Monsoon Update: ਮਾਨਸੂਨ ਨੂੰ ਲੈ ਕੇ ਆਈ ਤਾਜ਼ਾ ਅਪਡੇਟ! ਦਿੱਲੀ ਤੋਂ ਮਹਿਜ਼ 650 ਕਿਲੋਮੀਟਰ ਦੂਰ ਮਾਨਸੂਨ, ਜਾਣੋ ਪੰਜਾਬ, ਬਿਹਾਰ ਤੇ ਯੂਪੀ 'ਚ ਕਦੋਂ ਦੇਵੇਗੀ ਦਸਤਕ?
Weather: ਇਸ ਵਾਰ ਗਰਮੀ ਨੇ ਆਪਣੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਹਨ। ਲੋਕਾਂ ਦਾ ਗਰਮੀ ਦੇ ਨਾਲ ਬੁਰਾ ਹਾਲ ਹੋਇਆ ਪਿਆ ਹੈ। ਰੋਜ਼ਾਨਾ ਲੋਕ ਆਸਮਾਨ ਵੱਲ ਝਾਕ ਰਹੇ ਨੇ ਕਿ ਕਦੋਂ ਮਾਨਸੂਨ ਪੰਜਾਬ ਦੇ ਵਿੱਚ ਆਵੇਗੀ। ਹੁਣ ਮਾਨਸੂਨ ਨੂੰ ਲੈ ਕੇ ਤਾਜ਼ਾ ਅਪਡੇਟ
Punjab Weather Update: ਖੇਤਾਂ ਵਿੱਚ ਬੈਠੇ ਕਿਸਾਨਾਂ ਤੋਂ ਲੈ ਕੇ ਘਰਾਂ ਵਿੱਚ ਬੈਠੇ ਆਮ ਲੋਕ ਵੀ ਮਾਨਸੂਨ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ। ਹਰ ਕੋਈ ਬਰਸਾਤ ਨੂੰ ਲੈ ਕੇ ਅਸਮਾਨ ਵੱਲ ਝਾਕ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਕੜਾਕੇ ਦੀ ਗਰਮੀ ਹੁਣ ਸਹਿਣਯੋਗ ਨਹੀਂ ਰਹੀ। ਹਾਲਾਂਕਿ ਇਸ ਦੌਰਾਨ ਮੌਸਮ ਵਿਭਾਗ ਨੇ ਮਾਨਸੂਨ ਨੂੰ ਲੈ ਕੇ ਰਾਹਤ ਦੀ ਖਬਰ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 3-4 ਦਿਨਾਂ 'ਚ ਦੱਖਣੀ-ਪੱਛਮੀ ਮਾਨਸੂਨ (monsoon) 27 ਤੋਂ 30 ਜੂਨ ਤੱਕ ਉੱਤਰ-ਪੱਛਮੀ ਸੂਬਿਆਂ 'ਚ ਦਸਤਕ ਦੇਣ ਜਾ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਮੱਧ ਪ੍ਰਦੇਸ਼ ਤੋਂ ਹੋ ਕੇ ਵਧ ਰਹੀ ਮਾਨਸੂਨ ਨੂੰ ਦਿੱਲੀ ਤੱਕ ਪਹੁੰਚਣ ਲਈ ਕਰੀਬ 650 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਤੋਂ ਅੱਗੇ ਵਧ ਰਿਹਾ ਮਾਨਸੂਨ ਦਿੱਲੀ ਤੋਂ 1236 ਕਿਲੋਮੀਟਰ ਦੂਰ ਹੈ।
ਪੈ ਰਹੀ ਭਿਆਨਕ ਗਰਮੀ ਤੋਂ 19 ਜੂਨ ਤੋਂ ਰਾਹਤ ਮਿਲਣ ਦੀ ਸੰਭਾਵਨਾ
ਉੱਤਰ-ਪੱਛਮੀ ਰਾਜ ਜਿੱਥੇ 27 ਤੋਂ 30 ਜੂਨ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ, ਉਨ੍ਹਾਂ ਵਿੱਚ ਹਰਿਆਣਾ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸੇ ਸ਼ਾਮਲ ਹਨ। ਦਰਅਸਲ, ਰਾਜਧਾਨੀ ਦਿੱਲੀ ਵਿੱਚ ਕੜਾਕੇ ਦੀ ਗਰਮੀ ਜਾਰੀ ਹੈ। ਇਸ ਦੌਰਾਨ ਆਈਐਮਡੀ ਨੇ 19 ਜੂਨ ਤੋਂ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਨੇ ਦਿੱਲੀ 'ਚ 'Orange Alert' ਅਲਰਟ ਵੀ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 19 ਜੂਨ ਤੋਂ ਬਾਅਦ ਨਵੀਂ ਪੱਛਮੀ ਗੜਬੜੀ ਕਾਰਨ ਮਾਨਸੂਨ ਉੱਤਰ-ਪੱਛਮੀ ਭਾਰਤ ਦੇ ਰਸਤੇ ਦਿੱਲੀ ਵਿੱਚ ਦਾਖ਼ਲ ਹੋ ਸਕਦਾ ਹੈ। ਅਜਿਹੇ 'ਚ ਅਗਲੇ 3 ਤੋਂ 4 ਦਿਨਾਂ 'ਚ ਮਾਨਸੂਨ ਕਾਰਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
#WATCH | Delhi: IMD scientist Soma Sen says, "Red alert has been issued in North India. North-West Himalayan region of India including Punjab and Haryana will experience cloudy weather from evening and rain is also expected...The heatwave situation is likely to reduce in Punjab… pic.twitter.com/Hf4tfZyAj6
— ANI (@ANI) June 18, 2024
3-4 ਦਿਨਾਂ 'ਚ ਦਿੱਲੀ 'ਚ ਹਲਕੀ ਬਾਰਿਸ਼ ਦੀ ਸੰਭਾਵਨਾ
ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਆਈਐਮਡੀ ਵਿਗਿਆਨੀ ਸੋਮਾ ਸੇਨ ਨੇ ਕਿਹਾ ਕਿ ਉੱਤਰੀ ਭਾਰਤ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਕਾਰਨ ਪੰਜਾਬ ਅਤੇ ਹਰਿਆਣਾ ਸਮੇਤ ਭਾਰਤ ਦੇ ਉੱਤਰ-ਪੱਛਮੀ ਹਿਮਾਲੀਅਨ ਖੇਤਰ ਵਿੱਚ ਸ਼ਾਮ ਤੋਂ ਬੱਦਲਵਾਈ ਰਹੇਗੀ ਅਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ 'ਚ ਹੀਟ ਵੇਵ ਦੇ ਹਾਲਾਤ ਘੱਟ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਭਲਕੇ ਤੋਂ ਦਿੱਲੀ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਜਾਵੇਗਾ। ਹਾਲਾਂਕਿ ਅਗਲੇ 3-4 ਦਿਨਾਂ 'ਚ ਦਿੱਲੀ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।