ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Guava plants compensation scam: ਵਿਜੀਲੈਂਸ ਵੱਲੋਂ ਅਮਰੂਦਾਂ ਦੇ ਬਹੁ-ਕਰੋੜੀ ਮੁਆਵਜ਼ਾ ਘੁਟਾਲੇ ਵਿੱਚ ਸੇਵਾਮੁਕਤ ਪੀ.ਸੀ.ਐਸ. ਅਧਿਕਾਰੀ ਜਗਦੀਸ਼ ਜੌਹਲ ਗ੍ਰਿਫ਼ਤਾਰ 

Guava plants compensation scam: ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੂਦਾਂ ਦੇ ਬੂਟਿਆਂ ਦੇ ਮੁਆਵਜ਼ੇ ਵਿੱਚ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਸਬੰਧੀ ਅੱਜ ਸੇਵਾਮੁਕਤ ਪੀ.ਸੀ.ਐਸ. ਅਧਿਕਾਰੀ ਜਗਦੀਸ਼ ਸਿੰਘ ਜੌਹਲ, ਜੋ ਗ੍ਰੇਟਰ ਮੋਹਾਲੀ...

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੂਦਾਂ ਦੇ ਬੂਟਿਆਂ ਦੇ ਮੁਆਵਜ਼ੇ ਵਿੱਚ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਸਬੰਧੀ ਅੱਜ ਸੇਵਾਮੁਕਤ ਪੀ.ਸੀ.ਐਸ. ਅਧਿਕਾਰੀ ਜਗਦੀਸ਼ ਸਿੰਘ ਜੌਹਲ, ਜੋ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਦੇ ਲੈਂਡ ਐਕੁਜ਼ੀਸ਼ਨ ਕੁਲੈਕਟਰ (ਐਲ.ਏ.ਸੀ.) ਸਨ,  ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਘੁਟਾਲੇ ਵਿੱਚ ਇਹ 20ਵੀਂ ਗ੍ਰਿਫ਼ਤਾਰੀ ਹੈ। ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਦੇ ਪਿੰਡ ਬਾਕਰਪੁਰ ਵਿੱਚ ਗਮਾਡਾ ਵੱਲੋਂ ਐਕੁਆਇਰ ਕੀਤੀ ਗਈ ਜ਼ਮੀਨ ਦੇ ਬਦਲੇ ਜਾਰੀ ਕੀਤੇ ਕਰੋੜਾਂ ਰੁਪਏ ਦੇ ਮੁਆਵਜ਼ੇ ਵਿੱਚ ਇਹ ਘਪਲਾ ਹੋਇਆ ਸੀ।

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਗਦੀਸ਼ ਸਿੰਘ ਜੌਹਲ ਨੇ ਮਾਲ ਰਿਕਾਰਡ ਮੁਤਾਬਕ ਜ਼ਮੀਨ ਮਾਲਕਾਂ ਦੇ ਨਾਂ ਅਤੇ ਜ਼ਮੀਨ ਦਾ ਹਿੱਸਾ ਸਹੀ ਨਾ ਹੋਣ ਦੇ ਬਾਵਜੂਦ ਬਾਗ਼ਬਾਨੀ ਵਿਭਾਗ ਦੀ ਮੁਲਾਂਕਣ ਰਿਪੋਰਟ ਦੇ ਆਧਾਰ 'ਤੇ ਨਾਜਾਇਜ਼ ਅਦਾਇਗੀਆਂ ਨੂੰ ਮਨਜ਼ੂਰੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪਿਛਲੇ ਹਫ਼ਤੇ ਗਮਾਡਾ ਦੀ ਐਲ.ਏ.ਸੀ. ਸ਼ਾਖਾ ਵਿੱਚ ਤਾਇਨਾਤ ਰਹੇ ਦੋ ਸੇਵਾਮੁਕਤ ਪਟਵਾਰੀਆਂ ਸੁਰਿੰਦਰਪਾਲ ਸਿੰਘ ਅਤੇ ਸੁਰਿੰਦਰਪਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਦੋਵੇਂ ਮੁਲਜ਼ਮ ਪਟਵਾਰੀਆਂ ਨੇ ਖੁਲਾਸਾ ਕੀਤਾ ਕਿ ਸ਼ੁਰੂ ਵਿੱਚ ਉਨ੍ਹਾਂ ਨੇ ਬਾਗ਼ਬਾਨੀ ਵਿਭਾਗ ਦੀ ਮੁਲਾਂਕਣ ਰਿਪੋਰਟ ਵਿੱਚ ਦਰਸਾਏ ਗਏ ਜ਼ਮੀਨ ਮਾਲਕਾਂ ਦੇ ਨਾਂ ਅਤੇ ਜ਼ਮੀਨ ਦੇ ਹਿੱਸੇ ਵਜੋਂ ਭੁਗਤਾਨ ਫਾਰਮ ਨੂੰ ਤਸਦੀਕ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਇਹ ਮਾਲ ਰਿਕਾਰਡ ਅਨੁਸਾਰ ਅਸਲ ਮਾਲਕਾਂ ਅਤੇ ਉਨ੍ਹਾਂ ਦੇ ਜ਼ਮੀਨ ਦੇ ਹਿੱਸੇ ਤੋਂ ਵੱਖਰੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਜਗਦੀਸ਼ ਸਿੰਘ ਜੌਹਲ ਨੇ ਆਪਣਾ ਰਸੂਖ ਵਰਤਦਿਆਂ ਮਾਲ ਰਿਕਾਰਡ ਦੀ ਅਣਦੇਖੀ ਕਰਕੇ ਬਾਗ਼ਬਾਨੀ ਵਿਭਾਗ ਦੀ ਮੁਲਾਂਕਣ ਰਿਪੋਰਟ ਅਨੁਸਾਰ ਅਦਾਇਗੀਆਂ ਦੀ ਪ੍ਰਵਾਨਗੀ ਦੇਣ ਲਈ ਨੋਟਿੰਗ ਤਿਆਰ ਕਰਨ ਲਈ ਉਨ੍ਹਾਂ ਉਤੇ ਦਬਾਅ ਪਾਇਆ। ਐਲ.ਏ.ਸੀ. ਵਜੋਂ ਮੁਲਜ਼ਮ ਪੀ.ਸੀ.ਐਸ. ਅਧਿਕਾਰੀ ਨੇ ਅਦਾਇਗੀਆਂ ਨੂੰ ਮਨਜ਼ੂਰੀ ਦਿੱਤੀ, ਜਿਸ ਦੇ ਆਧਾਰ 'ਤੇ ਬਾਅਦ ਵਿੱਚ ਵੱਖ-ਵੱਖ ਲਾਭਪਾਤਰੀਆਂ ਨੂੰ ਲਗਭਗ 124 ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ।

ਹਾਲਾਂਕਿ ਅਸਲ ਲਾਭਪਾਤਰੀਆਂ ਨੂੰ ਅਦਾਇਗੀਆਂ ਯਕੀਨੀ ਬਣਾਉਣ ਲਈ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੇ ਆਦੇਸ਼ ਦਿੱਤੇ ਸਨ ਕਿ ਐਲ.ਏ.ਸੀ. ਅਮਰੂਦ ਦੇ ਬਾਗ਼ਾਂ ਦਾ ਨਿਰੀਖਣ ਕਰਨ ਲਈ ਖ਼ੁਦ ਦੌਰਾ ਕਰੇਗਾ। ਇਸ ਤੋਂ ਇਲਾਵਾ ਦਰੱਖਤਾਂ ਦੀ ਉਮਰ ਦਾ ਪਤਾ ਲਗਾਉਣ ਲਈ ਗਿਰਦਾਵਰੀ ਰਿਕਾਰਡ ਦੀ ਜਾਂਚ ਕਰਨ ਤੋਂ ਇਲਾਵਾ ਜੀ.ਆਈ.ਐਸ. ਡਰੋਨ ਮੈਪਿੰਗ ਸਰਵੇਖਣ ਅਤੇ ਖੇਤਰ ਦੀ ਵੀਡੀਓਗ੍ਰਾਫੀ ਕਰਨ ਲਈ ਨਿੱਜੀ ਤੌਰ 'ਤੇ ਨਿਗਰਾਨੀ ਕਰੇਗਾ। ਪਰ ਇਸ ਅਧਿਕਾਰੀ ਨੇ ਜਾਣਬੁੱਝ ਕੇ ਇਹਨਾਂ ਹੁਕਮਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਨਾਜਾਇਜ਼ ਲਾਭਪਾਤਰੀਆਂ ਨਾਲ ਮਿਲੀਭੁਗਤ ਕਰਕੇ ਅਦਾਇਗੀਆਂ ਜਾਰੀ ਕੀਤੀਆਂ।

ਗਮਾਡਾ ਦੇ ਮੁੱਖ ਪ੍ਰਸ਼ਾਸਕ ਵੱਲੋਂ 01.06.2021 ਨੂੰ ਇੱਕ ਪ੍ਰੋਫਾਰਮਾ ਤਿਆਰ ਕੀਤਾ ਗਿਆ, ਜਿਸ ਦੇ ਆਧਾਰ 'ਤੇ ਮੁਆਵਜ਼ੇ ਦੀ ਪਹਿਲੀ ਅਦਾਇਗੀ ਸ਼ੁਰੂ ਕਰਨੀ ਸੀ, ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਮੁਲਜ਼ਮ ਪੀ.ਸੀ.ਐਸ. ਅਧਿਕਾਰੀ ਨੇ ਨਿਸ਼ਾ ਗਰਗ, ਸ਼ੁਭਮ ਵਧਵਾਂ, ਬਿੰਦਰ ਸਿੰਘ, ਨੀਲਮ ਬਾਂਸਲ, ਕਿਰਨ ਬਾਂਸਲ, ਬਿਮਲਾ ਮਿੱਤਲ, ਚੇਸ਼ਟਾ, ਸੰਤੋਸ਼ ਕੁਮਾਰੀ, ਚੰਚਲ ਕੁਮਾਰ, ਅਨਿਲ ਕੁਮਾਰ ਬੱਤਰਾ, ਸੁਸ਼ੀਲ ਕੁਮਾਰੀ ਬੱਤਰਾ ਅਤੇ ਰਸ਼ਮੀ ਅਰੋੜਾ ਨੂੰ ਵੀ ਮੁਆਵਜ਼ਾ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਇਨ੍ਹਾਂ ਦੇ ਮਾਲ ਰਿਕਾਰਡ ਵਿੱਚ ਜ਼ਮੀਨ ਦੇ ਮਾਲਕ ਵਜੋਂ ਨਾਂ ਦਰਜ ਨਹੀਂ ਸਨ।

ਇਸ ਤਰ੍ਹਾਂ ਉਸ ਨੇ ਅਯੋਗ ਜ਼ਮੀਨ ਮਾਲਕਾਂ ਨੂੰ ਮੁਆਵਜ਼ਾ ਜਾਰੀ ਕਰ ਦਿੱਤਾ। ਅਣ-ਅਧਿਕਾਰਤ ਖਰੀਦ ਹੋਣ ਕਾਰਨ ਉਨ੍ਹਾਂ ਦੀ ਲੈਂਡ ਪੂਲਿੰਗ ਦਾ ਕੇਸ ਅਦਾਲਤ ਵਿੱਚ ਭੇਜਣ ਦੀ ਤਜਵੀਜ਼ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਜਗਦੀਸ਼ ਸਿੰਘ ਜੌਹਲ ਵਿਰੁੱਧ ਜ਼ੁਬਾਨੀ, ਹਾਲਾਤੀ ਅਤੇ ਦਸਤਾਵੇਜ਼ੀ ਸਬੂਤ ਸਾਹਮਣੇ ਆਉਣ ਉਪਰੰਤ ਵਿਜੀਲੈਂਸ ਬਿਊਰੋ ਨੇ ਇਸ ਪੀ.ਸੀ.ਐਸ. ਅਧਿਕਾਰੀ ਨੂੰ ਇਸ ਘੁਟਾਲਾ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਅੱਜ ਮੋਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਹੋਰ ਸਬੰਧਤ ਅਧਿਕਾਰੀਆਂ ਦੀ ਭੂਮਿਕਾ ਵੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕੈਨੇਡਾ ਤੋਂ ਮਾੜੀ ਖਬਰ! ਟਰਾਲੇ ਤੇ ਕਾਰ ਦੀ ਟੱਕਰ ’ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼
Punjab News: ਕੈਨੇਡਾ ਤੋਂ ਮਾੜੀ ਖਬਰ! ਟਰਾਲੇ ਤੇ ਕਾਰ ਦੀ ਟੱਕਰ ’ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼
ਅੰਮ੍ਰਿਤਸਰ 'ਚ ਲੈਂਡ ਕਰੇਗਾ ਟਰੰਪ ਦਾ ਤੀਜਾ ਜਹਾਜ਼, ਜਾਣੋ ਕਿਹੜੇ-ਕਿਹੜੇ ਸੂਬੇ ਦੇ ਹੋਣਗੇ ਨੌਜਵਾਨ
ਅੰਮ੍ਰਿਤਸਰ 'ਚ ਲੈਂਡ ਕਰੇਗਾ ਟਰੰਪ ਦਾ ਤੀਜਾ ਜਹਾਜ਼, ਜਾਣੋ ਕਿਹੜੇ-ਕਿਹੜੇ ਸੂਬੇ ਦੇ ਹੋਣਗੇ ਨੌਜਵਾਨ
YouTube ‘ਤੇ ਸ਼ੇਅਰ ਮਾਰਕੀਟ ਦੀ ਜਾਣਕਾਰੀ ਖੋਜਣਾ ਡਾਕਟਰ ਨੂੰ ਪਿਆ ਮਹਿੰਗਾ! ਇੱਕ ਗਲਤੀ ਤੇ ਉੱਡ ਗਏ 15 ਲੱਖ ਰੁਪਏ, ਜਾਣੋ ਪੂਰਾ ਮਾਮਲਾ
YouTube ‘ਤੇ ਸ਼ੇਅਰ ਮਾਰਕੀਟ ਦੀ ਜਾਣਕਾਰੀ ਖੋਜਣਾ ਡਾਕਟਰ ਨੂੰ ਪਿਆ ਮਹਿੰਗਾ! ਇੱਕ ਗਲਤੀ ਤੇ ਉੱਡ ਗਏ 15 ਲੱਖ ਰੁਪਏ, ਜਾਣੋ ਪੂਰਾ ਮਾਮਲਾ
Punjab News: ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੀ ਹੁਣ ਖੈਰ ਨਹੀਂ, ਸੂਬਾ ਸਰਕਾਰ ਨੇ ਪ੍ਰਾਪਰਟੀ ਬਾਰੇ ਲਿਆ ਸਖਤ ਫੈਸਲਾ
Punjab News: ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੀ ਹੁਣ ਖੈਰ ਨਹੀਂ, ਸੂਬਾ ਸਰਕਾਰ ਨੇ ਪ੍ਰਾਪਰਟੀ ਬਾਰੇ ਲਿਆ ਸਖਤ ਫੈਸਲਾ
Advertisement
ABP Premium

ਵੀਡੀਓਜ਼

ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ  112 ਭਾਰਤੀ ਡਿਪੋਰਟ  ਹੋ ਕੇ ਆਏ ਭਾਰਤ116 ਡਿਪੋਰਟੀਆਂ ਨੂੰ ਲੈਕੇ NRI ਮੰਤਰੀ Action Mode 'ਚ  ਅੰਮ੍ਰਿਤਸਰ ਪੰਹੁਚ ਕੀਤਾ...ਪਵਿੱਤਰ ਧਰਤੀ ਨਾਲ ਮੱਥਾ ਲਾਉਣ ਵਾਲਿਆਂ ਦੇ ਨਾਮੋ-ਨਿਸ਼ਾਨ ਮਿਟ ਗਏ। CM  ਮਾਨ ਦੀ ਕੇਂਦਰ ਨੂੰ ਚਿਤਾਵਨੀ!ਸਾਬਕਾ CM ਬੇਅੰਤ ਸਿੰਘ ਵਰਗਾ ਹਾਲ ਹੋਵੇਗਾ CM ਭਗਵੰਤ ਮਾਨ ਦਾ  ਪੰਨੂ ਦੀ ਧਮਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕੈਨੇਡਾ ਤੋਂ ਮਾੜੀ ਖਬਰ! ਟਰਾਲੇ ਤੇ ਕਾਰ ਦੀ ਟੱਕਰ ’ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼
Punjab News: ਕੈਨੇਡਾ ਤੋਂ ਮਾੜੀ ਖਬਰ! ਟਰਾਲੇ ਤੇ ਕਾਰ ਦੀ ਟੱਕਰ ’ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼
ਅੰਮ੍ਰਿਤਸਰ 'ਚ ਲੈਂਡ ਕਰੇਗਾ ਟਰੰਪ ਦਾ ਤੀਜਾ ਜਹਾਜ਼, ਜਾਣੋ ਕਿਹੜੇ-ਕਿਹੜੇ ਸੂਬੇ ਦੇ ਹੋਣਗੇ ਨੌਜਵਾਨ
ਅੰਮ੍ਰਿਤਸਰ 'ਚ ਲੈਂਡ ਕਰੇਗਾ ਟਰੰਪ ਦਾ ਤੀਜਾ ਜਹਾਜ਼, ਜਾਣੋ ਕਿਹੜੇ-ਕਿਹੜੇ ਸੂਬੇ ਦੇ ਹੋਣਗੇ ਨੌਜਵਾਨ
YouTube ‘ਤੇ ਸ਼ੇਅਰ ਮਾਰਕੀਟ ਦੀ ਜਾਣਕਾਰੀ ਖੋਜਣਾ ਡਾਕਟਰ ਨੂੰ ਪਿਆ ਮਹਿੰਗਾ! ਇੱਕ ਗਲਤੀ ਤੇ ਉੱਡ ਗਏ 15 ਲੱਖ ਰੁਪਏ, ਜਾਣੋ ਪੂਰਾ ਮਾਮਲਾ
YouTube ‘ਤੇ ਸ਼ੇਅਰ ਮਾਰਕੀਟ ਦੀ ਜਾਣਕਾਰੀ ਖੋਜਣਾ ਡਾਕਟਰ ਨੂੰ ਪਿਆ ਮਹਿੰਗਾ! ਇੱਕ ਗਲਤੀ ਤੇ ਉੱਡ ਗਏ 15 ਲੱਖ ਰੁਪਏ, ਜਾਣੋ ਪੂਰਾ ਮਾਮਲਾ
Punjab News: ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੀ ਹੁਣ ਖੈਰ ਨਹੀਂ, ਸੂਬਾ ਸਰਕਾਰ ਨੇ ਪ੍ਰਾਪਰਟੀ ਬਾਰੇ ਲਿਆ ਸਖਤ ਫੈਸਲਾ
Punjab News: ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੀ ਹੁਣ ਖੈਰ ਨਹੀਂ, ਸੂਬਾ ਸਰਕਾਰ ਨੇ ਪ੍ਰਾਪਰਟੀ ਬਾਰੇ ਲਿਆ ਸਖਤ ਫੈਸਲਾ
Punjab News: 2 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਲੇਡੀ SHO ਤੇ 2 ਗੰਨਮੈਨ ਖਿਲਾਫ਼ ਕੇਸ ਦਰਜ, ਲੁਧਿਆਣਾ ਦੇ ਕਬਾੜੀ ਪਰਿਵਾਰ ਤੋਂ ਇੰਝ ਲੁੱਟੀ ਮੋਟੀ ਰਕਮ
Punjab News: 2 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਲੇਡੀ SHO ਤੇ 2 ਗੰਨਮੈਨ ਖਿਲਾਫ਼ ਕੇਸ ਦਰਜ, ਲੁਧਿਆਣਾ ਦੇ ਕਬਾੜੀ ਪਰਿਵਾਰ ਤੋਂ ਇੰਝ ਲੁੱਟੀ ਮੋਟੀ ਰਕਮ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
Punjab News: ਅਮਰੀਕਾ ਤੋਂ ਘਰ ਆ ਕੇ ਨੌਜਵਾਨ ਹੋਇਆ ਮਾਨਸਿਕ ਬਿਮਾਰੀ ਦਾ ਸ਼ਿਕਾਰ, ਪਰਿਵਾਰ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
Punjab News: ਅਮਰੀਕਾ ਤੋਂ ਘਰ ਆ ਕੇ ਨੌਜਵਾਨ ਹੋਇਆ ਮਾਨਸਿਕ ਬਿਮਾਰੀ ਦਾ ਸ਼ਿਕਾਰ, ਪਰਿਵਾਰ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
Upcoming Cars: ਭਾਰਤ ‘ਚ ਅਗਲੇ 2 ਦਿਨਾਂ ‘ਚ ਲਾਂਚ ਹੋਣਗੀਆਂ 3 ਸ਼ਾਨਦਾਰ ਕਾਰਾਂ! ਕੀਮਤ ਤੋਂ ਲੈ ਕੇ ਫੀਚਰ ਤੱਕ ਜਾਣੋ ਸਭ ਕੁੱਝ
Upcoming Cars: ਭਾਰਤ ‘ਚ ਅਗਲੇ 2 ਦਿਨਾਂ ‘ਚ ਲਾਂਚ ਹੋਣਗੀਆਂ 3 ਸ਼ਾਨਦਾਰ ਕਾਰਾਂ! ਕੀਮਤ ਤੋਂ ਲੈ ਕੇ ਫੀਚਰ ਤੱਕ ਜਾਣੋ ਸਭ ਕੁੱਝ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.