ਕਿਸਾਨਾਂ ਨੂੰ ਰਾਹਤ : ਹੁਣ 31 ਜੁਲਾਈ ਤੱਕ PM ਕਿਸਾਨ ਯੋਜਨਾ ਲਈ ਕਰ ਸਕਦੇ ਹੋ ਈ-ਕੇਵਾਈਸੀ, ਇੱਥੇ ਦੇਖੋ ਇਸ ਦਾ ਪ੍ਰੋਸੈੱਸ
PM ਕਿਸਾਨ ਯੋਜਨਾ ਦਾ ਲਾਭ ਲੈਣ ਵਾਲੇ ਕਿਸਾਨ ਹੁਣ 31 ਜੁਲਾਈ ਤੱਕ e-kyc ਕਰਵਾ ਸਕਣਗੇ। ਪਹਿਲਾਂ ਇਸ ਦੀ ਅੰਤਮ ਤਰੀਕ 31 ਮਈ ਸੀ, ਜਿਸ ਨੂੰ ਹੁਣ ਵਧਾ ਦਿੱਤਾ ਗਿਆ ਹੈ। ਹੁਣ ਜਿਹੜੇ ਕਿਸਾਨ ਇਸ ਤਰੀਕ ਤੋਂ ਪਹਿਲਾਂ e-kyc ਦੀ ਪ੍ਰਕਿਰਿਆ ਪੂਰੀ ਨਹੀਂ
PM ਕਿਸਾਨ ਯੋਜਨਾ ਦਾ ਲਾਭ ਲੈਣ ਵਾਲੇ ਕਿਸਾਨ ਹੁਣ 31 ਜੁਲਾਈ ਤੱਕ e-kyc ਕਰਵਾ ਸਕਣਗੇ। ਪਹਿਲਾਂ ਇਸ ਦੀ ਅੰਤਮ ਤਰੀਕ 31 ਮਈ ਸੀ, ਜਿਸ ਨੂੰ ਹੁਣ ਵਧਾ ਦਿੱਤਾ ਗਿਆ ਹੈ। ਹੁਣ ਜਿਹੜੇ ਕਿਸਾਨ ਇਸ ਤਰੀਕ ਤੋਂ ਪਹਿਲਾਂ e-kyc ਦੀ ਪ੍ਰਕਿਰਿਆ ਪੂਰੀ ਨਹੀਂ ਕਰਨਗੇ, ਉਨ੍ਹਾਂ ਨੂੰ ਅਗਲੀ ਕਿਸ਼ਤ ਦੇ ਪੈਸੇ ਨਹੀਂ ਮਿਲਣਗੇ।
ਘਰ ਬੈਠੇ ਕਰ ਸਕਦੇ ਹੋ e-kyc
ਕਿਸਾਨ ਦੋ ਤਰੀਕਿਆਂ ਨਾਲ PM ਕਿਸਾਨ ਲਈ e-kyc ਨੂੰ ਪੂਰਾ ਕਰ ਸਕਦੇ ਹਨ। ਕਿਸਾਨ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ (CSC) 'ਤੇ ਜਾ ਕੇ ਵੀ ਆਪਣਾ e-kyc ਕਰਵਾ ਸਕਦੇ ਹਨ। ਇਸ ਤੋਂ ਇਲਾਵਾ PM ਕਿਸਾਨ ਦੀ ਅਧਿਕਾਰਤ ਵੈੱਬਸਾਈਟ ਰਾਹੀਂ e-kyc ਆਨਲਾਈਨ ਪੂਰਾ ਕੀਤਾ ਜਾ ਸਕਦਾ ਹੈ। ਇਸ ਦੇ ਲਈ ਤੁਹਾਡਾ ਮੋਬਾਈਲ ਨੰਬਰ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ। ਲਿੰਕ ਹੋਣ ਤੋਂ ਬਾਅਦ ਤੁਸੀਂ ਲੈਪਟਾਪ, ਮੋਬਾਈਲ ਤੋਂ OTP ਰਾਹੀਂ ਘਰ ਬੈਠੇ e-kyc ਨੂੰ ਪੂਰਾ ਕਰ ਸਕਦੇ ਹੋ।
ਇੰਝ ਚੈੱਕ ਕਰੋ ਸਟੇਟਸ
ਜੇਕਰ ਤੁਸੀਂ ਇਸ ਸਕੀਮ ਲਈ ਰਜਿਸਟਰ ਕੀਤਾ ਹੈ ਤਾਂ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਪੋਰਟਲ 'ਤੇ ਜਾ ਕੇ ਆਪਣਾ ਨਾਮ ਚੈੱਕ ਕਰ ਸਕਦੇ ਹੋ। ਨਾਮ ਚੈੱਕ ਕਰਨ ਦਾ ਇਹ ਹੈ ਪ੍ਰੋਸੈੱਸ...
ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ pmkisan.gov.in 'ਤੇ ਜਾਓ।
ਵੈੱਬਸਾਈਟ ਖੋਲ੍ਹਣ ਤੋਂ ਬਾਅਦ ਫਾਰਮਰ ਕਾਰਨਰ 'ਤੇ ਜਾਓ ਅਤੇ ਲਾਭਪਾਤਰੀ ਸੂਚੀ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਆਪਣੇ ਸੂਬੇ, ਜ਼ਿਲ੍ਹੇ, ਉਪ ਜ਼ਿਲ੍ਹਾ, ਬਲਾਕ ਅਤੇ ਪਿੰਡ ਦੀ ਜਾਣਕਾਰੀ ਦਰਜ ਕਰੋ।
ਇਸ ਤੋਂ ਬਾਅਦ ਤੁਹਾਨੂੰ Get Report 'ਤੇ ਕਲਿੱਕ ਕਰਨਾ ਹੋਵੇਗਾ। ਇਸ ਰਿਪੋਰਟ 'ਚ ਤੁਹਾਡੇ ਪਿੰਡ ਦੇ ਸਾਰੇ ਲਾਭਪਾਤਰੀਆਂ ਦੀ ਜਾਣਕਾਰੀ ਪਾਈ ਜਾਵੇਗੀ।
ਤੁਸੀਂ ਇਸ ਸੂਚੀ 'ਚ ਆਪਣਾ ਨਾਮ ਦੇਖ ਸਕਦੇ ਹੋ।
ਕੀ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ?
ਇਸ ਸਕੀਮ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਇੱਕ ਸਾਲ 'ਚ 2000 ਰੁਪਏ ਦੀਆਂ ਤਿੰਨ ਕਿਸ਼ਤਾਂ (ਕੁੱਲ 6000 ਰੁਪਏ) ਦਿੱਤੀਆਂ ਜਾਂਦੀਆਂ ਹਨ। ਸਕੀਮ ਦੇ ਯੋਗ ਲਾਭਪਾਤਰੀ ਵੀ ਆਪਣੇ ਆਪ ਨੂੰ ਕਾਮਨ ਸਰਵਿਸ ਸੈਂਟਰ (CSC) ਰਾਹੀਂ ਰਜਿਸਟਰ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਇਸ ਸਕੀਮ ਲਈ ਸੂਬਾ ਸਰਕਾਰ ਵੱਲੋਂ ਨਾਮਜ਼ਦ ਕੀਤੇ ਗਏ ਸਥਾਨਕ ਪਟਵਾਰੀ, ਮਾਲ ਅਫ਼ਸਰ ਅਤੇ ਨੋਡਲ ਅਫ਼ਸਰ ਹੀ ਕਿਸਾਨਾਂ ਦੀ ਰਜਿਸਟ੍ਰੇਸ਼ਨ ਕਰ ਰਹੇ ਹਨ।