ਪੜਚੋਲ ਕਰੋ

ਸਰਪੰਚੀ ਚੋਣਾਂ ਲਈ ਪ੍ਰਚਾਰ ਕਰਕੇ ਘਰ ਆ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਅੰਮ੍ਰਿਤਪਾਲ ਦੀ ਜਥੇਬੰਦੀ ਦਾ ਵੀ ਰਹਿ ਚੁੱਕਿਆ ਮੈਂਬਰ 

ਮ੍ਰਿਤਕ ਨੌਜਵਾਨ ਕੁਝ ਸਮਾਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਨਾਲ ਵੀ ਜੁੜਿਆ ਹੋਇਆ ਸੀ। ਮਿਲੀ ਜਾਣਕਾਰੀ ਨੌਜਵਾਨ ਨੂੰ ਪਿਛਲੇ ਕੁਝ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।

ਫਰੀਦਕੋਟ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ  ਦੇ ਪਿੰਡ ਹਰੀ ਨੌ 'ਚ ਸਰਪੰਚ ਦੇ ਅਹੁਦੇ ਲਈ ਚੋਣ ਪ੍ਰਚਾਰ ਕਰਨ ਤੋਂ ਬਾਅਦ ਪਰਤ ਰਹੇ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੇ ਅਤੇ  ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਮ੍ਰਿਤਕ ਨੌਜਵਾਨ ਕੁਝ ਸਮਾਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਨਾਲ ਵੀ ਜੁੜਿਆ ਹੋਇਆ ਸੀ। ਮਿਲੀ ਜਾਣਕਾਰੀ ਨੌਜਵਾਨ ਨੂੰ ਪਿਛਲੇ ਕੁਝ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।

ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (32) ਵਾਸੀ ਹਰੀ ਨੌ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਸਰਪੰਚ ਦੇ ਅਹੁਦੇ ਲਈ ਆਪਣੇ ਸਮਰਥਕ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਕੇ ਘਰ ਪਰਤ ਰਿਹਾ ਸੀ ਤਾਂ ਬਾਈਕ ਸਵਾਰ ਦੋ ਵਿਅਕਤੀਆਂ ਨੇ ਸਾਹਮਣੇ ਆ ਕੇ ਗੋਲੀਆਂ ਚਲਾ ਦਿੱਤੀਆਂ ਅਤੇ ਗੁਰਪ੍ਰੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

ਇਸ ਫਾਇਰਿੰਗ ਵਿੱਚ ਗੁਰਪ੍ਰੀਤ ਸਿੰਘ ਨੂੰ ਚਾਰ ਗੋਲੀਆਂ ਲੱਗੀਆਂ, ਗੋਲੀ ਲੱਗਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਗੁਰਪ੍ਰੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਨਸਾਫ਼ ਮੋਰਚਾ ਦੇ ਆਗੂ ਸੁਖਰਾਜ ਸਿੰਘ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀ ਬਾਈਕ ’ਤੇ ਆਏ ਅਤੇ ਗੁਰਪ੍ਰੀਤ ਸਿੰਘ ਦੇ ਘਰ ਬਾਰੇ ਪੁੱਛਿਆ ਤਾਂ ਉਸ ਦੇ ਪਿੱਛੇ ਜਾ ਕੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ।
 
ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 

https://whatsapp.com/channel/0029Va7Nrx00VycFFzHrt01l.

ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

ਲਸ਼ਕਰ ਦਾ ਨਕਾਬ ਤੇ ISI ਦੀ ਢਾਲ..., ਪਹਿਲਗਾਮ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਸੰਗਠਨ TRF ਬਾਰੇ ਜਾਣੋ ਹਰ ਜਾਣਕਾਰੀ
ਲਸ਼ਕਰ ਦਾ ਨਕਾਬ ਤੇ ISI ਦੀ ਢਾਲ..., ਪਹਿਲਗਾਮ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਸੰਗਠਨ TRF ਬਾਰੇ ਜਾਣੋ ਹਰ ਜਾਣਕਾਰੀ
Punjab Police: ਪੰਜਾਬ ਖ਼ਿਲਾਫ਼ ਰਚੀ ਜਾ ਰਹੀ ਵੱਡੀ ਸਾਜ਼ਿਸ਼ ! ਅੱਤਵਾਦੀ ਹਮਲੇ ਦੀ ਮਿਲੀ ਸੂਹ, ਅਲਰਟ ਹੋਈਆਂ ਸਰੁੱਖਿਆ ਏਜੰਸੀਆਂ, ਆਖ਼ਰ ਨਿਸ਼ਾਨੇ 'ਤੇ ਕੌਣ ?
Punjab Police: ਪੰਜਾਬ ਖ਼ਿਲਾਫ਼ ਰਚੀ ਜਾ ਰਹੀ ਵੱਡੀ ਸਾਜ਼ਿਸ਼ ! ਅੱਤਵਾਦੀ ਹਮਲੇ ਦੀ ਮਿਲੀ ਸੂਹ, ਅਲਰਟ ਹੋਈਆਂ ਸਰੁੱਖਿਆ ਏਜੰਸੀਆਂ, ਆਖ਼ਰ ਨਿਸ਼ਾਨੇ 'ਤੇ ਕੌਣ ?
UPSC ਨੇ ਜਾਰੀ ਕੀਤਾ Final Result, ਇਦਾਂ ਚੈੱਕ ਕਰੋ ਨਤੀਜੇ
UPSC ਨੇ ਜਾਰੀ ਕੀਤਾ Final Result, ਇਦਾਂ ਚੈੱਕ ਕਰੋ ਨਤੀਜੇ
Anurag Kashyap: ਅਨੁਰਾਗ ਕਸ਼ਯਪ ਨੇ ਸਖਤ ਵਿਰੋਧ ਤੋਂ ਬਾਅਦ ਮੰਗੀ ਮਾਫ਼ੀ, ਬੋਲੇ- ਬ੍ਰਾਹਮਣ ਭਾਈਚਾਰੇ ਨੂੰ ਬੁਰਾ ਲੱਗਿਆ...
ਅਨੁਰਾਗ ਕਸ਼ਯਪ ਨੇ ਸਖਤ ਵਿਰੋਧ ਤੋਂ ਬਾਅਦ ਮੰਗੀ ਮਾਫ਼ੀ, ਬੋਲੇ- ਬ੍ਰਾਹਮਣ ਭਾਈਚਾਰੇ ਨੂੰ ਬੁਰਾ ਲੱਗਿਆ...
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲਸ਼ਕਰ ਦਾ ਨਕਾਬ ਤੇ ISI ਦੀ ਢਾਲ..., ਪਹਿਲਗਾਮ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਸੰਗਠਨ TRF ਬਾਰੇ ਜਾਣੋ ਹਰ ਜਾਣਕਾਰੀ
ਲਸ਼ਕਰ ਦਾ ਨਕਾਬ ਤੇ ISI ਦੀ ਢਾਲ..., ਪਹਿਲਗਾਮ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਸੰਗਠਨ TRF ਬਾਰੇ ਜਾਣੋ ਹਰ ਜਾਣਕਾਰੀ
Punjab Police: ਪੰਜਾਬ ਖ਼ਿਲਾਫ਼ ਰਚੀ ਜਾ ਰਹੀ ਵੱਡੀ ਸਾਜ਼ਿਸ਼ ! ਅੱਤਵਾਦੀ ਹਮਲੇ ਦੀ ਮਿਲੀ ਸੂਹ, ਅਲਰਟ ਹੋਈਆਂ ਸਰੁੱਖਿਆ ਏਜੰਸੀਆਂ, ਆਖ਼ਰ ਨਿਸ਼ਾਨੇ 'ਤੇ ਕੌਣ ?
Punjab Police: ਪੰਜਾਬ ਖ਼ਿਲਾਫ਼ ਰਚੀ ਜਾ ਰਹੀ ਵੱਡੀ ਸਾਜ਼ਿਸ਼ ! ਅੱਤਵਾਦੀ ਹਮਲੇ ਦੀ ਮਿਲੀ ਸੂਹ, ਅਲਰਟ ਹੋਈਆਂ ਸਰੁੱਖਿਆ ਏਜੰਸੀਆਂ, ਆਖ਼ਰ ਨਿਸ਼ਾਨੇ 'ਤੇ ਕੌਣ ?
UPSC ਨੇ ਜਾਰੀ ਕੀਤਾ Final Result, ਇਦਾਂ ਚੈੱਕ ਕਰੋ ਨਤੀਜੇ
UPSC ਨੇ ਜਾਰੀ ਕੀਤਾ Final Result, ਇਦਾਂ ਚੈੱਕ ਕਰੋ ਨਤੀਜੇ
Anurag Kashyap: ਅਨੁਰਾਗ ਕਸ਼ਯਪ ਨੇ ਸਖਤ ਵਿਰੋਧ ਤੋਂ ਬਾਅਦ ਮੰਗੀ ਮਾਫ਼ੀ, ਬੋਲੇ- ਬ੍ਰਾਹਮਣ ਭਾਈਚਾਰੇ ਨੂੰ ਬੁਰਾ ਲੱਗਿਆ...
ਅਨੁਰਾਗ ਕਸ਼ਯਪ ਨੇ ਸਖਤ ਵਿਰੋਧ ਤੋਂ ਬਾਅਦ ਮੰਗੀ ਮਾਫ਼ੀ, ਬੋਲੇ- ਬ੍ਰਾਹਮਣ ਭਾਈਚਾਰੇ ਨੂੰ ਬੁਰਾ ਲੱਗਿਆ...
Punjab News:ਪ੍ਰਤਾਪ ਬਾਜਵਾ ਮਾਮਲੇ 'ਚ ਪੰਜਾਬ-ਹਰਿਆਣਾ ਹਾਈਕੋਰਟ 'ਚ ਸੁਣਵਾਈ ਤੋਂ ਬਾਅਦ ਜਾਰੀ ਹੋਇਆ ਇਹ ਹੁਕਮ, ਗ੍ਰਿਫਤਾਰ ਕਰਨ ਦੀ...
Punjab News:ਪ੍ਰਤਾਪ ਬਾਜਵਾ ਮਾਮਲੇ 'ਚ ਪੰਜਾਬ-ਹਰਿਆਣਾ ਹਾਈਕੋਰਟ 'ਚ ਸੁਣਵਾਈ ਤੋਂ ਬਾਅਦ ਜਾਰੀ ਹੋਇਆ ਇਹ ਹੁਕਮ, ਗ੍ਰਿਫਤਾਰ ਕਰਨ ਦੀ...
Gold-Silver Price Today: ਗਾਹਕਾਂ ਨੂੰ ਵੱਡਾ ਝਟਕਾ, 1 ਲੱਖ ਦੇ ਨੇੜੇ ਪਹੁੰਚਿਆ ਸੋਨਾ! ਬਾਜ਼ਾਰ 'ਚ ਮੱਚੀ ਤਰਥੱਲੀ; ਜਾਣੋ 10 ਗ੍ਰਾਮ ਕਿੰਨਾ ਮਹਿੰਗਾ ? 
ਗਾਹਕਾਂ ਨੂੰ ਵੱਡਾ ਝਟਕਾ, 1 ਲੱਖ ਦੇ ਨੇੜੇ ਪਹੁੰਚਿਆ ਸੋਨਾ! ਬਾਜ਼ਾਰ 'ਚ ਮੱਚੀ ਤਰਥੱਲੀ; ਜਾਣੋ 10 ਗ੍ਰਾਮ ਕਿੰਨਾ ਮਹਿੰਗਾ ? 
ਅੱਤਵਾਦੀ ਹੈਪੀ ਪਾਸੀਆ ਨੂੰ ਲੈ ਕੇ FBI ਦਾ ਵੱਡਾ ਖੁਲਾਸਾ, ਪੰਜਾਬ ਦੇ ਥਾਣਿਆਂ ਸਣੇ ਅਮਰੀਕਾ ਦੇ ਥਾਣਿਆਂ 'ਤੇ ਕਰਵਾਇਆ ਹਮਲਾ
ਅੱਤਵਾਦੀ ਹੈਪੀ ਪਾਸੀਆ ਨੂੰ ਲੈ ਕੇ FBI ਦਾ ਵੱਡਾ ਖੁਲਾਸਾ, ਪੰਜਾਬ ਦੇ ਥਾਣਿਆਂ ਸਣੇ ਅਮਰੀਕਾ ਦੇ ਥਾਣਿਆਂ 'ਤੇ ਕਰਵਾਇਆ ਹਮਲਾ
RBI New Rules: 10 ਸਾਲ ਤੋਂ ਵੱਧ ਉਮਰ ਵਾਲੇ ਬੱਚਿਆਂ ਨੂੰ RBI ਵੱਲੋਂ ਮਿਲਿਆ ਖਾਸ ਤੋਹਫਾ
RBI New Rules: 10 ਸਾਲ ਤੋਂ ਵੱਧ ਉਮਰ ਵਾਲੇ ਬੱਚਿਆਂ ਨੂੰ RBI ਵੱਲੋਂ ਮਿਲਿਆ ਖਾਸ ਤੋਹਫਾ
Embed widget