ਖੁਸ਼ਖਬਰੀ! 15 ਜੂਨ ਤੋਂ ਦਿੱਲੀ ਏਅਰਪੋਰਟ ਜਾਣਗੀਆਂ ਸਰਕਾਰੀ ਬੱਸਾਂ: ਜਲੰਧਰ ਤੇ ਲੁਧਿਆਣਾ ਤੋਂ 6 ਬੱਸਾਂ ਦੀ ਆਨਲਾਈਨ ਬੁਕਿੰਗ ਸ਼ੁਰੂ
ਪੈਪਸੂ ਦੀ ਇੱਕ ਬੱਸ ਵੀ ਪਟਿਆਲਾ ਤੋਂ ਦਿੱਲੀ ਏਅਰਪੋਰਟ ਲਈ ਰਵਾਨਾ ਕੀਤੀ ਜਾ ਰਹੀ ਹੈ। ਜਿਸ ਦਾ ਕਿਰਾਇਆ 835 ਰੁਪਏ ਹੈ ਤੇ ਫਿਲਹਾਲ ਇਸ 'ਤੇ 10 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ ਤੇ ਇਸ ਨੂੰ 752 ਰੁਪਏ 'ਚ ਬੁੱਕ ਕੀਤਾ ਜਾ ਸਕਦਾ ਹੈ।
![ਖੁਸ਼ਖਬਰੀ! 15 ਜੂਨ ਤੋਂ ਦਿੱਲੀ ਏਅਰਪੋਰਟ ਜਾਣਗੀਆਂ ਸਰਕਾਰੀ ਬੱਸਾਂ: ਜਲੰਧਰ ਤੇ ਲੁਧਿਆਣਾ ਤੋਂ 6 ਬੱਸਾਂ ਦੀ ਆਨਲਾਈਨ ਬੁਕਿੰਗ ਸ਼ੁਰੂ The good news! Government buses to go to Delhi Airport from June 15: Online booking of 6 buses from Jalandhar and Ludhiana started ਖੁਸ਼ਖਬਰੀ! 15 ਜੂਨ ਤੋਂ ਦਿੱਲੀ ਏਅਰਪੋਰਟ ਜਾਣਗੀਆਂ ਸਰਕਾਰੀ ਬੱਸਾਂ: ਜਲੰਧਰ ਤੇ ਲੁਧਿਆਣਾ ਤੋਂ 6 ਬੱਸਾਂ ਦੀ ਆਨਲਾਈਨ ਬੁਕਿੰਗ ਸ਼ੁਰੂ](https://feeds.abplive.com/onecms/images/uploaded-images/2022/06/09/42dccc2ae56ff5d0191395852d29878e_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਦਾ ਟਰਾਂਸਪੋਰਟ ਵਿਭਾਗ 15 ਜੂਨ ਤੋਂ ਦਿੱਲੀ ਹਵਾਈ ਅੱਡੇ ਲਈ ਬੱਸ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਪਰ 15 ਜੂਨ ਤੋਂ ਇਸ ਦੀ ਬੁਕਿੰਗ http://www.punbusonline.com/ ਤੇ http://www.pepsuonline.com 'ਤੇ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ 16 ਜੂਨ ਤੋਂ ਦਿੱਲੀ ਤੋਂ ਪੰਜਾਬ ਲਈ ਬੱਸਾਂ ਰਵਾਨਾ ਹੋਣਗੀਆਂ।
ਪਨਬਸ ਦੀ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਤੋਂ 1, 6 ਬੱਸਾਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਤੋਂ ਜਲੰਧਰ ਤੇ ਲੁਧਿਆਣਾ ਲਈ ਚੱਲਣ ਵਾਲੀਆਂ ਬੱਸਾਂ ਤੇ ਜਲੰਧਰ ਤੋਂ ਚੱਲਣ ਵਾਲੀਆਂ ਬੱਸਾਂ ਲੁਧਿਆਣਾ ਵਿਖੇ ਰੁਕਣਗੀਆਂ। ਇਸ ਦੇ ਨਾਲ ਹੀ ਇਨ੍ਹਾਂ ਬੱਸਾਂ ਦਾ ਸਮਾਂ ਅੰਤਰਰਾਸ਼ਟਰੀ ਉਡਾਣਾਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ।
ਪੰਜਾਬ ਕਾਂਗਰਸ ਦੇ ਧਰਨੇ 'ਤੇ CM ਮਾਨ ਦਾ ਤਿੱਖਾ ਵਾਰ, ਕਿਹਾ, ਰਿਸ਼ਵਤਖੋਰੀ ਕਾਂਗਰਸ ਦਾ ਹੱਕ ਹੈ?
ਅਜਿਹੇ 'ਚ ਪੰਜਾਬ ਆਉਣ ਵਾਲੀਆਂ ਜ਼ਿਆਦਾਤਰ ਬੱਸਾਂ ਰਾਤ ਨੂੰ ਹੀ ਰਵਾਨਾ ਹੋ ਰਹੀਆਂ ਹਨ ਪਰ ਇਨ੍ਹਾਂ ਦਾ ਕਿਰਾਇਆ ਸਾਰਿਆਂ ਲਈ ਹੈਰਾਨੀਜਨਕ ਹੈ। ਤੁਸੀਂ ਸਿਰਫ਼ 1320 ਰੁਪਏ ਵਿੱਚ ਅੰਮ੍ਰਿਤਸਰ, 1170 ਰੁਪਏ ਵਿੱਚ ਜਲੰਧਰ ਅਤੇ 1000 ਰੁਪਏ ਵਿੱਚ ਲੁਧਿਆਣਾ ਤੋਂ ਦਿੱਲੀ ਹਵਾਈ ਅੱਡੇ ਤੱਕ ਪਹੁੰਚ ਸਕਦੇ ਹੋ, ਜਦਕਿ ਪਹਿਲਾਂ ਪ੍ਰਾਈਵੇਟ ਬੱਸਾਂ 3000 ਦੇ ਕਰੀਬ ਕਿਰਾਇਆ ਵਸੂਲਦੀਆਂ ਸਨ। ਦੱਸ ਦਈਏ ਕਿ ਪਹਿਲਾਂ ਸਿਰਫ ਪ੍ਰਾਈਵੇਟ ਬੱਸਾਂ ਹੀ ਦਿੱਲੀ ਏਅਰਪੋਰਟ ਜਾਂਦੀਆਂ ਸੀ ਜੋ ਕਾਫੀ ਵੱਧ ਕਿਰਾਇਆ ਵਸੂਲਦੀਆਂ ਸੀ।
Weather Update: ਮੌਸਮ ਵਿਭਾਗ ਦੀ ਚੇਤਾਵਨੀ, 15 ਜੂਨ ਤੱਕ ਆਸਮਾਨ ਤੋਂ ਵਰ੍ਹੇਗੀ ਅੱਗ
ਪੈਪਸੂ ਦੀ ਇੱਕ ਬੱਸ ਵੀ ਪਟਿਆਲਾ ਤੋਂ ਦਿੱਲੀ ਏਅਰਪੋਰਟ ਲਈ ਰਵਾਨਾ ਕੀਤੀ ਜਾ ਰਹੀ ਹੈ। ਜਿਸ ਦਾ ਕਿਰਾਇਆ 835 ਰੁਪਏ ਹੈ ਤੇ ਫਿਲਹਾਲ ਇਸ 'ਤੇ 10 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ ਤੇ ਇਸ ਨੂੰ 752 ਰੁਪਏ 'ਚ ਬੁੱਕ ਕੀਤਾ ਜਾ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)