ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਵੰਡਣ ਵਾਲੇ ਬਣਾਵਾਂਗੇ: ਸੀਐਮ ਭਗਵੰਤ ਮਾਨ
CM ਮਾਨ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਵੰਡਣ ਵਾਲੇ ਬਣਾਵਾਂਗੇ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਸਿਆਸਤਦਾਨ ਤੁਹਾਨੂੰ ਆ ਕੇ ਕਹੇ ਕਿ ਤੁਹਾਡੀ ਗ਼ਰੀਬੀ ਖ਼ਤਮ...
Punjab News: ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਵੰਡਣ ਵਾਲੇ ਬਣਾਵਾਂਗੇ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਸਿਆਸਤਦਾਨ ਤੁਹਾਨੂੰ ਆ ਕੇ ਕਹੇ ਕਿ ਤੁਹਾਡੀ ਗ਼ਰੀਬੀ ਖ਼ਤਮ ਕਰਦਾਂਗੇ ਤਾਂ ਉਨ੍ਹਾਂ 'ਤੇ ਯਕੀਨ ਨਾ ਕਰਿਓ। ਉਨ੍ਹਾਂ ਨੂੰ ਕਹੋ ਕਿ ਸਾਨੂੰ ਮੰਗਤੇ ਨਾ ਬਣਾਓ।
ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰਿਆਂ ਵੰਡਣ ਵਾਲੇ ਬਣਾਵਾਂਗੇ
— AAP Punjab (@AAPPunjab) February 4, 2023
ਜੇ ਕੋਈ ਸਿਆਸਤਦਾਨ ਤੁਹਾਨੂੰ ਆ ਕੇ ਕਹੇ ਕਿ ਤੁਹਾਡੀ ਗ਼ਰੀਬੀ ਖ਼ਤਮ ਕਰਦਾਂਗੇ ਤਾਂ ਉਨ੍ਹਾਂ 'ਤੇ ਯਕੀਨ ਨਾ ਕਰਿਓ
ਉਨ੍ਹਾਂ ਨੂੰ ਕਹੋ ਵੀ ਸਾਨੂੰ ਮੰਗਤੇ ਨਾ ਬਣਾਓ
—CM @BhagwantMann pic.twitter.com/M5j2FiEt9n
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਦਿੱਲੀ 'ਚ ਸਿੱਖਿਆ ਖੇਤਰ ਦੀ ਨੁਹਾਰ ਬਦਲ ਦਿੱਤੀ ਹੈ। ਹੁਣ ਪੰਜਾਬ ਵੀ ਉਸੇ ਰਾਹ 'ਤੇ ਤੁਰ ਪਿਆ ਹੈ। ਅਰਵਿੰਦ ਕੇਜਰੀਵਾਲ ਜੀ ਪੂਰੇ ਦੇਸ਼ ਦੇ ਸਿੱਖਿਆ ਖੇਤਰ 'ਚ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਬਣਾ ਦਿੱਤੇ ਜਾਣਗੇ।
Navjot Sidhu: ਆਖ਼ਰ ਸਿੱਧੂ ਨੂੰ ਰਿਹਾਈ ਨੂੰ ਕਿਉਂ ਹੋ ਰਹੀ ਹੈ ਦੇਰੀ, ਪੰਜਾਬ ਸਰਕਾਰ ਜਾਂ ਫੇਰ ਹੋਈ ਹੋਰ ਹੈ ਕਾਰਨ ?
ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ’ਤੇ ਕਾਬਜ਼ ਸਵਾਰਥੀ ਆਗੂਆਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਗਰੀਬ ਵਿਦਿਆਰਥੀਆਂ ਦੀ ਭਲਾਈ ਲਈ ਰੱਖੇ ਫੰਡਾਂ ਨੂੰ ਵੀ ਨਹੀਂ ਬਖ਼ਸ਼ਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਹਿੱਸੇ ਦੇ ਫੰਡਾਂ ਦੀ ਲੁੱਟ ਕਰਨ ਵਾਲੇ ਆਗੂਆਂ ਤੋਂ ਇੱਕ-ਇੱਕ ਪੈਸਾ ਵਸੂਲ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਮਹਾਨ ਗੁਰੂਆਂ, ਸ਼ਹੀਦਾਂ, ਸੰਤਾਂ ਅਤੇ ਪੀਰਾਂ ਨਾਲ ਸਬੰਧਤ ਵੱਖ-ਵੱਖ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦਾ ਮੌਕਾ ਮਿਲਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।