Lok Sabha Session: ਰਾਜਸਥਾਨ ਨੂੰ ਜਾਂਦਾ ਪਾਣੀ ਰੋਕਿਆ ਜਾਵੇ ਨਹੀਂ ਤਾਂ ਹੁਣ ਤੱਕ ਦੇ ਸਾਰੇ ਪੈਸੇ ਦਿੱਤੇ ਜਾਣ, ਸੰਸਦ 'ਚ ਗੂੰਜਿਆਂ ਪੰਜਾਬ ਦੇ ਪਾਣੀਆਂ ਦਾ ਮੁੱਦਾ
ਹਿਮਾਚਲ ਪ੍ਰਦੇਸ਼ ਦਾ ਪਾਣੀ ਪੰਜਾਬ ਵਿੱਚ ਆ ਕੇ ਤਬਾਹੀ ਮਚਾਉਂਦਾ ਹੈ ਪਰ ਹਿਮਾਚਲ ਲਈ ਪੈਸੇ ਦਿੱਤੇ ਗਏ ਹਨ ਜਦੋਂ ਕਿ ਪੰਜਾਬ ਦਾ ਇਸ ਵਿੱਚ ਕੋਈ ਜ਼ਿਕਰ ਹੀ ਨਹੀਂ ਹੈ। ਬਾਦਲ ਨੇ ਕਿਹਾ ਕਿ ਸਰਕਾਰ ਦੱਸੇ ਕਿ ਉਨ੍ਹਾਂ ਦੀ ਪੰਜਾਬ ਦੇ ਨਾਲ ਕੀ ਦੁਸ਼ਮਣੀ ਹੈ।
Lok Sabha Session: ਲੋਕ ਸਭਾ ਵਿੱਚ ਬਜਟ ਉੱਤੇ ਚਰਚਾ ਦੌਰਾਨ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਬਜਟ ਦਾ ਨਾਂਅ ਬਦਲ ਦੇ ਸਰਕਾਰ ਬਚਾਓ ਬਜਟ ਰੱਖਿਆ ਜਾਣਾ ਚਾਹੀਦਾ ਹੈ। ਸਭ ਤੋਂ ਵੱਧ ਬਜਟ ਉਨ੍ਹਾਂ ਦੋ ਸੂਬਿਆਂ ਨੂੰ ਮਿਲਿਆ ਜਿਨ੍ਹਾਂ ਦੇ ਸਹਾਰੇ ਨਾਲ ਇਹ ਸਰਕਾਰ ਚੱਲ ਰਹੀ ਹੈ। ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਪਹਿਲੀ ਵਾਰ ਕੁਦਰਤੀ ਆਫਤਾ ਤੇ ਧਰਮ ਦੇ ਨਾਂਅ ਉੱਤੇ ਪੱਖਪਾਤ ਕੀਤਾ ਗਿਆ ਹੈ। ਇਸ ਵਿੱਚ ਦੂਜੇ ਧਾਰਿਮਕ ਅਸਥਾਨਾਂ ਨੂੰ ਵਿਸ਼ੇਸ਼ ਮਹੱਤਤਾ ਦਿੱਤਾ ਗਈ ਹੈ ਜੋ ਕਿ ਚੰਗੀ ਗੱਲ ਹੈ ਪਰ ਇਸ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਇਸ ਵਿੱਚ ਨਾਂਅ ਨਹੀਂ ਲਿਆ ਹੈ।
ਇਸ ਦੇ ਨਾਲ ਹੀ ਬਾਦਲ ਨੇ ਹੜ੍ਹ ਪ੍ਰਬੰਧਨ ਦੇ ਮਾਮਲੇ ਵਿੱਚ ਦਿੱਤੇ ਗਏ ਫੰਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦਾ ਪਾਣੀ ਪੰਜਾਬ ਵਿੱਚ ਆ ਕੇ ਤਬਾਹੀ ਮਚਾਉਂਦਾ ਹੈ ਪਰ ਹਿਮਾਚਲ ਲਈ ਪੈਸੇ ਦਿੱਤੇ ਗਏ ਹਨ ਜਦੋਂ ਕਿ ਪੰਜਾਬ ਦਾ ਇਸ ਵਿੱਚ ਕੋਈ ਜ਼ਿਕਰ ਹੀ ਨਹੀਂ ਹੈ। ਬਾਦਲ ਨੇ ਕਿਹਾ ਕਿ ਸਰਕਾਰ ਦੱਸੇ ਕਿ ਉਨ੍ਹਾਂ ਦੀ ਪੰਜਾਬ ਦੇ ਨਾਲ ਕੀ ਦੁਸ਼ਮਣੀ ਹੈ।
ਇਸ ਮੌਕੇ ਬਾਦਲ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਹੜ੍ਹ ਆਉਂਦੇ ਨੇ ਤਾ ਇਸ ਦਾ ਖਾਮਿਆਜਾ ਪੂਰਾ ਪੰਜਾਬ ਝੱਲਦਾ ਹੈ ਤੇ ਜਦੋਂ ਪਾਣੀ ਦੀ ਲੋੜ ਹੁੰਦੀ ਹੈ ਤਾਂ ਸਾਰੇ ਰਲ ਕੇ ਪੰਜਾਬ ਵਿੱਚੋਂ ਸਤਲੁਜ ਯਮੁਨਾ ਲਿੰਕ ਨਹਿਰ ਕੱਢਣ ਦੀ ਮੰਗ ਕਰਨ ਲੱਗਦੇ ਹਨ। ਕਾਂਗਰਸ ਨੇ 70 ਸਾਲ ਪਹਿਲਾਂ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਤੇ ਕਿਹਾ ਸੀ ਕਿ ਇਸ ਦੇ ਪੈਸੇ ਦਿੱਤੇ ਜਾਣਗੇ। ਬਾਦਲ ਨੇ ਮੰਗ ਕੀਤੀ ਕਿ ਜਾਂ ਤਾਂ ਪੰਜਾਬ ਤੋਂ ਜਾਂਦਾ ਪਾਣੀ ਰੋਕਿਆ ਜਾਵੇ ਨਹੀਂ ਹੁਣ ਤੱਕ ਦੇ ਸਾਰੇ ਪੈਸੇ ਲੈ ਕੇ ਪੰਜਾਬ ਨੂੰ ਦਿੱਤੇ ਜਾਣ। ਪੰਜਾਬ ਦਾ ਜ਼ਮੀਨੀ ਪਾਣੀ ਡਿੱਗ ਗਿਆ ਹੈ ਕਈ ਥਾਵਾਂ ਉੱਤੇ ਪੀਣ ਦੇ ਯੋਗ ਨਹੀਂ ਰਿਹਾ ਹੈ ਤੇ ਸਾਨੂੰ ਹੀ ਇਸ ਬਜਟ ਵਿੱਚੋਂ ਬਾਹਰ ਰੱਖਿਆ ਗਿਆ ਹੈ।
ਇਸ ਮੌਕੇ ਕਿਸਾਨਾਂ ਦਾ ਜ਼ਿਕਰ ਕਰਦਿਆਂ ਬਾਦਲ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਹੋ ਪਰ ਅਸਲ ਵਿੱਚ ਤੁਸੀਂ ਕਿਸਾਨਾਂ ਦੇ ਦੁਸ਼ਮਣ ਹੋ, ਖਾਦ ਦੀਆਂ ਕੀਮਤਾਂ ਕਈ ਗੁਣਾ ਵਧ ਗਈਆਂ ਹਨ, ਡੀਜ਼ਲ ਵਧ ਗਿਆ ਹੈ, ਸਭ ਕੁਝ ਦੇ ਰੇਟ ਵਧ ਗਏ ਹਨ ਪਰ ਕਿਸਾਨਾਂ ਦੀ ਆਮਦਨ ਨਹੀਂ ਵਧੀ। ਬਾਦਲ ਨੇ ਕਿਹਾ ਕਿ ਜੋ ਕਿਸਾਨ ਦੇਸ਼ ਦਾ ਢਿੱਡ ਭਰਦਾ ਹੈ ਉਸ ਨਾਲ ਦੁਸ਼ਮਣੀ ਕਿਉਂ ਕੱਢ ਰਹੇ ਹੋ। ਇਸ ਮੌਕੇ ਬਾਦਲ ਨੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ।