ਪੜਚੋਲ ਕਰੋ

‘ਵਿਜ਼ਨ ਪੰਜਾਬ’ ਪ੍ਰੋਗਰਾਮ : ਪੰਜਾਬ ਨੂੰ ਸਨਅਤੀ ਵਿਕਾਸ ਦੀ ਬੁਲੰਦੀਆਂ ‘ਤੇ ਲਿਜਾਣ ਲਈ ਸਨਅਤੀ ਦਿੱਗਜ਼ਾਂ ਨੂੰ ਸਰਗਰਮ ਭਾਈਵਾਲ ਬਣਨ ਦਾ ਸੱਦਾ

ਮੋਹਾਲੀ ਨਗਰ ਵਿਖੇ ਇਨਵੈਸਟ ਪੰਜਾਬ ਅਤੇ ਐਸੋਚੈਮ ਵੱਲੋਂ ‘ਵਿਜ਼ਨ ਪੰਜਾਬ’ ਦੇ ਬੈਨਰ ਹੇਠ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੁਖਾਵੇਂ ਮਾਹੌਲ ਕਾਰਨ ਸੂਬਾ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉਭਰਿਆ ਹੈ।

ਮੋਹਾਲੀ : ਸੂਬੇ ਵਿੱਚ ਨਿਵੇਸ਼ ਲਈ ਸਨਅਤੀ ਕਾਰੋਬਾਰੀਆਂ ਦਾ ਜ਼ੋਰਦਾਰ ਢੰਗ ਨਾਲ ਸਵਾਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਨੂੰ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਉਭਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਮੁੱਖ ਮੰਤਰੀ ਨੇ ਇੱਥੇ ਸਨਅਤੀ ਕਾਰੋਬਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ, “ਮੈਂ ਤੁਹਾਨੂੰ ਨਾ ਸਿਰਫ਼ ਨਿਵੇਸ਼ ਕਰਨ ਸਗੋਂ ਉਦਯੋਗਿਕ ਵਿਕਾਸ ਵਾਸਤੇ ਦੋਵਾਂ ਧਿਰਾਂ ਲਈ ਹਾਂ-ਪੱਖੀ ਮਾਹੌਲ ਸਿਰਜਣ ਵਾਸਤੇ ਸਰਗਰਮ ਭਾਈਵਾਲ ਬਣਨ ਦਾ ਸੱਦਾ ਦਿੰਦਾ ਹਾਂ।“

ਮੋਹਾਲੀ ਵਿਖੇ ਇਨਵੈਸਟ ਪੰਜਾਬ ਅਤੇ ਐਸੋਚੈਮ ਵੱਲੋਂ ‘ਵਿਜ਼ਨ ਪੰਜਾਬ’ ਦੇ ਬੈਨਰ ਹੇਠ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੁਖਾਵੇਂ ਮਾਹੌਲ ਕਾਰਨ ਸੂਬਾ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉਭਰਿਆ ਹੈ। ਸਮਰਪਿਤ ਸਿੰਗਲ ਵਿੰਡੋ ਸਿਸਟਮ ਤੇ ਸਸਤੀ ਬਿਜਲੀ ਦੇ ਰੂਪ ਵਿਚ ਕਾਰਪੋਰੇਟ ਦਿੱਗਜ਼ਾਂ ਲਈ ਅਨੁਕੂਲ ਮਾਹੌਲ ਬਣਾਉਣ ਲਈ ਵੱਖ-ਵੱਖ ਕਦਮਾਂ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਨਿਰਮਾਣ ਖੇਤਰ, ਉਦਯੋਗਿਕ ਵਿਕਾਸ ਦੇ ਨਾਲ-ਨਾਲ ਵਿਦੇਸ਼ਾਂ ਵਿਚ ਜਾ ਰਹੇ ਨੌਜਵਾਨਾਂ ਨੂੰ ਰੋਕਣ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਮੁੱਖ ਆਧਾਰ ਹੈ।

ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਸਰਕਾਰ ਦੁਆਰਾ ਸ਼ਾਸਨ ਅਤੇ ਆਰਥਿਕ ਖੇਤਰਾਂ ਵਿਚ ਕੀਤੇ ਗਏ ਬੇਮਿਸਾਲ ਸੁਧਾਰ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਕਾਰਨ ਪੰਜਾਬ ਉਦਯੋਗਪਤੀਆਂ ਦੀ ਸਭ ਤੋਂ ਪਸੰਦੀਦਾ ਥਾਂ ਬਣ ਕੇ ਉਭਰਿਆ ਹੈ।

ਇੱਕ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਜਮਸ਼ੇਦਪੁਰ ਤੋਂ ਬਾਅਦ ਟਾਟਾ ਗਰੁੱਪ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਪੰਜਾਬ ਵਿੱਚ ਹੋਇਆ ਹੈ ਅਤੇ ਅੱਜ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਪਹਿਲੇ ਪੜਾਅ ਵਿੱਚ ਲੁਧਿਆਣਆ ਵਿਖੇ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਸਕਰੈਪ ਅਧਾਰਿਤ ਸਟੀਲ ਪਲਾਂਟ ਸਥਾਪਤ ਕਰਨ ਲਈ ਪੱਤਰ ਸੌਂਪਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ ਅਤੇ ਇਸ ਤੋਂ ਬਾਅਦ ਅਜਿਹੇ ਹੋਰ ਵੀ ਕਈ ਪ੍ਰੋਜੈਕਟ ਆਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਨਿਰਵਿਘਨ ਬਿਜਲੀ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ, ਸਹਾਇਕ ਸਰਕਾਰੀ ਮਸ਼ੀਨਰੀ, ਹੁਨਰਮੰਦ ਮਜ਼ਦੂਰ ਦਾ ਪੂਲ ਅਤੇ ਸੂਬਾ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣਗੀਆਂ।

ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਉਦਯੋਗਿਕ ਵਿਕਾਸ ਵਿੱਚ ਦੇਸ਼ ਦੀ ਅਗਵਾਈ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਦੇਸ਼ ਦੇ ਹੋਰ ਹਿੱਸਿਆਂ ਵਿੱਚ ਪੰਜਾਬ ਦੇ ਇਤਿਹਾਸ, ਵਿਰਾਸਤ ਅਤੇ ਵਿਕਾਸ ਨੂੰ ਦਰਸਾਉਣ ਲਈ ਆਪਣੀਆਂ ਰੇਲ ਗੱਡੀਆਂ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ।

ਨੌਜਵਾਨ ਉੱਦਮੀਆਂ ਨੂੰ ਪ੍ਰੇਰਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਫਲਤਾ ਉਨ੍ਹਾਂ ਦੀ ਤਾਕਤ ਨੂੰ ਦਰਸਾਏਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਸਖ਼ਤ ਮਿਹਨਤ, ਲਗਨ ਅਤੇ ਉੱਦਮੀ ਹੁਨਰ ਦੀ ਬਖਸ਼ਿਸ਼ ਹੈ ਜਿਸ ਸਦਕਾ ਉਨ੍ਹਾਂ ਨੇ ਵਿਸ਼ਵ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗ ਪੱਖੀ ਮਾਹੌਲ ਸਿਰਜਣ ਲਈ ਵੱਖ ਵੱਖ ਪਹਿਲਕਦਮੀਆਂ ਕਰ ਰਹੀ ਹੈ ਤਾਂ ਜੋ ਸਾਡੇ ਉੱਦਮੀ ਇੱਥੇ ਹੀ ਆਪਣੀ ਸਫ਼ਲਤਾ ਦੀ ਕਹਾਣੀ ਲਿਖ ਸਕਣ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਛੋਟੇ ਵਿਚਾਰਾਂ ਤੋਂ ਵੱਡੇ ਕਾਰੋਬਾਰ ਜਨਮ ਲੈ ਰਹੇ ਹਨ ਅਤੇ ਜਮੈਟੋ ਤੇ ਓਲਾ ਇਸ ਦੀਆਂ ਢੁੱਕਵੀਆਂ ਉਦਾਹਰਣਾਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੀ ਸੂਬੇ ਵਿੱਚ ਸੈਰ ਸਪਾਟਾ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਵਿਚਾਰ ਕਰ ਰਹੀ ਹੈ ਅਤੇ ਰਾਜ ਵਿੱਚ ਰਣਜੀਤ ਸਾਗਰ ਡੈਮ ਅਤੇ ਧਾਰ ਬਲਾਕ ਵਰਗੇ ਸ਼ਾਂਤਮਈ ਸਥਾਨਾਂ ਵਿੱਚ ਅਥਾਹ ਸੰਭਾਵਨਾਵਾਂ ਹਨ, ਜਿਹਨਾਂ ਨੂੰ ਵਰਤਿਆ ਜਾ ਰਿਹਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਸੂਬੇ 'ਚੋਂ ਦੇਸ਼ ਦੇ ਅੰਦਰ ਅਤੇ ਬਾਹਰ ਬਿਹਤਰ ਹਵਾਈ ਸੰਪਰਕ ਪ੍ਰਦਾਨ ਕਰਨ ਲਈ ਟਾਟਾ ਸਕਾਈ, ਵਿਸਤਾਰਾ, ਏਅਰ ਸਕਾਈ ਅਤੇ ਹੋਰ ਏਅਰਲਾਈਨਜ਼ ਨਾਲ ਵਿਚਾਰ-ਵਟਾਂਦਰਾ ਜਾਰੀ ਹੈ। ਇਸ ਤੋਂ ਪਹਿਲਾਂ ਦਰਸ਼ਕਾਂ ਨੇ ਲੁਧਿਆਣਾ ਵਿਖੇ 2600 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਸਥਾਪਨਾ ਲਈ ਟਾਟਾ ਗਰੁੱਪ ਨਾਲ ਇੱਕ ਸਮਝੌਤੇ 'ਤੇ ਦਸਤਖਤ ਕਰਨ ਸਮੇਂ ਮੁੱਖ ਮੰਤਰੀ ਲਈ ਖੜ੍ਹੇ ਹੋ ਪੂਰੇ ਉਤਸ਼ਾਹ ਨਾਲ ਤਾੜੀਆਂ ਮਾਰੀਆਂ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਹਰਪਾਲ ਚੀਮਾ, ਅਨਮੋਲ ਗਗਨ ਮਾਨ ਅਤੇ ਬ੍ਰਮ ਸ਼ੰਕਰ ਜਿੰਪਾ, ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ, ਸੀਈਓ ਇਨਵੈਸਟ ਪੰਜਾਬ ਕਮਲ ਕਿਸ਼ੋਰ ਯਾਦਵ ਅਤੇ ਹੋਰ ਹਾਜ਼ਰ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Advertisement
ABP Premium

ਵੀਡੀਓਜ਼

ਮੈਂ ਆਪਣੇ ਪੁੱਤ ਨੂੰ ਨਹੀਂ ਲੈਣ ਆਇਆ, ਦੇਸ਼ ਦੇ ਚੈਂਪੀਅਨ ਨੂੰ ਲੈਣ ਆਇਆ ਹਾਂ-ਦਰਸ਼ਨ ਸਿੰਘT20worldcup2024| ਮੋਹਾਲੀ ਪਹੁੰਚੇ ਅਰਸ਼ਦੀਪ ਸਿੰਘ ਦੇ Coach ਨੇ ਜਤਾਈ ਖੁਸ਼ੀT20 Cricket World Cup ਜਿੱਤਣ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਪਹੁੰਚੇ Arshdeep Singh ਨੇ ਕੀ ਕਿਹਾ ?ਕ੍ਰਿਕੇਟ ਖਿਡਾਰੀ ਅਰਸ਼ਦੀਪ ਸਿੰਘ ਦਾ ਸ਼ਾਨਦਾਰ ਸਵਾਗਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
IND vs ZIM: ਜ਼ਿੰਬਾਬਵੇ ਦੇ ਸਾਹਮਣੇ ਢੇਰ ਹੋਈ 'ਯੰਗ ਟੀਮ ਇੰਡੀਆ', ਗਿੱਲ ਦੀ ਕਪਤਾਨੀ 'ਚ 13 ਦੌੜਾਂ ਨਾਲ ਗਵਾਇਆ ਮੈਚ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
Arshdeep Singh: ਮੋਹਾਲੀ ਪਹੁੰਚਿਆ ਦੇਸ਼ ਦਾ ਚੈਂਪੀਅਨ ਅਰਸ਼ਦੀਪ ਸਿੰਘ, ਕ੍ਰਿਕੇਟ ਖਿਡਾਰੀ ਦਾ ਹੋਇਆ ਨਿੱਘਾ ਸਵਾਗਤ, ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਦੇਖੋ ਤਸਵੀਰਾਂ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
White Hair: ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਬਣਾਉ ਇਹ ਤੇਲ, ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਤੋਂ ਘਰ ‘ਚ ਹੀ ਇੰਝ ਕਰੋ ਤਿਆਰ
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
Ration Card: 10 ਮਿੰਟਾਂ 'ਚ ਘਰ ਬੈਠੇ ਬਣਵਾਓ BPL ਰਾਸ਼ਨ ਕਾਰਡ, ਜਾਣੋ ਕਿਹੜੇ ਦਸਤਾਵੇਜ਼ ਦੀ ਪੈਂਦੀ ਲੋੜ?
DA Hike: ਬਜਟ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਤੋਹਫਾ, 25 ਫੀਸਦੀ ਵਧਣਗੇ ਇਹ 13 ਭੱਤੇ, ਮਿਲੇਗੀ ਵੱਧ ਤਨਖਾਹ
DA Hike: ਬਜਟ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਤੋਹਫਾ, 25 ਫੀਸਦੀ ਵਧਣਗੇ ਇਹ 13 ਭੱਤੇ, ਮਿਲੇਗੀ ਵੱਧ ਤਨਖਾਹ
Sangrur News: ਪੁਲਿਸ ਦੀ ਸੰਗਰੂਰ 'ਚ ਵੱਡੀ ਕਾਰਵਾਈ, 16 ਨਸ਼ਾ ਤਸਕਰ ਕੀਤੇ ਕਾਬੂ, ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ
Sangrur News: ਪੁਲਿਸ ਦੀ ਸੰਗਰੂਰ 'ਚ ਵੱਡੀ ਕਾਰਵਾਈ, 16 ਨਸ਼ਾ ਤਸਕਰ ਕੀਤੇ ਕਾਬੂ, ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ
Shocking: ਮਰਨ ਤੋਂ 3 ਘੰਟੇ ਬਾਅਦ ਲਾਸ਼ 'ਚ ਅਚਾਨਕ ਪਈ ਜਾਨ! 24 ਸਾਲਾਂ ਕੁੜੀ ਨੇ ਖੋਲ੍ਹੀਆਂ ਅੱਖਾਂ ਤਾਂ...
Shocking: ਮਰਨ ਤੋਂ 3 ਘੰਟੇ ਬਾਅਦ ਲਾਸ਼ 'ਚ ਅਚਾਨਕ ਪਈ ਜਾਨ! 24 ਸਾਲਾਂ ਕੁੜੀ ਨੇ ਖੋਲ੍ਹੀਆਂ ਅੱਖਾਂ ਤਾਂ...
Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ
Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ
Embed widget