ਪਹਿਲਾਂ ਜਿੰਨੇ ਧੋਖੇ ਹੋਣੇ ਸੀ ਹੋ ਗਏ, ਪਰ ਹੁਣ ਧੋਖਾ ਨਹੀਂ ਇਨਸਾਫ਼ ਹੋਵੇਗਾ, ਗੁਰੂ ਘਰ ਦੇ ਦੋਖੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ : ਸੰਧਵਾ
ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਲੋਕ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ।
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਲੋਕ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਨਸਾਫ਼ ਦਵਾਉਣ ਲਈ ਵਚਨਬੱਧ ਹੈ ਤੇ ਗੁਰੂ ਘਰ ਦੇ ਦੋਖੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਕੁਲਤਾਰ ਸਿੰਘ ਸੰਧਵਾ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਪੰਥ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਪਹਿਲਾਂ ਜਿੰਨੇ ਧੋਖੇ ਹੋਣੇ ਸਨ ਹੋ ਗਏ, ਪਰੰਤੂ ਹੁਣ ਧੋਖਾ ਨਹੀਂ ਇਨਸਾਫ਼ ਹੋਵੇਗਾ। ਪਰੰਤੂ ਸਮਾਂ ਜ਼ਰੂਰ ਲੱਗੇਗਾ, ਜੋ ਸੰਗਤ ਨੇ ਸਰਕਾਰ ਨੂੰ ਦੇਣਾ ਹੈ। ਸਰਕਾਰ ਇਨਸਾਫ਼ ਕਰਨ ਲਈ ਵਚਨਬੱਧ ਹੈ ਤੇ ਗੁਰੂ ਘਰ ਦੇ ਦੋਖੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਮੈਂ ਪੰਥ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਪਹਿਲਾਂ ਜਿੰਨੇ ਧੋਖੇ ਹੋਣੇ ਸਨ ਹੋ ਗਏ, ਪਰੰਤੂ ਹੁਣ ਧੋਖਾ ਨਹੀਂ ਇਨਸਾਫ਼ ਹੋਵੇਗਾ। ਪਰੰਤੂ ਸਮਾਂ ਜ਼ਰੂਰ ਲੱਗੇਗਾ, ਜੋ ਸੰਗਤ ਨੇ ਸਰਕਾਰ ਨੂੰ ਦੇਣਾ ਹੈ। ਸਰਕਾਰ ਇਨਸਾਫ਼ ਕਰਨ ਲਈ ਵਚਨਬੱਧ ਹੈ ਅਤੇ ਗੁਰੂ ਘਰ ਦੇ ਦੋਖੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
ਮੈਂ ਪੰਥ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਪਹਿਲਾਂ ਜਿੰਨੇ ਧੋਖੇ ਹੋਣੇ ਸਨ ਹੋ ਗਏ, ਪਰੰਤੂ ਹੁਣ ਧੋਖਾ ਨਹੀਂ ਇਨਸਾਫ਼ ਹੋਵੇਗਾ। ਪਰੰਤੂ ਸਮਾਂ ਜ਼ਰੂਰ ਲੱਗੇਗਾ, ਜੋ ਸੰਗਤ ਨੇ ਸਰਕਾਰ ਨੂੰ ਦੇਣਾ ਹੈ। ਸਰਕਾਰ ਇਨਸਾਫ਼ ਕਰਨ ਲਈ ਵਚਨਬੱਧ ਹੈ ਅਤੇ ਗੁਰੂ ਘਰ ਦੇ ਦੋਖੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। pic.twitter.com/PloZNhywJ6
— Kultar Singh Sandhwan (@Sandhwan) August 1, 2022ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਤਵਾਰ ਨੂੰ ਬਹਿਬਲ ਕਲਾਂ ਵਿਖੇ ਲੱਗੇ ਇਨਸਾਫ਼ ਮੋਰਚੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਮੋਰਚੇ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਜ਼ਰੂਰ ਸਜ਼ਾ ਮਿਲੇਗੀ। ਉਨ੍ਹਾਂ ਮੋਰਚੇ ਨੂੰ ਕਿਹਾ ਕਿ ਉਹ ਜਿਸ ਤਰ੍ਹਾਂ ਦਾ ਇਨਸਾਫ਼ ਚਾਹੁੰਦੇ ਹਨ, ਉਸੇ ਤਰ੍ਹਾਂ ਦਾ ਇਨਸਾਫ਼ ਮਿਲੇਗਾ।
ਉਧਰ, ਐਤਵਾਰ ਇਨਸਾਫ਼ ਮੋਰਚੇ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਫੈਸਲਾ ਤਹਿਤ ਪੰਜਾਬ ਸਰਕਾਰ ਨੂੰ 15 ਦਿਨ ਦਾ ਅਲਟੀਮੇਟਮ ਦਿੱਤਾ ਗਿਆ। ਇਸ ਮੌਕੇ ਜਥੇਬੰਦੀਆਂ ਨੇ ਸਮੂਹ ਸਿੱਖਾਂ ਨੂੰ ਆਪਣੇ ਘਰਾਂ 'ਤੇ 15 ਅਗਸਤ ਤੱਕ ਕੇਸਰੀ ਝੰਡੇ ਲਗਾਉਣ ਦੀ ਅਪੀਲ ਕੀਤੀ।
">