ਪੜਚੋਲ ਕਰੋ
(Source: ECI/ABP News)
ਹਰਿਆਣਾ 'ਚ ਗੰਨੇ ਦਾ ਭਾਅ 330 ਰੁਪਏ ਤਾਂ ਪੰਜਾਬ 'ਚ 300 ਰੁਪਏ ਕਿਉਂ?

ਜਲੰਧਰ: ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਦਾ ਕਹਿਣਾ ਹੈ ਕਿ ਗੰਨੇ ਦਾ ਮੁੱਲ ਨਾ ਵਧਾ ਕੇ ਸਰਕਾਰ ਪ੍ਰਾਈਵੇਟ ਸ਼ੂਗਰ ਮਿੱਲਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਪਿਛਲੇ ਚਾਰ ਸਾਲ ਤੋਂ ਸਰਕਾਰ ਨੇ ਗੰਨੇ ਦੀ ਸਟੇਟ ਅਸ਼ੌਰ ਪ੍ਰਾਈਜ਼ 'ਚ ਕੁਝ ਵਾਧਾ ਨਹੀਂ ਕੀਤਾ। ਕੈਪਟਨ ਨੇ ਵੀ ਇਸ ਵਿੱਚ ਵਾਧਾ ਨਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ।
ਖਹਿਰਾ ਨੇ ਕਿਹਾ ਕਿ ਹਰਿਆਣਾ 'ਚ ਗੰਨੇ ਦਾ ਭਾਅ 330 ਰੁਪਏ ਕੁਇੰਟਲ ਹੈ। ਪੰਜਾਬ 'ਚ 300 ਰੁਪਏ ਕੁਇੰਟਲ ਹੈ। ਪ੍ਰਾਈਵੇਟ ਸ਼ੂਗਰ ਮਿੱਲਾਂ 'ਚ ਕੈਬਨਿਟ ਮੰਤਰੀ ਗੁਰਜੀਤ ਰਾਣੇ, ਪੌਂਟੀ ਚੱਢਾ ਤੇ ਵਾਹਦ ਦੀ ਮਿੱਲ ਹੈ। ਇਨ੍ਹਾਂ ਨੂੰ ਫਾਇਦਾ ਦੇਣ ਲਈ ਸਰਕਾਰ ਮੁੱਲ ਨਹੀਂ ਵਧਾ ਰਹੀ ਜਦਕਿ ਚੀਨੀ ਦਾ ਮੁੱਲ ਸਭ ਤੋਂ ਜ਼ਿਆਦਾ ਚੱਲ ਰਿਹਾ ਹੈ। ਇਸ ਤਰ੍ਹਾਂ ਜਿਹੜਾ ਕਿਸਾਨਾਂ ਦੀਆਂ ਜੇਬਾਂ 'ਚ ਜਾਣਾ ਸੀ, ਉਹ ਮਿੱਲਾਂ ਵਾਲਿਆਂ ਨੂੰ ਮਿਲ ਰਿਹਾ ਹੈ। ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਹੈ।
ਖਹਿਰਾ ਨੇ ਕਿਹਾ ਕਿ ਸਰਕਾਰੀ ਮਿੱਲਾਂ ਤਕਰੀਬਨ ਬੰਦ ਪਈਆਂ ਹਨ। 70 ਫੀਸਦੀ ਕੰਮ ਪ੍ਰਾਈਵੇਟ ਮਿੱਲਾਂ ਕੋਲ ਹੈ। ਇਸੇ ਲਈ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਪਰਾਲੀ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਇਸ ਬਾਰੇ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ। ਛੋਟੇ ਤੇ ਦਰਮਿਆਨੇ ਕਿਸਾਨ 5 ਹਜ਼ਾਰ ਪ੍ਰਤੀ ਏਕੜ ਪਰਾਲੀ 'ਤੇ ਹੋਣ ਵਾਲਾ ਖਰਚਾ ਕਿਵੇਂ ਝੱਲ ਸਕਦੇ ਹਨ। ਇਸ ਲਈ ਉਹ ਪਰਾਲੀ ਸਾੜ ਰਹੇ ਹਨ।
ਜ਼ਿਆਦਾ ਪ੍ਰਾਪਰਟੀ ਬਣਾਉਣ ਦੇ ਇਲਜ਼ਾਮ ਲੱਗਣ 'ਤੇ ਖਹਿਰਾ ਨੇ ਕਿਹਾ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਕੱਲਾ ਐਸਾ ਲੀਡਰ ਹਾਂ ਜਿਸ ਨੇ ਆਪਣੇ ਐਫੀਡੇਵਿਟ ਵਿੱਚ ਮਾਰਕੀਟ ਵੈਲਿਊ ਭਰੀ। 2010 'ਚ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਪ੍ਰੌਪਰਟੀ ਵੀ ਮੇਰੇ ਨਾਂ ਹੋ ਗਈ। ਚੰਡੀਗੜ੍ਹ 'ਚ ਮੇਰੇ ਨਾਂ ਇੱਕ ਪ੍ਰੋਪਰਟੀ ਹੈ ਜਿਸ ਦੀ ਮਾਰਕੀਟ ਵੈਲਿਊ 35 ਕਰੋੜ ਹੈ, ਤਾਂ ਮੈਂ 35 ਕਰੋੜ ਹੀ ਭਰੀ ਸੀ। ਮੈਂ ਇਕ ਪੈਸੇ ਦੀ ਬੇਇਮਾਨੀ ਨਹੀਂ ਕੀਤੀ। ਮੈਂ ਕਹਿੰਦਾ ਹਾਂ ਕਿ ਹਰ ਥਾਂ ਸ਼ਿਕਾਇਤ ਕਰੋ। ਮੇਰਾ ਸਭ ਕੁਝ 100 ਫੀਸਦੀ ਕਲੀਅਰ ਕੱਟ ਹੈ। ਸੁਖਬੀਰ ਬਾਦਲ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਦੱਸ ਦਿਓ ਤੁਹਾਡੀ ਮਾਰਕੀਟ ਵੈਲਿਊ ਕਿੰਨੀ ਹੈ। 10 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਸੁਖਬੀਰ ਦੀ ਜ਼ਮੀਨ ਦੀ ਮਾਰਕੀਟ ਵੈਲਿਊ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
