The Great Khali 'ਤੇ ਟੋਲ ਵਰਕਰ ਨੂੰ ਥੱਪੜ ਮਾਰਨ ਦਾ ਲੱਗਿਆ ਦੋਸ਼, ਹੁਣ ਵੀਡੀਓ ਜਾਰੀ ਖਲੀ ਨੇ ਰੱਖਿਆ ਆਪਣਾ ਪੱਖ
The Great Khali Video: ਭਾਰਤੀ ਪਹਿਲਵਾਨ ਦਲੀਪ ਸਿੰਘ ਰਾਣਾ ਉਰਫ਼ ਦ ਗ੍ਰੇਟ ਖਲੀ ਦਾ ਲੁਧਿਆਣਾ ਵਿੱਚ ਇੱਕ ਟੋਲ ਕਰਮਚਾਰੀ ਨਾਲ ਬਹਿਸ ਕਰਨ ਦਾ ਵੀਡੀਓ ਵਾਇਰਲ ਹੋਇਆ ਸੀ।
The Great Khali Video: ਭਾਰਤੀ ਪਹਿਲਵਾਨ ਦਲੀਪ ਸਿੰਘ ਰਾਣਾ ਉਰਫ਼ ਦ ਗ੍ਰੇਟ ਖਲੀ ਦਾ ਲੁਧਿਆਣਾ ਵਿੱਚ ਇੱਕ ਟੋਲ ਕਰਮਚਾਰੀ ਨਾਲ ਬਹਿਸ ਕਰਨ ਦਾ ਵੀਡੀਓ ਵਾਇਰਲ ਹੋਇਆ ਸੀ। ਜਿਸ 'ਚ ਖਲੀ 'ਤੇ ਟੋਲ ਕਰਮਚਾਰੀ ਨੂੰ ਥੱਪੜ ਮਾਰਨ ਦਾ ਦੋਸ਼ ਸੀ। ਹੁਣ ਖਲੀ ਨੇ ਖੁਦ ਇਸ ਮਾਮਲੇ 'ਤੇ ਸਪੱਸ਼ਟੀਕਰਨ ਦਿੱਤਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ, ਜਿਸ 'ਚ ਖਲੀ ਟੋਲ ਕਰਮਚਾਰੀਆਂ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਸਨ।
ਖਲੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ- ਜੋ ਟੋਲ ਟੈਕਸ ਦੇ ਕਰਮਚਾਰੀ ਹਨ, ਉਨ੍ਹਾਂ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਅਤੇ ਕਿਹਾ ਕਿ ਪਹਿਲਾਂ ਹੇਠਾਂ ਉਤਰੋ ਅਤੇ ਸਾਰਿਆਂ ਨਾਲ ਫੋਟੋ ਖਿਚਾਓ, ਫਿਰ ਛੱਡ ਦੇਵਾਂਗੇ। ਉਥੋਂ ਹੀ ਵਿਵਾਦ ਸ਼ੁਰੂ ਹੋ ਗਿਆ, ਜਿਸ ਦੀ ਵੀਡੀਓ ਉਸ ਨੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਲੋਕ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਪੇਸ਼ ਕਰ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਟੋਲ ਦੇ ਠੇਕੇਦਾਰ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਸੈਲੇਬਸ ਨਾਲ ਅਜਿਹਾ ਵਿਵਹਾਰ ਨਾ ਹੋਵੇ।
View this post on Instagram
ਖਲੀ ਨੇ ਟੋਲ ਕਰਮਚਾਰੀਆਂ 'ਤੇ ਬਲੈਕਮੇਲਿੰਗ ਦਾ ਲਗਾਇਆ ਦੋਸ਼
ਹਾਲਾਂਕਿ, ਇਸ ਕਲਿੱਪ ਵਿੱਚ ਸਾਬਕਾ ਪਹਿਲਵਾਨ ਟੋਲ ਕਰਮਚਾਰੀ ਨੂੰ ਥੱਪੜ ਮਾਰਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਦੌਰਾਨ ਖਲੀ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਵਰਕਰਾਂ 'ਤੇ ਉਸ ਨੂੰ 'ਬਲੈਕਮੇਲ' ਕਰਨ ਦਾ ਦੋਸ਼ ਲਾਇਆ। ਪੁਲਿਸ ਮੁਤਾਬਕ ਇਹ ਘਟਨਾ ਸੋਮਵਾਰ ਦੀ ਹੈ ਜਦੋਂ ਖਲੀ ਪੰਜਾਬ ਦੇ ਜਲੰਧਰ ਤੋਂ ਹਰਿਆਣਾ ਦੇ ਕਰਨਾਲ ਜਾ ਰਿਹਾ ਸੀ।
ਲਾਡੋਵਾਲ ਥਾਣੇ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਕਿਸੇ ਵੀ ਪੱਖ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਵੀਡੀਓ ਵਿੱਚ, ਇੱਕ ਟੋਲ ਪਲਾਜ਼ਾ ਕਰਮਚਾਰੀ ਨੂੰ ਸਾਬਕਾ ਪਹਿਲਵਾਨ ਨੂੰ ਇਹ ਪੁੱਛਦਿਆਂ ਸੁਣਿਆ ਜਾ ਸਕਦਾ ਹੈ ਕਿ ਜਦੋਂ ਉਸ ਦੇ ਇੱਕ ਸਾਥੀ ਨੇ ਉਸ ਤੋਂ ਪਛਾਣ ਪੱਤਰ ਮੰਗਿਆ ਤਾਂ ਉਸਨੇ ਉਸਨੂੰ ਥੱਪੜ ਕਿਉਂ ਮਾਰਿਆ। ਟੋਲ ਕਰਮਚਾਰੀ ਨੇ ਖਲੀ ਨੂੰ ਕਿਹਾ, ਤੁਹਾਨੂੰ ਆਪਣਾ ਪਛਾਣ ਪੱਤਰ ਦਿਖਾਉਣ ਲਈ ਕਿਹਾ ਗਿਆ ਸੀ, ਪਛਾਣ ਪੱਤਰ ਦਿਖਾਓ। ਇਸ 'ਤੇ ਖਲੀ ਨੇ ਕਿਹਾ, ਤੁਸੀਂ ਮੈਨੂੰ ਬਲੈਕਮੇਲ ਕਰ ਰਹੇ ਹੋ।
ਫਿਰ ਟੋਲ ਕਰਮਚਾਰੀ ਨੇ ਕਿਹਾ, ''ਅਸੀਂ ਤੁਹਾਨੂੰ ਬਲੈਕਮੇਲ ਨਹੀਂ ਕਰ ਰਹੇ। ਤੁਸੀਂ ਉਸ ਨੂੰ ਥੱਪੜ ਕਿਉਂ ਮਾਰਿਆ, ਜੇਕਰ ਤੁਹਾਡੇ ਕੋਲ ਪਛਾਣ ਪੱਤਰ ਹੈ ਤਾਂ ਦਿਖਾਓ।'' ਖਲੀ ਨੇ ਕਿਹਾ, ''ਮੇਰੇ ਕੋਲ ਪਛਾਣ ਪੱਤਰ ਨਹੀਂ ਹੈ।'' ਇਸ ਦੌਰਾਨ ਖਲੀ ਦੀ ਗੱਡੀ ਨੂੰ ਉੱਥੋਂ ਭੱਜਣ ਤੋਂ ਰੋਕਣ ਲਈ ਬੈਰੀਕੇਡ ਲਗਾ ਦਿੱਤਾ ਗਿਆ। ਫਿਰ ਖਲੀ ਆਪਣੀ ਕਾਰ ਤੋਂ ਬਾਹਰ ਆਏ ਅਤੇ ਬੈਰੀਕੇਡ ਨੂੰ ਇਕ ਪਾਸੇ ਧੱਕ ਦਿੱਤਾ ਅਤੇ ਟੋਲ ਕਰਮਚਾਰੀ ਦੀ ਉਸ ਨੂੰ ਰੋਕਣ ਦੀ ਕੋਸ਼ਿਸ਼ ਬੇਕਾਰ ਗਈ।