Punjab Weather Update: ਪੰਜਾਬ 'ਚ 3 ਦਿਨ ਮੌਸਮ ਰਹੇਗਾ ਖਰਾਬ, IMD ਵੱਲੋਂ ਹਨ੍ਹੇਰੀ-ਤੂਫਾਨ ਨੂੰ ਲੈ ਕੇ ਯੈਲੋ ਅਲਰਟ ਜਾਰੀ
Punjab Weather: ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। IMD ਵੱਲੋਂ ਕਿਹਾ ਗਿਆ ਹੈ ਕਿ 28 ਮਾਰਚ ਦੀ ਸ਼ਾਮ ਤੋਂ ਮੌਸਮ ਬਦਲ ਜਾਵੇਗਾ। ਮੌਸਮ ਵਿਭਾਗ ਵੱਲੋਂ 3 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
Punjab Weather Update: ਇਸ ਸਮੇਂ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਸੁਹਾਵਣਾ ਮੌਸਮ ਚੱਲ ਰਿਹਾ ਹੈ। ਇਸ ਸਮੇਂ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਬਿਲਕੁਲ ਸੰਤੁਲਨ ਵਿੱਚ ਹਨ। ਇਸ ਦੇ ਨਾਲ ਹੀ ਇਹ ਮੌਸਮ ਫ਼ਸਲਾਂ ਲਈ ਵੀ ਬਹੁਤ ਢੁਕਵਾਂ ਹੈ। ਹਾਲਾਂਕਿ 28 ਮਾਰਚ ਦੀ ਸ਼ਾਮ ਤੋਂ ਮੌਸਮ ਬਦਲ ਜਾਵੇਗਾ। ਮੌਸਮ ਵਿਭਾਗ ਵੱਲੋਂ 3 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਸਥਿਤੀ ਪੱਛਮੀ ਗੜਬੜੀ ਕਾਰਨ ਪੈਦਾ ਹੋਵੇਗੀ।
ਹਨ੍ਹੇਰੀ-ਤੂਫਾਨ ਨੂੰ ਲੈ ਕੇ ਯੈਲੋ ਅਲਰਟ ਜਾਰੀ
ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ 'ਚ ਕੁਝ ਥਾਵਾਂ 'ਤੇ ਹਨ੍ਹੇਰੀ ਦੇ ਨਾਲ ਤੇਜ਼ ਤੂਫਾਨ ਆਵੇਗਾ। ਹਵਾ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਹਾਲਾਂਕਿ ਇਸ ਤੋਂ ਬਾਅਦ ਮੌਸਮ ਫਿਰ ਸਾਫ ਹੋ ਜਾਵੇਗਾ।
ਕਿਸਾਨਾਂ ਦੇ ਥੋੜੇ ਸੁਚੇਤ ਰਹਿਣ
ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜਦੋਂ ਇਹ ਮੌਸਮ ਬਦਲਦਾ ਹੈ ਤਾਂ ਕਿਸਾਨਾਂ ਦੇ ਥੋੜੇ ਸੁਚੇਤ ਰਹਿਣ ਚਾਹੀਦਾ ਹੈ। ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਇਸ ਤੋਂ ਬਚਾਇਆ ਨਹੀਂ ਜਾ ਸਕਦਾ। ਹਾਲਾਂਕਿ, ਲੋਕਾਂ ਨੂੰ ਉਨ੍ਹਾਂ ਫਸਲਾਂ ਨੂੰ ਸੰਭਾਲਣਾ ਪਏਗਾ ਜਿਨ੍ਹਾਂ ਦੀ ਕਟਾਈ ਹੋ ਚੁੱਕੀ ਹੈ ਜਾਂ ਫਿਰ ਉਹ ਖੁੱਲ੍ਹੇ ਦੇ ਵਿੱਚ ਪਈਆਂ ਹਨ। ਤਾਂ ਜੋ ਬਾਅਦ ਵਿੱਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਪੱਛਮੀ ਗੜਬੜੀ ਦਾ ਅਸਰ
ਹਾਲਾਂਕਿ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਪੱਛਮੀ ਗੜਬੜੀ ਹੁਣ ਜ਼ਿਆਦਾ ਸਰਗਰਮ ਹੋ ਰਹੀ ਹੈ। ਇਸ ਕਾਰਨ ਮੌਸਮ 'ਚ ਵਾਰ-ਵਾਰ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਹਾਲਾਂਕਿ ਹੁਣ ਇਹ ਜਨਵਰੀ ਤੋਂ ਬਾਅਦ ਸਰਗਰਮ ਹੋ ਗਿਆ ਹੈ। ਇਸ ਦੇ ਨਾਲ ਹੀ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।