(Source: ECI/ABP News/ABP Majha)
Sonam Kapoor Baby Boy: ਸੋਨਮ ਕਪੂਰ ਨੇ ਮਾਂ ਬਣਨ ਤੋਂ ਬਾਅਦ ਲਿਖੀ ਇਮੋਸ਼ਨਲ ਪੋਸਟ, ਕਹੀ ਇਹ ਗੱਲ
Sonam Kapoor Baby: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਮਾਂ ਬਣਨ ਤੋਂ ਬਾਅਦ ਆਪਣੀ ਪਹਿਲੀ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰਕੇ ਵੱਡੀ ਗੱਲ ਕਹੀ ਹੈ।
Sonam Kapoor Anand Ahuja Baby: ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਨੇ ਸ਼ਨੀਵਾਰ 20 ਅਗਸਤ ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਘਰ ਦੇ ਘਰ ਨੰਨ੍ਹਾ ਸ਼ਹਿਜ਼ਾਦਾ ਆਇਆ ਹੈ। ਅਜਿਹੇ 'ਚ ਮਾਂ ਬਣਨ ਦੀ ਖੁਸ਼ੀ 'ਚ ਬਾਲੀਵੁੱਡ ਦੇ ਕਈ ਸੈਲੇਬਸ ਉਸ ਨੂੰ ਅਤੇ ਆਨੰਦ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦੇ ਰਹੇ ਹਨ। ਇਸ ਦੌਰਾਨ ਮਾਂ ਬਣਨ ਤੋਂ ਬਾਅਦ ਸੋਨਮ ਕਪੂਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਜਿਸ 'ਚ ਸੋਨਮ ਨੇ ਦੱਸਿਆ ਹੈ ਕਿ ਹੁਣ ਉਨ੍ਹਾਂ ਦੀ ਅਤੇ ਆਨੰਦ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਘਰ ਖੁਸ਼ੀਆਂ ਆਈਆਂ ਹਨ। ਅਦਾਕਾਰਾ ਨੇ 20 ਅਗਸਤ ਸ਼ਨੀਵਾਰ ਨੂੰ ਬੇਟੇ ਨੂੰ ਜਨਮ ਦਿਤਾ ਹੈ। ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਸ਼ਨੀਵਾਰ ਨੂੰ ਬੇਟੇ ਦਾ ਸਵਾਗਤ ਕੀਤਾ। ਸੋਨਮ ਕਪੂਰ ਦੀ ਮਾਂ ਸੁਨੀਤਾ ਕਪੂਰ ਨੇ ਜੋੜੇ ਨੂੰ ਵਧਾਈ ਦੇਣ ਵਾਲੇ ਮਸ਼ਹੂਰ ਹਸਤੀਆਂ ਦੇ ਸਕ੍ਰੀਨਸ਼ੌਟਸ ਸ਼ੇਅਰ ਕੀਤੇ ਹਨ। ਅਨੁਭਵੀ ਅਭਿਨੇਤਰੀ ਨੀਤੂ ਕਪੂਰ ਨੇ ਸੁਨੀਤਾ ਅਤੇ ਅਨਿਲ ਕਪੂਰ ਨੂੰ ਵਧਾਈ ਦਿੱਤੀ।
ਦੱਸ ਦਈਏ ਕਿ ਸੋਨਮ ਕਪੂਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਜੂਨ ਮਹੀਨੇ `ਚ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਪਿਆਰੀਆਂ ਤਸਵੀਰਾਂ ਸ਼ੇਅਰ ਕਰਕੇ ਉਸ ਨੂੰ ਕੈਪਸ਼ਨ ਦਿਤੀ ਸੀ, "ਚਾਰ ਹੱਥ", ਇਹ ਚਾਰ ਤੈਨੂੰ ਬੈਸਟ ਪਰਵਰਿਸ਼ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਸੋਨਮ ਨੇ ਇਹ ਨੋਟ ਆਪਣੇ ਬੱਚੇ ਲਈ ਲਿਖ ਕੇ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ।
ਕਾਬਿਲੇਗ਼ੌਰ ਹੈ ਕਿ ਸੋਨਮ ਕਪੂਰ ਨੇ ਬਿਜ਼ਨਸਮੈਨ ਆਨੰਦ ਅਹੂਜਾ ਨਾਲ 2018 `ਚ ਵਿਆਹ ਕੀਤਾ ਸੀ। ਵਿਆਹ ਤੋਂ 4 ਸਾਲਾਂ ਬਾਅਦ ਦੋਵਾਂ ਦੇ ਘਰ ਵਿੱਚ ਬੇਟੇ ਦਾ ਜਨਮ ਹੋਇਆ ਹੈ। ਸੋਨਮ ਕਪੂਰ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵਿਆਹ ਤੋਂ ਬਾਅਦ ਫ਼ਿਲਮਾਂ ਤੋਂ ਥੋੜ੍ਹੀ ਦੂਰੀ ਬਣਾ ਲਈ ਸੀ। ਉਹ ਜ਼ਿਆਦਾਤਰ ਆਪਣੀ ਫ਼ੈਮਿਲੀ ਨਾਲ ਲੰਡਨ `ਚ ਹੁੰਦੀ ਸੀ।