ਹਰਭਜਨ ਮਾਨ ਨੇ 75ਵੇਂ ਆਜ਼ਾਦੀ ਦਿਵਸ ਮੌਕੇ ਯਾਦ ਕੀਤਾ ਪੁਰਾਣਾ ਦਰਦ, ਕਿਹਾ- 10 ਲੱਖ ਪੰਜਾਬੀਆਂ ਦੇ ਖੂਨ ਨਾਲ ਰੰਗਿਆ 15 ਅਗਸਤ
75ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ `ਤੇ ਕੁੱਝ ਸਟੋਰੀਆਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅੱਜ ਦੇ ਦਿਨ ਉਨ੍ਹਾਂ ਦਾ 15 ਅਗਸਤ 1947 ਦਾ ਦਰਦ ਛਲਕ ਰਿਹਾ ਹੈ।
ਐਮੀਲੀਆ ਪੰਜਾਬੀ ਦੀ ਰਿਪੋਰਟ
ਚੰਡੀਗੜ੍ਹ: ਇੱਕ ਪਾਸੇ ਜਿੱਥੇ ਪੂਰੇ ਦੇਸ਼ ਵਿੱਚ 75ਵੇਂ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਫ਼ਿਲਮ ਤੇ ਖੇਡ ਜਗਤ ਤੋਂ ਲੈਕੇ ਹਰ ਸੈਲੇਬ੍ਰਿਟੀ ਤੇ ਦੇਸ਼ ਵਾਸੀ ਤਿਰੰਗੇ ਦੇ ਰੰਗ `ਚ ਰੰਗੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੀ `ਹਰ ਘਰ ਤਿਰੰਗਾ` ਮੁਹਿੰਮ ਤੋਂ ਬਾਅਦ ਅੱਜ ਦੇ ਦਿਨ ਪੂਰਾ ਦੇਸ਼ ਤਿਰੰਗੇ ਦੇ ਰੰਗ `ਚ ਰੰਗ ਚੁੱਕਿਆ ਹੈ।
ਉੱਧਰ ਹੀ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਵੀ ਆਪਣੇ ਆਪਣੇ ਅੰਦਾਜ਼ `ਚ ਦੇਸ਼ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿਤੀਆਂ। ਪਰ ਪੰਜਾਬੀ ਗਾਇਕ ਹਰਭਜਨ ਮਾਨ 75ਵੇਂ ਆਜ਼ਾਦੀ ਦਿਹਾੜੇ ਨੂੰ ਲੈਕੇ ਖੁਸ਼ ਨਜ਼ਰ ਨਹੀਂ ਆ ਰਹੇ ਹਨ।
75ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ `ਤੇ ਕੁੱਝ ਸਟੋਰੀਆਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅੱਜ ਦੇ ਦਿਨ ਉਨ੍ਹਾਂ ਦਾ 15 ਅਗਸਤ 1947 ਦਾ ਦਰਦ ਛਲਕ ਰਿਹਾ ਹੈ। ਉਨ੍ਹਾਂ ਨੇ 15 ਅਗਸਤ 1947 ਦੇ ਉਸ ਦਿਨ ਨੂੰ ਯਾਦ ਕੀਤਾ, ਜਦੋਂ ਪੰਜਾਬ ਦੋ ਟੁਕੜਿਆਂ `ਚ ਵੰਡਿਆ ਗਿਆ ਸੀ।
ਮਾਨ ਨੇ ਆਪਣੀ ਸਟੋਰੀ `ਚ 15 ਅਗਸਤ 1947 ਦੇ ਉਸ ਦਿਨ ਨੂੰ ਯਾਦ ਕੀਤਾ, ਜਦੋਂ ਰਾਤ ਰਾਤ ਮਹਾਨ ਪੰਜਾਬ ਦੇ ਦੋ ਟੁਕੜੇ ਹੋ ਗਏ ਸੀ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ 15 ਅਗਸਤ ਦਾ ਇਹ ਦਿਨ 10 ਲੱਖ ਪੰਜਾਬੀਆਂ ਦੇ ਖੂਨ ਨਾਲ ਰੰਗਿਆ ਹੋਇਆ ਹੈ। ਅੱਜ ਦੇ ਦਿਨ 10 ਲੱਖ ਪੰਜਾਬੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸੀ।
ਬੱਬੂ ਮਾਨ ਨੇ ਕੀਤਾ ਸੀ `ਹਰ ਘਰ ਤਿਰੰਗਾ` ਮੁਹਿੰਮ ਦਾ ਵਿਰੋਧ
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਬੱਬੂ ਮਾਨ ਵੀ ਕੇਂਦਰ ਸਰਕਾਰ ਦੀ ਹਰ ਘਰ ਤਿਰੰਗਾ ਮੁਹਿੰਮ ਦਾ ਵਿਰੋਧ ਕਰ ਚੁੱਕੇ ਹਨ। ਮਾਨ ਨੇ ਆਪਣੀ ਸੋਸ਼ਲ ਮੀਡੀਆ ਪੋਸਟ `ਚ ਕਿਹਾ ਸੀ, "ਰੋਟੀ ਕਿੱਥੋਂ ਖਾਣ ਜਿੰਨਾਂ ਕੋਲ ਜ਼ਰ ਨੀ, ਉਹ ਝੰਡੇ ਕਿੱਥੋਂ ਲਾੳੇੁਣਗੇ ਮਾਨਾ ਜਿੰਨਾਂ ਕੋਲ ਘਰ ਨੀ।" ਇਸ ਪੋਸਟ ਨੂੰ ਸੋਸ਼ਲ ਮੀਡੀਆ `ਤੇ ਲੋਕਾਂ ਨੇ ਕਾਫ਼ੀ ਸਪੋਰਟ ਕੀਤਾ ਸੀ।
View this post on Instagram
ਕਾਬਿਲੇਗ਼ੌਰ ਹੈ ਕਿ 15 ਅਗਸਤ 2022 ਨੂੰ ਅਸੀਂ 75ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ। ਪਰ ਅੱਜ ਦੇ ਇਸ ਦਿਨ ਤੱਕ ਪਹੁੰਚਣ ਲਈ ਲੱਖਾਂ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਹਨ। 15 ਅਗਸਤ 1947 ਨੂੰ ਪੰਜਾਬ ਦੋ ਟੁਕੜਿਆਂ `ਚ ਵੰਡਿਆ ਗਿਆ ਸੀ। ਇਸ ਦਰਦ ਨੂੰ ਪੰਜਾਬੀ ਕਦੇ ਵੀ ਭੁਲਾ ਨਹੀਂ ਸਕਣਗੇ।