(Source: ECI/ABP News)
Punjab News: ਨਾਕਾ ਦੇਖ ਭੱਜੇ ਨਬਾਲਗ 'ਤੇ ਪੁਲਿਸ ਨੇ ਚਲਾਈ ਗੋਲ਼ੀ ! ਜ਼ਖ਼ਮੀ ਹਾਲਤ 'ਚ ਹਸਪਤਾਲ ਭਰਤੀ, ਪੁਲਿਸ ਦਾ ਦਾਅਵਾ, ਡਰਾਉਣ ਲਈ ਕੀਤਾ ਹਵਾਈ ਫ਼ਾਇਰ
ਨਾਕੇ ਉੱਤੇ ਤੈਨਾਤ ਚੌਕੀ ਇੰਚਾਰਜ ਵੱਲੋਂ ਉਨ੍ਹਾਂ ਵੱਲੋ ਗੋਲ਼ੀ ਚਲਾ ਦਿੱਤੀ ਜੋ ਕਿ ਇੱਕ ਲੜਕੇ ਦੀ ਬਾਂਹ ਵਿੱਚ ਲੱਗੀ ਜਿਸ ਕਰਕੇ ਉਹ ਡਿੱਗ ਪਏ ਤੇ ਇਸ ਦੌਰਾਨ ਦੂਜੇ ਸਾਥੀ ਦੇ ਕਾਫ਼ੀ ਰਗੜਾਂ ਲੱਗੀਆਂ ਤੇ ਉਹ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਦੋਵਾਂ ਜ਼ਖ਼ਮੀਆਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਆਂਦਾ ਗਿਆ।
![Punjab News: ਨਾਕਾ ਦੇਖ ਭੱਜੇ ਨਬਾਲਗ 'ਤੇ ਪੁਲਿਸ ਨੇ ਚਲਾਈ ਗੋਲ਼ੀ ! ਜ਼ਖ਼ਮੀ ਹਾਲਤ 'ਚ ਹਸਪਤਾਲ ਭਰਤੀ, ਪੁਲਿਸ ਦਾ ਦਾਅਵਾ, ਡਰਾਉਣ ਲਈ ਕੀਤਾ ਹਵਾਈ ਫ਼ਾਇਰ The police shot at the minors who ran away from police Checking Punjab News: ਨਾਕਾ ਦੇਖ ਭੱਜੇ ਨਬਾਲਗ 'ਤੇ ਪੁਲਿਸ ਨੇ ਚਲਾਈ ਗੋਲ਼ੀ ! ਜ਼ਖ਼ਮੀ ਹਾਲਤ 'ਚ ਹਸਪਤਾਲ ਭਰਤੀ, ਪੁਲਿਸ ਦਾ ਦਾਅਵਾ, ਡਰਾਉਣ ਲਈ ਕੀਤਾ ਹਵਾਈ ਫ਼ਾਇਰ](https://feeds.abplive.com/onecms/images/uploaded-images/2024/08/08/0c717679f5e065744fd22cf74124ca4c1723113221770674_original.jpg?impolicy=abp_cdn&imwidth=1200&height=675)
Punjab News: ਫ਼ਰੀਦਕੋਟ ਦੇ ਪਿੰਡ ਪੰਜਗਰਾਈਂ ਚੌਕੀ ਇੰਚਾਰਜ ਵੱਲੋਂ ਪਿੰਡ ਪੰਜਗਰਾਈਂ ਕੋਲ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ ਇਸ ਦੌਰਾਨ ਕੋਟਕਪੂਰਾ ਵਾਲੇ ਪਾਸਿਓ ਦੋ ਨੌਜਵਾਨ (ਇੱਕ ਨਬਾਲਗ) ਮੋਟਰਸਾਇਕਲ ਉੱਤੇ ਆ ਰਹੇ ਸੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਦੇਖ ਕੇ ਮੋਟਰਸਾਇਕਲ ਮੋੜ ਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਨਾਕੇ ਉੱਤੇ ਤੈਨਾਤ ਚੌਕੀ ਇੰਚਾਰਜ ਵੱਲੋਂ ਉਨ੍ਹਾਂ ਵੱਲੋ ਗੋਲ਼ੀ ਚਲਾ ਦਿੱਤੀ ਜੋ ਕਿ ਇੱਕ ਲੜਕੇ ਦੀ ਬਾਂਹ ਵਿੱਚ ਲੱਗੀ ਜਿਸ ਕਰਕੇ ਉਹ ਡਿੱਗ ਪਏ ਤੇ ਇਸ ਦੌਰਾਨ ਦੂਜੇ ਸਾਥੀ ਦੇ ਕਾਫ਼ੀ ਰਗੜਾਂ ਲੱਗੀਆਂ ਤੇ ਉਹ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਦੋਵਾਂ ਜ਼ਖ਼ਮੀਆਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਆਂਦਾ ਗਿਆ।
ਹਾਲਾਂਕਿ ਪੁਲਿਸ ਅਧਿਕਾਰੀ ਇਸ ਗੱਲ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸਿਰਫ਼ ਡਰਾਉਣ ਲਈ ਹਵਾਈ ਫਾਇਰ ਕੀਤਾ ਗਿਆ ਸੀ। ਇਸ ਸਬੰਧੀ ਐੱਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਨਾਕੇਬੰਦੀ ਕਰ ਚੌਕਸੀ ਵਧਾਈ ਗਈ ਸੀ ਤੇ ਨਾਕਾ ਦੇਖ ਕੇ ਇਨ੍ਹਾਂ ਨੇ ਮੋਟਰਸਾਇਕਲ ਭਜਾ ਲਿਆ ਜਿਸ ਕਰਕੇ ਉਨ੍ਹਾਂ ਦੇ ਸੱਟਾਂ ਵੱਜੀਆਂ ਹਨ। ਉਨ੍ਹਾਂ ਕਿਹਾ ਕਿ ਸ਼ੱਕ ਦੇ ਆਧਾਰ ਉੱਤੇ ਉਨ੍ਹਾਂ ਨੂੰ ਡਰਾਉਣ ਦੇ ਮਕਸਦ ਨਾਲ ਗੋਲ਼ੀ ਚਲਾਈ ਗਈ ਸੀ।
ਪਰ ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਹੁਣ ਪੰਜਾਬ ਪੁਲਿਸ ਨਾਕਾ ਤੋੜਣ ਜਾਂ ਫਿਰ ਪੁਲਿਸ ਨੂੰ ਦੇਖ ਦੇ ਭੱਜਣ ਵਾਲਿਆਂ ਤੇ ਸਿੱਧੀਆਂ ਗੋਲ਼ੀਆਂ ਚਲਾ ਦੇਵੇਗੀ। ਹਾਲਾਂਕਿ ਪੁਲਿਸ ਵਾਲੇ ਇਸ ਤੋਂ ਇਨਕਾਰੀ ਹਨ। ਹਾਲੇ ਤੱਕ ਪੁਲਿਸ ਨੇ ਇਸ ਗੱਲ ਦੀ ਵੀ ਪੁਸ਼ਟੀ ਨਹੀਂ ਕੀਤੀ ਕਿ ਉਹ ਕੋਈ ਜੁਰਮ ਕਰਕੇ ਭੱਜ ਰਹੇ ਹਨ ਜਾਂ ਕੋਈ ਸ਼ੱਕੀ ਗਤੀਵਿਧਿਆਂ ਵਿੱਚ ਸ਼ਾਮਲ ਸੀ ਜਾਂ ਫਿਰ ਉਨ੍ਹਾਂ ਕੋਲ ਹਥਿਆਰ ਸੀ, ਪਰ ਇੱਥੇ ਪੁਲਿਸ ਸਵਾਲਾਂ ਦੇ ਘੇਰ ਵਿੱਚ ਜ਼ਰੂਰ ਹੈ ਕਿ ਆਖ਼ਰ ਨਾਕਾ ਦੇਖ ਦੇ ਭੱਜਣ ਵਾਲਿਆਂ ਉੱਤੇ ਗੋਲ਼ੀ ਚਲਾਉਣੀ ਕਿੰਨੀ ਕੁ ਜਾਇਜ਼ ?
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)