Winter Weather : ਠੰਢ ਤੋਂ ਬਚਣ ਲਈ ਲਿਆ ਸੀ ਅੰਗੀਠੀ ਦਾ ਸਹਾਰਾ, ਗੈਸ ਚੜ੍ਹਨ ਨਾਲ ਇੱਕ ਦੀ ਮੌਤ ਦੂਜਾ ਬੇਹੋਸ਼
ਸੂਬੇ ਭਰ ਵਿੱਚ ਅੱਤ ਦੀ ਠੰਢ ਪੈ ਰਹੀ ਹੈ। ਹਰ ਕੋਈ ਠੰਢ ਤੋਂ ਬਚਣ ਦਾ ਕੋਈ ਨਾ ਕੋਈ ਸਹਾਰਾ ਲੈ ਰਿਹਾ ਹੈ। ਦਰਦਨਾਕ ਮਾਮਲਾ ਅਬੋਹਰ ਦੇ ਸੀਤੋ ਰੋਡ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਵਰਕਸ਼ਾਪ 'ਤੇ ਕੰਮ ਕਰਨ ਵਾਲੇ ਨੌਜਵਾਨ ਰਾਤ ਨੂੰ ਠੰਢ ਤੋਂ ਬਚਣ
ਫਾਜ਼ਿਲਕਾ : ਸੂਬੇ ਭਰ ਵਿੱਚ ਅੱਤ ਦੀ ਠੰਢ ਪੈ ਰਹੀ ਹੈ। ਹਰ ਕੋਈ ਠੰਢ ਤੋਂ ਬਚਣ ਦਾ ਕੋਈ ਨਾ ਕੋਈ ਸਹਾਰਾ ਲੈ ਰਿਹਾ ਹੈ। ਦਰਦਨਾਕ ਮਾਮਲਾ ਅਬੋਹਰ ਦੇ ਸੀਤੋ ਰੋਡ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਵਰਕਸ਼ਾਪ 'ਤੇ ਕੰਮ ਕਰਨ ਵਾਲੇ ਨੌਜਵਾਨ ਰਾਤ ਨੂੰ ਠੰਢ ਤੋਂ ਬਚਣ ਦੇ ਚੱਲਦਿਆਂ ਅੰਗੀਠੀ ਦਾ ਸਹਾਰਾ ਲੈ ਸੌਂ ਰਹੇ ਸਨ।
ਅੰਗੀਠੀ ਦੀ ਗੈਂਸ ਚੜ੍ਹਨ ਨਾਲ ਦੋਵੇਂ ਨੌਜਵਾਨ ਬੇਹੋਸ਼ ਹੋ ਗਏ। ਇਨ੍ਹਾਂ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ ਤਾਂ ਇੱਕ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ ਜਦਕਿ ਦੂਸਰੇ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਰੈਫਰ ਕੀਤਾ ਗਿਆ ਹੈ। ਮੌਕੇ 'ਤੇ ਪਹੁੰਚ ਕੇ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।
ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ
ਦੱਸ ਦਈਏ ਕਿ ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਸ਼ੁਰੂ ਹੋ ਗਈ ਹੈ। ਲੋਕ ਠੰਡ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਨਜ਼ਰ ਆ ਰਹੇ ਹਨ। ਸਰਦੀਆਂ ਵਿੱਚ ਧੁੰਦ ਇੱਕ ਸਮੱਸਿਆ ਬਣ ਜਾਂਦੀ ਹੈ। ਧੁੰਦ ਕਾਰਨ ਸੜਕਾਂ ’ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਆਏ ਦਿਨ ਹਾਦਸਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ।
ਉੱਤਰੀ ਭਾਰਤ ਦੇ ਪਹਾੜੀ ਸੂਬਿਆਂ 'ਚ ਲਗਾਤਾਰ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਵਧ ਰਹੀ ਹੈ। ਦਿਨ ਵੇਲੇ ਵੀ ਤਾਪਮਾਨ ਤੇਜ਼ੀ ਨਾਲ ਘਟ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ (23 ਦਸੰਬਰ) ਨੂੰ ਯੂਪੀ, ਪੰਜਾਬ, ਹਰਿਆਣਾ, ਛੱਤੀਸਗੜ੍ਹ ਅਤੇ ਦਿੱਲੀ-ਐਨਸੀਆਰ ਵਿੱਚ ਸਵੇਰੇ ਤੇ ਸ਼ਾਮ ਨੂੰ ਧੁੰਦ ਛਾਈ ਰਹੇਗੀ। ਇਸ ਦੇ ਨਾਲ ਹੀ ਸਿੱਕਮ, ਉਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ, ਬਿਹਾਰ, ਬੰਗਾਲ ਅਤੇ ਤ੍ਰਿਪੁਰਾ ਵਿੱਚ ਵੀ ਲੋਕ ਕੜਾਕੇ ਦੀ ਠੰਡ ਮਹਿਸੂਸ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।