ਪੜਚੋਲ ਕਰੋ
Advertisement
Support farmers: ਕਿਸਾਨ ਅੰਦੋਲਨ ਨਾਲ ਡਟੇ ਖੇਤੀਬਾੜੀ ਵਿਗਿਆਨੀ, ਮੰਤਰੀ ਤੋਂ ਐਵਾਰਡ ਲੈਣੋਂ ਇਨਕਾਰ
Varinder Pal Singh: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਿੱਚ ਵਰਿੰਦਰਪਾਲ ਸਿੰਘ ਨੇ ਕਿਹਾ, "ਸੰਕਟ ਦੇ ਇਸ ਸਮੇਂ ਵਿੱਚ ਜਦੋਂ ਦੇਸ਼ ਦੇ ਕਿਸਾਨ ਸੜਕਾਂ 'ਤੇ ਹਨ, ਮੇਰੀ ਜ਼ਮੀਰ ਮੈਨੂੰ ਇਹ ਐਵਾਰਡ ਸਵੀਕਾਰ ਕਰਨ ਦੀ ਇਜਾਜ਼ਤ ਨਹੀਂ ਦਿੰਦੀ।"
ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਗਿਆਨੀ ਵਰਿੰਦਰਪਾਲ ਸਿੰਘ ਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਮੌਜੂਦਾ ਅੰਦੋਲਨ ਦੇ ਸਮਰਥਨ ਵਿੱਚ ਖਾਦ ਉਦਯੋਗ ਬਾਡੀ ਐਫਆਈਆਈ ਦਾ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ।
ਵਰਿੰਦਰਪਾਲ ਸਿੰਘ ਫਰਟੀਲਾਈਜ਼ਰ ਐਸੋਸੀਏਸ਼ਨ ਆਫ ਇੰਡੀਆ (ਐਫਏਆਈ) ਨੂੰ ਪੌਦੇ ਦੇ ਪੋਸ਼ਣ ਸਬੰਧੀ ਕੰਮ ਲਈ ਗੋਲਡਨ ਜੁਬਲੀ ਐਵਾਰਡ ਦਾ ਸੰਯੁਕਤ ਜੇਤੂ ਐਲਾਨਿਆ ਗਿਆ। ਇਸ ਪੁਰਸਕਾਰ ਵਿਚ ਦੋ ਲੱਖ ਰੁਪਏ ਦਾ ਨਕਦ ਇਨਾਮ, ਇੱਕ ਸੋਨੇ ਦਾ ਤਗਮਾ ਤੇ ਸ਼ਲਾਘਾ ਪੱਤਰ ਦਿੱਤਾ ਜਾਂਦਾ ਹੈ।
ਐਫਏਆਈ ਦੇ ਡਾਇਰੈਕਟਰ ਜਨਰਲ ਸਤੀਸ਼ ਚੰਦਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਿੰਘ ਨੇ ਸੋਮਵਾਰ ਨੂੰ ਹੋਏ ਸਾਲਾਨਾ ਸਮਾਰੋਹ ਦੌਰਾਨ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਚੰਦਰ ਨੇ ਪੀਟੀਆਈ ਨੂੰ ਦੱਸਿਆ, “ਇਹ ਅਕਾਦਮਿਕ ਐਵਾਰਡ ਲੈਣ ਤੋਂ ਇਨਕਾਰ ਕਰਨਾ ਸਹੀ ਨਹੀਂ ਸੀ।” ਉਨ੍ਹਾਂ ਕਿਹਾ ਕਿ ਵੱਖ-ਵੱਖ ਸ਼੍ਰੇਣੀਆਂ ਵਿੱਚ 34 ਪੁਰਸਕਾਰ ਦਿੱਤੇ ਗਏ। ਰਸਾਇਣ ਤੇ ਖਾਦ ਰਾਜ ਮੰਤਰੀ ਮਨਸੁਖ ਲਾਲ ਮੰਡਵੀਆ ਵੀ ਪੁਰਸਕਾਰ ਵੰਡ ਸਮਾਰੋਹ ਵਿੱਚ ਮੌਜੂਦ ਸੀ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਿਚ ਸਿੰਘ ਨੇ ਕਿਹਾ, "ਸੰਕਟ ਦੇ ਇਸ ਸਮੇਂ ਵਿਚ ਜਦੋਂ ਦੇਸ਼ ਦੇ ਕਿਸਾਨ ਸੜਕਾਂ' ਤੇ ਹਨ, ਮੇਰੀ ਜ਼ਮੀਰ ਨੇ ਮੈਨੂੰ ਇਸ ਪੁਰਸਕਾਰ ਨੂੰ ਸਵੀਕਾਰ ਨਹੀਂ ਕਰਨ ਦਿੱਤਾ।" ਮਿੱਟੀ ਦੇ ਕੈਮਿਸਟ ਸਿੰਘ ਨੇ ਵੀ ਪੁਰਸਕਾਰ ਨੂੰ ਸਵੀਕਾਰ ਨਾ ਕਰਨ 'ਤੇ ਅਫਸੋਸ ਜਤਾਇਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Dr Varinder Pal Singh, Principal Soil Chemist PAU Ludhiana, refused on stage to accept Gold Medal and the Golden Jubilee Award for Excellence from the Chemical and Fertiliser minister, GOI while registering his protest in support of the farmers. pic.twitter.com/gMi4ChA4ZX
— Om Thanvi (@omthanvi) December 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਬਾਲੀਵੁੱਡ
ਪੰਜਾਬ
Advertisement