ਪੜਚੋਲ ਕਰੋ

ਪੰਚਾਇਤੀ ਚੋਣਾਂ ਦਾ ਰਾਹ ਹੋਇਆ ਸਾਫ਼, ਹਾਈਕੋਰਟ ਨੇ 700 ਪਟੀਸ਼ਨਾਂ ਕੀਤੀਆਂ ਰੱਦ, 250 ਪੰਚਾਇਤਾਂ ਦੀਆਂ ਚੋਣਾਂ 'ਤੇ ਲਾਈ ਪਾਬੰਦੀ ਵੀ ਹਟਾਈ

ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰੀਬ 700 ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਇਨ੍ਹਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹਾਈ ਕੋਰਟ ਨੇ 250 ਪੰਚਾਇਤਾਂ ਦੀ ਚੋਣ ਪ੍ਰਕਿਰਿਆ 'ਤੇ ਲੱਗੀ ਰੋਕ ਵੀ ਹਟਾ ਦਿੱਤੀ ਹੈ।

Punjab News: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰੀਬ 700 ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਇਨ੍ਹਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹਾਈ ਕੋਰਟ ਨੇ 250 ਪੰਚਾਇਤਾਂ ਦੀ ਚੋਣ ਪ੍ਰਕਿਰਿਆ 'ਤੇ ਲੱਗੀ ਰੋਕ ਵੀ ਹਟਾ ਦਿੱਤੀ ਹੈ। ਅਜਿਹੇ 'ਚ ਸਪੱਸ਼ਟ ਹੈ ਕਿ ਕੱਲ੍ਹ ਸਵੇਰੇ 8 ਵਜੇ ਤੋਂ ਉਥੇ ਵੋਟਿੰਗ ਹੋਵੇਗੀ। ਪੰਜਾਬ ਦੇ ਐਡਵੋਕੇਟ ਜਨਰਲ (AG) ਗੁਰਮਿੰਦਰ ਸਿੰਘ ਨੇ ਕਿਹਾ ਕਿ ਇਹ ਆਮ ਲੋਕਾਂ ਲਈ ਵੱਡੀ ਰਾਹਤ ਹੈ। ਇਸ ਤੋਂ ਪਹਿਲਾਂ ਚੋਣਾਂ ਨੂੰ ਲੈ ਕੇ ਕਈ ਬੱਦਲ ਮੰਡਰਾ ਰਹੇ ਸਨ ਪਰ ਹੁਣ ਇਹ ਸਪੱਸ਼ਟ ਹੈ ਕਿ ਚੋਣਾਂ ਹੋਣਗੀਆਂ।

ਪੰਚਾਇਤੀ ਚੋਣਾਂ ਸਬੰਧੀ ਸੁਣਵਾਈ ਅੱਜ ਸਵੇਰ ਤੋਂ ਹੀ ਹਾਈ ਕੋਰਟ ਵਿੱਚ ਸ਼ੁਰੂ ਹੋ ਗਈ ਸੀ। ਇਸ ਦੌਰਾਨ ਹਰੇਕ ਪਟੀਸ਼ਨ ਨੂੰ ਵੱਖਰੇ ਆਧਾਰ 'ਤੇ ਚੁਣੌਤੀ ਦਿੱਤੀ ਗਈ। ਪੰਜਾਬ ਦੇ ਐਡਵੋਕੇਟ ਜਨਰਲ ਆਪਣੀ ਟੀਮ ਨਾਲ ਅਦਾਲਤ ਵਿੱਚ ਹਾਜ਼ਰ ਸਨ। ਇਸ ਦੌਰਾਨ ਜਿਨ੍ਹਾਂ ਪੰਚਾਇਤਾਂ ਦੀਆਂ ਚੋਣਾਂ 'ਤੇ ਪਹਿਲਾਂ ਰੋਕ ਲੱਗੀ ਹੋਈ ਸੀ, ਉਨ੍ਹਾਂ ਦੀ ਚੋਣ ਪ੍ਰਕਿਰਿਆ ਵੀ ਸ਼ੁਰੂ ਹੋ ਗਈ। ਉਸ ਵਿਰੁੱਧ ਅਦਾਲਤ ਵਿੱਚ ਪਟੀਸ਼ਨ ਵੀ ਪਾਈ ਗਈ ਸੀ। ਇਸ ਸਬੰਧੀ ਫੈਸਲਾ ਸ਼ਾਮ ਨੂੰ ਪੌਣੇ ਚਾਰ ਵਜੇ ਸੁਣਾਇਆ ਗਿਆ। ਜ਼ਿਆਦਾਤਰ ਪਟੀਸ਼ਨਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨਾਲ ਜੁੜੇ ਆਗੂਆਂ ਅਤੇ ਸਮਰਥਕਾਂ ਦੀਆਂ ਸਨ।

ਕਾਂਗਰਸ ਨੇ ਚੋਣਾਂ ਮੁਲਤਵੀ ਕਰਨ ਦੀ ਕੀਤੀ ਮੰਗ

ਦੱਸ ਦਈਏ ਕਿ ਅੱਜ ਪੰਜਾਬ ਕਾਂਗਰਸ ਦੇ ਆਗੂਆਂ ਨੇ ਰਾਜ ਚੋਣ ਕਮਿਸ਼ਨ ਤੋਂ ਪੰਚਾਇਤੀ ਚੋਣਾਂ ਤਿੰਨ ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂਆਂ ਦਾ ਇੱਕ ਵਫ਼ਦ ਸੂਬਾ ਚੋਣ ਕਮਿਸ਼ਨ ਨੂੰ ਮਿਲਿਆ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਚੋਣਾਂ ਵਿੱਚ ਵੱਡੇ ਪੱਧਰ ’ਤੇ ਧੋਖਾਧੜੀ ਹੋਈ ਹੈ ਜਿਸ ਕਾਰਨ ਲੋਕ ਸਹਿਮੇ ਹੋਏ ਹਨ।  ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਕਿਹਾ ਕਿ ਅਸੀਂ ਚੋਣਾਂ ਰੱਦ ਕਰਨ ਦੀ ਮੰਗ ਨਹੀਂ ਕਰ ਰਹੇ। ਅਸੀਂ ਪੂਰੀ ਚੋਣ ਪ੍ਰਕਿਰਿਆ ਨੂੰ ਤਿੰਨ ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਾਅਲੀ ਬੈਲਟ ਪੇਪਰ ਛਾਪੇ ਹਨ। 

15 ਅਕਤੂਬਰ ਨੂੰ ਪੈਣਗੀਆਂ ਵੋਟਾਂ

ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਹਨ। ਇਸ ਵਾਰ ਪਾਰਟੀ ਚੋਣ ਨਿਸ਼ਾਨ ’ਤੇ ਵੀ ਚੋਣਾਂ ਨਹੀਂ ਹੋ ਰਹੀਆਂ ਪਰ ਇਸ ਦੇ ਬਾਵਜੂਦ ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨਾਲ ਜੁੜੇ ਲੋਕਾਂ ਤੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਜ਼ਬਰਦਸਤੀ ਰੱਦ ਕੀਤੀਆਂ ਗਈਆਂ ਹਨ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CM ਨੇ ਕੇਂਦਰੀ ਮੰਤਰੀ ਕੋਲ ਰੱਖੇ ਆੜ੍ਹਤੀਆਂ ਦੇ ਮਿੱਲ ਮਾਲਕਾਂ ਦੇ ਮੁੱਦੇ, ਵਜ਼ੀਰ ਨੇ ਮਸਲਿਆਂ ਦੇ ਹੱਲ 'ਤੇ ਵਿਚਾਰ ਕਰਨ ਦਾ ਦਿੱਤਾ ਭਰੋਸਾ, ਜਾਣੋ ਕੀ ਹੋਈ ਚਰਚਾ

lawrence vs Dawood : ਮਾਇਆਨਗਰੀ 'ਚ ਦਾਊਦ ਦੀ ਥਾਂ ਲੈ ਰਿਹਾ ਲਾਰੈਂਸ ਬਿਸ਼ਨੋਈ ? ਬਾਬਾ ਸਿੱਦੀਕੀ ਦਾ ਕਤਲ ਬਾਲੀਵੁੱਡ ਤੇ ਬਿਲਡਰਾਂ ਨੂੰ ਡਰਾਉਣ ਦੀ ਕੋਸ਼ਿਸ਼ ! ਖੁੱਲ੍ਹਣ ਲੱਗੇ ਅਸਲ ਰਾਜ਼

ਕੈਂਸਰ ਨਾਲ ਲੜ ਰਹੀ ਹਿਨਾ ਖਾਨ ਦੀਆਂ ਅੱਖਾਂ 'ਚ ਬਚੀ ਸਿਰਫ ਇੱਕ ਪਲਕ, ਫੋਟੋ ਸ਼ੇਅਰ ਕਰਕੇ ਦਿਖਾਇਆ ਆਪਣਾ ਹਾਲ, ਕੰਬ ਜਾਵੇਗੀ ਰੂਹ

ਗੋਲੀਆਂ ਨਾਲ ਭਰੀ ਬੰਦੂਕ, ਫਰਜ਼ੀ ਪ੍ਰੈਸ ਕਾਰਡ ਲੈਕੇ ਟਰੰਪ ਦੀ ਹੱਤਿਆ ਕਰਨ ਪਹੁੰਚਿਆ ਵਿਅਕਤੀ, ਇਦਾਂ ਬਚੀ ਜਾਨ
ਗੋਲੀਆਂ ਨਾਲ ਭਰੀ ਬੰਦੂਕ, ਫਰਜ਼ੀ ਪ੍ਰੈਸ ਕਾਰਡ ਲੈਕੇ ਟਰੰਪ ਦੀ ਹੱਤਿਆ ਕਰਨ ਪਹੁੰਚਿਆ ਵਿਅਕਤੀ, ਇਦਾਂ ਬਚੀ ਜਾਨ
Advertisement
ABP Premium

ਵੀਡੀਓਜ਼

ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਰੱਦ…ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਰੱਦPanchayat Elections: ਕਾਂਗਰਸ ਦੀ ਪੰਚਾਇਤੀ ਚੋਣਾਂ ਮੁਲਤਵੀ ਦੀ ਮੰਗ 'ਤੇ ਆਪ ਦਾ ਕਰਾਰਾ ਜਵਾਬGST ਅਧਿਕਾਰੀਆਂ ਨੂੰ ਰਾਜਾ ਵੜਿੰਗ ਦਾ ਚੈਲੇਂਜ, ਛੋਟੇ ਵਪਾਰੀਆਂ ਨੂੰ ਤੰਗ ਕੀਤਾ ਤਾਂ.....

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਨੇ ਕੇਂਦਰੀ ਮੰਤਰੀ ਕੋਲ ਰੱਖੇ ਆੜ੍ਹਤੀਆਂ ਦੇ ਮਿੱਲ ਮਾਲਕਾਂ ਦੇ ਮੁੱਦੇ, ਵਜ਼ੀਰ ਨੇ ਮਸਲਿਆਂ ਦੇ ਹੱਲ 'ਤੇ ਵਿਚਾਰ ਕਰਨ ਦਾ ਦਿੱਤਾ ਭਰੋਸਾ, ਜਾਣੋ ਕੀ ਹੋਈ ਚਰਚਾ
CM ਨੇ ਕੇਂਦਰੀ ਮੰਤਰੀ ਕੋਲ ਰੱਖੇ ਆੜ੍ਹਤੀਆਂ ਦੇ ਮਿੱਲ ਮਾਲਕਾਂ ਦੇ ਮੁੱਦੇ, ਵਜ਼ੀਰ ਨੇ ਮਸਲਿਆਂ ਦੇ ਹੱਲ 'ਤੇ ਵਿਚਾਰ ਕਰਨ ਦਾ ਦਿੱਤਾ ਭਰੋਸਾ, ਜਾਣੋ ਕੀ ਹੋਈ ਚਰਚਾ
lawrence vs Dawood : ਮਾਇਆਨਗਰੀ 'ਚ ਦਾਊਦ ਦੀ ਥਾਂ ਲੈ ਰਿਹਾ ਲਾਰੈਂਸ ਬਿਸ਼ਨੋਈ ? ਬਾਬਾ ਸਿੱਦੀਕੀ ਦਾ ਕਤਲ ਬਾਲੀਵੁੱਡ ਤੇ ਬਿਲਡਰਾਂ ਨੂੰ ਡਰਾਉਣ ਦੀ ਕੋਸ਼ਿਸ਼ ! ਖੁੱਲ੍ਹਣ ਲੱਗੇ ਅਸਲ ਰਾਜ਼
lawrence vs Dawood : ਮਾਇਆਨਗਰੀ 'ਚ ਦਾਊਦ ਦੀ ਥਾਂ ਲੈ ਰਿਹਾ ਲਾਰੈਂਸ ਬਿਸ਼ਨੋਈ ? ਬਾਬਾ ਸਿੱਦੀਕੀ ਦਾ ਕਤਲ ਬਾਲੀਵੁੱਡ ਤੇ ਬਿਲਡਰਾਂ ਨੂੰ ਡਰਾਉਣ ਦੀ ਕੋਸ਼ਿਸ਼ ! ਖੁੱਲ੍ਹਣ ਲੱਗੇ ਅਸਲ ਰਾਜ਼
ਕੈਂਸਰ ਨਾਲ ਲੜ ਰਹੀ ਹਿਨਾ ਖਾਨ ਦੀਆਂ ਅੱਖਾਂ 'ਚ ਬਚੀ ਸਿਰਫ ਇੱਕ ਪਲਕ, ਫੋਟੋ ਸ਼ੇਅਰ ਕਰਕੇ ਦਿਖਾਇਆ ਆਪਣਾ ਹਾਲ, ਕੰਬ ਜਾਵੇਗੀ ਰੂਹ
ਕੈਂਸਰ ਨਾਲ ਲੜ ਰਹੀ ਹਿਨਾ ਖਾਨ ਦੀਆਂ ਅੱਖਾਂ 'ਚ ਬਚੀ ਸਿਰਫ ਇੱਕ ਪਲਕ, ਫੋਟੋ ਸ਼ੇਅਰ ਕਰਕੇ ਦਿਖਾਇਆ ਆਪਣਾ ਹਾਲ, ਕੰਬ ਜਾਵੇਗੀ ਰੂਹ
ਗੋਲੀਆਂ ਨਾਲ ਭਰੀ ਬੰਦੂਕ, ਫਰਜ਼ੀ ਪ੍ਰੈਸ ਕਾਰਡ ਲੈਕੇ ਟਰੰਪ ਦੀ ਹੱਤਿਆ ਕਰਨ ਪਹੁੰਚਿਆ ਵਿਅਕਤੀ, ਇਦਾਂ ਬਚੀ ਜਾਨ
ਗੋਲੀਆਂ ਨਾਲ ਭਰੀ ਬੰਦੂਕ, ਫਰਜ਼ੀ ਪ੍ਰੈਸ ਕਾਰਡ ਲੈਕੇ ਟਰੰਪ ਦੀ ਹੱਤਿਆ ਕਰਨ ਪਹੁੰਚਿਆ ਵਿਅਕਤੀ, ਇਦਾਂ ਬਚੀ ਜਾਨ
Weather Update: ਪੰਜਾਬ-ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਜਾਣੋ ਅਗਲੇ ਦਿਨਾਂ ਦਾ ਹਾਲ

ਹਿਜ਼ਬੁੱਲਾ ਦੇ ਹਮਲੇ ਤੋਂ ਬੌਖਲਾਇਆ ਇਜ਼ਰਾਈਲ, ਕਿਹਾ- ਲੇਬਨਾਨ ਦੀ ਬੇਕਾ ਘਾਟੀ ਨੂੰ ਕਰ ਦੇਵਾਂਗੇ ਤਬਾਹ, ਜਾਨ ਬਚਾਉਣੀ ਤਾਂ ਭੱਜ ਜਾਓ

ਪੰਚਾਇਤੀ ਚੋਣਾਂ ਨੂੰ ਲੈਕੇ ਹਾਈਕੋਰਟ 'ਚ ਸੁਣਵਾਈ ਅੱਜ, 700 ਦੇ ਕਰੀਬ ਪਟੀਸ਼ਨਾਂ ਹੋਈਆਂ ਦਾਖਲ, ਜਾਣੋ ਪੂਰਾ ਮਾਮਲਾ

Patiala News: ਭਾਜਪਾ ਆਗੂ ਦੇ ਗਨਮੈਨ ਦੀ ਹੋਈ ਮੌਤ, ਕਾਰ 'ਚੋਂ ਮਿਲੀ ਲਾਸ਼, ਜਾਣੋ ਪੂਰਾ ਮਾਮਲਾ

Embed widget