ਪੜਚੋਲ ਕਰੋ
IPL-11: ਆਖ਼ਰ ਪੈ ਹੀ ਗਿਆ ਯੁਵਰਾਜ ਦਾ ਮੁੱਲ, ਪੰਜਾਬ ਨਹੀਂ ਸਗੋਂ ਇਸ ਟੀਮ ਨੇ ਖੇਡਿਆ ਵੱਡਾ ਦਾਅ
ਚੰਡੀਗੜ੍ਹ: ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਦੇ ਹੁਣ ਤਕ ਦੇ ਸਭ ਤੋਂ ਮਹਿੰਗੇ ਖਿਡਾਰੀਆਂ ਵਿੱਚੋਂ ਇੱਕ ਰਹੇ ਯੁਵਰਾਜ ਸਿੰਘ ਨੂੰ ਆਖ਼ਰ ਖ਼ਰੀਦ ਹੀ ਲਿਆ ਹੈ। ਯੁਵਰਾਜ ਨੂੰ ਮੁੰਬਈ ਇੰਡੀਅਨਜ਼ ਨੇ ਇੱਕ ਕਰੋੜ ਰੁਪਏ ਦੀ ਕੀਮਤ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕਰ ਲਿਆ ਹੈ। ਯੁਵਰਾਜ ਹੁਣ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਖੇਡੇਗਾ ਪਹਿਲੀ ਵਾਰ ਮੁੰਬਈ ਇੰਡੀਅਨਜ਼ ਵੱਲੋਂ ਖੇਡੇਗਾ।
ਯੁਵਰਾਜ ਨੂੰ ਆਈਪੀਐਲ ਦੇ ਗਿਆਰਵੇਂ ਸੀਜ਼ਨ ਦੇ ਸ਼ੁਰੂਆਤੀ ਗੇੜ ਵਿੱਚ ਕੋਈ ਖਰੀਦਦਾਰ ਨਹੀਂ ਸੀ ਮਿਲਿਆ। ਪਰ ਚੌਥੇ ਗੇੜ ਦੀ ਬੋਲੀ ਵਿੱਚ ਮੁੰਬਈ ਇੰਡੀਅਨਜ਼ ਨੇ ਯੁਵਰਾਜ ਸਿੰਘ ਨੂੰ ਉਨ੍ਹਾਂ ਦੀ ਮੂਲ ਕੀਮਤ 'ਤੇ ਹੀ ਖਰੀਦਿਆ ਹੈ। ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਦਿੱਲੀ ਡੇਅਰਡੇਵਿਲਜ਼ ਦੀ ਟੀਮ ਨੇ ਯੁਵਰਾਜ ਨੂੰ 16 ਕਰੋੜ ਰੁਪਏ ਵਿੱਚ ਖਰੀਦਿਆ ਸੀ ਤੇ ਪਿਛਲੇ ਸੀਜ਼ਨ ਵਿੱਚ ਯੁਵਰਾਜ ਕਿੰਗਜ਼ 11 ਪੰਜਾਬ ਵੱਲੋਂ ਖੇਡੇ ਸਨ। ਕਿੰਗਜ਼ ਇਲੈਵਨ ਪੰਜਾਬ ਵੱਲੋਂ ਯੁਵਰਾਜ ਸਿੰਘ ਨੂੰ ਪਿਛਲੀ ਵਾਰ ਵੀ ਸਭ ਤੋਂ ਅਖੀਰ ਵਿੱਚ ਖਰੀਦਿਆ ਗਿਆ ਸੀ। ਇਹ ਵੀ ਪੜ੍ਹੋ: ਚੇਨੰਈ ਸੁਪਰਕਿੰਗਸ ਆਈਪੀਐਲ ‘ਚ ਖਰੀਦ ਸਕਣਗੇ ਸਿਰਫ 2 ਖਿਡਾਰੀ, ਪੰਜਾਬ ਖਰੀਦੇਗੀ 15 ਖਿਡਾਰੀ ਯੁਵਰਾਜ ਨੇ ਆਪਣੇ ਆਈਪੀਐਲ ਕਰੀਅਰ ਵਿੱਚ ਹੁਣ ਤਕ 128 ਮੈਚ ਖੇਡੇ ਹਨ ਤੇ 25 ਦੀ ਔਸਤ ਨਾਲ 2652 ਦੌੜਾਂ ਬਣਾਈਆਂ ਹਨ। ਇਸ ਦੌਰਾਨ ਯੁਵੀ ਨੇ 12 ਅਰਧ ਸੈਂਕੜੇ ਵੀ ਜੜੇ ਹਨ। ਗੇਂਦਬਾਜ਼ੀ ਕਰਦਿਆਂ ਆਈਪੀਐਲ ਟੀ-20 ਕਰੀਅਰ ਵਿੱਚ 7.44 ਦੀ ਦਰ ਨਾਲ 36 ਵਿਕਟਾਂ ਵੀ ਲਈਆਂ ਹਨ। ਯੁਵਰਾਜ ਦੇ ਘੱਟ ਹੋਏ ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਖਰੀਦਾਰ ਔਖੇ ਹੀ ਮਿਲਦੇ ਹਨ।.@YUVSTRONG12 is sold to @mipaltan for INR 100 lacs.
— IndianPremierLeague (@IPL) December 18, 2018
ਇੱਕ ਕਰੋੜ ਦੇ ਬੇਸ ਪ੍ਰਾਈਸ ਵਾਲੇ ਖਿਡਾਰੀਆਂ ਵਿੱਚ ਚਾਰ ਭਾਰਤੀਆਂ ਸਮੇਤ ਕੁੱਲ 19 ਖਿਡਾਰੀ ਹਨ। ਯੁਵਰਾਜ ਸਿੰਘ, ਅਕਸ਼ਰ ਪਟੇਲ ਤੇ ਮੁਹੰਮਦ ਸ਼ੰਮੀ ਦੀ ਮੂਲ ਕੀਮਤ ਇੱਕ ਕਰੋੜ ਹੈ। ਯੁਵਰਾਜ ਤੇ ਅਕਸ਼ਰ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਮੁੜ ਤੋਂ ਨਹੀਂ ਖਰੀਦਿਆ ਤੇ ਦਿੱਲੀ ਡੇਅਰਡੇਵਿਲਜ਼ ਨੇ ਵੀ ਸ਼ੰਮੀ ਨਾਲੋਂ ਨਾਤਾ ਤੋੜ ਲਿਆ ਹੈ।Top buys at the @Vivo_India #IPLAuction so far. pic.twitter.com/oJUZP0IyQ9
— IndianPremierLeague (@IPL) December 18, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement