ਪੜਚੋਲ ਕਰੋ

ਤਾਲਿਬਾਨ ਨੇ ਪਲਟਿਆ ਤਖਤਾ, ਰਾਸ਼ਟਰਪਤੀ ਅਸ਼ਰਫ ਗਨੀ ਗੱਦੀਓਂ ਲਾਹੇ, ਲੜਾਕਿਆਂ ਦਾ ਕਾਬੁਲ 'ਤੇ ਕਬਜ਼ਾ

ਤਾਲਿਬਾਨ ਨੇ ਅਫਗਾਨਿਸਤਾਨ ਸਰਕਾਰ ਦਾ ਤਖਤਾ ਪਲਟ ਦਿੱਤਾ ਹੈ। ਸੂਤਰਾਂ ਮੁਤਾਬਕ ਰਾਸ਼ਟਰਪਤੀ ਅਸ਼ਰਫ ਗਨੀ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

Taliban Enters Kabul: ਤਾਲਿਬਾਨ ਨੇ ਅਫਗਾਨਿਸਤਾਨ ਸਰਕਾਰ ਦਾ ਤਖਤਾ ਪਲਟ ਦਿੱਤਾ ਹੈ। ਸੂਤਰਾਂ ਮੁਤਾਬਕ ਰਾਸ਼ਟਰਪਤੀ ਅਸ਼ਰਫ ਗਨੀ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਧਰ, ਦੋਹਾ ਤੋਂ ਤਾਲਿਬਾਨ ਕਮਾਂਡਰ ਮੁੱਲਾ ਅਬਦੁਲ ਗਨੀ ਬਰਾਰ ਦੇ ਕਾਬੁਲ ਪਹੁੰਚਣ ਦੀਆਂ ਖ਼ਬਰਾਂ ਹਨ। ਉਹ ਅਫਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਹੋ ਸਕਦੇ ਹਨ।

ਇਸ ਬਾਰੇ ਇੱਕ ਅਫਗਾਨ ਅਧਿਕਾਰੀ ਨੇ ਕਿਹਾ ਕਿ ਤਾਲਿਬਾਨ ਵਾਰਤਾਕਾਰ ਰਾਸ਼ਟਰਪਤੀ ਦੇ ਨਿਵਾਸ ਵੱਲ ਜਾ ਰਹੇ ਸਨ ਤਾਂ ਕਿ ਉਹ ਸੱਤਾ ਦੇ "ਤਬਾਦਲੇ" ਦੀ ਤਿਆਰੀ ਕਰ ਸਕਣ। ਅਧਿਕਾਰੀ ਨੇ ਐਤਵਾਰ ਨੂੰ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਮੀਟਿੰਗ ਦਾ ਉਦੇਸ਼ ਸ਼ਾਂਤੀਪੂਰਨ ਢੰਗ ਨਾਲ ਤਾਲਿਬਾਨ ਨੂੰ ਸੱਤਾ ਸੌਂਪਣਾ ਹੈ। ਤਾਲਿਬਾਨ ਨੇ ਕਿਹਾ ਕਿ ਉਨ੍ਹਾਂ ਦਾ ਤਾਕਤ ਨਾਲ ਸੱਤਾ ਹਥਿਆਉਣ ਦਾ ਕੋਈ ਇਰਾਦਾ ਨਹੀਂ।

ਦੱਸ ਦਈਏ ਕਿ ਤਾਲਿਬਾਨ ਲੜਾਕਿਆਂ ਨੇ ਸੋਮਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦਾਖਲ ਹੋਣਾ ਸ਼ੁਰੂ ਕਰ ਦਿੱਤਾ। ਕਾਬੁਲ ਦੇ ਬਾਹਰ ਵੱਡੀ ਗਿਣਤੀ ਵਿੱਚ ਤਾਲਿਬਾਨ ਲੜਾਕੂ ਮੌਜੂਦ ਹਨ ਤੇ ਕਾਬੁਲ ਦੇ ਅਸਮਾਨ ਵਿੱਚ ਧੂੰਆਂ ਤੇ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਇੱਥੇ, ਫੌਜ ਦੇ ਹੈਲੀਕਾਪਟਰ ਕਾਬੁਲ ਦੇ ਆਕਾਸ਼ ਵਿੱਚ ਘੁੰਮ ਰਹੇ ਹਨ। ਕਾਬੁਲ ਜਾਣ ਵਾਲੇ ਰਸਤਿਆਂ 'ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ।

ਇੱਥੇ ਅਫਗਾਨਿਸਤਾਨ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਕਾਬੁਲ 'ਤੇ ਹਮਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੱਤਾ ਦਾ ਤਬਾਦਲਾ ਸ਼ਾਂਤੀਪੂਰਵਕ ਢੰਗ ਨਾਲ ਕੀਤਾ ਜਾਵੇਗਾ। ਜਦੋਂਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਕਾਬੁਲ ਵਿੱਚ ਸਥਿਤੀ ਕੰਟਰੋਲ ਵਿੱਚ ਹੈ ਤੇ ਡਰਨ ਦੀ ਕੋਈ ਲੋੜ ਨਹੀਂ। ਇੱਥੇ, ਸਰਕਾਰੀ ਕਰਮਚਾਰੀਆਂ ਨੂੰ ਦਫਤਰਾਂ ਤੋਂ ਘਰ ਭੇਜ ਦਿੱਤਾ ਗਿਆ ਹੈ।

ਦੂਜੇ ਪਾਸੇ ਤਾਲਿਬਾਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਗੱਲਬਾਤ ਰਾਹੀਂ ਸ਼ਾਂਤੀ ਨਾਲ ਕਾਬੁਲ ਵਿੱਚ ਦਾਖਲ ਹੋਣਗੇ। ਜ਼ਬਰਦਸਤੀ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ। ਤਾਲਿਬਾਨ ਨੇ ਅੱਗੇ ਕਿਹਾ ਕਿ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ, ਅਸੀਂ ਕਿਸੇ ਤੋਂ ਬਦਲਾ ਨਹੀਂ ਲੈਣਾ ਚਾਹੁੰਦੇ।

ਇਸ ਦੇ ਨਾਲ ਹੀ, ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਲੜਾਕਿਆਂ ਨੂੰ ਫਿਲਹਾਲ ਸ਼ਹਿਰ ਦੇ ਦਰਵਾਜ਼ਿਆਂ 'ਤੇ ਖੜ੍ਹੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਉਨ੍ਹਾਂ ਨੂੰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਦੇਸ਼ ਤੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ ਵਾਪਸੀ ਨਾਲ ਤਾਲਿਬਾਨ ਦੀ ਗਤੀ ਤੇਜ਼ ਹੋ ਗਈ ਸੀ ਅਤੇ ਹੁਣ ਰਾਜਧਾਨੀ ਉਨ੍ਹਾਂ ਦੇ ਚੁੰਗਲ ਵਿੱਚ ਫਸ ਗਈ ਹੈ।

ਇਸ ਦੌਰਾਨ ਕਾਬੁਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਫਗਾਨ ਸਰਕਾਰ ਦੀ ਹੈ। ਦੂਜੇ ਪਾਸੇ, ਬਲੂਮਬਰਗ ਦੀ ਰਿਪੋਰਟ ਨੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦਫਤਰ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਕਾਬੁਲ ਦਾ ਰਾਸ਼ਟਰੀ ਸੁਰੱਖਿਆ ਬਲ ਦੁਆਰਾ ਨਿਯੰਤਰਣ ਹੈ ਤੇ ਲੋਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। 

ਟਾਪ ਹੈਡਲਾਈਨ

Ferozepur 'ਚ ਕੱਪੜਿਆਂ ਦੇ ਸ਼ੋਅਰੂਮ 'ਤੇ ਦਿਨ ਦਿਹਾੜੇ ਫਾਇਰਿੰਗ, ਬਾਈਕ ਸਵਾਰ 2 ਨਕਾਬਪੋਸ਼ ਗੋਲੀਆਂ ਚਲਾ ਕੇ ਫਰਾਰ 
Ferozepur 'ਚ ਕੱਪੜਿਆਂ ਦੇ ਸ਼ੋਅਰੂਮ 'ਤੇ ਦਿਨ ਦਿਹਾੜੇ ਫਾਇਰਿੰਗ, ਬਾਈਕ ਸਵਾਰ 2 ਨਕਾਬਪੋਸ਼ ਗੋਲੀਆਂ ਚਲਾ ਕੇ ਫਰਾਰ 
Jodhpur : ਜੇਲ੍ਹ 'ਚ ਸਜੇਗਾ ਵਿਆਹ ਦਾ ਮੰਡਪ , ਕਤਲ ਦੇ ਮਾਮਲੇ 'ਚ ਸਜ਼ਾ ਕੱਟ ਰਹੇ 2 ਕੈਦੀ ਲੈਣਗੇ ਸੱਤ ਫੇਰੇ
Jodhpur : ਜੇਲ੍ਹ 'ਚ ਸਜੇਗਾ ਵਿਆਹ ਦਾ ਮੰਡਪ , ਕਤਲ ਦੇ ਮਾਮਲੇ 'ਚ ਸਜ਼ਾ ਕੱਟ ਰਹੇ 2 ਕੈਦੀ ਲੈਣਗੇ ਸੱਤ ਫੇਰੇ
 Jagannath Rath Yatra :  ਜਗਨਨਾਥ ਰਥ ਯਾਤਰਾ ਦੌਰਾਨ  ਭਗਦੜ ਵਰਗੇ ਹਾਲਾਤ, 1 ਵਿਅਕਤੀ ਦੀ ਮੌਤ, 200 ਤੋਂ ਵੱਧ ਹਸਪਤਾਲ 'ਚ ਦਾਖਲ
 Jagannath Rath Yatra :  ਜਗਨਨਾਥ ਰਥ ਯਾਤਰਾ ਦੌਰਾਨ  ਭਗਦੜ ਵਰਗੇ ਹਾਲਾਤ, 1 ਵਿਅਕਤੀ ਦੀ ਮੌਤ, 200 ਤੋਂ ਵੱਧ ਹਸਪਤਾਲ 'ਚ ਦਾਖਲ
Kaithal ਦੇ ਸਪਾ ਸੈਂਟਰ 'ਚ ਸੈਕਸ ਰੈਕਟ ਦਾ ਪਰਦਾਫਾਸ਼, ਕਮਰਿਆਂ 'ਚੋਂ ਮਿਲੇ ਕੰਡੋਮ, 10 ਮਹੀਨੇ ਦਾ ਬੱਚਾ ਵੀ ਨਾਲ ਲੈ ਕੇ ਆਈ ਔਰਤ 
Kaithal ਦੇ ਸਪਾ ਸੈਂਟਰ 'ਚ ਸੈਕਸ ਰੈਕਟ ਦਾ ਪਰਦਾਫਾਸ਼, ਕਮਰਿਆਂ 'ਚੋਂ ਮਿਲੇ ਕੰਡੋਮ, 10 ਮਹੀਨੇ ਦਾ ਬੱਚਾ ਵੀ ਨਾਲ ਲੈ ਕੇ ਆਈ ਔਰਤ 

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
Punjab News: ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Embed widget