ਪੜਚੋਲ ਕਰੋ

140 ਸਾਲ ਪੁਰਾਣੀ ਹਵੇਲੀ ਸੰਭਾਲ ਰਿਹਾ ਬਰਨਾਲਾ ਦੇ ਪਿੰਡ ਸੁਖਪੁਰਾ ਦਾ ਪਰਿਵਾਰ, ਜਾਣੋ ਕੁੱਝ ਖਾਸ ਗੱਲਾਂ

ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖਿਆਂ ਵੱਲੋਂ ਇਸ ਹਵੇਲੀ ਨੂੰ ਬਹੁਤ ਪਿਆਰ ਨਾਲ ਸੰਭਾਲਿਆ ਗਿਆ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਦੀ ਨੌਜਵਾਨ ਪੀੜੀ ਵੱਲੋਂ ਇਸ ਹਵੇਲੀ ਨੂੰ ਢਾਹ ਕੇ ਨਵ ਕੋਠੀ ਪਾਉਣ ਲਈ ਇਰਾਦਾ ਬਣਾਇਆ ਗਿਆ ਸੀ।

ਕਮਲਜੀਤ ਸਿੰਘ ਸੰਧੂ ਦੀ ਰਿਪੋਰਟ

ਬਰਨਾਲਾ: ਆਧੁਨਿਕਤਾ ਦੇ ਯੁੱਗ ਵਿੱਚ ਪੰਜਾਬ ਦੇ ਲੋਕ ਆਪਣੇ ਸੱਭਿਆਚਾਰ, ਵਿਰਾਸਤ ਅਤੇ ਪੁਰਾਤਨ ਇਮਾਰਤਾਂ ਤੋਂ ਟੁੱਟਦੇ ਜਾ ਰਹੇ ਹਨ। ਪੱਛਮੀ ਸੱਭਿਆਚਾਰ ਆਉਣ ਨਾਲ ਲੋਕਾਂ ਦੇ ਘਰਾਂ ਦੇ ਮੁਹਾਂਦਰੇ ਵੀ ਬਦਲ ਗਏ ਹਨ। ਪੰਜਾਬ ਦੇ ਲੋਕਾਂ ਵੱਲੋਂ ਆਪਣੇ ਪੁਰਾਤਨ ਘਰਾਂ ਨੂੰ ਢਾਹ ਕੇ ਨਵੇਂ ਕੋਠੀਨੁਮਾ ਘਰ ਬਣਾਏ ਜਾ ਰਹੇ ਹਨ। ਪਰ ਕੁਝ ਲੋਕ ਅਜੇ ਵੀ ਆਪਣੇ ਵਿਰਾਸਤੀ ਘਰਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਚੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੁਖਪੁਰਾ ਦਾ ਵੀ ਇੱਕ ਪਰਿਵਾਰ ਹੈ, ਜੋ ਆਪਣੇ ਪੁਰਖਿਆਂ ਦੀ 140 ਸਾਲ ਪੁਰਾਣੀ ਹਵੇਲੀ ਦੀ ਸੰਭਾਲ ਕਰ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਵੇਲੀ ਦੇ ਮਾਲਕ ਭੁਪਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਹਵੇਲੀ ਕਰੀਬ 1881 ਵਿੱਚ ਉਨ੍ਹਾਂ ਦੇ ਪੁਰਖਿਆਂ ਬਿਸ਼ਨ ਸਿੰਘ ਨੰਬਰਦਾਰ ਵੱਲੋਂ ਬਣਾਈ ਗਈ ਸੀ। ਉਨ੍ਹਾਂ ਦੇ ਪਿੰਡ ਸੁਖਪੁਰਾ ਦਾ ਮੁੱਢ ਇਸ ਹਵੇਲੀ ਰਾਹੀਂ ਹੀ ਬੰਨ੍ਹਿਆ ਗਿਆ ਅਤੇ ਸੁਖਪੁਰਾ ਪਿੰਡ ਨੂੰ ਇਸ ਤੋਂ ਪਹਿਲਾਂ ਬਿਸ਼ਨ ਸਿੰਘ ਦੇ ਕੋਠੇ ਹੀ ਆਖਿਆ ਜਾਂਦਾ ਸੀ। ਇਸ ਤੋਂ ਬਾਅਦ ਅੱਗੇ ਪੀੜੀ ਦਰ ਪੀੜੀ ਇਸ ਹਵੇਲੀ ਦੀ ਸੰਭਾਲ ਹੁੰਦੀ ਰਹੀ। ਹੁਣ ਇਸ ਹਵੇਲੀ ਵਿਚ ਉਹ ਆਪਣੇ ਭਰਾ ਤੇ ਯਾਦਵਿੰਦਰ ਸਿੰਘ ਦੇ ਨਾਲ ਪਰਿਵਾਰਾਂ ਸਮੇਤ ਰਹਿ ਰਹੇ ਹਨ।

140 ਸਾਲ ਪੁਰਾਣੀ ਹਵੇਲੀ ਸੰਭਾਲ ਰਿਹਾ ਬਰਨਾਲਾ ਦੇ ਪਿੰਡ ਸੁਖਪੁਰਾ ਦਾ ਪਰਿਵਾਰ, ਜਾਣੋ ਕੁੱਝ ਖਾਸ ਗੱਲਾਂ

ਉਨ੍ਹਾਂ ਦੱਸਿਆ ਕਿ ਇਸ ਹਵੇਲੀ ਵਿਚ ਚੂਨੇ ਦਾ ਮਟੀਰੀਅਲ ਹੀ ਉਸ ਸਮੇਂ ਵਰਤਿਆ ਗਿਆ ਹੈ। ਹਵੇਲੀ ਦੀ ਥੋੜੀ ਬਹੁਤ ਟੁੱਟ ਭੱਜ ਹੋਣ ਕਰਕੇ ਉਸ ਜਗਾ ਤੇ ਉਨ੍ਹਾਂ ਵੱਲੋਂ ਸੰਭਾਲ ਲਈ ਸੀਮੈਂਟ ਲਗਾਇਆ ਗਿਆ ਹੈ। ਹਵੇਲੀ ਦੀਆਂ ਛੱਤਾਂ ਵਿੱਚ ਕਿਸੇ ਕਿਸਮ ਦੀ ਲੱਕੜ ਨਹੀਂ ਵਰਤੀ ਗਈ, ਜਦਕਿ ਸਾਰੀਆਂ ਛੱਤਾਂ ਲੋਹੇ ਦੇ ਮਜ਼ਬੂਤ ਗਾਡਰਾਂ 'ਤੇ ਟਿੱਕੀਆਂ ਹੋਈਆਂ ਹਨ। ਮਜ਼ਬੂਤ ਗਾਡਰ ਹਵੇਲੀ ਦੇ ਮੁੱਖ ਛੱਤ 'ਤੇ ਹੈ, ਉਸ ਨੂੰ ਉਨ੍ਹਾਂ ਦੇ ਪੁਰਖਿਆਂ ਵੱਲੋਂ ਤਿੰਨ ਗੱਡਿਆਂ 'ਤੇ ਲੱਦ ਕੇ ਲਿਆਂਦਾ ਗਿਆ ਸੀ। ਹਵੇਲੀ ਦੇ ਮੁੱਖ ਦਰਵਾਜੇ ਦੀ ਅਜੋਕੇ ਹਾਲਤ ਵਿਚ ਕਾਰੀਗਰਾਂ ਅਨੁਸਾਰ ਦੋ ਲੱਖ ਦੇ ਕਰੀਬ ਕੀਮਤ ਬਣਦੀ ਹੈ।

ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖਿਆਂ ਵੱਲੋਂ ਇਸ ਹਵੇਲੀ ਨੂੰ ਬਹੁਤ ਪਿਆਰ ਨਾਲ ਸੰਭਾਲਿਆ ਗਿਆ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਦੀ ਨੌਜਵਾਨ ਪੀੜੀ ਵੱਲੋਂ ਇਸ ਹਵੇਲੀ ਨੂੰ ਢਾਹ ਕੇ ਨਵ ਕੋਠੀ ਪਾਉਣ ਲਈ ਇਰਾਦਾ ਬਣਾਇਆ ਗਿਆ ਸੀ, ਜੋ ਉਨ੍ਹਾਂ ਨੇ ਆਪਣੇ ਦੋਸਤਾਂ ਮਿੱਤਰਾਂ ਦੀ ਸਲਾਹ ਤੇ ਬਦਲ ਲਿਆ। ਹੁਣ ਉਨ੍ਹਾਂ ਦੀ ਨੌਜਵਾਨ ਪੀੜੀ ਇਸ ਹਵੇਲੀ ਨੂੰ ਸੰਭਾਲਣ ਵਿੱਚ ਉਨ੍ਹਾਂ ਦਾ ਸਾਥ ਦੇ ਰਹੀ ਹੈ।

ਗੀਤਾਂ ਅਤੇ ਫਿਲਮਾਂ ਦੇ ਫਿਲਮਾਂਕਣ ਲਈ ਪਹੁੰਚਦਿਆਂ ਹਨ ਕਲਾਕਾਰਾਂ ਦੀਆਂ ਟੀਮਾਂ: ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਹਵੇਲੀ ਵਿਚ ਮੌਜੂਦਾ ਸਮੇਂ ਵੱਖ-ਵੱਖ ਪੰਜਾਬੀ ਗੀਤਾਂ ਅਤੇ ਲਘੂ ਫਿਲਮਾਂ ਦੇ ਫਿਲਮਾਂਕਣ ਲਈ ਕਲਾਕਾਰਾਂ ਦੀਆਂ ਟੀਮਾਂ ਪਹੁੰਚਦਿਆਂ ਰਹੀਆਂ ਹਨ। ਕੁਝ ਛੋਟੀਆਂ ਫ਼ਿਲਮਾਂ ਅਤੇ ਗੀਤਾਂ ਦੀ ਸ਼ੂਟਿੰਗ ਇਸ ਹਵੇਲੀ ਵਿਚ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਹਵੇਲੀ ਦੇ ਨਕਸ਼ੇ ਨਾਲ ਉਨ੍ਹਾਂ ਵੱਲੋਂ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ। ਸਿਰਫ ਹਵੇਲੀ ਦੇ ਟੁੱਟ-ਭੱਜੇ ਹਿੱਸੇ ਨੂੰ ਸੰਭਾਲਣ ਲਈ ਉਨ੍ਹਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਜਦੋਂ ਤਕ ਉਨ੍ਹਾਂ ਦੇ ਸਰੀਰ ਵਿੱਚ ਜਾਨ ਹੈ ਉਹ ਇਸ ਹਵੇਲੀ ਨੂੰ ਇਸੇ ਤਰਾਂ ਆਪਣੇ ਪੁਰਖਿਆਂ ਦੀ ਵਿਰਾਸਤ ਵਜੋਂ ਸੰਭਾਲ ਕੇ ਰੱਖਣਗੇ।

ਇਹ ਵੀ ਪੜ੍ਹੋ: Covid 19 Third Wave: ਅਲਰਟ! ਕੋਰੋਨਾ ਦੀ ਤੀਜੀ ਲਹਿਰ ਅਗਲੇ ਕੁਝ ਹਫਤਿਆਂ ਵਿੱਚ ਦੇ ਸਕਦੀ ਹੈ ਦਸਤਕ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Advertisement
ABP Premium

ਵੀਡੀਓਜ਼

BY Election | Amrita Warring VS Dimppy Dhillon |ਬਾਹਰਲੇ VS ਗਿੱਦੜਬਾਹਾ ਵਾਲ਼ੇ!ਕੌਣ ਜਿੱਤੇਗਾ ਜਨਤਾ ਦਾ ਦਿਲ?By Election | ਜ਼ਿਮਨੀ ਚੋਣਾਂ ਦੀ ਸਭ ਤੋਂ ਵੱਡੀ Update ! | Abp SanjhaBarnala By Election|ਬਰਨਾਲਾ 'ਚ ਫ਼ਸੇ ਕੁੰਢੀਆਂ ਦੇ ਸਿੰਗ ਉਮੀਦਵਾਰਾਂ ਨੇ ਕੀਤੇ ਵੱਡੇ ਦਾਅਵੇ!| Meet HayerDera Baba Nanak 'ਚ  Congress ਅਤੇ  AAP ਸਮਰਥਕਾਂ ਵਿਚਾਲੇ ਹੋਈ ਝੜਪ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ
Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ
Death Threat: ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਗੈਂਗਸਟਰ ਜੰਟਾ ਨੇ ਦਿੱਤੀ ਧਮਕੀ, ਬੋਲਿਆ- ਮੂਸੇਵਾਲਾ ਨੂੰ ਧਮਕੀ ਦਿਵਾਈ, ਜਿੱਥੇ ਮਰਜ਼ੀ ਲੁੱਕ, ਤੇਰਾ ਕੰਮ ਕਰਾਂਗੇ...
ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਗੈਂਗਸਟਰ ਜੰਟਾ ਨੇ ਦਿੱਤੀ ਧਮਕੀ, ਬੋਲਿਆ- ਮੂਸੇਵਾਲਾ ਨੂੰ ਧਮਕੀ ਦਿਵਾਈ, ਜਿੱਥੇ ਮਰਜ਼ੀ ਲੁੱਕ, ਤੇਰਾ ਕੰਮ ਕਰਾਂਗੇ...
Embed widget