Sikh News: 'ਰੋਣ ਦਾ ਸੀਨ' ਕਰਕੇ ਕਿੜ ਕੱਢਣ ਲਈ ਕਿਸੇ ਜਥੇਦਾਰ ਵੱਲੋਂ ਝੂਠੇ ਦੋਸ਼ ਲਾਉਣੇ ਕੀ ਬੱਜਰ ਗੁਨਾਹ ਨਹੀਂ ? ਵਲਟੋਹਾ ਨੇ ਮੁੜ ਕੁਰੇਦਿਆ ਮਾਮਲਾ
ਇਸ ਤੋਂ ਬਾਅਦ ਵਲਟੋਹਾ ਨੇ ਲਿਖਿਆ, ਗੁਰੂ ਪੰਥ ਅੱਗੇ ਬੇਨਤੀ ਰੂਪੀ ਸਵਾਲ, ਤਖਤ ਸਾਹਿਬ ਦੀ ਪਵਿੱਤਰ ਧਰਤੀ 'ਤੇ ਬੈਠਕੇ ਆਪਣੀ ਕਿੜ ਕੱਢਣ ਲਈ ਕਿਸੇ ਜਥੇਦਾਰ ਵਲੋਂ ਝੂਠੇ ਦੋਸ਼ ਲਾਉਣੇ ਕੀ ਬੱਜਰ ਗੁਨਾਹ ਨਹੀਂ ?
Sikh News: ਸਮਰਾਲਾ ਦੇ ਕਟਾਣਾ ਸਾਹਿਬ ਵਿਖੇ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਮੀਟਿੰਗ ਵਿੱਚ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani harpreet Singh) ਦੀਆਂ ਸੇਵਾਵਾਂ ’ਤੇ ਦੋ ਹਫ਼ਤਿਆਂ ਲਈ ਪਾਬੰਦੀ ਲਾ ਦਿੱਤੀ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਸੇਵਾ ਨਿਭਾਉਣਗੇ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ 'ਸਾਬਕਾ' ਲੀਡਰ ਵਿਰਸਾ ਸਿੰਘ ਵਲਟੋਹਾ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੇਰੀ ਹਰ ਇੱਕ ਨੂੰ ਬੇਨਤੀ ਹੈ ਖਾਸ ਕਰਕੇ ਉਨਾਂ ਨੂੰ ਜੋ ਸੱਚਾਈ ਜਾਨਣ ਦੇ ਬਾਵਜੂਦ ਅੱਜ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਪੱਖ ਪੂਰਨ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ।ਕਿਰਪਾ ਕਰਕੇ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਕੋਲੋਂ 16 ਅਕਤੂਬਰ ਨੂੰ ਮੇਰੇ ਵਿਰੁੱਧ ਲਾਏ ਝੂਠੇ ਦੋਸ਼ਾਂ ਦੇ ਸਬੂਤ ਹੀ ਦਿਵਾ ਦਿਓ। ਇੱਕ ਸਾਜਿਸ਼ ਦੇ ਤਹਿਤ ਮੇਰੇ ਵਿਰੁੱਧ ਸਿੱਖ ਕੌਮ ਵਿੱਚ ਭੜਕਾਹਟ ਪੈਦਾ ਕਰਨ ਲਈ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੇ "ਰੋਣ ਦਾ ਸੀਨ" ਨਿਭਾਉਂਦਿਆਂ ਹੋਏ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਆਪਣੇ ਜਥੇਦਾਰ ਨਿਵਾਸ 'ਤੇ ਲਾਏ ਸੀ।
ਇਸ ਤੋਂ ਬਾਅਦ ਵਲਟੋਹਾ ਨੇ ਲਿਖਿਆ, ਗੁਰੂ ਪੰਥ ਅੱਗੇ ਬੇਨਤੀ ਰੂਪੀ ਸਵਾਲ, ਤਖਤ ਸਾਹਿਬ ਦੀ ਪਵਿੱਤਰ ਧਰਤੀ 'ਤੇ ਬੈਠਕੇ ਆਪਣੀ ਕਿੜ ਕੱਢਣ ਲਈ ਕਿਸੇ ਜਥੇਦਾਰ ਵਲੋਂ ਝੂਠੇ ਦੋਸ਼ ਲਾਉਣੇ ਕੀ ਬੱਜਰ ਗੁਨਾਹ ਨਹੀਂ ?
ਜ਼ਿਕਰ ਕਰ ਦਈਏ ਕਿ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਮੀਟਿੰਗ ਵਿੱਚ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani harpreet Singh) ਦੀਆਂ ਸੇਵਾਵਾਂ ’ਤੇ ਦੋ ਹਫ਼ਤਿਆਂ ਲਈ ਪਾਬੰਦੀ ਲਾ ਦਿੱਤੀ ਗਈ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਜਾਂਚ ਪੂਰੀ ਹੋਣ ਤੱਕ ਗਿਆਨੀ ਹਰਪ੍ਰੀਤ ਸਿੰਘ ਕਿਸੇ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕਣਗੇ।
ਅਕਾਲੀ ਦਲ ਲਈ ਬਦਲੇ ਜਾ ਸਕਦੇ ਨੇ ਫ਼ੈਸਲੇ
ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਸੀ ਕਿ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਬਿਠਾ ਕੇ ਸ਼੍ਰੋਮਣੀ ਅਕਾਲੀ ਦਲ ਲਈ ਲਈ ਫੈਸਲਿਆਂ ਵਿੱਚ ਫੇਰਬਦਲ ਕੀਤਾ ਜਾ ਸਕਦਾ ਹੈ। ਇਸ ਮੌਕੇ ਹੁਣ ਜਥੇਦਾਰ ਹਰਪ੍ਰੀਤ ਸਿੰਘ ਤੋਂ 15 ਦਿਨਾਂ ਲਈ ਚਾਰਜ ਲਿਆ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਅਸਤੀਫਿਆਂ ਨੂੰ ਕੇ ਚਰਚਾ ਵੀ ਜ਼ੋਰਾਂ ਉੱਤੇ ਚੱਲ ਰਹੀ ਹੈ।