ਪੜਚੋਲ ਕਰੋ

ਕਰੋੜਾਂ ਦਾ ਮਾਲਿਕ ਹੁੰਦੇ ਹੋਏ ਵੀ ਦੇਸੀ ਜੱਟ ਵਾਂਗ ਪਿੰਡ 'ਚ ਰਹਿੰਦੇ ਸਨ ਸਿੱਧੂ ਮੂਸੇਵਾਲਾ, ਇਸੇ ਲਈ ਲੋਕਾਂ ਦੇ ਦਿਲਾਂ 'ਤੇ ਕਰਦੇ ਸਨ ਰਾਜ

ਮੂਸੇਵਾਲਾ ਨੇ ਕਿਹਾ ਸੀ ਕਿ ਉਹ ਅਮਰੀਕਾ, ਕੈਨੇਡਾ 'ਚ ਕਿਤੇ ਵੀ ਸਭ ਤੋਂ ਮਹਿੰਗਾ ਘਰ ਲੈ ਸਕਦੇ ਹਨ ਪਰ ਉਹ ਆਪਣਾ ਘਰ ਆਪਣੇ ਪਿੰਡ 'ਚ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਪਿੰਡ ਮੂਸੇ 'ਚ ਇੱਕ ਹਵੇਲੀ ਬਣਾਈ ਹੋਈ ਹੈ, ਜੋ ਮਹਿਲ ਵਰਗਾ ਲੱਗਦੀ ਹੈ।

ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਦੁਨੀਆਂ ਭਰ 'ਚ ਉਨ੍ਹਾਂ ਦੇ ਪ੍ਰਸ਼ੰਸਕ ਦੁਖੀ ਹਨ। 28 ਸਾਲ ਦੀ ਉਮਰ 'ਚ ਅਤੇ 6 ਸਾਲ ਦੇ ਮਿਊਜ਼ਿਕ ਇੰਡਸਟਰੀ 'ਚ ਕਰੀਅਰ ਨਾਲ ਉਨ੍ਹਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ। ਪਰ ਉਨ੍ਹਾਂ ਨੇ ਪਿਛਲੇ 6 ਸਾਲ ਕਿੰਗ ਆਫ਼ ਮਿਊਜ਼ਿਕ ਇੰਡਸਟਰੀ ਵਜੋਂ ਬਿਤਾਏ। ਸਾਲ 2022 'ਚ ਸਿੱਧੂ ਮੂਸੇਵਾਲਾ ਦੀ ਕੁੱਲ ਜਾਇਦਾਦ 5 ਮਿਲੀਅਨ ਡਾਲਰ ਸੀ। ਇੰਨਾ ਹੀ ਨਹੀਂ 2020-21 'ਚ ਉਨ੍ਹਾਂ ਨੇ ਸਰਕਾਰ ਨੂੰ 3.02 ਕਰੋੜ ਰੁਪਏ ਇਨਕਮ ਟੈਕਸ ਵਜੋਂ ਹੀ ਦਿੱਤੇ ਸਨ।

ਸਿੱਧੂ ਮੂਸੇਵਾਲਾ ਦੇ ਨਾਂਅ ਨਾਲ ਮਸ਼ਹੂਰ ਹੋਏ ਮਿਊਜ਼ਿਕ ਇੰਡਸਟਰੀ ਦੇ ਸਟਾਰ ਦਾ ਅਸਲ ਨਾਂਅ ਸ਼ੁਭਦੀਪ ਸਿੰਘ ਸਿੱਧੂ ਸੀ। 30 ਅਕਤੂਬਰ 2017 ਨੂੰ ਮੂਸੇਵਾਲਾ ਨੇ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ। ਜਿਸ ਦੇ ਸਬਸਕ੍ਰਾਈਬਰਾਂ ਦੀ ਗਿਣਤੀ 11.2 ਮਿਲੀਅਨ ਹੈ। 6 ਸਾਲ ਦੇ ਮਿਊਜ਼ਿਕ ਇੰਡਸਟਰੀ ਦੇ ਕਰੀਅਰ 'ਚ ਲੋਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਇੰਤਜ਼ਾਰ ਕਰਦੇ ਸਨ। ਰਿਕਾਰਡ ਮੁਤਾਬਕ ਸਿੱਧੂ ਮੂਸੇਵਾਲਾ ਦੀ ਭਾਰਤੀ ਕਰੰਸੀ 'ਚ ਕੁੱਲ ਜਾਇਦਾਦ 29 ਕਰੋੜ ਰੁਪਏ ਸੀ। ਭਾਰਤ 'ਚ ਸਭ ਤੋਂ ਮਹਿੰਗਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸੀ। ਉਨ੍ਹਾਂ ਦੀ ਪ੍ਰਤੀ ਮਹੀਨਾ ਆਮਦਨ ਹੀ 35 ਲੱਖ ਰੁਪਏ ਸੀ, ਜੋ ਉਹ ਫ਼ਿਲਮਾਂ, ਟੀਵੀ ਸ਼ੋਅ ਅਤੇ ਲਾਈਵ ਸ਼ੋਅ ਕਰ ਕੇ ਕਮਾਉਂਦੇ ਸਨ।

ਸਿੱਧੂ ਮੂਸੇਵਾਲਾ ਹਰ ਗੀਤ ਲਈ ਫ਼ਿਲਮ ਨਿਰਮਾਤਾਵਾਂ ਤੋਂ 6 ਤੋਂ 8 ਲੱਖ ਰੁਪਏ ਵਸੂਲਦੇ ਸਨ। ਇਸ ਤੋਂ ਇਲਾਵਾ ਉਹ ਲਾਈਵ ਸ਼ੋਅ ਵੀ ਕਰਦੇ ਸਨ, ਜਿਸ ਲਈ ਉਹ 20 ਲੱਖ ਰੁਪਏ ਲੈਂਦੇ ਸਨ। ਉਹ ਬ੍ਰਾਂਡਾਂ ਦੇ ਪ੍ਰਚਾਰ ਅਤੇ ਆਪਣੇ ਯੂਟਿਊਬ ਚੈਨਲ Sidhu Moose Wala ਤੋਂ ਚੰਗੀ ਕਮਾਈ ਕਰ ਰਹੇ ਸਨ। ਮੂਸੇਵਾਲਾ ਸ਼ਾਇਦ ਭਾਵੇਂ ਬੁਲੰਦੀਆਂ 'ਤੇ ਪਹੁੰਚ ਗਏ, ਪਰ ਉਨ੍ਹਾਂ ਨੇ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਨੂੰ ਤਰਜ਼ੀਹ ਦਿੱਤੀ। ਇਕ ਇੰਟਰਵਿਊ 'ਚ ਉਨ੍ਹਾਂ ਕਿਹਾ ਸੀ ਕਿ ਉਹ ਅਮਰੀਕਾ, ਕੈਨੇਡਾ 'ਚ ਕਿਤੇ ਵੀ ਸਭ ਤੋਂ ਮਹਿੰਗਾ ਘਰ ਲੈ ਸਕਦੇ ਹਨ ਪਰ ਉਹ ਆਪਣਾ ਘਰ ਆਪਣੇ ਪਿੰਡ 'ਚ ਬਣਾਉਣਾ ਚਾਹੁੰਦੇ ਹਨ ਅਤੇ ਅਜਿਹਾ ਹੀ ਕੀਤਾ। ਉਨ੍ਹਾਂ ਨੇ ਪਿੰਡ ਮੂਸੇ 'ਚ ਇੱਕ ਹਵੇਲੀ ਬਣਾਈ ਹੋਈ ਹੈ, ਜੋ ਮਹਿਲ ਵਰਗਾ ਲੱਗਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਕੈਨੇਡਾ 'ਚ ਪੰਜ ਬੈੱਡਰੂਮ ਵਾਲਾ ਘਰ ਵੀ ਹੈ।

ਸਿੱਧੂ ਮੂਸੇਵਾਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੀਤ ਲਿਖ ਕੇ ਕੀਤੀ ਸੀ। 2016 'ਚ ਲਿਖਿਆ ਉਨ੍ਹਾਂ ਦਾ ਗੀਤ 'Licence' ਗਾਇਕ ਨਿੰਜਾ ਨੇ ਗਾਇਆ ਸੀ। ਸਾਲ 2017 'ਚ ਉਹ ਖੁਦ ਪਰਦੇ 'ਤੇ ਆਏ ਅਤੇ G-Wagon ਨੂੰ ਰਿਲੀਜ਼ ਕੀਤਾ। ਉਸੇ ਸਾਲ ਉਨ੍ਹਾਂ ਨੇ ਬ੍ਰਾਊਨ ਬੁਆਏਜ਼ ਨਾਲ ਕਈ ਟਰੈਕ ਲਾਂਚ ਕੀਤੇ। ਉਨ੍ਹਾਂ ਦੇ ਕਰੀਅਰ ਨੇ 2018 'ਚ ਰਫ਼ਤਾਰ ਫੜੀ, ਜਦੋਂ ਉਨ੍ਹਾਂ ਦੀ So High ਨੇ ਯੂਟਿਊਬ 'ਤੇ 437 ਮਿਲੀਅਨ ਵਿਯੂਜ਼ ਪ੍ਰਾਪਤ ਕੀਤੇ। ਨੌਜਵਾਨਾਂ ਨੂੰ ਉਨ੍ਹਾਂ ਦੇ ਗੀਤਾਂ 'ਚ ਏ.ਕੇ.-47, ਕਾਰ ਮਸਟੈਂਗ, ਜੱਟ ਲਾਈਫਸਟਾਈਲ ਬਹੁਤ ਪਸੰਦ ਆਉਣ ਲੱਗੇ। ਉਨ੍ਹਾਂ ਨੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ LEVELS ਲਾਂਚ ਕੀਤਾ। 6 ਸਾਲ ਦੇ ਛੋਟੇ ਜਿਹੇ ਕਰੀਅਰ 'ਚ ਉਨ੍ਹਾਂ ਨੇ ਇਕ ਰਾਜੇ ਵਾਂਗ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ।

ਸਿੱਧੂ ਮੂਸੇਵਾਲਾ ਦੇ ਗੀਤਾਂ 'ਚ ਮਹਿੰਗੀਆਂ ਕਾਰਾਂ ਅਤੇ ਵੱਡੇ ਟਰੱਕ ਹਮੇਸ਼ਾ ਹੀ ਦੇਖਣ ਨੂੰ ਮਿਲੇ ਹਨ। ਪਰ ਅਸਲ ਜ਼ਿੰਦਗੀ 'ਚ ਵੀ ਉਹ ਕਾਰਾਂ ਦੇ ਬਹੁਤ ਸ਼ੌਕੀਨ ਸਨ। ਉਨ੍ਹਾਂ ਦੀ ਕਾਰ 'ਚ ਲੈਂਡ ਰੋਵਰ ਅਤੇ ਰੇਂਜ ਰੋਵਰ ਸਪੋਰਟਸ ਕਾਰਾਂ ਨੰਬਰ-1 'ਤੇ ਸਨ। ਇਨ੍ਹਾਂ ਵਿੱਚੋਂ ਇੱਕ ਦਾ ਰੰਗ ਕਾਲਾ ਅਤੇ ਦੂਜਾ ਚਿੱਟਾ ਸੀ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਚਿੱਟੇ ਰੰਗ ਦੀ ਰੇਂਜ ਰੋਵਰ ਖਰੀਦੀ ਸੀ, ਜਿਸ ਦੀ ਕੀਮਤ ਕਰੀਬ 1.22 ਕਰੋੜ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ 21 ਲੱਖ ਰੁਪਏ ਦੀ Isuzu D-Max V-Cross Z, 75 ਲੱਖ ਰੁਪਏ ਦੀ Hummer H2, 37 ਲੱਖ ਰੁਪਏ ਦੀ ਟੋਇਟਾ ਫਾਰਚੂਨਰ ਅਤੇ ਮਾਰੂਤੀ ਜਿਪਸੀ ਵੀ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, PGI ’ਚ ਹੋਈ ਪੈਰ ਦੀ ਸਰਜਰੀ
Punjab News: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, PGI ’ਚ ਹੋਈ ਪੈਰ ਦੀ ਸਰਜਰੀ
Punjab News: ਆਖ਼ਰਕਾਰ ਸੁਨੀਲ ਜਾਖੜ ਨੇ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਬਾਰੇ ਤੋੜੀ ਚੁੱਪ, ਕਿਹਾ-ਵੋਟ ਫ਼ੀਸਦ ਤਾਂ ਵਧ ਗਿਆ ਪਰ....
Punjab News: ਆਖ਼ਰਕਾਰ ਸੁਨੀਲ ਜਾਖੜ ਨੇ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਬਾਰੇ ਤੋੜੀ ਚੁੱਪ, ਕਿਹਾ-ਵੋਟ ਫ਼ੀਸਦ ਤਾਂ ਵਧ ਗਿਆ ਪਰ....
Throat Infection: ਠੰਡ ਵਿੱਚ ਕਿਉਂ ਵੱਧ ਜਾਂਦੀ ਹੈ ਗਲੇ ਦੀ ਇਨਫੈਕਸ਼ਨ? ਰਾਹਤ ਪਾਉਣ ਲਈ ਵਰਤੋਂ ਇਹ ਟਿਪਸ
Throat Infection: ਠੰਡ ਵਿੱਚ ਕਿਉਂ ਵੱਧ ਜਾਂਦੀ ਹੈ ਗਲੇ ਦੀ ਇਨਫੈਕਸ਼ਨ? ਰਾਹਤ ਪਾਉਣ ਲਈ ਵਰਤੋਂ ਇਹ ਟਿਪਸ
ਮੋਹਾਲੀ 'ਚ ਨੌਜਵਾਨ ਦਾ ਕ*ਤਲ, ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਸੜਕ 'ਤੇ ਲਗਾਇਆ ਧਰਨਾ, ਲੱਗਿਆ ਲੰਮਾ ਜਾਮ
ਮੋਹਾਲੀ 'ਚ ਨੌਜਵਾਨ ਦਾ ਕ*ਤਲ, ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਸੜਕ 'ਤੇ ਲਗਾਇਆ ਧਰਨਾ, ਲੱਗਿਆ ਲੰਮਾ ਜਾਮ
Advertisement
ABP Premium

ਵੀਡੀਓਜ਼

ਕੀ ਰਾਜ ਬੱਬਰ ਤੋਂ ਪੈਂਦੀ ਸੀ ਆਰੀਆ ਬੱਬਰ ਨੂੰ ਕੁੱਟਗ੍ਰੇਟ ਖਲੀ ਨੂੰ ਆਇਆ ਗੁੱਸਾ , ਕੁੱਟਿਆ ਡਾਇਰੈਕਟਰ , ਵੱਡਾ ਪੰਗਾਦਿਲਜੀਤ ਦਿਲਜੀਤ ਨੇ ਮੰਚ 'ਤੇ ਆਹ ਕੀ ਕਹਿ ਦਿੱਤਾ , ਮੈਂ ਹਾਂ Illuminati50 ਲੱਖ ਭੇਜ,  ਨਹੀਂ ਤਾਂ ਮਾਰ ਦਵਾਂਗੇ , ਅਦਕਾਰਾ ਨੂੰ ਧਮਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, PGI ’ਚ ਹੋਈ ਪੈਰ ਦੀ ਸਰਜਰੀ
Punjab News: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, PGI ’ਚ ਹੋਈ ਪੈਰ ਦੀ ਸਰਜਰੀ
Punjab News: ਆਖ਼ਰਕਾਰ ਸੁਨੀਲ ਜਾਖੜ ਨੇ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਬਾਰੇ ਤੋੜੀ ਚੁੱਪ, ਕਿਹਾ-ਵੋਟ ਫ਼ੀਸਦ ਤਾਂ ਵਧ ਗਿਆ ਪਰ....
Punjab News: ਆਖ਼ਰਕਾਰ ਸੁਨੀਲ ਜਾਖੜ ਨੇ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਬਾਰੇ ਤੋੜੀ ਚੁੱਪ, ਕਿਹਾ-ਵੋਟ ਫ਼ੀਸਦ ਤਾਂ ਵਧ ਗਿਆ ਪਰ....
Throat Infection: ਠੰਡ ਵਿੱਚ ਕਿਉਂ ਵੱਧ ਜਾਂਦੀ ਹੈ ਗਲੇ ਦੀ ਇਨਫੈਕਸ਼ਨ? ਰਾਹਤ ਪਾਉਣ ਲਈ ਵਰਤੋਂ ਇਹ ਟਿਪਸ
Throat Infection: ਠੰਡ ਵਿੱਚ ਕਿਉਂ ਵੱਧ ਜਾਂਦੀ ਹੈ ਗਲੇ ਦੀ ਇਨਫੈਕਸ਼ਨ? ਰਾਹਤ ਪਾਉਣ ਲਈ ਵਰਤੋਂ ਇਹ ਟਿਪਸ
ਮੋਹਾਲੀ 'ਚ ਨੌਜਵਾਨ ਦਾ ਕ*ਤਲ, ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਸੜਕ 'ਤੇ ਲਗਾਇਆ ਧਰਨਾ, ਲੱਗਿਆ ਲੰਮਾ ਜਾਮ
ਮੋਹਾਲੀ 'ਚ ਨੌਜਵਾਨ ਦਾ ਕ*ਤਲ, ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਸੜਕ 'ਤੇ ਲਗਾਇਆ ਧਰਨਾ, ਲੱਗਿਆ ਲੰਮਾ ਜਾਮ
ਸੇਵਾਮੁਕਤ ਇੰਸਪੈਕਟਰ ਨੇ ਖੁਦ ਨੂੰ ਗੋ*ਲੀ ਮਾ*ਰ ਕੇ ਕੀਤੀ ਖੁ*ਦਕੁਸ਼ੀ, ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ
ਸੇਵਾਮੁਕਤ ਇੰਸਪੈਕਟਰ ਨੇ ਖੁਦ ਨੂੰ ਗੋ*ਲੀ ਮਾ*ਰ ਕੇ ਕੀਤੀ ਖੁ*ਦਕੁਸ਼ੀ, ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ
6 Airbag Cars: ਜਾਣੋ ਟਾਟਾ ਤੋਂ ਲੈ ਕੇ ਮਾਰੂਤੀ ਤੱਕ ਦੀਆਂ ਇਨ੍ਹਾਂ ਖਾਸ ਕਾਰਾਂ ਬਾਰੇ, ਜਿਨ੍ਹਾਂ 'ਚ ਮਿਲਦੇ 6 ਏਅਰਬੈਗ
6 Airbag Cars: ਜਾਣੋ ਟਾਟਾ ਤੋਂ ਲੈ ਕੇ ਮਾਰੂਤੀ ਤੱਕ ਦੀਆਂ ਇਨ੍ਹਾਂ ਖਾਸ ਕਾਰਾਂ ਬਾਰੇ, ਜਿਨ੍ਹਾਂ 'ਚ ਮਿਲਦੇ 6 ਏਅਰਬੈਗ
Punjab News: 555ਵਾਂ ਪ੍ਰਕਾਸ਼ ਪੁਰਬ ਦੇ ਲਈ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ ਜਥਾ, ਪਾਕਿਸਤਾਨ ਨੇ 1481 ਸ਼ਰਧਾਲੂਆਂ ਨੂੰ ਨਹੀਂ ਦਿੱਤਾ ਵੀਜ਼ਾ
Punjab News: 555ਵਾਂ ਪ੍ਰਕਾਸ਼ ਪੁਰਬ ਦੇ ਲਈ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ ਜਥਾ, ਪਾਕਿਸਤਾਨ ਨੇ 1481 ਸ਼ਰਧਾਲੂਆਂ ਨੂੰ ਨਹੀਂ ਦਿੱਤਾ ਵੀਜ਼ਾ
Stubble Burning: ਪੰਜਾਬ ਤੇ ਹਰਿਆਣਾ ਸਰਕਾਰ ਨੇ ਦਾਇਰ ਕੀਤਾ ਹਲਫਨਾਮਾ, SC ਨੇ ਕਿਹਾ-ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਿਉਂ ਨਹੀਂ ਕੀਤੀ ਕਾਰਵਾਈ ?
Stubble Burning: ਪੰਜਾਬ ਤੇ ਹਰਿਆਣਾ ਸਰਕਾਰ ਨੇ ਦਾਇਰ ਕੀਤਾ ਹਲਫਨਾਮਾ, SC ਨੇ ਕਿਹਾ-ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਿਉਂ ਨਹੀਂ ਕੀਤੀ ਕਾਰਵਾਈ ?
Embed widget