ਪੜਚੋਲ ਕਰੋ

Punjab Breaking News Live 27 August 2024 : ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਖ਼ਤਰਨਾਕ ਨਿਕਲੇ NRI ਸੁਖਚੈਨ 'ਤੇ ਹਮਲਾ ਕਰਨ ਵਾਲੇ, ਐਮਰਜੈਂਸੀ ਫਿਲਮ ਬਣਾ ਕੇ ਕਸੂਤੀ ਫਸੀ ਕੰਗਨਾ ਰਣੌਤ

Punjab Breaking News Live 27 August 2024 : ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਖ਼ਤਰਨਾਕ ਨਿਕਲੇ NRI ਸੁਖਚੈਨ 'ਤੇ ਹਮਲਾ ਕਰਨ ਵਾਲੇ, ਐਮਰਜੈਂਸੀ ਫਿਲਮ ਬਣਾ ਕੇ ਕਸੂਤੀ ਫਸੀ ਕੰਗਨਾ ਰਣੌਤ

LIVE

Key Events
Punjab Breaking News Live 27 August 2024 : ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਖ਼ਤਰਨਾਕ ਨਿਕਲੇ NRI ਸੁਖਚੈਨ 'ਤੇ ਹਮਲਾ ਕਰਨ ਵਾਲੇ, ਐਮਰਜੈਂਸੀ ਫਿਲਮ ਬਣਾ ਕੇ ਕਸੂਤੀ ਫਸੀ ਕੰਗਨਾ ਰਣੌਤ

Background

Punjab Breaking News Live 27 August 2024 : ਪੰਜਾਬ 'ਚ ਅੱਜ ਤੋਂ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੋਂ ਸੁਸਤ ਰਹਿਣ ਵਾਲਾ ਮਾਨਸੂਨ ਅੱਜ ਐਕਟਿਵ ਹੋ ਸਕਦਾ ਹੈ। ਅੱਜ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਮਾਨਸਾ ਅਤੇ ਬਠਿੰਡਾ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਵੀ ਤਾਪਮਾਨ 'ਚ ਮਾਮੂਲੀ ਵਾਧਾ ਦੇਖਿਆ ਗਿਆ। ਸੂਬੇ ਦਾ ਔਸਤ ਤਾਪਮਾਨ ਆਮ ਨਾਲੋਂ 2.1 ਡਿਗਰੀ ਵੱਧ ਦਰਜ ਕੀਤਾ ਗਿਆ ਹੈ।

Weather Update: ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ

Amritsar NRI Attack:  ਅੰਮ੍ਰਿਤਸਰ 'ਚ NRI ਸੁਖਚੈਨ ਸਿੰਘ 'ਤੇ ਗੋਲੀਬਾਰੀ ਦੇ ਮਾਮਲੇ 'ਚ ਸੋਮਵਾਰ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤੇ ਗਏ ਤਿੰਨ ਦੋਸ਼ੀਆਂ 'ਚੋਂ ਦੋ ਨੇ ਪੁਲਸ ਟੀਮ 'ਤੇ ਹਮਲਾ ਕਰ ਦਿੱਤਾ। ਪੁਲੀਸ ਟੀਮ ਸੋਮਵਾਰ ਦੇਰ ਸ਼ਾਮ ਮੁਲਜ਼ਮ ਗੁਰਕੀਰਤ ਸਿੰਘ ਅਤੇ ਸੁਖਵਿੰਦਰ ਨੂੰ ਪਿੰਡ ਵੱਲਾ ਦੀ ਨਹਿਰ ਦੇ ਕੰਢੇ ਤੋਂ ਹਥਿਆਰ ਬਰਾਮਦ ਕਰਨ ਲਈ ਲੈ ਗਈ ਸੀ। ਜਿੱਥੇ ਦੋਵਾਂ ਨੇ ਜ਼ਮੀਨ 'ਚ ਦੱਬੇ ਹਥਿਆਰ ਕੱਢ ਲਏ ਅਤੇ ਪੁਲਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵਾਲੇ ਪਾਸਿਓਂ ਵੀ ਜਵਾਬੀ ਗੋਲੀਬਾਰੀ ਹੋਈ। ਇਸ ਦੌਰਾਨ ਦੋਵੇਂ ਮੁਲਜ਼ਮ ਗੋਲੀਆਂ ਨਾਲ ਜ਼ਖਮੀ ਹੋ ਗਏ। ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Amritsar NRI Attack: ਖ਼ਤਰਨਾਕ ਨਿਕਲੇ NRI ਸੁਖਚੈਨ 'ਤੇ ਹਮਲਾ ਕਰਨ ਵਾਲੇ, ਪੁਲਿਸ ਪਾਰਟੀ ਨੂੰ ਵੀ ਬਣਾਇਆ ਨਿਸ਼ਾਨਾ

Legal notice to MP Kangana Ranaut: ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਆਉਣ ਵਾਲੀ ਨਵੀਂ ਫਿਲਮ ਐਮਰਜੈਂਸੀ ਦਾ ਪੰਜਾਬ ਵਿੱਚ ਵਿਰੋਧ ਵਧਦਾ ਜਾ ਰਿਹਾ ਹੈ। ਫਿਲਮ 'ਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਇਹ ਫਿਲਮ 6 ਸਤੰਬਰ ਨੂੰ ਦੇਸ਼ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਫਿਲਮ 'ਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਉਂਦੇ ਹੋਏ, ਮੰਡੀ ਗੋਬਿੰਦਗੜ੍ਹ, ਪੰਜਾਬ ਦੇ ਸੋਸ਼ਲ ਮੀਡੀਆ ਕਾਰਕੁਨ ਅਮਨਦੀਪ ਸਿੰਘ ਕਲਸੀ ਨੇ ਐਡਵੋਕੇਟ ਗੁਰਮਿੰਦਰ ਸਿੰਘ ਸਲਾਣਾ ਅਤੇ ਕੇਐਸ ਸਿੱਧੂ ਰਾਹੀਂ ਫਿਲਮ ਦੀ ਸਮੁੱਚੀ ਕਾਸਟ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।

Legal Notice to Kangana: ਐਮਰਜੈਂਸੀ ਫਿਲਮ ਬਣਾ ਕੇ ਕਸੂਤੀ ਫਸੀ ਕੰਗਨਾ ਰਣੌਤ, ਸੋਸ਼ਲ ਮੀਡੀਆ ਕਾਰਕੁਨ ਨੇ ਕੰਗਨਾ ਨੂੰ ਭੇਜਿਆ ਕਾਨੂੰਨੀ ਨੋਟਿਸ

12:41 PM (IST)  •  27 Aug 2024

Jalandhar News: ਰਾਤੋ-ਰਾਤ ਕਰੋੜਪਤੀ ਬਣਿਆ ਪ੍ਰੀਤਮ ਕਬਾੜੀਆ, ਜੋ ਸਾਰੀ ਉਮਰ ਹੱਡ ਰੋਲ ਕੇ ਨਾ ਬਣਿਆ, ਉਹ ਇੱਕੋ ਝਟਕੇ ਮਿਲਿਆ

Jalandhar News: ਆਦਮਪੁਰ ਦੇ ਗਰੀਬ ਪਰਿਵਾਰ ਦੇ ਪ੍ਰੀਤਮ ਲਾਲ ਜੱਗੀ (ਉਰਫ ਪ੍ਰੀਤਮ ਕਬਾੜੀਆ) ਪੁੱਤਰ ਚਰਨ ਦਾਸ ਜੱਗੀ ਦਾ ਰੱਖੜੀ ਬੰਪਰ ਦਾ ਪਹਿਲਾ ਇਨਾਮ 2.5 ਕਰੋੜ ਰੁਪਏ ਨਿਕਲਿਆ ਹੈ। ਪ੍ਰੀਤਮ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਆਦਮਪੁਰ ਵਿੱਚ ਕਬਾੜੀਏ ਦਾ ਕੰਮ ਕਰਦਾ ਆ ਰਿਹਾ ਹੈ। ਇਸ ਕੰਮ ਤੋਂ ਅੱਜ ਤੱਕ ਉਹ ਆਪਣਾ ਮਕਾਨ ਤੇ ਦੁਕਾਨ ਨਹੀਂ ਬਣਾ ਸਕਿਆ ਪਰ ਪਰਿਵਾਰ ਦਾ ਗੁਜ਼ਾਰਾ ਵਧੀਆ ਹੋ ਰਿਹਾ ਹੈ। 

ਉਸ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਜਦੋਂ ਪੰਜਾਬ ਸਰਕਾਰ ਦੀ ਲਾਟਰੀ ਦੀ ਟਿਕਟ ਇੱਕ ਰੁਪਏ ਦੀ ਹੁੰਦੀ ਸੀ, ਪਾਉਂਦਾ ਆ ਰਿਹਾ ਹੈ। ਉਸ ਨੇ ਕਿਹਾ ਕਿ ਪਿਛਲੇ ਹਫ਼ਤੇ ਜਲੰਧਰ ਤੋਂ ਲਾਟਰੀ ਵੇਚਣ ਆਏ ਸੇਵਕ ਨਾਮ ਦੇ ਏਜੰਟ ਕੋਲੋਂ ਉਸ ਤੇ ਉਸ ਦੀ ਪਤਨੀ ਅਨੀਤਾ ਜੱਗੀ (ਉਰਫ ਬਬਲੀ) ਨੇ ਦੋਹਾਂ ਦੇ ਨਾਮ ’ਤੇ ਪੰਜਾਬ ਸਰਕਾਰ ਦਾ ਰੱਖੜੀ ਬੰਪਰ 2024 ਦਾ ਟਿਕਟ ਨੰਬਰ 452749 ਖਰੀਦਿਆ ਜੋ ਕਿ ਲੂਥਰਾ ਲਾਟਰੀ ਏਜੰਸੀ ਜਲੰਧਰ ਵੱਲੋਂ ਵੇਚਿਆ ਗਿਆ ਸੀ।

11:08 AM (IST)  •  27 Aug 2024

ਕੰਗਨਾ ਰਣੌਤ ਲਈ ਭਾਜਪਾ ਦੀ ਸਫ਼ਾਈ 'ਤੇ ਉੱਠਣ ਲੱਗੇ ਸਵਾਲ, ਜੇ ਹਰਿਆਣਾ 'ਚ ਚੋਣਾਂ ਨਾ ਹੁੰਦੀਆਂ ਤਾਂ ਨਹੀਂ ਆਉਣਾ ਸੀ ਸਪੱਸ਼ਟੀਕਰਨ

Kangana Ranaut: ਆਮ ਆਦਮੀ ਪਾਰਟੀ (AAP) ਪੰਜਾਬ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ BJP ਵੱਲੋਂ ਕੰਗਨਾ ਰਣੌਤ (Kangana Ranaut) ਨੂੰ  ਫਟਕਾਰ ਲਾਉਣ ਨੂੰ ਮਹਿਜ਼ ਇੱਕ ਦਿਖਾਵਾ ਅਤੇ ਰਣਨੀਤਕ ਕਦਮ ਦੱਸਿਆ ਹੈ।

ਪਾਰਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ, 'AAP' ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਦਾਅਵਾ ਕੀਤਾ ਕਿ ਫਟਕਾਰ ਸਿਰਫ਼ ਦਿਖਾਵਾ ਹੈ, ਕਿਉਂਕਿ ਰਣੌਤ ਦੀ ਟਿੱਪਣੀ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨੂੰ ਦਰਸਾਉਂਦੀ ਹੈ। 

ਗਰਗ ਨੇ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਕਿਸੇ ਭਾਜਪਾ ਆਗੂ ਵੱਲੋਂ ਲੋਕਾਂ ਜਾਂ ਕਿਸਾਨਾਂ ਲਈ ਇਸ ਤਰ੍ਹਾਂ ਦੇ ਬਿਆਨ ਜਾਂ ਕਾਰਵਾਈ ਕੀਤੀ ਗਈ ਹੋਵੇ, ਫਿਰ ਵੀ ਭਾਜਪਾ ਨੇ ਇਤਿਹਾਸਕ ਤੌਰ 'ਤੇ ਅਜਿਹੇ ਵਿਅਕਤੀਆਂ ਨੂੰ ਇਨਾਮ ਦਿੱਤਾ ਹੈ। ਉਨ੍ਹਾਂ ਨੇ ਰਣੌਤ ਅਤੇ ਅਜੈ ਮਿਸ਼ਰਾ ਟੈਨੀ ਦੇ ਸਮਰਥਨ ਦਾ ਉਦਾਹਰਣਾ ਦਿੱਤਾ।

10:31 AM (IST)  •  27 Aug 2024

SGPC Letter to CM: ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੀ ਵਿਦੇਸ਼ ਛੁੱਟੀ ਬਾਰੇ ਬਦਲੇਗੀ ਰੂਲਜ਼, SGPC ਨੇ ਮਾਨ ਸਰਕਾਰ ਨੂੰ ਲਿਖਿਆ ਪੱਤਰ

SGPC Letter to CM: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਵਿਦੇਸ਼ ਛੁੱਟੀ ਤੋਂ ਛੋਟ ਦੀ ਮੰਗ ਕੀਤੀ ਹੈ।

 ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਪ੍ਰਸੋਨਲ ਵਿਭਾਗ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਪ੍ਰਸੋਨਲ ਵਿਭਾਗ ਦੇ ਪੱਤਰ ਨੰਬਰ 176 ਮਿਤੀ 8-11-2019 ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਾਣ ਵਾਲੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਵਿਦੇਸ਼ ਛੁੱਟੀ ਤੋਂ ਛੋਟ ਦਿੱਤੀ ਹੋਈ ਸੀ, ਜਿਸ ਨੂੰ ਹੁਣ ਪੰਜਾਬ ਸਰਕਾਰ ਨੇ ਅੱਗੇ ਨਹੀਂ ਵਧਾਇਆ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Air Polltion:  ਪੰਜਾਬ ਸਰਕਾਰ ਨੇ ਵਧਦੇ ਹਵਾ ਪ੍ਰਦੂਸ਼ਣ ਕਰਕੇ ਪਾਰਕਾਂ ਤੇ ਅਜਾਇਬ ਘਰਾਂ ‘ਚ ਲੋਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਜਾਣੋ ਕਦੋਂ ਤੱਕ ਰਹਿਣਗੇ ਬੰਦ ?
Air Polltion: ਪੰਜਾਬ ਸਰਕਾਰ ਨੇ ਵਧਦੇ ਹਵਾ ਪ੍ਰਦੂਸ਼ਣ ਕਰਕੇ ਪਾਰਕਾਂ ਤੇ ਅਜਾਇਬ ਘਰਾਂ ‘ਚ ਲੋਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਜਾਣੋ ਕਦੋਂ ਤੱਕ ਰਹਿਣਗੇ ਬੰਦ ?
4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ
4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ
Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ
Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ
Kartarpur Corridor: ਕੀ ਪਾਕਿਸਤਾਨ 'ਚ ਮੌਜੂਦ ਕਰਤਾਰਪੁਰ ਸਾਹਿਬ ਜਾਣ ਲਈ ਲੈਣਾ ਪੈਂਦਾ ਵੀਜ਼ਾ? ਜਾਣ ਲਈ ਇੱਥੇ ਕਰਨਾ ਪੈਂਦਾ ਰਜਿਸਟਰ
Kartarpur Corridor: ਕੀ ਪਾਕਿਸਤਾਨ 'ਚ ਮੌਜੂਦ ਕਰਤਾਰਪੁਰ ਸਾਹਿਬ ਜਾਣ ਲਈ ਲੈਣਾ ਪੈਂਦਾ ਵੀਜ਼ਾ? ਜਾਣ ਲਈ ਇੱਥੇ ਕਰਨਾ ਪੈਂਦਾ ਰਜਿਸਟਰ
Advertisement
ABP Premium

ਵੀਡੀਓਜ਼

Chabbewal ਦੇ ਲੋਕ ਕਿਹੜੇ ਮੁੱਦਿਆਂ 'ਤੇ ਪਾਉਣਗੇ ਵੋਟPartap Bajwa ਨੇ ਮੁੱਖ ਮੰਤਰੀ Bhagwant Mann ਨੂੰ ਦਿੱਤੀ ਚੇਤਾਵਨੀChabbewal ਜਿਮਨੀ ਚੋਣ 'ਚ ਕਿਹੜੀ ਪਾਰਟੀ ਨੂੰ ਪਸੰਦ ਕਰ ਰਹੇ ਲੋਕਪਰਾਲੀ ਸਾੜਨ ਤੇ ਜੁਰਮਾਨਾ ਵਧਿਆ, ਕਿਸਾਨ ਲੀਡਰਾਂ ਨੇ ਕੀਤੀ ਵੱਡੀ ਮੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Air Polltion:  ਪੰਜਾਬ ਸਰਕਾਰ ਨੇ ਵਧਦੇ ਹਵਾ ਪ੍ਰਦੂਸ਼ਣ ਕਰਕੇ ਪਾਰਕਾਂ ਤੇ ਅਜਾਇਬ ਘਰਾਂ ‘ਚ ਲੋਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਜਾਣੋ ਕਦੋਂ ਤੱਕ ਰਹਿਣਗੇ ਬੰਦ ?
Air Polltion: ਪੰਜਾਬ ਸਰਕਾਰ ਨੇ ਵਧਦੇ ਹਵਾ ਪ੍ਰਦੂਸ਼ਣ ਕਰਕੇ ਪਾਰਕਾਂ ਤੇ ਅਜਾਇਬ ਘਰਾਂ ‘ਚ ਲੋਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਜਾਣੋ ਕਦੋਂ ਤੱਕ ਰਹਿਣਗੇ ਬੰਦ ?
4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ
4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ
Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ
Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ
Kartarpur Corridor: ਕੀ ਪਾਕਿਸਤਾਨ 'ਚ ਮੌਜੂਦ ਕਰਤਾਰਪੁਰ ਸਾਹਿਬ ਜਾਣ ਲਈ ਲੈਣਾ ਪੈਂਦਾ ਵੀਜ਼ਾ? ਜਾਣ ਲਈ ਇੱਥੇ ਕਰਨਾ ਪੈਂਦਾ ਰਜਿਸਟਰ
Kartarpur Corridor: ਕੀ ਪਾਕਿਸਤਾਨ 'ਚ ਮੌਜੂਦ ਕਰਤਾਰਪੁਰ ਸਾਹਿਬ ਜਾਣ ਲਈ ਲੈਣਾ ਪੈਂਦਾ ਵੀਜ਼ਾ? ਜਾਣ ਲਈ ਇੱਥੇ ਕਰਨਾ ਪੈਂਦਾ ਰਜਿਸਟਰ
ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ 'ਤੇ ਹੋਇਆ ਧਮਾਕਾ, 21 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ
ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ 'ਤੇ ਹੋਇਆ ਧਮਾਕਾ, 21 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ
Punjab Bypoll: ਪੰਜਾਬ 'ਚ 2 ਰੈਲੀਆਂ ਕਰਨਗੇ ਅਰਵਿੰਦ ਕੇਜਰੀਵਾਲ, ਦਿੱਲੀ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਦਮ ਦਿਖਾਉਣਗੇ 'ਆਪ' ਸੁਪਰੀਮੋ
Punjab Bypoll: ਪੰਜਾਬ 'ਚ 2 ਰੈਲੀਆਂ ਕਰਨਗੇ ਅਰਵਿੰਦ ਕੇਜਰੀਵਾਲ, ਦਿੱਲੀ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਦਮ ਦਿਖਾਉਣਗੇ 'ਆਪ' ਸੁਪਰੀਮੋ
ਟੀਮ ਇੰਡੀਆ 'ਚ ਪਈ ਫੁੱਟ ! ਗੰਭੀਰ ਤੇ ਰੋਹਿਤ ਸ਼ਰਮਾ ਵਿਚਾਲੇ ਨਹੀਂ ਬਣਦੀ ਕੋਈ ਸਹਿਮਤੀ, ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
ਟੀਮ ਇੰਡੀਆ 'ਚ ਪਈ ਫੁੱਟ ! ਗੰਭੀਰ ਤੇ ਰੋਹਿਤ ਸ਼ਰਮਾ ਵਿਚਾਲੇ ਨਹੀਂ ਬਣਦੀ ਕੋਈ ਸਹਿਮਤੀ, ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
Maruti ਨੇ ਚੱਕ ਦਿੱਤੀ ਖੁਸ਼ਕੀ ! ਨਵੀਂ Dzire ਨੂੰ ਕਰੈਸ਼ ਟੈਸਟ 'ਚ ਮਿਲੀ 5-ਸਟਾਰ ਸੇਫਟੀ ਰੇਟਿੰਗ, ਲੋਕਾਂ ਦਾ ਜਿੱਤਿਆ ਦਿਲ, ਜਾਣੋ ਹਰ ਜਾਣਕਾਰੀ
Maruti ਨੇ ਚੱਕ ਦਿੱਤੀ ਖੁਸ਼ਕੀ ! ਨਵੀਂ Dzire ਨੂੰ ਕਰੈਸ਼ ਟੈਸਟ 'ਚ ਮਿਲੀ 5-ਸਟਾਰ ਸੇਫਟੀ ਰੇਟਿੰਗ, ਲੋਕਾਂ ਦਾ ਜਿੱਤਿਆ ਦਿਲ, ਜਾਣੋ ਹਰ ਜਾਣਕਾਰੀ
Embed widget