ਪੜਚੋਲ ਕਰੋ

ਡੀਜੀਪੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ 61 ਵਾਂ ਪੁਲਿਸ ਯਾਦਗਾਰੀ ਦਿਵਸ ਦਾ ਸੂਬਾ ਪੱਧਰੀ ਸਮਾਗਮ

ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ 61 ਵਾਂ ਪੁਲਿਸ ਯਾਦਗਾਰੀ ਦਿਵਸ 'ਸ਼ੋਕ ਪਰੇਡਜ਼' ਅਤੇ ਪੁਲਿਸ ਸ਼ਹੀਦਾਂ ਨੂੰ ਸਲਾਮੀ ਦੇ ਕੇ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਬੁੱਧਵਾਰ ਨੂੰ ਪੀਏਪੀ ਕੰਪਲੈਕਸ, ਜਲੰਧਰ ਵਿਖੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੰਜਾਬ ਪੁਲਿਸ, ਹੋਰ ਰਾਜ ਪੁਲਿਸ ਬਲਾਂ ਅਤੇ ਕੇਂਦਰੀ ਨੀਮ ਫੌਜੀ ਬਲਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਚੰਡੀਗੜ: ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ 61 ਵਾਂ ਪੁਲਿਸ ਯਾਦਗਾਰੀ ਦਿਵਸ 'ਸ਼ੋਕ ਪਰੇਡਜ਼' ਅਤੇ ਪੁਲਿਸ ਸ਼ਹੀਦਾਂ ਨੂੰ ਸਲਾਮੀ ਦੇ ਕੇ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਬੁੱਧਵਾਰ ਨੂੰ ਪੀਏਪੀ ਕੰਪਲੈਕਸ, ਜਲੰਧਰ ਵਿਖੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੰਜਾਬ ਪੁਲਿਸ, ਹੋਰ ਰਾਜ ਪੁਲਿਸ ਬਲਾਂ ਅਤੇ ਕੇਂਦਰੀ ਨੀਮ ਫੌਜੀ ਬਲਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਰਹੱਦੀ ਸੂਬੇ ਪੰਜਾਬ 'ਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ 'ਤੇ ਜ਼ੋਰ ਦਿੰਦਿਆਂ ਡੀਜੀਪੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਅਤੇ ਸੁਰੱਖਿਆ ਦੇ ਨਾਲ-ਨਾਲ ਰਾਜ ਦੀ ਮਹਿੰਗੇ ਮੁੱਲ ਹਾਸਲ ਕੀਤੀ ਸ਼ਾਂਤੀ ਨੂੰ ਸੁਰੱਖਿਅਤ ਰੱਖਣ 'ਚ ਪੰਜਾਬ ਪੁਲਿਸ ਦੀ ਅਹਿਮ ਭੂਮਿਕਾ ਨੂੰ ਯਾਦ ਕੀਤਾ।
ਉਨਾਂ ਕਿਹਾ ਕਿ ਪੰਜਾਬ ਪੁਲਿਸ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣ ਲਈ ਰਾਜ ਪੁਲਿਸ ਦੇ 2000 ਤੋਂ ਵੱਧ ਪੁਲਿਸ ਅਧਿਕਾਰੀਆਂ / ਮੁਲਾਜ਼ਮਾਂ ਨੇ ਡਿਊਟੀ ਨਿਭਾਉਂਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ। ਗੁਪਤਾ ਨੇ ਕਿਹਾ ਕਿ ਇੰਨਾਂ ਸ਼ਹੀਦਾਂ ਦੀ ਮਹਾਨ ਕੁਰਬਾਨੀ ਹਮੇਸ਼ਾਂ ਹੀ ਨਵੇਂ ਪੁਲਿਸ ਅਧਿਕਾਰੀਆਂ / ਮੁਲਾਜ਼ਮਾਂ ਨੂੰ ਆਪਣੀ ਮਾਤ ਭੂਮੀ ਦੀ ਰੱਖਿਆ ਪ੍ਰਤੀ ਪ੍ਰੇਰਿਤ ਕਰਦੀ ਰਹੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਅਤੇ ਮੁੱਖ ਮੰਤਰੀ  ਜੋ ਕਿ ਰਾਜ ਦੇ ਗ੍ਰਹਿ ਮੰਤਰੀ ਵੀ ਹਨ, ਦਾ ਧੰਨਵਾਦ ਕਰਦਿਆਂ ਡੀਜੀਪੀ ਨੇ ਕਿਹਾ ਕਿ ਸਰਕਾਰ ਨੇ ਉਨਾਂ ਦੀਆਂ ਸਾਰੀਆਂ ਚਿੰਤਾਵਾਂ ਨੂੰ ਹੱਲ ਕਰਦਿਆਂ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਪਹਿਲ ਦੇ ਅਧਾਰ 'ਤੇ ਯਕੀਨੀ ਬਣਾਇਆ ਹੈ।
ਡੀਜੀਪੀ ਨੇ ਪਟਿਆਲਾ ਦੇ ਏਐਸਆਈ ਹਰਜੀਤ ਸਿੰਘ ਦੀ ਬਹਾਦਰੀ ਦੀ ਵੀ ਪ੍ਰਸ਼ੰਸਾ ਕੀਤੀ ਜਿਨਾਂ ਦਾ ਹੱਥ ਪਟਿਆਲਾ ਸਬਜ਼ੀ ਮੰਡੀ ਵਿਖੇ ਕੱਟਿਆ ਗਿਆ ਸੀ ਇਸ ਤੋਂ ਇਲਾਵਾ ਸਾਬਕਾ ਸੈਨਿਕ ਤੇ ਮੋਗਾ ਦੇ ਸਿਪਾਹੀ ਜਗਮੋਹਨ ਸਿੰਘ ਅਤੇ ਜਲੰਧਰ ਦੇ ਸਿਪਾਹੀ ਗੁਰਮੀਤ ਸਿੰਘ ,ਜਿਨਾਂ ਨੇ ਪਿਛਲੇ ਸਾਲ ਬੜੀ ਬਹਾਦਰੀ ਨਾਲ ਆਪਣੀ ਡਿਊਟੀ  ਨਿਭਾਉਂਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ ਸੀ। ਡੀਜੀਪੀ ਨੇ ਰਾਜ ਦੇ ਨਾਗਰਿਕਾਂ ਦੀ ਭਲਾਈ ਲਈ ਵਿਸ਼ੇਸ਼ ਤੌਰ 'ਤੇ  ਕੋਰੋਨਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਕਰਫਿਊ /ਤਾਲਾਬੰਦੀ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਕੀਤੇ ਗਏ ਮਾਨਵਵਾਦੀ ਕਦਮਾਂ 'ਤੇ ਤਸੱਲੀ ਜ਼ਾਹਰ ਕਰਦਿਆਂ, ਕਿਹਾ ਕਿ ਰਾਜ ਪੁਲਿਸ  ਆਮ ਲੋਕਾਂ ਨਾਲ ਨੇੜਿਓਂ ਕੰਮ ਕਰ ਰਹੀ ਸੀ। ਇਸ ਸਾਲ ਮਾਰਚ-ਅਪ੍ਰੈਲ-ਮਈ 'ਚ ਪੰਜਾਬ 'ਚ ਕਰਫਿਊ ਦੌਰਾਨ ਸੰਗਠਨਾਂ ਨੇ ਲਗਭਗ 12 ਕਰੋੜ ਲੋਕਾਂ ਨੂੰ ਸੁੱਕਾ ਰਾਸ਼ਨ ਵੰਡਿਆ ਅਤੇ ਲੰਗਰ ਦੀ ਸੇਵਾ ਕੀਤੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ
Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ
ਪੰਚਕੂਲਾ 'ਚ ਲੁਧਿਆਣਾ ਦੇ ਤਹਿਸੀਲਦਾਰ ਖਿਲਾਫ਼ FIR, ਪ੍ਰਾਈਵੇਟ ਸਕੂਲ ਮਾਲਕ ਦੀ ਮਾਂ ਨਾਲ ਧੋਖਾਧੜੀ; ਇੰਝ ਬਣਾਈ ਜਾਲੀ ਪਾਵਰ ਆਫ ਅਟਾਰਨੀ
ਪੰਚਕੂਲਾ 'ਚ ਲੁਧਿਆਣਾ ਦੇ ਤਹਿਸੀਲਦਾਰ ਖਿਲਾਫ਼ FIR, ਪ੍ਰਾਈਵੇਟ ਸਕੂਲ ਮਾਲਕ ਦੀ ਮਾਂ ਨਾਲ ਧੋਖਾਧੜੀ; ਇੰਝ ਬਣਾਈ ਜਾਲੀ ਪਾਵਰ ਆਫ ਅਟਾਰਨੀ
Embed widget