ਵਾਢੀ ਕਰਨ ਗਿਆ ਸੀ ਪਰਿਵਾਰ, ਘਰ ਵੜਿਆ ਤਾਂ ਅੰਦਰਲਾ ਹਾਲ ਦੇਖ ਕੇ ਨਿਕਲ ਗਿਆ ਤ੍ਰਾਹ
Punjab News: ਅਬੋਹਰ ਦੇ ਨੇੜਲੇ ਪਿੰਡ ਦਾਨੇਵਾਲਾ ਸਤਕੋਸੀ ਦੇ ਇਕ ਵਿਅਕਤੀ ਨੇ ਘਰ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

Punjab News: ਅਬੋਹਰ ਦੇ ਨੇੜਲੇ ਪਿੰਡ ਦਾਨੇਵਾਲਾ ਸਤਕੋਸੀ ਦੇ ਇਕ ਵਿਅਕਤੀ ਨੇ ਘਰ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਮ੍ਰਿਤਕ ਰਣਜੀਤ ਸਿੰਘ (45) ਪੁੱਤਰ ਨਾਨਕ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਣਜੀਤ ਸਿੰਘ ਦਿਹਾੜੀਦਾਰ ਮਜ਼ਦੂਰ ਸੀ।
25 ਦਿਨ ਪਹਿਲਾਂ ਲੋਨ ’ਤੇ ਨਵਾਂ ਟਰੈਕਟਰ ਖ਼ਰੀਦਿਆ ਸੀ
ਉਸ ਨੇ ਲਗਭਗ 25 ਦਿਨ ਪਹਿਲਾਂ ਲੋਨ ’ਤੇ ਨਵਾਂ ਟਰੈਕਟਰ ਖ਼ਰੀਦਿਆ ਸੀ, ਜਿਸ ਦੀ ਪਹਿਲੀ ਕਿਸ਼ਤ ਦੀ ਤਾਰੀਖ਼ ਅਜੇ ਨਹੀਂ ਆਈ ਸੀ। ਬੀਤੇ ਦਿਨ ਸਾਰਾ ਪਰਿਵਾਰ ਨੇੜਲੇ ਪਿੰਡ ਸਰ੍ਹੋਂ ਦੀ ਵਾਢੀ ਕਰਨ ਗਿਆ ਸੀ। ਜਦੋਂ ਉਹ ਰਾਤ ਨੂੰ ਵਾਪਸ ਆਏ ਤਾਂ ਰਣਜੀਤ ਸਿੰਘ ਦਾ ਕਮਰਾ ਬੰਦ ਸੀ। ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਪਰ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ।
ਖਿੜਕੀ ’ਚੋਂ ਵੇਖਿਆ ਤਾਂ ਉਨ੍ਹਾਂ ਰਣਜੀਤ ਨੂੰ ਫਾਹੇ ਨਾਲ ਲਟਕਦਾ ਵੇਖਿਆ
ਜਦੋਂ ਉਨ੍ਹਾਂ ਖਿੜਕੀ ’ਚੋਂ ਵੇਖਿਆ ਤਾਂ ਉਨ੍ਹਾਂ ਰਣਜੀਤ ਨੂੰ ਫਾਹੇ ਨਾਲ ਲਟਕਦਾ ਵੇਖਿਆ। ਉਨ੍ਹਾਂ ਦਰਵਾਜ਼ਾ ਤੋੜਿਆ ਅਤੇ ਉਸ ਨੂੰ ਬਾਹਰ ਕੱਢਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਖੁਈਆਂ ਸਰਵਰ ਥਾਣਾ ਪੁਲਸ ਨੇ ਲਾਸ਼ ਨੂੰ ਮੁਰਦਾਘਰ ’ਚ ਰੱਖ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
