(Source: ECI/ABP News)
Moh Film New Song: ਸਰਗੁਣ ਮਹਿਤਾ ਦੀ ਫ਼ਿਲਮ `ਮੋਹ` ਦਾ ਗੀਤ `ਮੇਰੀ ਜ਼ੁਬਾਨ` ਰਿਲੀਜ਼, ਦਿਲ ਜਿੱਤ ਲੈਣਗੇ ਗੀਤ ਦੇ ਬੋਲ
Sargun Mehta: ਸਰਗੁਣ ਮਹਿਤਾ ਦੀ ਫ਼ਿਲਮ `ਮੋਹ` 16 ਸਤੰਬਰ ਨੂੰ ਰਿਲੀਜ਼ ਲਈ ਤਿਆਰ ਹੈ। ਫ਼ਿਲਮ ਦੇ ਗੀਤ ਜ਼ਬਰਦਸਤ ਹਿੱਟ ਹਨ। ਫ਼ਿਲਮ ਦੇ ਗਾਣੇ ਟਰੈਂਡਿੰਗ ਵਿੱਚ ਚੱਲ ਰਹੇ ਹਨ। ਹੁਣ ਮੋਹ ਫ਼ਿਲਮ ਦਾ ਇੱਕ ਹੋਰ ਗੀਤ `ਮੇਰੀ ਜ਼ੁਬਾਨ` ਰਿਲੀਜ਼ ਹੋ ਚੁੱਕਿਆ ਹੈ।
![Moh Film New Song: ਸਰਗੁਣ ਮਹਿਤਾ ਦੀ ਫ਼ਿਲਮ `ਮੋਹ` ਦਾ ਗੀਤ `ਮੇਰੀ ਜ਼ੁਬਾਨ` ਰਿਲੀਜ਼, ਦਿਲ ਜਿੱਤ ਲੈਣਗੇ ਗੀਤ ਦੇ ਬੋਲ sargun mehta starrer punjabi movie moh another song meri zubaan released watch here Moh Film New Song: ਸਰਗੁਣ ਮਹਿਤਾ ਦੀ ਫ਼ਿਲਮ `ਮੋਹ` ਦਾ ਗੀਤ `ਮੇਰੀ ਜ਼ੁਬਾਨ` ਰਿਲੀਜ਼, ਦਿਲ ਜਿੱਤ ਲੈਣਗੇ ਗੀਤ ਦੇ ਬੋਲ](https://feeds.abplive.com/onecms/images/uploaded-images/2022/09/06/4a8c09dcfe43f886d24b3f7ea0afda311662452599222469_original.jpg?impolicy=abp_cdn&imwidth=1200&height=675)
Meri Zuban Song Out: ਸਰਗੁਣ ਮਹਿਤਾ ਦੀ ਫ਼ਿਲਮ `ਮੋਹ` 16 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ ਦਾ ਟਰੇਲਰ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਜਿੱਤ ਚੁੱਕਿਆ ਹੈ। ਫ਼ਿਲਮ ਦੇ ਗੀਤ ਵੀ ਜ਼ਬਰਦਸਤ ਹਿੱਟ ਹਨ। ਫ਼ਿਲਮ ਦੇ ਗਾਣੇ ਟਰੈਂਡਿੰਗ ਵਿੱਚ ਚੱਲ ਰਹੇ ਹਨ। ਹੁਣ ਮੋਹ ਫ਼ਿਲਮ ਦਾ ਇੱਕ ਹੋਰ ਗੀਤ `ਮੇਰੀ ਜ਼ੁਬਾਨ` ਰਿਲੀਜ਼ ਹੋ ਚੁੱਕਿਆ ਹੈ।
ਮੇਰੀ ਜ਼ੁਬਾਨ ਗੀਤ ਨੂੰ ਕਮਾਲ ਖਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਗੀਤ ਨੂੰ ਬੀ ਪਰਾਕ ਨੇ ਮਿਊਜ਼ਿਕ ਦਿੱਤਾ ਹੈ, ਜਦਕਿ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ। ਗਾਣੇ `ਚ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਟਿਪਸ ਪੰਜਾਬੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
View this post on Instagram
ਇਸ ਗੀਤ ਨੂੰ ਯੂਟਿਊਬ ਤੇ ਲੋਕ ਖੂਬ ਪਸੰਦ ਕਰ ਰਹੇ ਹਨ। ਕੁੱਝ ਹੀ ਦੇਰ `ਚ ਗੀਤ ਨੂੰ ਲੱਖਾਂ ਲੋਕਾਂ ਨੇ ਦੇਖ ਲਿਆ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਗਾਣੇ `ਸਭ ਕੁਛ` ਤੇ ਸਲੂਕ ਨੂੰ ਵੀ ਦਰਸ਼ਕਾਂ ਤੇ ਸਰੋਤਿਆਂ ਨੇ ਖੂਬ ਪਿਆਰ ਦਿੱਤਾ ਸੀ।
ਕਾਬਿਲੇਗ਼ੌਰ ਹੈ ਕਿ ਫ਼ਿਲਮ ਮੋਹ 16 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ `ਚ ਸਰਗੁਣ ਮਹਿਤਾ ਨੇ ਪਹਿਲਾਂ ਵਾਲੇ ਕਿਰਦਾਰਾਂ ਤੋਂ ਜ਼ਰਾ ਹਟ ਕੇ ਕਿਰਦਾਰ ਨਿਭਾਇਆ ਹੈ। ਫ਼ਿਲਮ `ਚ ਸਰਗੁਣ ਮਹਿਤਾ ਦੀ ਗੀਤਾਜ਼ ਬਿੰਦਰੱਖੀਆ ਨਾਲ ਜੋੜੀ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਦਰਸ਼ਕ ਇਸ ਫ਼ਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)