ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਪਰਲ ਅਤੇ ਕਰਾਊਨ ਵਰਗੀਆਂ ਕੰਪਨੀਆਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਲੋਕਾਂ ਦਾ ਪੈਸਾ ਵਾਪਸ ਕਰਾਂਗੇ : ਭਗਵੰਤ ਮਾਨ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਵਿਧਾਨ ਸਭਾ ਹਲਕਾ ਧੂਰੀ ਦੇ ਵੱਖ- ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ।

ਧੂਰੀ  : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਵਿਧਾਨ ਸਭਾ ਹਲਕਾ ਧੂਰੀ ਦੇ ਵੱਖ- ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਦੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਵਿਚੋਂ ਮਾਫੀਆ ਰਾਜ ਖ਼ਤਮ ਕੀਤਾ ਜਾਵੇਗਾ ਅਤੇ ਚਿਟਫੰਡ ਕੰਪਨੀਆਂ (ਪਰਲ ਅਤੇ ਕਰਾਊਨ) ਤੋਂ ਲੋਕਾਂ ਦਾ ਪੈਸਾ ਵਾਪਸ ਕਰਵਾਇਆ ਜਾਵੇਗਾ।

ਭਗਵੰਤ ਮਾਨ ਨੇ ਸ਼ਨੀਵਾਰ ਨੂੰ ਧੂਰੀ ਵਿੱਚ ਚੋਣ ਪ੍ਰਚਾਰ ਦੌਰਾਨ ਵੱਖ- ਵੱਖ ਥਾਂਵਾਂ 'ਤੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਆਪਣੇ ਸਾਥੀ ਤੇ ਅਦਾਕਾਰ ਕਰਮਜੀਤ ਅਨਮੋਲ ਨਾਲ ਲੋਕ ਕਵੀ ਸੰਤ ਰਾਮ ਉਦਾਸੀ ਦਾ ਵਿਸ਼ਵ ਪ੍ਰਸਿੱਧ ਗੀਤ  'ਚੜਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇਹੜੇ' ਗਾ ਕੇ ਲੋਕਾਂ ਨੂੰ ਪੰਜਾਬ 'ਚ 10 ਮਾਰਚ ਨੂੰ 'ਨਵਾਂ ਸੂਰਜ' (ਆਮ ਆਦਮੀ ਪਾਰਟੀ ਦੀ ਸਰਕਾਰ) ਦਾ ਚੜਾਉਣ ਦੀ ਅਪੀਲ ਕੀਤੀ। ਮਾਨ ਨੇ ਸੰਬੋਧਨ ਕਰਦਿਆਂ ਕਿਹਾ, ''10 ਮਾਰਚ ਨੂੰ ਪੰਜਾਬ ਵਿੱਚ ਅਹਿਜਾ ਸੂਰਜ ਚੜੇਗਾ, ਜਿਹੜਾ ਹਰ ਘਰ ਵਿੱਚ ਚਾਨਣ ਕਰੇੇਗਾ। ਭ੍ਰਿਸ਼ਟਾਚਾਰ ਅਤੇ ਮਾਫੀਆ ਖ਼ਤਮ ਕਰੇਗਾ। ਹਰ ਨੌਜਵਾਨ ਨੂੰ ਰੋਜ਼ਗਾਰ ਦੇਵੇਗਾ। ਹਰ ਘਰ ਵਿੱਚ ਸੁੱਖਾਂ ਦਾ ਪ੍ਰਸਾਰਾ ਕਰੇਗਾ।''

ਭਗਵੰਤ ਮਾਨ ਨੇ ਧੂਰੀ ਦੇ ਲੋਕਾਂ ਨੂੰ ਕਿਹਾ ਕਿ ਇਸ ਇਲਾਕੇ ਨੇ ਪੰਜਾਬ ਸਰਕਾਰ ਦਾ ਧੁਰਾ ਬਣਨਾ ਹੈ। ਪੰਜਾਬ ਦੀ ਸਰਕਾਰ ਧੂਰੀ ਦੇ ਲੋਕਾਂ ਦੁਆਲੇ ਘੁੰਮੇਗੀ। ਇਸ ਲਈ 20 ਫਰਵਰੀ ਦੀ ਤਰੀਕ ਨਵੀਂ ਕਿਸਮਤ ਲਿਖਣ ਦਾ ਮੌਕਾ ਹੈ। ਜਿਨਾਂ ਨੂੰ ਲੋਕਾਂ ਨੇ ਪਹਿਲਾਂ ਲਿਖ ਕੇ ਆਪਣੀ ਕਿਸਮਤ ਦਿੱਤੀ ਸੀ, ਉਨਾਂ ਨੇ ਆਪਣੇ ਮਹਿਲ ਉਸਾਰ ਲਏ। ਕਈ- ਕਈ ਪੁਸ਼ਤਾਂ ਲਈ ਜਾਇਦਾਦ ਇੱਕਠੀ ਕਰ ਲਈ, ਪਰ ਆਮ ਲੋਕ ਗਰੀਬ ਹੋ ਗਏ। ਮਾਨ ਨੇ ਕਿਹਾ ਕਿ ਪੰਜਾਬ ਦੀ ਹਾਲਤ ਇਹ ਹੈ, ''ਜੇ ਘਰ ਵਿੱਚ ਚੁੱਲਾ ਹੈ ਤਾਂ ਅੱਗ ਨਹੀਂ, ਜੇ ਪਰਾਤ ਹੈ ਤਾਂ ਆਟਾ ਨਹੀਂ। ਸੋ ਵੀਰੋ ਚੁੱਲਿਆਂ ਵਿੱਚ ਅੱਗ ਬਾਲਣੀ ਹੈ ਅਤੇ ਸਿਵਿਆਂ ਦੀ ਅੱਗ ਠਾਰਨੀ ਹੈ।''

ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਲੋਕਾਂ ਦਾ ਪੈਸਾ ਲੁੱਟਣ ਵਾਲੀਆਂ ਚਿੱਟਫੰਡ ਕੰਪਨੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰਲ ਅਤੇ ਕਰਾਊਨ ਜਿਹੀਆਂ ਕੰਪਨੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਅਤੇ ਆਮ ਲੋਕਾਂ ਦਾ ਇੱਕ- ਇੱਕ ਪੈਸਾ ਉਨਾਂ ਨੂੰ ਵਾਪਸ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਆਮ ਲੋਕ ਆਪਣੇ ਪੈਸੇ  ਨੂੰ ਦੁਗਣਾ ਕਰਾਉਣ ਲਈ ਚਿੱਟਫੰਡ ਕੰਪਨੀਆਂ ਕੋਲ ਫਸ ਜਾਂਦੇ ਹਨ ਅਤੇ ਇਹ ਕੰਪਨੀਆਂ ਲੋਕਾਂ ਦਾ ਪੈਸਾ ਲੈ ਕੇ ਭੱਜ ਜਾਂਦੀਆਂ ਹਨ। ਮਾਨ ਨੇ ਹਾਮੀ ਭਰੀ ਕਿ ਉਹ ਆਮ ਲੋਕਾਂ ਦਾ ਪੈਸਾ ਦੁਗਣਾ- ਤਿੱਗਣਾ ਕਰਕੇ ਦੇਵੇਗਾ।
 
ਉਨਾਂ ਕਿਹਾ ਕਿ ਚੰਗੀ ਸਿੱਖਿਆ ਤੇ ਇਲਾਜ, ਸਸਤੀ ਬਿਜਲੀ, ਮੁਫ਼ਤ ਪਾਣੀ, ਬੀਬੀਆਂ-  ਭੈਣਾਂ ਲਈ ਮਹੀਨਾਵਾਰ ਭੱਤੇ ਜਿਹੀਆਂ ਸਹੂਲਤਾਂ ਦੇ ਕੇ ਹਰ ਘਰ ਵਿੱਚ ਪੈਸੇ ਦੀ ਬੱਚਤ ਹੋਵੇਗੀ ਅਤੇ ਲੋਕਾਂ ਦਾ ਪੈਸਾ ਦੁੱਗਣਾ- ਤਿੱਗਣਾ ਹੋ ਜਾਵੇਗਾ।ਇਸ ਮੌਕੇ ਉਘੇ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਨੇ ਲੋਕਾਂ ਨੂੰ ਆਪਣੀ ਇੱਕ- ਇੱਕ ਵੋਟ ਭਗਵੰਤ ਮਾਨ ਨੂੰ ਪਾਉਣ ਦੀ ਅਪੀਲ ਕੀਤੀ। ਅਨਮੋਲ ਨੇ ਕਿਹਾ ਕਿ ਕਾਲਜਾਂ ਦੇ ਮੁਕਾਬਲਿਆਂ ਵਿੱਚ ਮਾਨ ਅਤੇ ਕਰਮਜੀਤ ਨੇ ਬਹੁਤ ਸਾਰੀਆਂ ਟਰਾਫੀਆਂ ਜਿੱਤੀਆਂ ਹਨ, ਪਰ ਧੂਰੀ ਦੇ ਲੋਕ ਜਿੱਤ ਦੀ ਟਰਾਫੀ ਭਗਵੰਤ ਮਾਨ ਨੂੰ ਹੀ ਦੇਣਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs PAK Score Live Updates: ਭਾਰਤ-ਪਾਕਿਸਤਾਨ ਵਿਚਾਲੇ ਦੁਬਈ 'ਚ ਟੱਕਰ, ਕ੍ਰਿਕਟ ਪ੍ਰੇਮੀ ਇੱਥੇ ਜਾਣੋ ਹਰ ਅਪਡੇਟ
IND vs PAK Score Live Updates: ਭਾਰਤ-ਪਾਕਿਸਤਾਨ ਵਿਚਾਲੇ ਦੁਬਈ 'ਚ ਟੱਕਰ, ਕ੍ਰਿਕਟ ਪ੍ਰੇਮੀ ਇੱਥੇ ਜਾਣੋ ਹਰ ਅਪਡੇਟ
ਤੜਕਸਾਰ ਚੰਡੀਗੜ੍ਹ-ਸ਼ਿਮਲਾ ਹਾਈਵੇਅ 'ਤੇ ਹੋਇਆ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ, ਟਰੱਕ ਨਾਲ ਗੱਡੀ ਦੀ ਜ਼ਬਰਦਸਤ ਟੱਕਰ
ਤੜਕਸਾਰ ਚੰਡੀਗੜ੍ਹ-ਸ਼ਿਮਲਾ ਹਾਈਵੇਅ 'ਤੇ ਹੋਇਆ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ, ਟਰੱਕ ਨਾਲ ਗੱਡੀ ਦੀ ਜ਼ਬਰਦਸਤ ਟੱਕਰ
Best recharge plan: ਹੁਣ ਮਹਿੰਗੇ ਡਾਟਾ ਪਲਾਨਾਂ ਤੋਂ ਛੁੱਟਿਆ ਖਹਿੜਾ!  ਸਿਰਫ਼ 151 ਦੇ ਰਿਚਾਰਜ ਫੁੱਲ-ਸਪੀਡ ਇੰਟਰਨੈੱਟ
ਹੁਣ ਮਹਿੰਗੇ ਡਾਟਾ ਪਲਾਨਾਂ ਤੋਂ ਛੁੱਟਿਆ ਖਹਿੜਾ!  ਸਿਰਫ਼ 151 ਦੇ ਰਿਚਾਰਜ ਫੁੱਲ-ਸਪੀਡ ਇੰਟਰਨੈੱਟ
Guru Randhawa: ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਹਸਪਤਾਲ ਤੋਂ ਤਸਵੀਰ ਵਾਈਰਲ, ਅਜਿਹੀ ਹਾਲਤ ਵੇਖ ਫੈਨਜ਼ ਦੀ ਵਧੀ ਚਿੰਤਾ...
ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਹਸਪਤਾਲ ਤੋਂ ਤਸਵੀਰ ਵਾਈਰਲ, ਅਜਿਹੀ ਹਾਲਤ ਵੇਖ ਫੈਨਜ਼ ਦੀ ਵਧੀ ਚਿੰਤਾ...
Advertisement
ABP Premium

ਵੀਡੀਓਜ਼

DGP ਪੰਜਾਬ ਦਾ ਵੱਡਾ ਐਕਸ਼ਨ ਇੱਕ ਹੋਰ ਪੁਲਿਸ ਮੁਲਾਜ਼ਮ ਬਰਖਾਸਤ!ਮੈਂ ਵਿਕਣ ਵਾਲਿਆਂ 'ਚੋਂ ਨਹੀਂ ਗ਼ੈਰ ਕਾਨੂੰਨੀ Constrution 'ਤੇ JCB ਲੈਕੇ ਪਹੁੰਚੀ ਅਨਮੋਲ ਗਗਨ ਮਾਨਕੈਬਿਨੇਟ 'ਚ ਹੋਰ ਮੰਤਰਾਲੇ ਰੱਦ ਕਰੇਗੀ ਪੰਜਾਬ ਸਰਕਾਰ! CM ਮਾਨ ਦਾ ਵੱਡਾ ਬਿਆਨ!ਮੈਂ ਸਮਝਦਾ ਸੀ,Akal Takhat Sahib ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs PAK Score Live Updates: ਭਾਰਤ-ਪਾਕਿਸਤਾਨ ਵਿਚਾਲੇ ਦੁਬਈ 'ਚ ਟੱਕਰ, ਕ੍ਰਿਕਟ ਪ੍ਰੇਮੀ ਇੱਥੇ ਜਾਣੋ ਹਰ ਅਪਡੇਟ
IND vs PAK Score Live Updates: ਭਾਰਤ-ਪਾਕਿਸਤਾਨ ਵਿਚਾਲੇ ਦੁਬਈ 'ਚ ਟੱਕਰ, ਕ੍ਰਿਕਟ ਪ੍ਰੇਮੀ ਇੱਥੇ ਜਾਣੋ ਹਰ ਅਪਡੇਟ
ਤੜਕਸਾਰ ਚੰਡੀਗੜ੍ਹ-ਸ਼ਿਮਲਾ ਹਾਈਵੇਅ 'ਤੇ ਹੋਇਆ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ, ਟਰੱਕ ਨਾਲ ਗੱਡੀ ਦੀ ਜ਼ਬਰਦਸਤ ਟੱਕਰ
ਤੜਕਸਾਰ ਚੰਡੀਗੜ੍ਹ-ਸ਼ਿਮਲਾ ਹਾਈਵੇਅ 'ਤੇ ਹੋਇਆ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ, ਟਰੱਕ ਨਾਲ ਗੱਡੀ ਦੀ ਜ਼ਬਰਦਸਤ ਟੱਕਰ
Best recharge plan: ਹੁਣ ਮਹਿੰਗੇ ਡਾਟਾ ਪਲਾਨਾਂ ਤੋਂ ਛੁੱਟਿਆ ਖਹਿੜਾ!  ਸਿਰਫ਼ 151 ਦੇ ਰਿਚਾਰਜ ਫੁੱਲ-ਸਪੀਡ ਇੰਟਰਨੈੱਟ
ਹੁਣ ਮਹਿੰਗੇ ਡਾਟਾ ਪਲਾਨਾਂ ਤੋਂ ਛੁੱਟਿਆ ਖਹਿੜਾ!  ਸਿਰਫ਼ 151 ਦੇ ਰਿਚਾਰਜ ਫੁੱਲ-ਸਪੀਡ ਇੰਟਰਨੈੱਟ
Guru Randhawa: ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਹਸਪਤਾਲ ਤੋਂ ਤਸਵੀਰ ਵਾਈਰਲ, ਅਜਿਹੀ ਹਾਲਤ ਵੇਖ ਫੈਨਜ਼ ਦੀ ਵਧੀ ਚਿੰਤਾ...
ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਹਸਪਤਾਲ ਤੋਂ ਤਸਵੀਰ ਵਾਈਰਲ, ਅਜਿਹੀ ਹਾਲਤ ਵੇਖ ਫੈਨਜ਼ ਦੀ ਵਧੀ ਚਿੰਤਾ...
Punjab News: ਜਲੰਧਰ 'ਚ ਸਰਪੰਚ ਦੇ ਪਤੀ ਦੀ ਮੌਤ, ਦਿਲ ਦਾ ਦੌਰਾ ਦੱਸ ਪਰਿਵਾਰ ਨੇ ਕੀਤਾ ਅੰਤਿਮ ਸੰਸਕਾਰ; ਵਾਈਰਲ ਵੀਡੀਓ ਤੋਂ ਖੁੱਲ੍ਹਿਆ ਰਾਜ਼...
ਜਲੰਧਰ 'ਚ ਸਰਪੰਚ ਦੇ ਪਤੀ ਦੀ ਮੌਤ, ਦਿਲ ਦਾ ਦੌਰਾ ਦੱਸ ਪਰਿਵਾਰ ਨੇ ਕੀਤਾ ਅੰਤਿਮ ਸੰਸਕਾਰ; ਵਾਈਰਲ ਵੀਡੀਓ ਤੋਂ ਖੁੱਲ੍ਹਿਆ ਰਾਜ਼...
Punjab News: ਕਿਸਾਨਾਂ ਅਤੇ ਕੇਂਦਰ ਵਿਚਾਲੇ ਹੁਣ 19 ਮਾਰਚ ਨੂੰ ਹੋਵੇਗੀ ਅਗਲੀ ਮੀਟਿੰਗ, ਜਾਣੋ ਗੱਲਬਾਤ ਦਾ ਕੀ ਨਿਕਲਿਆ ਨਤੀਜਾ ? 
ਕਿਸਾਨਾਂ ਅਤੇ ਕੇਂਦਰ ਵਿਚਾਲੇ ਹੁਣ 19 ਮਾਰਚ ਨੂੰ ਹੋਵੇਗੀ ਅਗਲੀ ਮੀਟਿੰਗ, ਜਾਣੋ ਗੱਲਬਾਤ ਦਾ ਕੀ ਨਿਕਲਿਆ ਨਤੀਜਾ ? 
AAP: ਹਸਪਤਾਲਾਂ ਦਾ ਨਿਰੀਖਣ ਕਰਨ ਤੋਂ ਬਾਅਦ 'ਆਪ' 'ਤੇ ਭੜਕਿਆ ਇਹ ਮੰਤਰੀ, ਬੋਲੇ- 'ਨਾ ਬਲੱਡ ਬੈਂਕ ਨਾ ਹੀ ਐਂਬੂਲੈਂਸ...'
ਹਸਪਤਾਲਾਂ ਦਾ ਨਿਰੀਖਣ ਕਰਨ ਤੋਂ ਬਾਅਦ 'ਆਪ' 'ਤੇ ਭੜਕਿਆ ਇਹ ਮੰਤਰੀ, ਬੋਲੇ- 'ਨਾ ਬਲੱਡ ਬੈਂਕ ਨਾ ਹੀ ਐਂਬੂਲੈਂਸ...'
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਫਰਵਰੀ 2025
Embed widget