![ABP Premium](https://cdn.abplive.com/imagebank/Premium-ad-Icon.png)
Punjab News: ਜਥੇਦਾਰ ਸਾਹਿਬਾਨਾਂ ‘ਤੇ ਵਲਟੋਹਾ ਦੇ ਵੱਡੇ ਇਲਜ਼ਾਮ, ਕਿਹਾ- ਮੈਨੂੰ ਤਲਖੀ ‘ਚ ਆਕੇ ਕੱਢੀਆਂ ਗਾਲ਼ਾਂ, ਜਾਣੋ ਹੋਰ ਕੀ ਕੁਝ ਕਿਹਾ ?
ਸਤਿਕਾਰਯੋਗ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਤਿਕਾਰ ਸਹਿਤ ਬੇਨਤੀ ਰੂਪੀ ਸਵਾਲ ਹੈ ਕਿ ਕੀ ਹੁਣ BJP ਆਗੂ R.P ਸਿੰਘ ਵਿਰੁੱਧ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਿਰਦਾਰਕੁਸ਼ੀ ਕਰਨ ਵਿਰੁੱਧ ਕਾਰਵਾਈ ਕੀਤੀ ਜਾਵੇਗੀ ?
![Punjab News: ਜਥੇਦਾਰ ਸਾਹਿਬਾਨਾਂ ‘ਤੇ ਵਲਟੋਹਾ ਦੇ ਵੱਡੇ ਇਲਜ਼ਾਮ, ਕਿਹਾ- ਮੈਨੂੰ ਤਲਖੀ ‘ਚ ਆਕੇ ਕੱਢੀਆਂ ਗਾਲ਼ਾਂ, ਜਾਣੋ ਹੋਰ ਕੀ ਕੁਝ ਕਿਹਾ ? Virsa Singh Valtoha Big accusations the Jathedar Sahibs Punjab News: ਜਥੇਦਾਰ ਸਾਹਿਬਾਨਾਂ ‘ਤੇ ਵਲਟੋਹਾ ਦੇ ਵੱਡੇ ਇਲਜ਼ਾਮ, ਕਿਹਾ- ਮੈਨੂੰ ਤਲਖੀ ‘ਚ ਆਕੇ ਕੱਢੀਆਂ ਗਾਲ਼ਾਂ, ਜਾਣੋ ਹੋਰ ਕੀ ਕੁਝ ਕਿਹਾ ?](https://feeds.abplive.com/onecms/images/uploaded-images/2024/10/27/1a90fa89e5220338d606c805c455d5771730015719980674_original.png?impolicy=abp_cdn&imwidth=1200&height=675)
Punjab News: ਵਿਰਸਾ ਸਿੰਘ ਵਲਟੋਹਾ ਇਸ ਵੇਲੇ ਪੰਜਾਬ ਦੀ ਪੰਥਕ ਸਿਆਸਤ ਵਿੱਚ ਪੂਰੀ ਤਰ੍ਹਾਂ ਨਾਲ ਵਿਵਾਦਾਂ ਵਿੱਚ ਘਿਰੇ ਹੋਏ ਹਨ। ਜਥੇਦਾਰਾਂ ਦੀ ਕਾਰਗੁਜ਼ਾਰੀ ਉੱਪਰ ਉਂਗਲ ਚੁੱਕਣ ਕਾਰਨ ਉਨ੍ਹਾਂ ਨੂੰ ਕਾਫੀ ਵਿਰੋਧ ਦ ਸਾਹਮਣਾ ਕਰਨਾ ਪੈ ਰਿਹਾ ਹੈ। ਵਲਟੋਹਾ ਆਏ ਦਿਨ ਸੋਸ਼ਲ ਮੀਡੀਆ ਉੱਤੇ ਜਥੇਦਾਰਾਂ ਦੀਕ ਕਾਰਗੁਜਾਰੀ ਨੂੰ ਲੈ ਕੇ ਸਵਾਲ ਚੁੱਕਦੇ ਰਹਿੰਦੇ ਹਨ। ਹੁਣ ਵਲਟੋਹਾ ਦੀ ਨਵੀਂ ਪੋਸਟ ਨੇ ਇੱਕ ਹੋਰ ਵਿਵਾਦ ਖੜ੍ਹਾ ਕਰ ਦਿੱਤਾ ਹੈ।
ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਖੇ ਤਲਬ ਕੀਤੇ ਸਿੱਖ ਸਾਮਣੇ ਕਿਸੇ "ਜਥੇਦਾਰ ਸਾਹਿਬ" ਵੱਲੋਂ ਤਲਖੀ ਵਿੱਚ ਆਕੇ ਭੈਣ ਚੋ.. ਅਤੇ ਸਾਲਾ ਸ਼ਬਦ ਦੀ ਵਰਤੋਂ ਕਰਨਾ ਕੀ ਜਾਇਜ ਹੈ ? (ਸਬੂਤ ਲਈ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਖੇ ਤਲਬੀ ਸਮੇਂ ਹੋਈ ਵੀਡੀਓਗ੍ਰਾਫੀ ਜਾਰੀ ਕੀਤੀ ਜਾਵੇ
ਇਸ ਵਿੱਚ ਵਲਟੋਹਾ ਨੇ ਸਿੱਧੇ ਤੌਰ ਉੱਤੇ ਜਥੇਦਾਰ ਉੱਤੇ ਇਲਜਾਮ ਲਾਏ ਹਨ ਕਿ ਉਨ੍ਹਾਂ ਨੂੰ ਤਲਬ ਕਰਨ ਵਾਲੇ ਦਿਨ ਉਨ੍ਹਾਂ ਨੂੰ ਗਾਲਾਂ ਕੱਢੀਆਂ ਗਈਆਂ ਹਨ। ਇਸ ਮੌਕੇ ਵਲਟੋਹਾ ਨੇ ਤਲਬੀ ਵਾਲੇ ਦਿਨ ਦੀ ਵੀਡੀਓਗ੍ਰਾਫੀ ਵੀ ਜਾਰੀ ਕਰਨ ਦੀ ਮੰਗ ਕੀਤੀ ਹੈ।
ਵਲਟੋਹਾ ਨੇ ਇਸ ਦੌਰਾਨ ਇੱਕ ਹੋਰ ਪੋਸਟ ਸਾਂਝੀ ਕਰਦਿਆਂ ਲਿਖਿਆ, ਸਤਿਕਾਰਯੋਗ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਤਿਕਾਰ ਸਹਿਤ ਬੇਨਤੀ ਰੂਪੀ ਸਵਾਲ ਹੈ ਕਿ ਕੀ ਹੁਣ BJP ਆਗੂ R.P ਸਿੰਘ ਵਿਰੁੱਧ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਿਰਦਾਰਕੁਸ਼ੀ ਕਰਨ ਵਿਰੁੱਧ ਕਾਰਵਾਈ ਕੀਤੀ ਜਾਵੇਗੀ ?
ਜਿਕਰ ਕਰ ਦਈਏ ਕਿ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਕੱਢਣ ਦੇ ਆਦੇਸ਼ ਜਾਰੀ ਕਰਨ ਵੇਲੇ ਦੋ ਤਖ਼ਤਾਂ ਦੇ ਜਥੇਦਾਰਾਂ ਨੇ ਉਨ੍ਹਾਂ ਨੂੰ ‘ਧਮਕੀਆਂ’ ਮਿਲਣ ਦੇ ਇਲਜ਼ਾਮ ਲਾਏ ਗਏ। ਇਸ ਮੌਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਇਹ ਕਹਿੰਦਿਆਂ ਅਸਤੀਫ਼ਾ ਦਿੱਤਾ ਸੀ ਕਿ, "ਮੇਰੀ ਜਾਤ ਤੱਕ ਪਰਖੀ ਗਈ, ਮੇਰੀਆਂ ਧੀਆਂ ਬਾਰੇ ਬੋਲਿਆ ਗਿਆ।"
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)