NIA Raid: ਅੱਤਵਾਦੀ ਅਰਸ਼ ਡੱਲਾ ਦਾ ਸਾਥੀ NIA ਵੱਲੋਂ ਗ੍ਰਿਫਤਾਰ, ਹਥਿਆਰਾਂ ਦੀ ਤਸਕਰੀ 'ਚ ਕਰਦਾ ਸੀ ਮਦਦ
ਡੱਲਾ ਅਤੇ ਪੀਟਾ KTF ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਭਾਰਤ ਵਿੱਚ ਲਗਾਤਾਰ ਨਵੇਂ ਕਾਡਰਾਂ ਦੀ ਭਰਤੀ ਕਰ ਰਹੇ ਹਨ। ਉਹ ਕੇਟੀਐਫ ਦੇ ਮੁਖੀ ਹਰਜੀਤ ਨਿੱਝਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ ਜੋ ਵਰਤਮਾਨ ਵਿੱਚ ਕੈਨੇਡਾ ਵਿੱਚ ਸਥਿਤ ਹੈ ਅਤੇ ਜੁਲਾਈ 2020 ਵਿੱਚ ਐਮਐਚਏ ਦੁਆਰਾ ਇੱਕ ਅੱਤਵਾਦੀ ਘੋਸ਼ਿਤ ਕੀਤਾ ਗਿਆ ਸੀ।
Punjab News: ਕੇਂਦਰੀ ਜਾਂਚ ਏਜੰਸੀ (NIA) ਨੇ ਕੈਨੇਡਾ ਸਥਿਤ ਅੱਤਵਾਦੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਅਤੇ ਫਿਲੀਪੀਨਜ਼ ਸਥਿਤ ਮਨਪ੍ਰੀਤ ਸਿੰਘ ਪੀਟਾ ਦੇ ਕਰੀਬੀ ਸਾਥੀ ਗਗਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਗਗਨਦੀਪ ਨੂੰ NIA ਨੇ ਮੰਗਲਵਾਰ ਨੂੰ ਹਰਿਆਣਾ ਅਤੇ ਪੰਜਾਬ 'ਚ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਸੀ। ਐਨਆਈਏ ਦੀ ਕਾਰਵਾਈ ਤਹਿਤ ਡੱਲਾ ਅਤੇ ਮਨਪ੍ਰੀਤ ਪੀਟਾ ਦੁਆਰਾ ਚਲਾਏ ਜਾ ਰਹੇ ਸੰਗਠਿਤ ਅਪਰਾਧ ਸਿੰਡੀਕੇਟ ਅਤੇ ਨੈਟਵਰਕ ਵਿੱਚ ਗ੍ਰਿਫਤਾਰ ਹੋਣ ਵਾਲਾ ਇਹ ਪੰਜਵਾਂ ਵਿਅਕਤੀ ਹੈ।
National Investigation Agency (NIA) has arrested Gagandeep Singh alias Miti, a close aide of two foreign-based operatives of the banned Khalistan Tiger Force (KTF), namely Canada-based Arshdeep Singh alias Arsh Dala and Philippines-based Manpreet Singh and Peeta.
— ANI (@ANI) June 8, 2023
ਐਨਆਈਏ ਨੇ 20 ਅਗਸਤ, 2022 ਨੂੰ ਖ਼ੁਦ ਨੋਟਿਸ ਲੈਂਦਿਆਂ ਕੇਸ ਦਰਜ ਕੀਤਾ ਸੀ। ਐਨਆਈਏ ਨੇ ਇਸ ਤੋਂ ਪਹਿਲਾਂ ਲੱਕੀ ਖੋਖਰ ਉਰਫ ਡੈਨਿਸ ਨੂੰ ਫਰਵਰੀ 2023 ਨੂੰ ਗੰਗਾਨਗਰ ਤੋਂ, 18 ਮਈ 2023 ਨੂੰ ਮੋਗਾ ਦੇ ਜੱਸਾ ਸਿੰਘ ਅਤੇ ਮੋਗਾ ਦੇ ਅੰਮ੍ਰਿਤਪਾਲ ਸਿੰਘ ਉਰਫ ਅੰਮੀ ਨੂੰ ਗ੍ਰਿਫਤਾਰ ਕੀਤਾ ਸੀ। ਫ਼ਿਰੋਜ਼ਪੁਰ ਦੇ ਅਮਰੀਕ ਸਿੰਘ ਨੂੰ 19 ਮਈ 2023 ਨੂੰ ਨਵੀਂ ਦਿੱਲੀ ਹਵਾਈ ਅੱਡੇ ਤੋਂ ਫੜ੍ਹਿਆ ਸੀ।
ਗਗਨਦੀਪ ਸਿੰਘ ਡੱਲਾ ਅਤੇ ਪੀਟਾ ਲਈ ਕੰਮ ਕਰਦਾ ਸੀ ਅਤੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਉਨ੍ਹਾਂ ਦੀ ਮਦਦ ਕਰ ਰਿਹਾ ਸੀ। ਉਹ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਲਈ ਫੰਡ ਇਕੱਠਾ ਕਰਨ ਲਈ ਇੱਕ ਰੈਕੇਟ ਦਾ ਵੀ ਹਿੱਸਾ ਸੀ। ਡੱਲਾ ਅਤੇ ਪੀਟਾ KTF ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਭਾਰਤ ਵਿੱਚ ਲਗਾਤਾਰ ਨਵੇਂ ਕਾਡਰਾਂ ਦੀ ਭਰਤੀ ਕਰ ਰਹੇ ਹਨ। ਉਹ ਕੇਟੀਐਫ ਦੇ ਮੁਖੀ ਹਰਜੀਤ ਨਿੱਝਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ ਜੋ ਵਰਤਮਾਨ ਵਿੱਚ ਕੈਨੇਡਾ ਵਿੱਚ ਸਥਿਤ ਹੈ ਅਤੇ ਜੁਲਾਈ 2020 ਵਿੱਚ ਐਮਐਚਏ ਦੁਆਰਾ ਇੱਕ ਅੱਤਵਾਦੀ ਘੋਸ਼ਿਤ ਕੀਤਾ ਗਿਆ ਸੀ। ਉਹ ਜਬਰੀ ਵਸੂਲੀ ਅਤੇ ਹੋਰ ਤਰੀਕਿਆਂ ਨਾਲ ਫੰਡ ਇਕੱਠਾ ਕਰ ਰਹੇ ਹਨ ਅਤੇ ਸਰਹੱਦ ਪਾਰੋਂ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕਾਂ ਦੀ ਤਸਕਰੀ ਕਰ ਰਹੇ ਹਨ।