ਪੜਚੋਲ ਕਰੋ

Punjab Band: ਜਲੰਧਰ 'ਚ ਪੰਜਾਬ ਬੰਦ ਦਾ ਅਸਰ, ਨੈਸ਼ਨਲ ਹਾਈਵੇ ਬੰਦ, ਜਨਤਾ ਪ੍ਰੇਸ਼ਾਨ

ਪੰਜਾਬ ਵਿੱਚ ਅੱਜ ਵਾਲਮੀਕਿ ਅਤੇ ਈਸਾਈ ਭਾਈਚਾਰੇ ਵੱਲੋਂ ਮਨੀਪੁਰ ਵਿੱਚ ਹੋਈਆਂ ਹਿੰਸਕ ਝੜਪਾਂ ਅਤੇ ਔਰਤਾਂ ਨਾਲ ਹੋ ਰਹੇ ਵਹਿਸ਼ੀ ਸਲੂਕ ਨੂੰ ਲੈ ਕੇ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਲੰਧਰ ਵਿੱਚ ਸੰਨਾਟਾ ਪਸਰਿਆ ਹੋਇਆ ਹੈ।

Punjab News: ਪੰਜਾਬ ਵਿੱਚ ਸੱਦੇ ਗਏ ਬੰਦ ਦਾ ਅਸਰ ਜਲੰਧਰ ਵਿੱਚ ਨਜ਼ਰ ਆਇਆ ਹੈ। ਸ਼ਹਿਰ ਦੇ ਕਈ ਬਾਜ਼ਾਰ ਬੰਦ ਨਜ਼ਰ ਆਏ। ਇਸ ਤੋਂ ਇਲਾਵਾ ਕਈ ਚੌਂਕ-ਚੌਰਾਹਿਆਂ ਉੱਤੇ ਧਰਨਾ ਦਿੱਤਾ ਜਾ ਰਿਹਾ ਹੈ। ਉੱਥੇ ਹੀ ਨੈਸ਼ਨਲ ਹਾਈਵੇ ਨੂੰ ਵੀ ਬੰਦ ਕਰ ਦਿੱਤਾ ਜਾ ਗਿਆ ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਨੈਸ਼ਨਲ ਹਾਈਵੇ ਉੱਤੇ ਪੂਰੀ ਤਰ੍ਹਾਂ ਨਾਲ ਜਾਮ ਲੱਗ ਗਿਆ ਹੈ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਆਉਣ-ਜਾਣ ਵਾਲੇ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਪ੍ਰਦਰਸ਼ਕਾਰੀਆਂ ਨੂੰ ਸਮਝਾ ਕੇ ਨੈਸ਼ਨਲ ਹਾਈਵੇ ਤੋਂ ਹਟਾ ਰਹੀ ਹੈ ਤਾਂ ਜੋ ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।ਦੂਜੇ ਪਾਸੇ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ। 

ਬੰਦ ਨੂੰ ਰਲਿਆ-ਮਿਲਿਆ ਹੁੰਗਾਰਾ

ਮਨੀਪੁਰ ਹਿੰਸਾ ਖਿਲਾਫ ਪੰਜਾਬ ਬੰਦ ਦੇ ਸੱਦੇ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲ ਰਿਹਾ ਹੈ। ਵਾਲਮੀਕਿ, ਰਵਿਦਾਸੀਆ ਤੇ ਈਸਾਈ ਭਾਈਚਾਰੇ ਵੱਲੋਂ ਸਾਂਝੇ ਤੌਰ 'ਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਦੁਆਬਾ ਵਿੱਚ ਬੰਦ ਦਾ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ ਹੈ ਪਰ ਮਾਝਾ ਤੇ ਮਾਲਵਾ ਵਿੱਚ ਬਾਜ਼ਾਰ ਆਮ ਵਾਂਗ ਹੀ ਖੁੱਲ੍ਹੇ ਹਨ। ਉਧਰ, ਪਤਾ ਲੱਗਾ ਹੈ ਕਿ ਕਈ ਇਲਾਕਿਾਂ ਵਿੱਚ ਬੰਦ ਦੇ ਸੱਦੇ ਦੇ ਮੱਦੇਨਜ਼ਰ ਸਰਕਾਰੀ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ।

ਬੰਦ ਸਮਰਥਕਾਂ ਨੇ ਕੀਤਾ ਇਹ ਐਲਾਨ

ਦੱਸ ਦਈਏ ਕਿ ਬੰਦ ਸਮਰਥਕਾਂ ਨੇ ਐਲਾਨ ਕੀਤਾ ਹੈ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਹਾਈਵੇਅ ਜਾਮ ਕੀਤੇ ਜਾ ਰਹੇ ਹਨ। ਈ ਸ਼ਹਿਰਾਂ ਵਿੱਚ ਬਾਜ਼ਾਰ ਵੀ ਬੰਦ ਰਨ। ਸਿਰਫ਼ ਮੈਡੀਕਲ ਸਹੂਲਤਾਂ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। ਬੰਦ ਦੌਰਾਨ ਐਂਬੂਲੈਂਸ, ਫਾਇਰ ਬ੍ਰਿਗੇਡ ਤੇ ਡਿਊਟੀ 'ਤੇ ਮੌਜੂਦ ਫੌਜੀ ਵਾਹਨਾਂ ਨੂੰ ਜਾਮ ਵਿੱਚ ਨਹੀਂ ਰੋਕਿਆ ਜਾ ਰਿਹਾ। ਬੰਦ ਨੂੰ ਲੈ ਕੇ ਜਲੰਧਰ ਤੇ ਲੁਧਿਆਣਾ 'ਚ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਰੋਡਵੇਜ਼ ਦੀਆਂ ਬੱਸਾਂ ਨੂੰ ਵੀ ਨੇੜਲੇ ਬੱਸ ਸਟੈਂਡ 'ਤੇ ਰੋਕ

ਉਧਰ, ਨਾਜ਼ੁਕ ਇਲਾਕਿਆਂ ਵਿੱਚ ਰੋਡਵੇਜ਼ ਦੀਆਂ ਬੱਸਾਂ ਨੂੰ ਵੀ ਨੇੜਲੇ ਬੱਸ ਸਟੈਂਡ 'ਤੇ ਰੋਕ ਦਿੱਤਾ ਗਿਆ ਹੈ। ਪ੍ਰਾਈਵੇਟ ਅਪਰੇਟਰ ਵੀ ਕਿਸੇ ਨੁਕਸਾਨ ਤੋਂ ਬਚਣ ਲਈ ਬੱਸਾਂ ਨਹੀਂ ਚਲਾ ਰਹੇ। ਜਲੰਧਰ ਬੰਦ ਦੇ ਲਿਹਾਜ਼ ਨਾਲ ਸਭ ਤੋਂ ਸੰਵੇਦਨਸ਼ੀਲ ਸ਼ਹਿਰ ਹੈ। ਇਸ ਦੇ ਮੱਦੇਨਜ਼ਰ ਕਪੂਰਥਲਾ ਚੌਕ, ਰਵਿਦਾਸ ਚੌਕ, ਬੀਐਸਐਫ ਚੌਕ, ਨਕੋਦਰ ਚੌਕ ਤੇ ਬੀਐਮਸੀ ਚੌਕ ’ਤੇ ਬੈਰੀਕੇਡਿੰਗ ਕੀਤੀ ਗਈ ਹੈ। 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ

ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਵਾਪਰਿਆ ਭਿਆਨਕ ਹਾਦਸਾ, ਮਜ਼ਦੂਰਾਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ, 22 ਦੀ ਮੌਤ
ਵਾਪਰਿਆ ਭਿਆਨਕ ਹਾਦਸਾ, ਮਜ਼ਦੂਰਾਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ, 22 ਦੀ ਮੌਤ
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਹਲਚਲ! ਅਕਾਲੀਆਂ ਨੂੰ ਮਿਲਿਆ ਇਸ ਪਾਰਟੀ ਦਾ ਸਾਥ
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਹਲਚਲ! ਅਕਾਲੀਆਂ ਨੂੰ ਮਿਲਿਆ ਇਸ ਪਾਰਟੀ ਦਾ ਸਾਥ
ਕਣਕ ਦੀ ਥਾਂ ਡਾਈਟ ‘ਚ ਸ਼ਾਮਲ ਕਰੋ ਇਹ 5 ਅਨਾਜ, ਆਸਾਨੀ ਨਾਲ ਘਟਾ ਸਕੋਗੇ ਭਾਰ!
ਕਣਕ ਦੀ ਥਾਂ ਡਾਈਟ ‘ਚ ਸ਼ਾਮਲ ਕਰੋ ਇਹ 5 ਅਨਾਜ, ਆਸਾਨੀ ਨਾਲ ਘਟਾ ਸਕੋਗੇ ਭਾਰ!
Private Video Viral: ਹਾਰਦਿਕ ਪਾਂਡਿਆ ਦੀ ਗਰਲਫ੍ਰੈਂਡ ਦਾ 'ਪ੍ਰਾਈਵੇਟ ਵੀਡੀਓ' ਵਾਇਰਲ, ਕ੍ਰਿਕਟਰ ਦਾ ਫੁੱਟਿਆ ਗੁੱਸਾ; ਬੋਲੇ...
ਹਾਰਦਿਕ ਪਾਂਡਿਆ ਦੀ ਗਰਲਫ੍ਰੈਂਡ ਦਾ 'ਪ੍ਰਾਈਵੇਟ ਵੀਡੀਓ' ਵਾਇਰਲ, ਕ੍ਰਿਕਟਰ ਦਾ ਫੁੱਟਿਆ ਗੁੱਸਾ; ਬੋਲੇ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵਾਪਰਿਆ ਭਿਆਨਕ ਹਾਦਸਾ, ਮਜ਼ਦੂਰਾਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ, 22 ਦੀ ਮੌਤ
ਵਾਪਰਿਆ ਭਿਆਨਕ ਹਾਦਸਾ, ਮਜ਼ਦੂਰਾਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ, 22 ਦੀ ਮੌਤ
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਹਲਚਲ! ਅਕਾਲੀਆਂ ਨੂੰ ਮਿਲਿਆ ਇਸ ਪਾਰਟੀ ਦਾ ਸਾਥ
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਹਲਚਲ! ਅਕਾਲੀਆਂ ਨੂੰ ਮਿਲਿਆ ਇਸ ਪਾਰਟੀ ਦਾ ਸਾਥ
ਕਣਕ ਦੀ ਥਾਂ ਡਾਈਟ ‘ਚ ਸ਼ਾਮਲ ਕਰੋ ਇਹ 5 ਅਨਾਜ, ਆਸਾਨੀ ਨਾਲ ਘਟਾ ਸਕੋਗੇ ਭਾਰ!
ਕਣਕ ਦੀ ਥਾਂ ਡਾਈਟ ‘ਚ ਸ਼ਾਮਲ ਕਰੋ ਇਹ 5 ਅਨਾਜ, ਆਸਾਨੀ ਨਾਲ ਘਟਾ ਸਕੋਗੇ ਭਾਰ!
Private Video Viral: ਹਾਰਦਿਕ ਪਾਂਡਿਆ ਦੀ ਗਰਲਫ੍ਰੈਂਡ ਦਾ 'ਪ੍ਰਾਈਵੇਟ ਵੀਡੀਓ' ਵਾਇਰਲ, ਕ੍ਰਿਕਟਰ ਦਾ ਫੁੱਟਿਆ ਗੁੱਸਾ; ਬੋਲੇ...
ਹਾਰਦਿਕ ਪਾਂਡਿਆ ਦੀ ਗਰਲਫ੍ਰੈਂਡ ਦਾ 'ਪ੍ਰਾਈਵੇਟ ਵੀਡੀਓ' ਵਾਇਰਲ, ਕ੍ਰਿਕਟਰ ਦਾ ਫੁੱਟਿਆ ਗੁੱਸਾ; ਬੋਲੇ...
Punjab News: ਪੰਜਾਬ ਬੰਪਰ ਲਾਟਰੀ 'ਚ ਹੁਣ ਇਹ ਸ਼ਖਸ਼ ਹੋਇਆ ਮਾਲੋਮਾਲ, ਜਾਣੋ ਕੌਣ ਬਣਿਆ ਲੱਖਪਤੀ? ਇੱਕੋ ਸਟਾਲ ਤੋਂ ਕੱਢੇ ਗਏ ਚਾਰ ਵੱਡੇ ਇਨਾਮ...
ਪੰਜਾਬ ਬੰਪਰ ਲਾਟਰੀ 'ਚ ਹੁਣ ਇਹ ਸ਼ਖਸ਼ ਹੋਇਆ ਮਾਲੋਮਾਲ, ਜਾਣੋ ਕੌਣ ਬਣਿਆ ਲੱਖਪਤੀ? ਇੱਕੋ ਸਟਾਲ ਤੋਂ ਕੱਢੇ ਗਏ ਚਾਰ ਵੱਡੇ ਇਨਾਮ...
Punjab News: ਕਾਂਗਰਸ 'ਚ ਘਮਸਾਣ! ਰੰਧਾਵਾ–ਸਿੱਧੂ ਹੁਣ ਅਦਾਲਤ 'ਚ ਹੋਣਗੇ ਆਹਮਣੇ–ਸਾਹਮਣੇ, ਜਾਣੋ ਪੂਰਾ ਮਾਮਲਾ ਹੈ ਕੀ?
Punjab News: ਕਾਂਗਰਸ 'ਚ ਘਮਸਾਣ! ਰੰਧਾਵਾ–ਸਿੱਧੂ ਹੁਣ ਅਦਾਲਤ 'ਚ ਹੋਣਗੇ ਆਹਮਣੇ–ਸਾਹਮਣੇ, ਜਾਣੋ ਪੂਰਾ ਮਾਮਲਾ ਹੈ ਕੀ?
Farmers Pension: ਕਿਸਾਨਾਂ ਨੂੰ ਹਰ ਮਹੀਨੇ ਪੈਨਸ਼ਨ ਦਿੰਦੀ ਸਰਕਾਰ, ਖਾਤਿਆਂ 'ਚ ਆਉਂਦੇ ਇੰਨੇ ਰੁਪਏ; ਜਾਣੋ ਤੁਸੀ ਕਿਵੇਂ ਕਰ ਸਕਦੇ ਅਪਲਾਈ?
ਕਿਸਾਨਾਂ ਨੂੰ ਹਰ ਮਹੀਨੇ ਪੈਨਸ਼ਨ ਦਿੰਦੀ ਸਰਕਾਰ, ਖਾਤਿਆਂ 'ਚ ਆਉਂਦੇ ਇੰਨੇ ਰੁਪਏ; ਜਾਣੋ ਤੁਸੀ ਕਿਵੇਂ ਕਰ ਸਕਦੇ ਅਪਲਾਈ?
Auto News: ਇਨ੍ਹਾਂ ਕਾਰਾਂ 'ਤੇ ਲੱਖਾਂ ਰੁਪਏ ਦਾ ਮਿਲ ਰਿਹਾ ਡਿਸਕਾਊਂਟ, ਸਾਲ ਦੇ ਅੰਤ 'ਚ ਸਸਤੀ ਡੀਲ ਦਾ ਸੁਨਿਹਰੀ ਮੌਕਾ; ਖਰੀਦਣ ਵਾਲਿਆਂ ਦੀ ਲੱਗੀ ਕਤਾਰ... 
ਇਨ੍ਹਾਂ ਕਾਰਾਂ 'ਤੇ ਲੱਖਾਂ ਰੁਪਏ ਦਾ ਮਿਲ ਰਿਹਾ ਡਿਸਕਾਊਂਟ, ਸਾਲ ਦੇ ਅੰਤ 'ਚ ਸਸਤੀ ਡੀਲ ਦਾ ਸੁਨਿਹਰੀ ਮੌਕਾ; ਖਰੀਦਣ ਵਾਲਿਆਂ ਦੀ ਲੱਗੀ ਕਤਾਰ... 
Embed widget