਸ਼ਹਿਰਾ ਢਾਲਾ ਵਿੱਚ ਅਣਖ ਦੀ ਖ਼ਾਤਰ ਸਕੇ ਭਰਾਵਾਂ ਨੇ ਆਪਣੀ ਭੈਣ ਤੇ ਉਸ ਦੇ ਪਤੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਦੋਵਾਂ ਨੇ ਇੱਕ ਸਾਲ ਪਹਿਲਾਂ ਹੀ ਪ੍ਰੇਮ ਵਿਆਹ ਕਰਾਇਆ ਸੀ। ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਕੀਤੀ ਜਾ ਰਹੀ ਹੈ।
ਤਰਨ ਤਾਰਨ: ਇੱਥੋਂ ਦੇ ਪਿੰਡ ਨੌਸ਼ਹਿਰਾ ਢਾਲਾ ਵਿੱਚ ਅਣਖ ਦੀ ਖ਼ਾਤਰ ਸਕੇ ਭਰਾਵਾਂ ਨੇ ਆਪਣੀ ਭੈਣ ਤੇ ਉਸ ਦੇ ਪਤੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਦੋਵਾਂ ਨੇ ਇੱਕ ਸਾਲ ਪਹਿਲਾਂ ਹੀ ਪ੍ਰੇਮ ਵਿਆਹ ਕਰਾਇਆ ਸੀ। ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਨੌਸ਼ਹਿਰਾ ਢਾਲਾ ਦੇ ਅਮਨਦੀਪ ਸਿੰਘ (24) ਨੇ ਪਿਛਲੇ ਸਾਲ ਹੀ ਅਮਨਦੀਪ ਕੌਰ ਨਾਲ ਵਿਆਹ ਕਰਾਇਆ ਸੀ। ਲੜਕੀ ਦੇ ਭਰਾਵਾਂ ਨੂੰ ਇਹ ਵਿਆਹ ਮਨਜ਼ੂਰ ਨਹੀਂ ਸੀ। ਐਤਵਾਰ ਨੂੰ ਦੋਵੇਂ ਜਣੇ ਜਦੋਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਸੀ ਤਾਂ ਮੁਲਜ਼ਮ ਭਰਾਵਾਂ ਨੇ ਪਹਿਲਾਂ ਆਪਣੀ ਕਾਰ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਤੇ ਫਿਰ ਦੋਵਾਂ ਨੂੰ ਗੋਲ਼ੀਆਂ ਮਾਰ ਦਿੱਤੀਆਂ।
ਲੜਕੇ ਅਮਨਦੀਪ ਸਿੰਘ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਲੜਕੀ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਲੜਕੇ-ਲੜਕੀ ਦੇ ਪਰਿਵਾਰ ਨੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਦਾ ਭਰੋਸਾ ਦਿੱਤੀ ਹੈ।