Parliament Winter Session: ਟਰੈਕਟਰਾਂ ਤੇ ਖੇਤੀ ਸੰਦਾਂ ‘ਤੇ 22 ਫੀਸਦੀ ਤੱਕ ਵਿਆਜ ਦਰ? ਸੰਸਦ 'ਚ ਉੱਠਿਆ ਕਰਜ਼ ਮੁਆਫੀ ਦਾ ਮੁੱਦਾ
Parliament Winter Session 2023: ਅੱਜ ਲੋਕ ਸਭਾ ‘ਚ ਪੰਜਾਬ ਤੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਮੰਗ ਉਠਾਈ ਗਈ ਹੈ। ਇਸ ਦੇ ਨਾਲ ਹੀ ਟਰੈਕਟਰਾਂ ਤੇ ਖੇਤੀ ਸੰਦਾਂ 'ਤੇ ਮੋਟੀਆਂ ਵਿਆਜ ਦਰਾਂ ਦਾ ਜ਼ਿਕਰ ਵੀ ਕੀਤਾ ਗਿਆ।
Parliament Winter Session 2023: ਅੱਜ ਲੋਕ ਸਭਾ ‘ਚ ਪੰਜਾਬ ਤੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਮੰਗ ਉਠਾਈ ਗਈ ਹੈ। ਇਸ ਦੇ ਨਾਲ ਹੀ ਟਰੈਕਟਰਾਂ ਤੇ ਖੇਤੀ ਸੰਦਾਂ 'ਤੇ ਮੋਟੀਆਂ ਵਿਆਜ ਦਰਾਂ ਦਾ ਜ਼ਿਕਰ ਵੀ ਕੀਤਾ ਗਿਆ। ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਖੇਤੀ ਕਰਜ਼ੇ ਦੀ ਦਰ 15 ਫੀਸਦੀ ਤੱਕ ਤੇ ਟਰੈਕਟਰਾਂ ਜਾਂ ਖੇਤੀ ਸੰਦਾਂ ‘ਤੇ ਵਿਆਜ ਦਰ 22 ਫੀਸਦੀ ਤੱਕ ਹੈ। ਇਹ ਬਹੁਤ ਜ਼ਿਆਦਾ ਹੈ। ਇਸ ਕਰਕੇ ਕਿਸਾਨ ਕਰਜ਼ੇ ਦੇ ਜਾਲ ਵਿੱਚ ਫਸਦੇ ਜਾ ਰਹੇ ਹਨ।
ਸਦਨ ਵਿੱਚ ਸਿਫ਼ਰ ਕਾਲ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੀ ਸੁਪ੍ਰਿਆ ਸੂਲੇ ਤੇ ਕਾਂਗਰਸ ਦੇ ਜਸਬੀਰ ਸਿੰਘ ਗਿੱਲ ਨੇ ਕ੍ਰਮਵਾਰ ਮਹਾਰਾਸ਼ਟਰ ਤੇ ਪੰਜਾਬ ਵਿੱਚ ਕਿਸਾਨਾਂ ਦੀ ‘ਤਰਸਯੋਗ ਹਾਲਤ’ ਦਾ ਮੁੱਦਾ ਉਠਾਇਆ ਤੇ ਕੇਂਦਰ ਤੋਂ ਕਰਜ਼ਾ ਮੁਆਫੀ ਦੀ ਮੰਗ ਕੀਤੀ। ਸਦਨ 'ਚ ਸੁਪ੍ਰਿਆ ਸੂਲੇ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ ਕੁਝ ਥਾਵਾਂ ‘ਤੇ ਘੱਟ ਬਾਰਸ਼ ਹੋਈ ਹੈ, ਕਈ ਥਾਵਾਂ ‘ਤੇ ਜ਼ਿਆਦਾ ਬਾਰਸ਼ ਹੋਈ ਹੈ, ਕੁਝ ਥਾਵਾਂ ‘ਤੇ ਗੜੇਮਾਰੀ ਤੇ ਕੁਝ ਥਾਵਾਂ ‘ਤੇ ਸੋਕੇ ਕਾਰਨ ਕਿਸਾਨ ਪ੍ਰੇਸ਼ਾਨ ਹਨ।
ਕਾਂਗਰਸੀ ਮੈਂਬਰ ਜਸਬੀਰ ਸਿੰਘ ਗਿੱਲ ਨੇ ਬੈਂਕਾਂ ਵੱਲੋਂ ਕਿਸਾਨਾਂ ਤੋਂ ਕਰਜ਼ਿਆਂ ’ਤੇ ਭਾਰੀ ਵਿਆਜ ਵਸੂਲਣ ਦਾ ਮੁੱਦਾ ਉਠਾਇਆ। ਕਿਸਾਨਾਂ ਨੂੰ ਟਰੈਕਟਰਾਂ ਜਾਂ ਹੋਰ ਖੇਤੀ ਸੰਦਾਂ ਲਈ ਦਿੱਤੇ ਗਏ ਕਰਜ਼ਿਆਂ ‘ਤੇ ਵਿਆਜ ਦਰ ਉਦਯੋਗਪਤੀਆਂ ਲਈ ਵਪਾਰਕ ਕਰਜ਼ਿਆਂ ਜਾਂ ਰਿਹਾਇਸ਼ ਜਾਂ ਵਾਹਨ ਕਰਜ਼ਿਆਂ ਦੀਆਂ ਦਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।
ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਸਰਕਾਰ ਨਰਮ! ਕੱਲ੍ਹ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ
ਉਨ੍ਹਾਂ ਕਿਹਾ ਕਿ ਖੇਤੀ ਕਰਜ਼ੇ ਦੀ ਦਰ 15 ਫੀਸਦੀ ਤੱਕ ਤੇ ਟਰੈਕਟਰਾਂ ਜਾਂ ਖੇਤੀ ਸੰਦਾਂ ‘ਤੇ ਵਿਆਜ ਦਰ 22 ਫੀਸਦੀ ਤੱਕ ਹੈ। ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਕਿ ਬੈਂਕਾਂ ਦੀ ਵਿਆਜ ਦਰਾਂ ਦਾ ਪੁਨਰਗਠਨ ਕੀਤਾ ਜਾਵੇ, ਕਿਉਂਕਿ ਕਰਜ਼ਾ ਨਾ ਮੋੜ ਸਕਣ ‘ਤੇ ਕਿਸਾਨ ਖੁਦਕੁਸ਼ੀਆਂ ਕਰ ਲੈਂਦੇ ਹਨ। ਉਨ੍ਹਾਂ ਕੇਂਦਰ ਤੋਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਵੀ ਕੀਤੀ।