ਸੂਬੇ 'ਚ ਕੋਰੋਨਾ ਮਗਰੋਂ ਬਲੈਕ ਫੰਗਸ ਦੀ ਦਹਿਸ਼ਤ, ਹੁਣ ਤੱਕ 10 ਲੋਕਾਂ ਦੀ ਹੋ ਚੁੱਕੀ ਮੌਤ
ਪੰਜਾਬ ਵਿੱਚ ਕੋਰੋਨਾਵਾਇਰਸ ਮਗਰੋਂ ਬਲੈਕ ਫੰਗਸ ਆਪਣਾ ਕਹਿਰ ਵਰ੍ਹਾ ਰਿਹਾ ਹੈ। ਸੂਬੇ ਵਿੱਚ ਬਲੈਕ ਫੰਗਸ ਦੇ ਨਾਲ ਹੁਣ ਤਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੁਧਿਆਣਾ ਵਿੱਚ ਬਲੈਕ ਫੰਗਸ ਨਾਲ 5 ਮੌਤਾਂ ਦੀ ਪੁਸ਼ਟੀ ਹੋਈ ਹੈ। ਇਸ ਵਿੱਚ ਚਾਰ ਮਾਮਲੇ ਪੁਰਾਣੇ ਹਨ। ਜਦਕਿ ਇੱਕ ਮੌਤ ਐਤਵਾਰ ਨੂੰ ਹੋਈ ਹੈ।
ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾਵਾਇਰਸ ਮਗਰੋਂ ਬਲੈਕ ਫੰਗਸ ਆਪਣਾ ਕਹਿਰ ਵਰ੍ਹਾ ਰਿਹਾ ਹੈ। ਸੂਬੇ ਵਿੱਚ ਬਲੈਕ ਫੰਗਸ ਦੇ ਨਾਲ ਹੁਣ ਤਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੁਧਿਆਣਾ ਵਿੱਚ ਬਲੈਕ ਫੰਗਸ ਨਾਲ 5 ਮੌਤਾਂ ਦੀ ਪੁਸ਼ਟੀ ਹੋਈ ਹੈ। ਇਸ ਵਿੱਚ ਚਾਰ ਮਾਮਲੇ ਪੁਰਾਣੇ ਹਨ। ਜਦਕਿ ਇੱਕ ਮੌਤ ਐਤਵਾਰ ਨੂੰ ਹੋਈ ਹੈ।
ਜਲੰਧਰ ਵਿੱਚ ਬਲੈਕ ਫੰਗਸ ਦੇ 4 ਤੇ ਬਠਿੰਡਾ ਵਿੱਚ 5 ਮਾਮਲੇ ਸਾਹਮਣੇ ਆਏ ਹਨ। ਜਲੰਧਰ ਵਿੱਚ 11 ਵਿੱਚੋਂ 9 ਸ਼ੁਗਰ ਦੇ ਮਰੀਜ਼ਾਂ ਵਿੱਚ ਵ੍ਹਾਈਟ ਫੰਗਸ ਦੇ ਲੱਛਣ ਮਿਲੇ ਹਨ। ਬਠਿੰਡਾ ਦੇ ਮਾਮਲਿਆਂ ਵਿੱਚ 3 ਮਹਿਲਾਵਾਂ ਤੇ 2 ਪੁਰਸ਼ ਮਰੀਜ਼ ਸ਼ਾਮਲ ਹਨ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਭੁਚੋ ਮੰਡੀ ਸਥਿਤ ਆਦੇਸ਼ ਹਸਪਤਾਲ ਵਿੱਚ 5 ਵਿੱਚੋਂ 4 ਮਰੀਜ਼ਾਂ ਦੀ ਸਰਜਰੀ ਹੋ ਚੁੱਕੀ ਹੈ, ਜਦਕਿ ਇੱਕ ਮਰੀਜ਼ ਵਾਪਸ ਘਰ ਚਲਾ ਗਿਆ। ਲੁਧਿਆਣਾ ਵਿੱਚ ਹੁਣ ਤਕ 33, ਬਠਿੰਡਾ 25, ਅੰਮ੍ਰਿਤਸਰ 17, ਜਲੰਧਰ 18, ਪਟਿਆਲਾ 14, ਮੁਕਤਸਰ 2 ਤੇ ਮੋਗਾ 1 ਵਿੱਚ ਇੱਕ ਕੇਸ ਮਿਲ ਚੁੱਕਿਆ ਹੈ। ਹੁਣ ਤਕ ਕੁੱਲ੍ਹ 110 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :