Crime News: ਪਿਓ ਨੇ ਧੀ ਤੇ ਪੁੱਤ ਨੇ ਪਿਓ ਦਾ ਕੀਤਾ ਕਤਲ, ਗੁਆਂਢੀ ਨਾਲ ਨਜਾਇਜ਼ ਸਬੰਧਾਂ ਕਰਕੇ ਹੋਏ ਕਤਲ
45 ਸਾਲਾ ਗੁਰਪ੍ਰੀਤ ਸਿੰਘ ਦੇ ਉਸ ਦੇ ਗੁਆਂਢ ਵਿੱਚ ਰਹਿਣ ਵਾਲੀ 19 ਸਾਲਾ ਗੁਰਪ੍ਰੀਤ ਕੌਰ ਨਾਲ ਨਾਜਾਇਜ਼ ਸਬੰਧ ਸਨ ਜਿਸ ਕਾਰਨ ਦੋਵਾਂ ਪਰਿਵਾਰਾਂ ਵਿੱਚ ਤਕਰਾਰ ਹੋ ਗਈ। ਕੁਝ ਸਮਾਂ ਪਹਿਲਾਂ ਉਹ ਗੁਰਪ੍ਰੀਤ ਕੌਰ ਨਾਲ ਕਿਤੇ ਦੂਰ ਰਹਿਣ ਲੱਗ ਪਿਆ ਸੀ।
Punjab News: ਖ਼ਬਰ ਮਾਨਸਾ ਤੋਂ ਹੈ ਜਿੱਥੇ ਨਜਾਇਜ਼ ਸਬੰਧਾਂ ਦੇ ਚਲਦੇ ਇੱਕ ਪਿਓ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਪੁੱਤ ਨੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ ਤੇ ਗੁਰਪ੍ਰੀਤ ਕੌਰ ਵਜੋਂ ਹੋਈ ਹੈ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ
ਬੋਹਾ ਪੁਲਿਸ ਮੁਤਾਬਕ, ਪਿਓ ਨੇ ਆਪਣੀ 19 ਸਾਲਾਂ ਧੀ ਤੇ ਬੇਟੇ ਨੇ ਆਪਣੇ 45 ਸਾਲਾਂ ਪਿਓ ਦਾ ਕਤਲ ਕਰ ਦਿੱਤਾ। 45 ਸਾਲਾ ਗੁਰਪ੍ਰੀਤ ਸਿੰਘ ਦੇ ਉਸ ਦੇ ਗੁਆਂਢ ਵਿੱਚ ਰਹਿਣ ਵਾਲੀ 19 ਸਾਲਾ ਗੁਰਪ੍ਰੀਤ ਕੌਰ ਨਾਲ ਨਾਜਾਇਜ਼ ਸਬੰਧ ਸਨ ਜਿਸ ਕਾਰਨ ਦੋਵਾਂ ਪਰਿਵਾਰਾਂ ਵਿੱਚ ਤਕਰਾਰ ਹੋ ਗਈ। ਕੁਝ ਸਮਾਂ ਪਹਿਲਾਂ ਉਹ ਗੁਰਪ੍ਰੀਤ ਕੌਰ ਨਾਲ ਕਿਤੇ ਦੂਰ ਰਹਿਣ ਲੱਗ ਪਿਆ ਸੀ।
ਖੇਤਾਂ ਵਿੱਚ ਸੱਦ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਬੀਤੇ ਕੱਲ੍ਹ ਗੁਰਪ੍ਰੀਤ ਕੌਰ ਦੇ ਪਿਤਾ ਸੁਖਪਾਲ ਸਿੰਘ (45) ਅਤੇ ਗੁਰਪ੍ਰੀਤ ਸਿੰਘ ਪੁੱਤਰ ਅਨਮੋਲ ਜੋਤ ਸਿੰਘ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਦਿਆਂ ਤਿੰਨ ਹੋਰ ਵਿਅਕਤੀਆਂ ਨਾਲ ਮਿਲ ਕੇ ਗੁਰਪ੍ਰੀਤ ਕੌਰ ਅਤੇ ਗੁਰਪ੍ਰੀਤ ਸਿੰਘ ਨੂੰ ਵਰਗਲਾ ਕੇ ਖੇਤਾਂ ਵਿੱਚ ਬੁਲਾ ਲਿਆ ਤੇ ਉਥੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਬੋਹਾ ਪੁਲਿਸ ਨੇ ਕੌਂਸਲਰ ਜਗਸੀਰ ਸਿੰਘ ਦੇ ਬਿਆਨਾਂ ’ਤੇ ਮ੍ਰਿਤਕ ਗੁਰਪ੍ਰੀਤ ਕੌਰ ਦੇ ਪਿਤਾ ਸੁਖਪਾਲ ਸਿੰਘ, ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪੁੱਤਰ ਅਨਮੋਲ ਜੋਤ ਸਿੰਘ ਅਤੇ ਗੁਰਵਿੰਦਰ ਸਿੰਘ, ਸਹਿਜਪ੍ਰੀਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ-Lok Sabha: ਪੰਜਾਬ 'ਚ ਇਸ ਵਾਰ ਹੋਵੇਗੀ ਜ਼ਿਆਦਾ ਸਖ਼ਤੀ, ਸਾਰੇ ਪੋਲਿੰਗ ਸਟੇਸ਼ਨ ਦੀ ਵੈੱਬ ਕਾਸਟਿੰਗ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।