Weather Updates: ਪੰਜਾਬੀ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਸੰਘਣੀ ਧੁੰਦ ਦਾ ਰੈੱਡ ਅਲਰਟ, 6 ਡਿਗਰੀ ਤੱਕ ਡਿੱਗੇਗਾ ਪਾਰਾ, ਪੜ੍ਹੋ ਮੌਸਮ ਦਾ ਹਾਲ
India Weather Updates: ਉੱਤਰੀ ਭਾਰਤ ਦੇ ਸੂਬੇ ਸਰਦੀ ਦੇ ਕਹਿਰ ਨਾਲ ਜੂਝ ਰਹੇ ਹਨ। ਮੌਸਮ ਵਿਭਾਗ ਵੱਲੋਂ ਕਈ ਸੂਬਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ।
Weather Updates: ਨਵੇਂ ਸਾਲ (new year 2024) ਦੀ ਪਹਿਲੀ ਸਵੇਰ ਦਿੱਲੀ, ਹਰਿਆਣਾ ਅਤੇ ਪੰਜਾਬ (Haryana and Punjab) ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਅਤੇ ਅੱਤ ਦੀ ਠੰਢ ਨਾਲ ਸ਼ੁਰੂ ਹੋਣ ਜਾ ਰਹੀ ਹੈ। ਭਾਰਤੀ ਮੌਸਮ ਵਿਭਾਗ (Indian Meteorological Department, IMD) ਨੇ ਇਨ੍ਹਾਂ ਖੇਤਰਾਂ ਵਿੱਚ 1 ਜਨਵਰੀ ਲਈ ਰੈੱਡ ਅਲਰਟ (red alert) ਜਾਰੀ ਕੀਤਾ ਹੈ। ਪੰਜਾਬ ਦੇ ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਪਠਾਨਕੋਟ, ਪਟਿਆਲਾ, ਰੂਪਨਗਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ‘ਠੰਡੇ ਦਿਨ’ ਵਰਗੇ ਹਾਲਾਤ ਅਤੇ ਸੰਘਣੀ ਧੁੰਦ ਪੈਣ ਵਾਲੀ ਹੈ।
'ਕੋਲਡ ਡੇ' ਉਹ ਸਥਿਤੀ ਹੈ ਜਦੋਂ ਲਗਾਤਾਰ ਦੋ ਦਿਨ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿੰਦਾ ਹੈ। 1 ਜਨਵਰੀ ਨੂੰ ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਸੂਬਿਆਂ ਵਿੱਚ ਸੰਘਣੀ ਧੁੰਦ ਅਤੇ ਹੱਡੀਆਂ ਨੂੰ ਠੰਡਾ ਕਰ ਦੇਣ ਵਾਲੀ ਠੰਡ ਪੈਣ ਵਾਲੀ ਹੈ। ਇਨ੍ਹਾਂ ਸੂਬਿਆਂ 'ਚ ਸਰਦੀ ਦਾ ਜ਼ੁਲਮ ਤਾਂ ਪਹਿਲਾਂ ਹੀ ਜਾਰੀ ਹੈ ਪਰ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਰਾਹਤ ਮਿਲਣ ਵਾਲੀ ਨਹੀਂ ਹੈ।
ਧੁੰਦ ਦਾ ਕਹਿਰ ਰਹੇਗਾ 2 ਜਨਵਰੀ ਤੱਕ ਜਾਰੀ
ਆਈਐਮਡੀ ਨੇ ਕਿਹਾ, 'ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ 31 ਦਸੰਬਰ, 2023 ਦੀ ਰਾਤ ਤੋਂ ਲੈ ਕੇ 2 ਜਨਵਰੀ, 2024 ਦੀ ਸਵੇਰ ਤੱਕ ਸੰਘਣੀ ਧੁੰਦ ਤੋਂ ਬਹੁਤ ਸੰਘਣੀ ਧੁੰਦ ਵਰਗੀ ਸਥਿਤੀ ਬਣੀ ਰਹੇਗੀ। ਇਸ ਮਿਆਦ ਦੇ ਦੌਰਾਨ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਹੋ ਸਕਦੀ ਹੈ। ਅਗਲੇ 2-3 ਦਿਨਾਂ ਤੱਕ ਸੂਬੇ ਦੇ ਕੁਝ ਹੋਰ ਹਿੱਸਿਆਂ 'ਚ ਵੀ ਧੁੰਦ ਦੇਖਣ ਨੂੰ ਮਿਲੇਗੀ। ਨਵੇਂ ਸਾਲ ਦੇ ਨਾਲ ਹੀ ਪੰਜਾਬ, ਦਿੱਲੀ, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਤਾਪਮਾਨ ਵਿੱਚ ਗਿਰਾਵਟ ਆਵੇਗੀ, ਜਿਸ ਕਾਰਨ ਕੜਾਕੇ ਦੀ ਠੰਢ ਵਧੇਗੀ।
9 ਤੋਂ 6 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਵਾਲਾ ਤਾਪਮਾਨ
ਮੌਸਮ ਵਿਭਾਗ ਨੇ ਕਿਹਾ ਹੈ ਕਿ ਜਨਵਰੀ 2024 ਦੇ ਪਹਿਲੇ ਹਫ਼ਤੇ ਤਾਪਮਾਨ ਡਿੱਗਣ ਦੀ ਪੂਰੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ 9 ਤੋਂ 6 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਵਾਲਾ ਹੈ। ਆਈਐਮਡੀ ਦੇ ਅਨੁਸਾਰ, ਬਹੁਤ ਸੰਘਣੀ ਧੁੰਦ ਉਦੋਂ ਹੁੰਦੀ ਹੈ ਜਦੋਂ ਦ੍ਰਿਸ਼ਟੀ 0 ਤੋਂ 50 ਮੀਟਰ ਦੇ ਵਿਚਕਾਰ ਹੁੰਦੀ ਹੈ। ਸੰਘਣੀ ਧੁੰਦ ਉਦੋਂ ਹੁੰਦੀ ਹੈ ਜਦੋਂ ਦ੍ਰਿਸ਼ਟੀ 51 ਅਤੇ 200 ਮੀਟਰ ਦੇ ਵਿਚਕਾਰ ਹੁੰਦੀ ਹੈ। ਦਰਮਿਆਨੀ ਧੁੰਦ 201 ਅਤੇ 500 ਮੀਟਰ ਦੇ ਵਿਚਕਾਰ ਹੁੰਦੀ ਹੈ। 1000 ਮੀਟਰ ਵਿਜ਼ੀਬਿਲਟੀ ਦੌਰਾਨ ਹਲਕੀ ਧੁੰਦ ਹੈ।
ਤਾਪਮਾਨ ਵਿੱਚ ਆਵੇਗੀ ਹੋਰ ਗਿਰਾਵਟ
ਸੰਘਣੀ ਧੁੰਦ ਅਤੇ ਵਿਜ਼ੀਬਿਲਟੀ ਘਟਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਲੇ ਦੋ ਮਹੀਨਿਆਂ ਦੌਰਾਨ ਮੱਧ ਅਤੇ ਉੱਤਰ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2-3 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋ ਸਕਦਾ ਹੈ। 1 ਤੋਂ 3 ਜਨਵਰੀ ਦਰਮਿਆਨ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ।