Weather Updates: ਪਹਾੜਾਂ 'ਤੇ ਭਾਰੀ ਬਰਫਬਾਰੀ, ਪੰਜਾਬ 'ਚ ਠਰ੍ਹੇ ਲੋਕ, ਜਾਣੋ ਮੌਸਮ ਦਾ ਹਾਲ
ਹਾਲਾਂਕਿ ਦਿੱਲੀ ਵਿਚ ਵਧਦੇ ਤਾਪਮਾਨ ਅਤੇ ਹਵਾ ਦੀ ਘੱਟ ਰਫ਼ਤਾਰ ਕਾਰਨ ਹਵਾ ਪ੍ਰਦੂਸ਼ਣ ਵੀ ਬਹੁਤ ਤੇਜ਼ੀ ਨਾਲ ਵਧਿਆ ਹੈ। ਕੱਲ੍ਹ ਦਿੱਲੀ ਦਾ AQI 350 ਦਰਜ ਕੀਤਾ ਗਿਆ ਸੀ।
Weather Update: ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜਿੱਥੇ ਬਰਫਬਾਰੀ ਹੋ ਰਹੀ ਹੈ ਉੱਥੇ ਹੀ ਪੰਜਾਬ 'ਚ ਠੰਢ ਵਧ ਗਈ ਹੈ। ਕਈ ਇਲਾਕਿਆਂ 'ਚ ਸੰਘਣੀ ਧੁੰਦ ਪੈ ਰਹੀ ਹੈ। ਕਈਂ ਥਾਈਂ ਮੀਂਹ ਪੈਣ ਦੇ ਆਸਾਰ ਵੀ ਹਨ। ਕੱਲ੍ਹ ਯਾਨੀ ਕ੍ਰਿਸਮਸ ਵਾਲੇ ਦਿਨ ਠੰਢ ਦਾ ਪ੍ਰਕੋਪ ਬਹੁਤ ਘੱਟ ਦੇਖਿਆ ਗਿਆ ਪਰ ਅੱਜ ਠੰਢੀ ਹਵਾ ਦੇ ਨਾਲ ਨਾਲ ਬੱਦਲਵਾਈ ਛਾਈ ਹੋਈ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ 10 ਸਾਲਾਂ 'ਚ ਏਨੀ ਠੰਢ ਕਦੀ ਨਹੀਂ ਰਿਕਾਰਡ ਕੀਤੀ ਗਈ।
ਹਾਲਾਂਕਿ ਦਿੱਲੀ ਵਿਚ ਵਧਦੇ ਤਾਪਮਾਨ ਅਤੇ ਹਵਾ ਦੀ ਘੱਟ ਰਫ਼ਤਾਰ ਕਾਰਨ ਹਵਾ ਪ੍ਰਦੂਸ਼ਣ ਵੀ ਬਹੁਤ ਤੇਜ਼ੀ ਨਾਲ ਵਧਿਆ ਹੈ। ਕੱਲ੍ਹ ਦਿੱਲੀ ਦਾ AQI 350 ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਨੋਇਡਾ, ਗਾਜ਼ੀਆਬਾਦ ਅਤੇ ਹੋਰ ਜ਼ਿਲ੍ਹਿਆਂ ਵਿਚ ਵੀ ਪ੍ਰਦੂਸ਼ਣ ਦੀ ਕੁਝ ਅਜਿਹੀ ਹੀ ਸਥਿਤੀ ਬਣੀ ਰਹੀ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਸ਼ਾਂਤ ਹੋਣ ਕਾਰਨ ਮੌਸਮ ਵਿਚ ਫਰਕ ਆਇਆ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਐਤਵਾਰ ਯਾਨੀ ਅੱਜ ਤੋਂ ਇਕ ਹੋਰ ਪੱਛਮੀ ਹਿਮਾਲੀਅਨ ਖੇਤਰ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਮੱਦੇਨਜ਼ਰ ਐਤਵਾਰ ਤੋਂ ਮੰਗਲਵਾਰ ਤਕ ਜੰਮੂ-ਕਸ਼ਮੀਰ, ਉੱਤਰੀ ਹਿਮਾਚਲ ਪ੍ਰਦੇਸ਼ ਅਤੇ ਉੱਤਰੀ ਉੱਤਰਾਖੰਡ 'ਚ ਸਭ ਤੋਂ ਵਧੀਆ ਬਰਫਬਾਰੀ ਹੋਵੇਗੀ, ਕੁੱਲ 30-75 ਸੈਂਟੀਮੀਟਰ ਤਕ ਬਰਫਬਾਰੀ ਹੋਵੇਗੀ।
ਜੰਮੂ-ਕਸ਼ਮੀਰ 'ਚ ਬਰਫਬਾਰੀ
ਇਸ ਦੇ ਨਾਲ ਹੀ ਜੰਮੂ-ਕਸ਼ਮੀਰ 'ਚ ਜ਼ਿਆਦਾਤਰ ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਉੱਪਰ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਤੋਂ ਸੂਬੇ ਦੇ ਕੁਝ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਰਫਬਾਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਮੀਂਹ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ।
ਇਹ ਵੀ ਪੜ੍ਹੋ : Covid-19 : ਪ੍ਰਧਾਨ ਮੰਤਰੀ ਮੋਦੀ ਨੇ ਫਰੰਟਲਾਈਨ ਵਰਕਰਾਂ ਤੇ ਬਜ਼ੁਰਗਾਂ ਨੂੰ ਬੂਸਟਰ ਡੋਜ਼ ਦੇਣ ਦਾ ਕੀਤਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin