ਪੜਚੋਲ ਕਰੋ

ਮੋਹਾਲੀ ਸ਼ਹਿਰ ਦੇ ਟਰੈਫ਼ਿਕ ਲਾਈਟ ਪੁਆਇੰਟਾਂ ਦੀ ਥਾਂ ਚੌਂਕ ਬਣਾਏ ਜਾਣਗੇ: ਡਿਪਟੀ ਕਮਿਸ਼ਨਰ ਅਮਿਤ ਤਲਵਾੜ

Mohali News: ਮੋਹਾਲੀ ਵਿਖੇ ਵੱਧ ਰਹੀ ਟ੍ਰੈਫਿਕ ਦੀ ਸਮੱਸਿਆਂ ਨੂੰ ਹਲ ਦੇ ਕਰਨ ਦੇ ਨਾਲ ਨਾਲ ਸੜਕਾਂ ਤੇ ਹੁੰਦੀਆਂ ਦੁਰਘਟਨਾਵਾਂ ਨੂੰ ਵਿੱਚ ਕਮੀ ਕੀਤੇ ਜਾਣ ਦੇ ਮੰਤਵ ਅਧੀਨ ਪੰਜਾਬ ਸਰਕਾਰ ਵਲੋਂ ਸ਼ਹਿਰ ਮੋਹਾਲੀ ਦੇ ਲਾਇੰਟ ਪੁਆਇੰਟਾਂ ਨੂੰ ਗੋਲ ਚੌਕਾਂ(ਰਾਊਂਡ ਅਬਾਊਟ) ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।

Mohali News: ਮੋਹਾਲੀ ਵਿਖੇ ਵੱਧ ਰਹੀ ਟ੍ਰੈਫਿਕ ਦੀ ਸਮੱਸਿਆਂ ਨੂੰ ਹਲ ਦੇ ਕਰਨ ਦੇ ਨਾਲ ਨਾਲ ਸੜਕਾਂ ਤੇ ਹੁੰਦੀਆਂ ਦੁਰਘਟਨਾਵਾਂ ਨੂੰ ਵਿੱਚ ਕਮੀ ਕੀਤੇ ਜਾਣ ਦੇ ਮੰਤਵ ਅਧੀਨ ਪੰਜਾਬ ਸਰਕਾਰ ਵਲੋਂ ਸ਼ਹਿਰ ਮੋਹਾਲੀ ਦੇ ਲਾਇੰਟ ਪੁਆਇੰਟਾਂ ਨੂੰ ਗੋਲ ਚੌਕਾਂ(ਰਾਊਂਡ ਅਬਾਊਟ) ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜ਼ਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗਮਾਡਾ, ਮਿਊਸੀਂਪਲ ਕਾਰਪੋਰੇਸ਼ਨ, ਆਰ.ਟੀ.ਏ., ਪੁਲਿਸ, ਰੋਡ ਸੇਫਟੀ ਇੰਜੀਨੀਅਰ ਨਾਲ ਮੀਟਿੰਗ ਕੀਤੀ ਗਈ।

ਇਹ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਮੋਹਾਲੀ ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ ਦਿਨੋਂ ਦਿਨ ਵਧ ਰਿਹਾ ਹੈ ਅਤੇ ਸੜਕਾਂ ਤੇ ਦੁਰਘਟਨਾਵਾਂ ਦੀ ਗਿਣਤੀ ਵਿੱਚ ਕਾਫੀ ਇਜ਼ਾਫਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਹਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਬਹੁਪੱਖੀ ਯੋਜਨਾ ਤਹਿਤ ਸ਼ਹਿਰ ਮੋਹਾਲੀ ਦੇ ਲਾਇਟ ਪੁਆਇੰਟ ਨੂੰ ਗੋਲ ਚੌਕਾਂ(ਰਾਊਂਡ ਅਬਾਊਟ)ਵਿੱਚ ਬਦਲਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ ਇਸ ਸਬੰਧੀ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਅਤੇ ਗਮਾਡਾ ਦੇ ਤਕਨੀਕੀ ਸਲਾਹਕਾਰ ਦੀ ਮਦਦ ਨਾਲ ਤਜ਼ਵੀਜ਼ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਅਗਲੇ ਸਾਲ ਮਾਰਚ ਮਹੀਨੇ ਦੇ ਅੰਤ ਤੱਕ ਇਨ੍ਹਾਂ ਗੋਲ ਚੌਕਾਂ ਦੀ ਉਸਾਰੀ ਕੀਤੇ ਜਾਣ ਦੀ ਯੋਜਨਾ ਹੈ। ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਏਅਰਪੋਰਟ ਰੋਡ (ਪੀ.ਆਰ. 7) ਉਪਰ ਵੱਧ ਰਹੇ ਟ੍ਰੈਫਿਕ ਦੀ ਸਮੱਸਿਆ ਦੇ ਹਲ ਲਈ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਵੱਲੋਂ ਸਰਵੇ ਕਰਕੇ ਢੁੱਕਵੀ ਤਜ਼ਵੀਜ਼ ਪੇਸ਼ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਵਿੱਚ ਸ਼ਾਮਲ ਮਿਊਸੀਂਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਵੀ ਇਹ ਹਦਾਇਤ ਕੀਤੀ ਗਈ ਕਿ ਏਅਰਪੋਰਟ ਤੇ ਲੱਗੀਆਂ ਲਾਇਟਾਂ ਦੀ ਸਿਨਕਰੋਨਾਈਜੇਸ਼ਨ ਕੀਤੀ ਜਾਵੇ ਤਾਂ ਜੋ ਕਿਸੇ ਵੀ ਲਾਇਟ ਪੁਆਇੰਟ ਤੇ ਏਅਰ ਪੋਰਟ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਜ਼ਿਆਦਾ ਦੇਰ ਰੁਕਣਾ ਨਾ ਪਵੇ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ, ਅਮਨ ਅਰੋੜਾ ਵੱਲੋਂ ਸਥਾਨਕ ਵਿਧਾਇਕ ਕੁਲਵੰਤ ਸਿੰਘ ਦੀ ਮੰਗ ਤੇ ਸ਼ਹਿਰ ਦੇ ਬੁਨਿਆਂਦੀ ਢਾਂਚੇ, ਸੜਕਾਂ, ਟ੍ਰੈਫਿਕ ਅਤੇ ਹੋਰ ਨਾਗਰਿਕ ਸਹੂਲਤਾਂ ਨੂੰ ਬਿਹਤਰ ਬਣਾਉਣ ਵਾਸਤੇ ਗਮਾਡਾ ਦੇ ਦਫਤਰ ਮੀਟਿੰਗ ਕੀਤੀ ਗਈ ਸੀ।

ਇਸ ਮੀਟਿੰਗ ਵਿੱਚ ਟ੍ਰੈਫਿਕ ਦੀ ਸਮੱਸਿਆਂ ਦੇ ਢੁੱਕਵੇਂ ਹੱਲ ਅਤੇ ਸੜਕੀ ਦੁਰਘਟਨਾਵਾਂ ਨੂੰ ਘੱਟ ਕਰਨ ਦੇ ਲਈ ਮੰਤਰੀ ਅਮਨ ਅਰੋੜਾ ਵੱਲੋਂ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਨੂੰ ਇਸ ਸਬੰਧ ਵਿੱਚ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਦਿਆਂ ਡੀ.ਸੀ. ਐਸ.ਏ.ਐਸ. ਨਗਰ ਵੱਲੋ ਅੱਜ ਦੀ ਮੀਟਿੰਗ ਕੀਤੀ ਗਈ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ ਤਰਸੇਮ ਚੰਦ, ਜ਼ਿਲ੍ਹਾ ਟਾਊਨ ਪਲਾਨਰ ਗੁਰਦੇਵ ਸਿੰਘ, ਸਕੱਤਰ ਆਰ.ਟੀ.ਏ. ਪਰਦੀਪ ਸਿੰਘ ਢਿਲੋਂ, ਰੋਡ ਸੇਫਟੀ ਇੰਜੀਨੀਅਰ ਚਰਨਜੀਤ ਤੋਂ ਇਲਾਵਾ ਗਮਾਡਾ ਦੇ ਤਕਨੀਕੀ ਸਲਾਹਕਾਰ,ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਹਾਜ਼ਰ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਫਿਰ ਦਿੱਲੀ ਵੱਲ ਕੂਚ ਕਰਨਗੇ ਕਿਸਾਨ, ਜਾਣੋ ਪੂਰਾ ਪਲਾਨ
ਅੱਜ ਫਿਰ ਦਿੱਲੀ ਵੱਲ ਕੂਚ ਕਰਨਗੇ ਕਿਸਾਨ, ਜਾਣੋ ਪੂਰਾ ਪਲਾਨ
ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, ਬਾਕੀਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, ਬਾਕੀਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
Schools Receive Bomb Threat: ਇਨ੍ਹਾਂ 6 ਸਕੂਲਾਂ 'ਚ ਹਫੜਾ-ਦਫੜੀ ਦਾ ਮਾਹੌਲ, ਬੰਬ ਨਾਲ ਉਡਾਉਣ ਦੀ ਧਮਕੀ, 5 ਦਿਨਾਂ 'ਚ ਦੂਜੀ ਘਟਨਾ
ਇਨ੍ਹਾਂ 6 ਸਕੂਲਾਂ 'ਚ ਹਫੜਾ-ਦਫੜੀ ਦਾ ਮਾਹੌਲ, ਬੰਬ ਨਾਲ ਉਡਾਉਣ ਦੀ ਧਮਕੀ, 5 ਦਿਨਾਂ 'ਚ ਦੂਜੀ ਘਟਨਾ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੱਤੀ ਰਹੇਗੀ ਗੁੱਲ
Advertisement
ABP Premium

ਵੀਡੀਓਜ਼

ਭਾਰਤੀ ਜੁਨੀਅਰ ਹਾਕੀ ਟੀਮ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲਸਿੱਧੂ ਮੁਸੇਵਾਲ ਕਤਲ ਕੇਸ 'ਚ ਹੋਈ ਅਹਿਮ ਸੁਣਵਾਈਫਿਰੋਜ਼ਪੁਰ ਅੰਦਰ ਐਚ ਆਈ ਵੀ ਬਣਿਆ ਚਿੰਤਾ ਦਾ ਵਿਸ਼ਾ ਹੁਣ ਤੱਕ 372 ਦੇ ਕਰੀਬ ਮਾਮਲੇ ਆ ਚੁੱਕੇ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਫਿਰ ਦਿੱਲੀ ਵੱਲ ਕੂਚ ਕਰਨਗੇ ਕਿਸਾਨ, ਜਾਣੋ ਪੂਰਾ ਪਲਾਨ
ਅੱਜ ਫਿਰ ਦਿੱਲੀ ਵੱਲ ਕੂਚ ਕਰਨਗੇ ਕਿਸਾਨ, ਜਾਣੋ ਪੂਰਾ ਪਲਾਨ
ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, ਬਾਕੀਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, ਬਾਕੀਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
Schools Receive Bomb Threat: ਇਨ੍ਹਾਂ 6 ਸਕੂਲਾਂ 'ਚ ਹਫੜਾ-ਦਫੜੀ ਦਾ ਮਾਹੌਲ, ਬੰਬ ਨਾਲ ਉਡਾਉਣ ਦੀ ਧਮਕੀ, 5 ਦਿਨਾਂ 'ਚ ਦੂਜੀ ਘਟਨਾ
ਇਨ੍ਹਾਂ 6 ਸਕੂਲਾਂ 'ਚ ਹਫੜਾ-ਦਫੜੀ ਦਾ ਮਾਹੌਲ, ਬੰਬ ਨਾਲ ਉਡਾਉਣ ਦੀ ਧਮਕੀ, 5 ਦਿਨਾਂ 'ਚ ਦੂਜੀ ਘਟਨਾ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੱਤੀ ਰਹੇਗੀ ਗੁੱਲ
Allu Arjun: ਅੱਲੂ ਅਰਜੁਨ ਜੇਲ 'ਚ ਰਾਤ ਕੱਟਣ ਤੋਂ ਬਾਅਦ ਜ਼ਮਾਨਤ 'ਤੇ ਹੋਏ ਰਿਹਾਅ, ਸਾਹਮਣੇ ਆਈ ਪਹਿਲੀ ਤਸਵੀਰ
Allu Arjun: ਅੱਲੂ ਅਰਜੁਨ ਜੇਲ 'ਚ ਰਾਤ ਕੱਟਣ ਤੋਂ ਬਾਅਦ ਜ਼ਮਾਨਤ 'ਤੇ ਹੋਏ ਰਿਹਾਅ, ਸਾਹਮਣੇ ਆਈ ਪਹਿਲੀ ਤਸਵੀਰ
ਸਰਦੀਆਂ 'ਚ ਬੱਚਿਆਂ ਨੂੰ ਸਕਿਨ ਸਬੰਧੀ ਹੋਣ ਵਾਲੀਆਂ ਬਿਮਾਰੀਆਂ ਤੋਂ ਇਦਾਂ ਬਚਾਓ, ਜਾਣੋ ਤਰੀਕਾ
ਸਰਦੀਆਂ 'ਚ ਬੱਚਿਆਂ ਨੂੰ ਸਕਿਨ ਸਬੰਧੀ ਹੋਣ ਵਾਲੀਆਂ ਬਿਮਾਰੀਆਂ ਤੋਂ ਇਦਾਂ ਬਚਾਓ, ਜਾਣੋ ਤਰੀਕਾ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 14-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 14-12-2024
ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
Embed widget