ਇੰਝ ਬਦਲੀ ਸ਼ਖਸ ਦੀ ਕਿਸਮਤ, ਪਤਨੀ ਦੇ ਨਾਂ 'ਤੇ ਲਾਟਰੀ ਪਾ ਹੋਇਆ ਮਾਲਾ-ਮਾਲ
ਮੁਕੇਰੀਆਂ ਦੇ ਰਹਿਣ ਵਾਲੇ ਤਰਸੇਮ ਰਾਮ ਮੱਖਣ ਨਾਲ, ਜਿਨ੍ਹਾਂ ਦੀ ਲਾਟਰੀ ਨਿਕਲਣ ਨਾਲ ਕਿਸਮਤ ਹੀ ਬਦਲ ਗਈ ਹੈ।

ਮੁਕੇਰੀਆਂ/ਚੰਡੀਗੜ੍ਹ: ਇਨਸਾਨ ਦੀ ਕਿਸਮਤ ਕਦ ਪਲਟੀ ਮਾਰ ਦੇਵੇ ਕੁਝ ਪਤਾ ਨਹੀਂ ਲੱਗਦਾ। ਪੰਜਾਬੀ ਦੀ ਕਹਾਵਤ ਹੈ 'ਜਦੋਂ ਰੱਬ ਦਿੰਦਾ ਹੈ, ਛੱਪੜ ਫਾੜ ਕੇ ਦਿੰਦਾ ਹੈ।' ਅਜਿਹਾ ਹੀ ਕੁਝ ਹੋਇਆ ਹੈ ਮੁਕੇਰੀਆਂ ਦੇ ਰਹਿਣ ਵਾਲੇ ਤਰਸੇਮ ਰਾਮ ਮੱਖਣ ਨਾਲ, ਜਿਨ੍ਹਾਂ ਦੀ ਲਾਟਰੀ ਨਿਕਲਣ ਨਾਲ ਕਿਸਮਤ ਹੀ ਬਦਲ ਗਈ ਹੈ।
ਤਰਸੇਮ ਰਾਮ ਮੱਖਣ ਦੇ ਘਰ 'ਚ ਖੁਸ਼ੀ ਦਾ ਮਾਹੌਲ ਹੈ। ਮੱਖਣ ਦੀ 50 ਲੱਖ ਦੀ ਲਾਟਰੀ ਨਿਕਲਣ ਨਾਲ ਹੁਣ ਉਨ੍ਹਾਂ ਦੀ ਕਿਸਮਤ ਹੀ ਬਦਲ ਗਈ ਹੈ। ਘਰ 'ਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾਂ ਲੱਗਾ ਹੋਇਆ ਹੈ।
ਤਰਸੇਮ ਲਾਲ ਮੱਖਣ ਨੇ ਦੱਸਿਆ ਕਿ ਪਹਿਲਾਂ ਉਸ ਨੇ ਆਪਣੇ ਨਾਂ 'ਤੇ ਲਾਟਰੀਆਂ 'ਤੇ ਬਹੁਤ ਪੈਸਾ ਖਰਾਬ ਕੀਤਾ ਪਰ ਇਹ ਲਾਟਰੀ ਉਸ ਨੇ ਆਪਣੀ ਘਰਵਾਲੀ ਦੇ ਨਾਂ 'ਤੇ ਪਾਈ ਤਾਂ ਨਿਕਲ ਗਈ। ਉਸ ਦੇ ਘਰ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ, ਹੁਣ ਉਸ ਦੀ ਲਾਟਰੀ ਨਿਕਲੀ ਹੈ, ਉਸ ਨਾਲ ਉਹ ਆਪਣੇ ਕੰਮ ਨੂੰ ਵਧਾਏਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















