ਖ਼ਤਰੇ 'ਚ ਪੰਜਾਬੀਆਂ ਦੀ ਜਾਨ ਪਰ ਇਲਜ਼ਾਮਤਰਾਸ਼ੀ 'ਚ ਰੁੱਝੇ ਪੰਜਾਬ ਦੇ ਲੀਡਰ ! ਗ੍ਰੈਨੇਡ ਹਮਲਿਆਂ 'ਤੇ ਰੱਜ ਕੇ ਹੋ ਰਹੀ ਸਿਆਸਤ
ਜਲੰਧਰ 'ਚ ਹੋਏ ਗ੍ਰੇਨੇਡ ਹਮਲੇ ਦੇ ਤਾਰ ਬਰਾਸਤਾ ਪਾਕਿਸਤਾਨ ਲਾਰੈਂਸ ਬਿਸ਼ਨੋਈ ਨਾਲ਼ ਜਾ ਜੁੜੇ ਹਨ, ਜਿਸ ਬਿਸ਼ਨੋਈ ਲਈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਖ਼ਾਸ ਨਰਮਾਈ ਵਰਤੀ ਜਾ ਰਹੀ ਹੈ

Punjab Bomb Update: ਅੰਮ੍ਰਿਤਸਰ ਤੋਂ ਬਾਅਦ ਹੁਣ ਜਲੰਧਰ ਵਿੱਚ ਵੀ ਗ੍ਰੈਨੇਡ ਨਾਲ ਹਮਲਾ ਹੋਇਆ ਹੈ ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਬਦਮਾਸ਼ ਸ਼ਹਿਜ਼ਾਦ ਭੱਟੀ ਨੇ ਲਈ ਹੈ। ਇਸ ਤੋਂ ਬਾਅਦ ਹੁਣ ਇਹ ਮਾਮਲੇ ਸਿਆਸਤ ਦੇ ਛੱਜ ਵਿੱਚ ਛੱਟਿਆ ਜਾਣ ਲੱਗ ਪਿਆ ਹੈ।
ਕੇਂਦਰ ਤੋਂ ਆਪ ਨੇ ਮੰਗਿਆ ਜਵਾਬ
ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ 'ਚ ਨਸ਼ਾ ਤਸਕਰੀ ਦਾ ਅੰਤ ਵੱਲ ਤੁਰਨਾ ਤੇ ਲਾਰੈਂਸ ਬਿਸ਼ਨੋਈ ਦੇ ਸੰਪਰਕ 'ਚ ਆਏ ਪਾਕਿਸਤਾਨੀ ਗੈਂਸਗਸਟਰ ਸ਼ਹਿਜ਼ਾਦ ਭੱਟੀ ਵੱਲੋਂ ਜਲੰਧਰ 'ਚ ਗ੍ਰੇਨੇਡ ਹਮਲਾ ਕਰਨਾ, ਦੋਵੇਂ ਘਟਨਾਵਾਂ ਜੁੜੀਆਂ ਹਨ ਤੇ ਸਾਫ਼ ਦੱਸਦੀਆਂ ਹਨ ਕਿ ਪਾਕਿਸਤਾਨ ਦੀਆਂ ਸਰਹੱਦਾਂ ਤੋਂ ਹੁੰਦੀ ਨਸ਼ਾ ਤਸਕਰੀ ਵਿਰੁੱਧ ਵੀ ਲੜਾਈ 'ਆਪ' ਸਰਕਾਰ ਹੀ ਲੜ ਰਹੀ ਹੈ। ਕੇਂਦਰ 'ਤੇ ਸਵਾਲ ਚੁੱਕਦਿਆਂ ਮੀਤ ਹੇਅਰ ਨੇ ਕਿਹਾ ਕਿ ,ਕੀ ਕੌਮਾਂਤਰੀ ਸਰਹੱਦਾਂ ਦੀ ਰਾਖੀ 'ਚ ਨਾਕਾਮ ਹੋਈ ਕੇਂਦਰ ਸਰਕਾਰ, ਹੁਣ ਲਾਰੈਂਸ ਬਿਸ਼ਨੋਈ ਤੋਂ ਇਸ ਗੰਭੀਰ ਮਾਮਲੇ ਸੰਬੰਧੀ ਪੁੱਛਗਿੱਛ ਕਰਨ ਦੀ ਹਿੰਮਤ ਕਰੇਗੀ?
ਪੰਜਾਬ 'ਚ ਨਸ਼ਾ ਤਸਕਰੀ ਦਾ ਅੰਤ ਵੱਲ ਤੁਰਨਾ ਅਤੇ ਲਾਰੈਂਸ ਬਿਸ਼ਨੋਈ ਦੇ ਸੰਪਰਕ 'ਚ ਆਏ ਪਾਕਿਸਤਾਨੀ ਗੈਂਸਗਸਟਰ ਸ਼ਹਿਜ਼ਾਦ ਭੱਟੀ ਵੱਲੋਂ ਜਲੰਧਰ 'ਚ ਗ੍ਰੇਨੇਡ ਹਮਲਾ ਕਰਨਾ, ਦੋਵੇਂ ਘਟਨਾਵਾਂ ਜੁੜੀਆਂ ਹਨ ਅਤੇ ਸਾਫ਼ ਦੱਸਦੀਆਂ ਹਨ ਕਿ ਪਾਕਿਸਤਾਨ ਦੀਆਂ ਸਰਹੱਦਾਂ ਤੋਂ ਹੁੰਦੀ ਨਸ਼ਾ ਤਸਕਰੀ ਵਿਰੁੱਧ ਵੀ ਲੜਾਈ 'ਆਪ' ਸਰਕਾਰ ਹੀ ਲੜ ਰਹੀ ਹੈ। ਕੇਂਦਰ 'ਤੇ… pic.twitter.com/Y7eXLBVDSK
— AAP Punjab (@AAPPunjab) March 16, 2025
ਦੂਜੇ ਪਾਸੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜਲੰਧਰ 'ਚ ਹੋਏ ਗ੍ਰੇਨੇਡ ਹਮਲੇ ਦੇ ਤਾਰ ਬਰਾਸਤਾ ਪਾਕਿਸਤਾਨ ਲਾਰੈਂਸ ਬਿਸ਼ਨੋਈ ਨਾਲ਼ ਜਾ ਜੁੜੇ ਹਨ, ਜਿਸ ਬਿਸ਼ਨੋਈ ਲਈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਖ਼ਾਸ ਨਰਮਾਈ ਵਰਤੀ ਜਾ ਰਹੀ ਹੈ।
ਇਸ ਮਸਲੇ ਦੀਆਂ ਪਰਤਾਂ ਉਧੇੜਦੇ ਹੋਏ 'ਆਪ' ਸਾਂਸਦ ਕੰਗ ਨੇ ਕਿਹਾ ਕਿ ਕੌਮਾਂਤਰੀ ਨਸ਼ਾ ਤਸਕਰਾਂ ਦੀਆਂ ਇਹ ਬੌਖਲਾਹਟ ਭਰੀਆਂ ਕਾਰਵਾਈਆਂ 'ਯੁੱਧ ਨਸ਼ਿਆਂ ਵਿਰੁੱਧ' ਦੀ ਕਾਮਯਾਬੀ ਦੇ ਸਬੂਤ ਹਨ। ਇਹ ਯੁੱਧ ਅਸੀਂ ਇਸੇ ਤਰਾਂ ਜਾਰੀ ਰੱਖਾਂਗੇ ਅਤੇ ਇਸਨੂੰ ਆਖ਼ਰੀ ਮੁਕਾਮ ਤੱਕ ਲੈ ਕੇ ਜਾਵਾਂਗੇ।
ਜਲੰਧਰ 'ਚ ਹੋਏ ਗ੍ਰੇਨੇਡ ਹਮਲੇ ਦੇ ਤਾਰ ਬਰਾਸਤਾ ਪਾਕਿਸਤਾਨ ਲਾਰੈਂਸ ਬਿਸ਼ਨੋਈ ਨਾਲ਼ ਜਾ ਜੁੜੇ ਹਨ, ਜਿਸ ਬਿਸ਼ਨੋਈ ਲਈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਖ਼ਾਸ ਨਰਮਾਈ ਵਰਤੀ ਜਾ ਰਹੀ ਹੈ। ਇਸ ਮਸਲੇ ਦੀਆਂ ਪਰਤਾਂ ਉਧੇੜਦੇ ਹੋਏ 'ਆਪ' ਸਾਂਸਦ @kang_malvinder ਜੀ ਨੇ ਕਿਹਾ ਕਿ ਕੌਮਾਂਤਰੀ ਨਸ਼ਾ ਤਸਕਰਾਂ ਦੀਆਂ ਇਹ ਬੌਖਲਾਹਟ ਭਰੀਆਂ… pic.twitter.com/R1jdrx9VEc
— AAP Punjab (@AAPPunjab) March 16, 2025
ਰਾਜਾ ਵੜਿੰਗ ਨੇ ਕੀ ਕਿਹਾ
ਅੱਤਵਾਦੀਆਂ ਨੇ ਆਪਣੀ ਮਰਜ਼ੀ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕੋਲ ਜਲੰਧਰ ਦੇ ਬਾਹਰੀ ਇਲਾਕੇ ਰਾਏਪੁਰ ਵਿੱਚ ਇੱਕ ਘਰ ਨੂੰ ਉਡਾਉਣ ਅਤੇ ਜ਼ਿੰਮੇਵਾਰੀ ਲੈਣ ਦੀ ਹਿੰਮਤ ਹੈ। ਇਹ ਲਗਾਤਾਰ ਦੋ ਦਿਨਾਂ ਵਿੱਚ ਦੂਜਾ ਗ੍ਰੇਨੇਡ ਹਮਲਾ ਹੈ। ਖੁਫੀਆ ਏਜੰਸੀਆਂ ਕੀ ਕਰ ਰਹੀਆਂ ਹਨ ? ਇਹ ਕੇਂਦਰੀ ਅਤੇ ਰਾਜ ਦੀਆਂ ਖੁਫੀਆ ਏਜੰਸੀਆਂ ਦੋਵਾਂ ਦੀ ਸਮੂਹਿਕ ਅਸਫਲਤਾ ਹੈ। ਅਸੀਂ ਤੁਹਾਨੂੰ ਦੁਬਾਰਾ ਚੇਤਾਵਨੀ ਦੇ ਰਹੇ ਹਾਂ। ਪੰਜਾਬ ਨੂੰ ਦੁਬਾਰਾ ਦਹਿਸ਼ਤ ਦੇ ਕਾਲੇ ਯੁੱਗ ਵਿੱਚ ਨਾ ਜਾਣ ਦਿਓ। ਕੱਲ੍ਹ ਅੰਮ੍ਰਿਤਸਰ ਸੀ। ਅੱਜ ਜਲੰਧਰ ਹੈ। ਸਾਨੂੰ ਨਹੀਂ ਪਤਾ ਕਿ ਉਹ ਕੱਲ੍ਹ ਕਿਸ ਸ਼ਹਿਰ ਨੂੰ ਨਿਸ਼ਾਨਾ ਬਣਾ ਸਕਦੇ ਹਨ ?
ਭਾਜਪਾ ਨੇ ਕੀ ਕਿਹਾ ?
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਹੋਲੀ ਦੇ ਪਵਿੱਤਰ ਤਿਉਹਾਰ 'ਤੇ ਮੰਦਰ 'ਤੇ ਹੋਇਆ ਗ੍ਰਨੇਡ ਹਮਲਾ ਨਿੰਦਣਯੋਗ ਹੈ। ਹਮਲੇ ਦੀ ਸਾਜ਼ਿਸ਼ ਕਾਇਰਤਾਪੂਰਨ ਹੈ। ਇਸ ਘਟਨਾ ਨੂੰ ਇੱਕ ਚੇਤਾਵਨੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਪੰਜਾਬ ਦੀ ਪੂਰੀ ਫੋਰਸ ਕੇਜਰੀਵਾਲ ਦੀ ਸੁਰੱਖਿਆ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਮੰਦਰ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ। ਇਸ ਘਟਨਾ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਗੇ ਕਿਹਾ- ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਇਸ ਘਟਨਾ ਦੀ ਕੇਂਦਰੀ ਏਜੰਸੀਆਂ ਤੋਂ ਜਾਂਚ ਕਰਵਾਈ ਜਾਵੇ।
ਭਗਵੰਤ ਮਾਨ ਨੇ ਕੀ ਕਿਹਾ ਸੀ
ਇਸ ਮੁੱਦੇ ਨੂੰ ਲੈ ਕੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੂਬਾ ਅਸ਼ਾਂਤ ਦਿਖਾਈ ਦੇਵੇ। ਕੁਝ ਸਮਾਜ ਵਿਰੋਧੀ ਅਨਸਰ ਅਜਿਹੀਆਂ ਹਰਕਤਾਂ ਕਰ ਰਹੇ ਹਨ, ਇਸ ਲਈ ਪੁਲਿਸ ਉਨ੍ਹਾਂ ਵਿਰੁੱਧ ਵੀ ਕਾਰਵਾਈ ਕਰ ਰਹੀ ਹੈ। ਪੰਜਾਬ ਕਾਨੂੰਨ ਵਿਵਸਥਾ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹੈ। ਡਰੋਨ ਪਾਕਿਸਤਾਨ ਤੋਂ ਆ ਰਹੇ ਹਨ। ਇਹ ਪਾਕਿਸਤਾਨ ਦੀ ਇੱਕ ਕੋਸ਼ਿਸ਼ ਹੈ ਤੇ ਅਜਿਹੀਆਂ ਕੋਸ਼ਿਸ਼ਾਂ ਪਹਿਲਾਂ ਵੀ ਕੀਤੀਆਂ ਜਾ ਚੁੱਕੀਆਂ ਹਨ।






















