(Source: ECI/ABP News/ABP Majha)
ਤਲਾਕ ਦੇ ਹੁਕਮਾਂ ਖਿਲਾਫ ਦਰਜ ਅਪੀਲ ਖਾਰਿਜ, ਕਿਹਾ - ਵਿਭਚਾਰ ਦੇ ਆਧਾਰ 'ਤੇ ਹੋਇਆ ਤਲਾਕ ਤਾਂ ਨਹੀਂ ਮਿਲੇਗਾ ਗੁਜ਼ਾਰਾ-ਭੱਤਾ
ਪੰਜਾਬ-ਹਰਿਆਣਾ ਹਾਈਕੋਰਟ ਨੇ ਤਲਾਕ ਦੇ ਹੁਕਮਾਂ ਖਿਲਾਫ ਦਾਇਰ ਅਪੀਲ ਨੂੰ ਖਾਰਜ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਜੇਕਰ ਵਿਭਚਾਰ ਦੇ ਆਧਾਰ 'ਤੇ ਤਲਾਕ ਦਾ ਹੁਕਮ ਹੋਇਆ ਹੈ ਤਾਂ ਪਤਨੀ ਗੁਜ਼ਾਰਾ ਕਰਨ ਦੀ ਹੱਕਦਾਰ ਨਹੀਂ ਹੈ। ਅਪੀਲ ਖਾਰਜ ਕਰਨ ਦੇ ਨਾਲ ਹੀ
Punjab-Haryana High Court - ਪੰਜਾਬ-ਹਰਿਆਣਾ ਹਾਈਕੋਰਟ ਨੇ ਤਲਾਕ ਦੇ ਹੁਕਮਾਂ ਖਿਲਾਫ ਦਾਇਰ ਅਪੀਲ ਨੂੰ ਖਾਰਜ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਜੇਕਰ ਵਿਭਚਾਰ ਦੇ ਆਧਾਰ 'ਤੇ ਤਲਾਕ ਦਾ ਹੁਕਮ ਹੋਇਆ ਹੈ ਤਾਂ ਪਤਨੀ ਗੁਜ਼ਾਰਾ-ਭੱਤਾ ਲੈਣ ਦੀ ਹੱਕਦਾਰ ਨਹੀਂ ਹੈ। ਅਪੀਲ ਖਾਰਜ ਕਰਨ ਦੇ ਨਾਲ ਹੀ ਹਾਈ ਕੋਰਟ ਨੇ ਅੰਬਾਲਾ ਫੈਮਿਲੀ ਕੋਰਟ ਦੇ ਤਲਾਕ ਦੇ ਫੈਸਲੇ ਨੂੰ ਵੀ ਬਰਕਰਾਰ ਰੱਖਿਆ।
ਮਹਿਲਾ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਅੰਬਾਲਾ ਦੀ ਫੈਮਿਲੀ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ 'ਚ ਉਸ ਦੇ ਪਤੀ ਦੀ ਤਲਾਕ ਨਾਲ ਜੁੜੀ ਪਟੀਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਸੀ। ਪਟੀਸ਼ਨ ਦੀ ਸੁਣਵਾਈ ਦੌਰਾਨ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਉਸ ਨੂੰ ਤੰਗ-ਪ੍ਰੇਸ਼ਾਨ ਕਰਦੀ ਸੀ ਅਤੇ ਅਕਸਰ ਉਸ ਨਾਲ ਬਦਸਲੂਕੀ ਕਰਦੀ ਸੀ। ਉਸ ਨੇ ਵਿਆਹ ਤੋਂ ਬਾਅਦ ਹੀ ਲੋਕਾਂ ਦੇ ਸਾਹਮਣੇ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੱਤੀ ਸੀ।
ਉਸ ਨੇ ਇਹ ਵੀ ਦੋਸ਼ ਲਾਇਆ ਕਿ ਪਤਨੀ ਦੇ ਅੰਬਾਲਾ ਜੇਲ੍ਹ ਵਿੱਚ ਤਾਇਨਾਤ ਡਿਪਟੀ ਸੁਪਰਡੈਂਟ ਨਾਲ ਨਾਜਾਇਜ਼ ਸਬੰਧ ਸਨ ਅਤੇ ਦੋਸਤਾਂ ਨੇ ਜੇਲ੍ਹ ਅਧਿਕਾਰੀ ਨੂੰ ਕਈ ਵਾਰ ਪਟੀਸ਼ਨਰ ਦੇ ਘਰ ਆਉਂਦਾ ਦੇਖਿਆ ਸੀ। ਪਤੀ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਦੀ ਸ਼ਿਕਾਇਤ 'ਤੇ ਡੀਜੀਪੀ ਨੇ ਮਾਮਲੇ ਦੀ ਜਾਂਚ ਡੀਐਸਪੀ ਨੂੰ ਸੌਂਪ ਦਿੱਤੀ ਸੀ। ਡੀਐਸਪੀ ਨੇ ਆਪਣੀ ਜਾਂਚ ਰਿਪੋਰਟ ਵਿੱਚ ਇਸ ਨੂੰ ਵਿਭਚਾਰ ਦਾ ਮਾਮਲਾ ਦੱਸਿਆ ਸੀ। ਕੁਝ ਸਮੇਂ ਤੋਂ ਪਤਨੀ ਉਸ ਨੂੰ ਨਾਮਰਦ ਕਹਿਣ ਲੱਗੀ ਸੀ।
ਹਾਈਕੋਰਟ ਨੇ ਕਿਹਾ ਕਿ ਇਸ ਮਾਮਲੇ 'ਚ ਪੁਲਿਸ ਰਿਪੋਰਟ ਹੈ ਜਿਸ 'ਚ ਪਟੀਸ਼ਨਕਰਤਾ ਦੇ ਵਿਭਚਾਰ ਦਾ ਜ਼ਿਕਰ ਹੈ। ਇਸ ਨਿਰੀਖਣ ਨਾਲ ਹਾਈ ਕੋਰਟ ਨੇ ਫੈਮਿਲੀ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਖਾਰਜ ਕਰ ਦਿੱਤੀ। ਇਸ ਤੋਂ ਬਾਅਦ ਪਟੀਸ਼ਨਕਰਤਾ ਨੇ ਗੁਜਾਰੇ ਭੱਤੇ ਦੀ ਮੰਗ ਕੀਤੀ। ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਵਿਭਚਾਰ ਦੇ ਆਧਾਰ 'ਤੇ ਤਲਾਕ ਦਾ ਹੁਕਮ ਦਿੱਤਾ ਗਿਆ ਹੈ ਅਤੇ ਅਜਿਹੇ 'ਚ ਪਟੀਸ਼ਨਰ ਗੁਜ਼ਾਰੇ ਲਈ ਯੋਗ ਨਹੀਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।