(Source: ECI/ABP News/ABP Majha)
Punjab News: ਪੇਪਰ ਲੀਕ ਮਾਮਲੇ 'ਤੇ CM ਮਾਨ ਹੋਏ ਤੱਤੇ, ਕਿਹਾ-ਲਾਪਰਵਾਹੀਆਂ-ਗੜਬੜੀਆਂ ਬਰਦਾਸ਼ਤ ਨਹੀਂ
ਪੇਪਰ ਲੀਕ..ਮਤਲਬ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਧੋਖਾ ਜਿਸ ਨਾਲ ਨੌਜਵਾਨਾਂ ਦੇ ਸੁਪਨੇ ਟੁੱਟ ਜਾਂਦੇ ਨੇ...ਸਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਉਮੀਦਾਂ ਦੀ ਸਰਕਾਰ ਹੈ
ਗੁਰਵਿੰਦਰ ਸਿੰਘ ਚੱਠਾ ਦੀ ਰਿਪੋਰਟ
Punjab News: ਪੰਜਾਬ 'ਚ ਐਤਵਾਰ ਨੂੰ ਹੋਈ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET) ਵਿੱਚ ਸਮਾਜਿਕ ਅਧਿਐਨ ਵਿਸ਼ੇ ਦਾ ਪੇਪਰ ਕਾਫੀ ਸੁਰਖੀਆਂ 'ਚ ਹੈ। ਦੱਸ ਦਈਏ ਕਿ ਹੈਰਾਨੀ ਦੀ ਗੱਲ ਇਹ ਸੀ ਕਿ ਪੇਪਰ 'ਚ 60 ਫੀਸਦੀ ਸਵਾਲਾਂ ਦੇ ਸਹੀ ਜਵਾਬਾਂ 'ਤੇ ਨਿਸ਼ਾਨ ਲੱਗੇ ਹੋਏ ਸੀ।
ਜਿਸ ਤੋਂ ਬਾਅਦ ਹੁਣ ਪੰਜਾਬ ਸੀਐਮ ਦੀ ਪ੍ਰਤਿਕਿਰਿਆ ਆਈ ਹੈ। ਮਾਨ ਨੇ ਆਪਣੇ ਫੇਸਬੁੱਕ 'ਤੇ ਇੱਕ ਪੋਸਟ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਕਿਹਾ, ਪੇਪਰ ਲੀਕ..ਮਤਲਬ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਧੋਖਾ ਜਿਸ ਨਾਲ ਨੌਜਵਾਨਾਂ ਦੇ ਸੁਪਨੇ ਟੁੱਟ ਜਾਂਦੇ ਨੇ...ਸਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਉਮੀਦਾਂ ਦੀ ਸਰਕਾਰ ਹੈ.. ਪੰਜਾਬ ਦੇ TET ਦੇ ਪੇਪਰ 'ਚ ਹੋਈਆਂ ਲਾਪਰਵਾਹੀਆਂ-ਗੜਬੜੀਆਂ ਬਰਦਾਸ਼ਤ ਨਹੀਂ…ਮੇਰੇ ਵੱਲੋਂ ਪੁਲਿਸ ਨੂੰ ਤੁਰੰਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਨਿਰਦੇਸ਼ ..
ਇਸ ਦੇ ਨਾਲ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਵਾਦਤ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਸਬੰਧੀ ਕਾਰਵਾਈ ਦੇ ਹੁਕਮ ਦਿੱਤੇ ਹਨ। ਦਰਅਸਲ, ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਟਵਿੱਟਰ ਰਾਹੀਂ ਪ੍ਰਮੁੱਖ ਸਕੱਤਰ ਪੱਧਰ 'ਤੇ ਜਾਂਚ ਕਰਨ ਅਤੇ ਜੀਐਨਡੀਯੂ ਨੂੰ ਬਿਨਾਂ ਕਿਸੇ ਫੀਸ ਦੇ ਪੇਪਰ ਦੁਬਾਰਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
To maintain complete fairness in our examination process, a PS level probe has been ordered to look in to PSTET exam conducted by a third Party with A++ NAAC grade i.e. GNDU.
— Harjot Singh Bains (@harjotbains) March 13, 2023
Accountability will be fixed & those found guilty will be booked for criminal negligence.
ਜਾਣੋ ਸਾਰਾ ਮਾਮਲਾ
PSTET ਪ੍ਰੀਖਿਆ ਦੇ ਸਮਾਜਿਕ ਸਿਖਿਆ ਲਈ ਤਿਆਰ ਕੀਤੇ ਗਏ ਪ੍ਰਸ਼ਨ ਪੱਤਰ ਵਿੱਚ ਉੱਤਰਾਂ ਵਜੋਂ ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਪਹਿਲਾਂ ਹੀ ਮੋਟੇ ਅੱਖਰਾਂ ਵਿੱਚ ਛਾਪਿਆ ਗਿਆ ਸੀ। ਜਾਣਕਾਰੀ ਮੁਤਾਬਕ ਅਧਿਆਪਕਾਂ ਦੀ ਸਰਕਾਰੀ ਨੌਕਰੀ ਲਈ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਯੋਗਤਾ ਹੈ ਤੇ ਇਹ ਕੇਂਦਰ ਸਰਕਾਰ ਵੱਲੋਂ ਲਗਪਗ ਹਰ ਸਾਲ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰੀ ਸਕੂਲਾਂ ਅਤੇ ਬੀਐੱਡ ਅਤੇ ਈਟੀਟੀ ਪਾਸ ਅਧਿਆਪਕ ਸਰਕਾਰੀ ਨੌਕਰੀਆਂ ਵਿੱਚ ਭਰਤੀ ਲਈ ਹੋਰ ਉਡੀਕ ਕਰ ਰਹੇ ਹਨ।
ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਐਤਵਾਰ ਨੂੰ ਲਈ ਗਈ। ਇਹ ਟੈਸਟ ਇਸ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਪੰਜਾਬ ਸਰਕਾਰ ਵਲੋਂ ਲਿਆ ਗਿਆ। ਜੀ.ਐਨ.ਡੀ.ਯੂ ਇਸ ਪ੍ਰੀਖਿਆ ਲਈ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਪੇਪਰ ਤਿਆਰ ਕਰਨ ਅਤੇ ਇਸ ਦਾ ਨਤੀਜਾ ਪ੍ਰਾਪਤ ਕਰਨ ਤੱਕ ਦੀ ਜ਼ਿੰਮੇਵਾਰੀ ਖੁਦ ਇਸ ਦੇ ਸਟਾਫ ਦੀ ਲਗਾਈ ਗਈ ਸੀ। ਟੈਟ ਪ੍ਰਸ਼ਨ ਪੱਤਰ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਹਰੇਕ ਪ੍ਰਸ਼ਨ ਲਈ ਚਾਰ ਵਿਕਲਪ ਦਿੱਤੇ ਗਏ, ਜਿਨ੍ਹਾਂ ਚੋਂ ਉਮੀਦਵਾਰ ਨੂੰ ਸਹੀ ਵਿਕਲਪ ਚੁਣਨਾ ਹੈ ਅਤੇ ਪੈਨਸਿਲ ਨਾਲ ਆਪਣੇ ਬਿੰਦੂ ਨੂੰ ਗੂੜ੍ਹਾ ਕਰਨਾ ਹੁੰਦਾ ਹੈ।