(Source: ECI/ABP News)
Anmol Gagan Wedding: ਸੋਹੀ ਪਰਿਵਾਰ ਦੀ ਨੂੰਹ ਬਣੇਗੀ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ, ਜਾਣੋ ਐਡਵੋਕੇਟ ਸ਼ਾਹਬਾਜ਼ ਸੋਹੀ ਕੌਣ?
ਪੰਜਾਬ ਦੇ ਸੈਰ-ਸਪਾਟਾ ਮੰਤਰੀ ਤੇ ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦਾ ਵਿਆਹ ਐਡਵੋਕੇਟ ਸ਼ਾਹਬਾਜ਼ ਸੋਹੀ ਨਾਲ ਹੋ ਰਿਹਾ ਹੈ।
![Anmol Gagan Wedding: ਸੋਹੀ ਪਰਿਵਾਰ ਦੀ ਨੂੰਹ ਬਣੇਗੀ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ, ਜਾਣੋ ਐਡਵੋਕੇਟ ਸ਼ਾਹਬਾਜ਼ ਸੋਹੀ ਕੌਣ? Tourism Minister Anmol Gagan Mann will become daughter-in-law of Sohi family Anmol Gagan Wedding: ਸੋਹੀ ਪਰਿਵਾਰ ਦੀ ਨੂੰਹ ਬਣੇਗੀ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ, ਜਾਣੋ ਐਡਵੋਕੇਟ ਸ਼ਾਹਬਾਜ਼ ਸੋਹੀ ਕੌਣ?](https://feeds.abplive.com/onecms/images/uploaded-images/2024/06/03/eec2fedefb7b2a44c6dbb9803ff1d7011717398765563995_original.jpg?impolicy=abp_cdn&imwidth=1200&height=675)
Anmol Gagan Wedding: ਪੰਜਾਬ ਦੇ ਸੈਰ-ਸਪਾਟਾ ਮੰਤਰੀ ਤੇ ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦਾ ਵਿਆਹ ਐਡਵੋਕੇਟ ਸ਼ਾਹਬਾਜ਼ ਸੋਹੀ ਨਾਲ ਹੋ ਰਿਹਾ ਹੈ। ਸੋਹੀ ਪਰਿਵਾਰ ਵੀ ਕਾਫੀ ਸਮਾਂ ਸਿਆਸਤ ਵਿੱਚ ਸਰਗਰਮ ਰਿਹਾ ਹੈ। ਐਡਵੋਕੇਟ ਸ਼ਾਹਬਾਜ਼ ਸੋਹੀ ਦੇ ਦਾਦਾ, ਪਿਤਾ ਤੇ ਮਾਤਾ ਸਿਆਸਤ ਵਿੱਚ ਐਕਟਿਵ ਸਨ।
ਦੱਸ ਦਈਏ ਕਿ ਸ਼ਾਹਬਾਜ਼ ਸੋਹੀ ਦੇ ਪਿਤਾ ਰਵਿੰਦਰ ਸਿੰਘ ਕੁੱਕੂ ਸੋਹੀ ਹਲਕਾ ਡੇਰਾਬੱਸੀ (ਉਸ ਵੇਲੇ ਹਲਕਾ ਬਨੂੜ) ਤੋਂ ਵੱਡੇ ਕਾਂਗਰਸੀ ਆਗੂ ਰਹੇ ਹਨ, ਜਿਨ੍ਹਾਂ ਦੀ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਅਚਨਚੇਤ ਮੌਤ ਹੋ ਗਈ ਸੀ।
ਉਨ੍ਹਾਂ ਦੀ ਮੌਤ ਤੋਂ ਬਾਅਦ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਹਬਾਜ਼ ਸੋਹੀ ਦੀ ਮਾਤਾ ਤੇ ਕੁੱਕੂ ਸੋਹੀ ਦੀ ਪਤਨੀ ਸ਼ੀਲਮ ਸੋਹੀ ਨੇ ਕਾਂਗਰਸ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਕੈਪਟਨ ਕੰਵਲਜੀਤ ਸਿੰਘ ਖ਼ਿਲਾਫ਼ ਬਨੂੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਸੀ ਤੇ ਉਹ ਸਿਰਫ਼ 714 ਵੋਟਾਂ ਨਾਲ ਹਾਰ ਗਈ ਸੀ। ਸ਼ਾਹਬਾਜ਼ ਸੋਹੀ ਦੇ ਦਾਦਾ ਮਰਹੂਮ ਬਲਬੀਰ ਸਿੰਘ ਬਲਟਾਣਾ ਬਨੂੜ ਹਲਕੇ ਤੋਂ ਆਜ਼ਾਦ ਵਿਧਾਇਕ ਰਹੇ ਸਨ।
ਦਰਅਸਲ ਅਨਮੋਲ ਗਗਨ ਮਾਨ ਆਉਣ ਵਾਲੀ 16 ਜੂਨ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦਾ ਵਿਆਹ ਬਲਟਾਣਾ (ਜ਼ੀਰਕਪੁਰ) ਦੇ ਨਾਮੀ ਸੋਹੀ ਪਰਿਵਾਰ ਵਿੱਚ ਤੈਅ ਹੋਇਆ ਹੈ। ਇਨ੍ਹੀਂ ਦਿਨੀਂ ਉਨ੍ਹਾਂ ਦੇ ਹੋਣ ਵਾਲੇ ਪਤੀ ਐਡਵੋਕੇਟ ਸ਼ਾਹਬਾਜ਼ ਸੋਹੀ ਆਪਣੀ ਮਾਤਾ ਸ਼ੀਲਮ ਸੋਹੀ ਨਾਲ ਚੰਡੀਗੜ੍ਹ ਦੇ ਸੈਕਟਰ-3 ਵਿੱਚ ਰਹਿੰਦੇ ਹਨ।
ਅਨਮੋਲ ਗਗਨ ਮਾਨ ਦੀ ਹੋਣ ਵਾਲੀ ਸੱਸ ਸ਼ੀਲਮ ਸੋਹੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ 16 ਤਰੀਕ ਨੂੰ ਪੂਰੀ ਸਾਦਗੀ ਨਾਲ ਇਤਿਹਾਸਕ ਗੁਰਦੁਆਰਾ ਨਾਭਾ ਸਾਹਿਬ ਵਿਖੇ ਦੋਵੇਂ ਜਣੇ ਲਾਵਾਂ ਲੈਣਗੇ। ਉਪਰੰਤ ਇਕ ਨਿੱਜੀ ਪੈਲੇਸ ਵਿੱਚ ਕੁਝ ਖਾਸ ਮਹਿਮਾਨਾਂ ਲਈ ਦਾਅਵਤ ਰੱਖੀ ਗਈ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)