Raaj Ki Baat: ਕੈਪਟਨ ਦੀ ਨਵੀਂ ਕੈਮਿਸਟਰੀ ਵਾਲ ਪੰਜਾਬ 'ਚ ਬੀਜੇਪੀ ਦੀਆਂ ਜਾਗੀਆਂ ਉਮੀਦਾਂ
ਅਸਲੀਅਤ 'ਚ ਪੰਜਾਬ 'ਚ ਬੀਜੇਪੀ ਦੀਆਂ ਸਾਰੀਆਂ ਸੰਭਾਵਨਾਵਾਂ ਹੁਣ ਕੈਪਟਨ ਦੇ ਆਸ-ਪਾਸ ਆਕੇ ਰੁਕ ਗਈਆਂ ਹਨ।
Raaj Ki Baat: ਪਹਿਲਾਂ ਅਕਾਲੀ ਦਲ ਦਾ ਸਾਥ ਛੱਡਿਆ। ਉਸ ਤੋਂ ਬਾਅਦ ਕਿਸਾਨ ਅੰਦੋਲਨ ਦਾ ਦਿੱਲੀ ਤਕ ਜੰਮ ਜਾਣਾ। ਇਸ ਤੋਂ ਬਾਅਦ ਪੰਜਾਬ 'ਚ ਬੀਜੇਪੀ ਆਪਣੇ ਸਿਆਸੀ ਭਵਿੱਖ ਦੀ ਉਮੀਦ ਲਾ ਚੁੱਕੀ ਹੈ। ਪਰ ਸਿਆਸਤ 'ਚ ਮੌਕੇ ਗਵਾਉਣ ਤੇ ਪਾਉਣ ਦੇ ਵਿਚ ਕਈ ਵਾਰ ਹਾਲਾਤ ਬਦਲ ਜਾਂਦੇ ਹਨ।
ਕਾਂਗਰਸ ਦੇ ਕਲੇਸ਼ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਹਟਣ ਤੋਂ ਬਾਅਦ ਇਕ ਵਾਰ ਬੀਜੇਪੀ ਦੇ ਅਰਮਾਨਾਂ ਦੀ ਸੂਈ ਪੰਜਾਬ ਦੀ ਸਿਆਸਤ ਤੋਂ ਲੈਕੇ ਕਿਸਾਨਾਂ ਦੇ ਧਰਨੇ ਖਤਮ ਹੋਣ ਤਕ ਟਿਕ-ਟਿਕ ਕਰਨ ਲੱਗੀ ਹੈ। ਪੰਜਾਬ ਦੀ ਸਿਆਸਤ 'ਚ ਬੀਜੇਪੀ ਤੇ ਕੈਪਟਨ ਦੀ ਨਵੀਂ ਕੈਮਿਸਟਰੀ ਤੇ ਮੈਥੇਮੈਟਿਕਸ ਦੇ ਨਾਲ ਹੀ ਕਿਸਾਨ ਅੰਦੋਲਨ ਦੇ ਭਵਿੱਖ 'ਤੇ ਗੱਲ ਕਰਦੇ ਹਾਂ।
ਅਸਲੀਅਤ 'ਚ ਪੰਜਾਬ 'ਚ ਬੀਜੇਪੀ ਦੀਆਂ ਸਾਰੀਆਂ ਸੰਭਾਵਨਾਵਾਂ ਹੁਣ ਕੈਪਟਨ ਦੇ ਆਸ-ਪਾਸ ਆਕੇ ਰੁਕ ਗਈਆਂ ਹਨ। ਅਪਮਾਨਤ ਹੋਕੇ ਕਾਂਗਰਸ 'ਚੋਂ ਜ਼ਖ਼ਮੀ ਸ਼ੇਰ ਦੀ ਤਰ੍ਹਾਂ ਨਿੱਕਲੇ ਕੈਪਟਨ ਅਮਰਿੰਦਰ ਦੀ ਇਹ ਅੰਤਿਮ ਪਾਰੀ ਵੀ ਬੀਜੇਪੀ ਤੇ ਨਿਰਭਰ ਹੋ ਗਈ ਹੈ। ਕਿੰਗ ਤੇ ਕਿੰਗਮੇਕਰ ਦੀਆਂ ਸੰਭਾਵਨਾਵਾਂ ਨੂੰ ਸਿਰੇ ਦਾ ਅਸਲ 'ਚ ਕਿਸਾਨ ਅੰਦੋਲਨ ਤੇ ਹੀ ਜਾਕੇ ਰੁਕ ਰਿਹਾ ਹੈ।
ਰਾਜ਼ ਦੀ ਗੱਲ ਇਹ ਹੈ ਕਿ ਕੈਪਟਨ ਨੂੰ ਤਾਕਤਵਰ ਕਰੇ ਬਗੈਰ ਬੀਜੇਪੀ ਦੇ ਦੋਵਾਂ 'ਚੋਂ ਕੋਈ ਵੀ ਟੀਚਾ ਪੂਰਾ ਨਹੀਂ ਹੋਵੇਗਾ। ਨਾ ਤਾਂ ਪੰਜਾਬ 'ਚ ਅਸਰਦਾਰ ਹੋਣ ਦੇ ਨਾਂਅ 'ਤੇ ਨਾ ਹੀ ਸਾਲ ਭਰ ਤੋਂ ਚੱਲੇ ਆ ਰਹੇ ਕਿਸਾਨ ਅੰਦੋਲਨ ਦਾ ਨਬੇੜਾ ਹੋ ਸਕੇਗਾ। ਤਾਂ ਸਵਾਲ ਉੱਠਦਾ ਹੈ ਕਿ ਹੁਣ ਅੱਗੇ ਆਪਸ਼ਨ ਕੀ ਹੈ ਤੇ ਰਣਨੀਤੀ ਕੀ ਰਹੇਗੀ?
ਵਿਕਲਪਾਂ 'ਤੇ ਜਾਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਤੇ ਬੀਜੇਪੀ ਦੇ ਵਿਚ ਅੰਦਰਖਾਤੇ ਜੋ ਹੋਇਆ, ਉਸ ਨੂੰ ਸਮਝਾਉਣਾ ਜ਼ਰੂਰੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਬੀਜੇਪੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨਾਲ ਹੋਈ। ਰਾਜ਼ ਦੀ ਗੱਲ ਇਹ ਹੈ ਕਿ ਇਸ ਬੈਠਕ 'ਚ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਨਹੀਂ ਕੀਤਾ ਕਿ ਬਿਨਾਂ ਕਿਸਾਨਾਂ ਦਾ ਮਸਲਾ ਸੁਲਝਾਏ ਪੰਜਾਬ 'ਚ ਕਿੰਗ ਨਹੀਂ, ਪਰ ਕਿੰਗਮੇਕਰ ਦਾ ਟੀਚਾ ਪੂਰਾ ਨਹੀਂ ਹੋ ਸਕੇਗਾ।