ਮੌਸਮ ਬਣਿਆ ਕਿਸਾਨਾਂ ਲਈ ਨਵੀਂ ਮੁਸੀਬਤ
ਬਾਰਸ਼ ਨਾਲ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਫਿਰੋਜ਼ਪੁਰ ਤੇ ਹੁਸ਼ਿਆਰਪੁਰ ਸਮੇਤ ਕਈ ਜ਼ਿਲ੍ਹਿਆਂ 'ਚ ਕਣਕ ਭਿੱਜਣ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

ਚੰਡੀਗੜ੍ਹ: ਪੰਜਾਬ 'ਚ ਵੀਰਵਾਰ ਮੌਸਮ ਦੀ ਲਈ ਕਰਵਟ ਕਿਸਾਨਾਂ ਨੂੰ ਮਹਿੰਗੀ ਪਈ। ਦਰਅਸਲ ਮੀਂਹ ਕਾਰਨ ਮੰਡੀਆਂ 'ਚ ਕਣਕ ਭਿੱਜਣ ਨਾਲ ਕਿਸਾਨਾਂ ਦੇ ਚਿਹਰੇ ਮੁਰਝਾ ਗਏ। ਸੂਬੇ ਭਰ ਦੀਆਂ ਮੰਡੀਆਂ 'ਚ 20,16000 ਮੀਟ੍ਰਿਕ ਟਨ ਕਣਕ ਅਜੇ ਲਿਫਟਿੰਗ ਦੇ ਇੰਤਜ਼ਾਰ 'ਚ ਹੈ। ਸਰਕਾਰੀ ਖਰੀਦ ਏਜੰਸੀ ਪਨਗ੍ਰੇਨ ਦੇ 6.32 ਲੱਖ ਐਮਟੀ ਤੋਂ ਵੱਧ ਕਣਕ ਦੀ ਲਿਫਟਿੰਗ ਨਹੀਂ ਹੋਈ।
ਕਣਕ ਦੀ ਖਰੀਦ ਲਈ ਸਰਕਾਰ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ ਜੋ ਕੋਖਲੇ ਸਾਬਤ ਹੋਏ। ਮੰਡੀਆਂ 'ਚ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਅਕਸਰ ਨੁਕਸਾਨ ਕਿਸਾਨਾਂ ਦਾ ਹੁੰਦਾ ਹੈ। ਬਾਰਸ਼ ਨਾਲ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਫਿਰੋਜ਼ਪੁਰ ਤੇ ਹੁਸ਼ਿਆਰਪੁਰ ਸਮੇਤ ਕਈ ਜ਼ਿਲ੍ਹਿਆਂ 'ਚ ਕਣਕ ਭਿੱਜਣ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ: ਪੰਜਾਬੀਆਂ ਨੇ ਕੋਰੋਨਾ ਦੇ ਲਵਾਏ ਗੋਢੇ, ਤਿੰਨ ਦਿਨਾਂ 'ਚ 160 ਲੋਕ ਹੋਏ ਠੀਕ
ਸੂਬੇ 'ਚ 22 ਜ਼ਿਲ੍ਹਿਆਂ ਦੀਆਂ ਮੰਡੀਆਂ 'ਚ 13 ਮਈ ਤਕ 131 ਲੱਖ, 69 ਹਜ਼ਾਰ, 683 ਮੀਟ੍ਰਿਕ ਟਨ ਕਣਕ ਦੀ ਖਰੀਦ ਵੱਖ-ਵੱਖ ਏਜੰਸੀਆਂ ਤੇ ਨਿੱਜੀ ਵਰਗ ਵੱਲੋਂ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ 'ਚ ਇੱਕ ਹੋਰ ਧਮਾਕਾ, ਹੁਣ ਕੈਪਟਨ ਦੇ ਮੰਤਰੀਆਂ ਨੇ ਫਸਾਏ ਸਿੰਙ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















