ਪੜਚੋਲ ਕਰੋ
(Source: ECI/ABP News)
ਸਰਕਾਰ MPs ਤੇ MLAs ਨੂੰ ਪਹਿਲਾਂ ਦੇਣਾ ਚਾਹੁੰਦੀ ਕੋਰੋਨਾ ਵੈਕਸੀਨ
ਹਰਿਆਣਾ ’ਚ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਪ੍ਰੀਖਣ ਚੱਲ ਰਿਹਾ ਹੈ ਤੇ ਛੇਤੀ ਹੀ ਇਸ ਦੇ ਆਮ ਲੋਕਾਂ ਲਈ ਉਪਲਬਧ ਹੋਣ ਦੀ ਸੰਭਾਵਨਾ ਹੈ। ਹਰਿਆਣਾ ਸਰਕਾਰ ਚਾਹੁੰਦੀ ਹੈ ਕਿ ਪਹਿਲਾਂ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਇਹ ਵੈਕਸੀਨ ਲਾਈ ਜਾਵੇ।
![ਸਰਕਾਰ MPs ਤੇ MLAs ਨੂੰ ਪਹਿਲਾਂ ਦੇਣਾ ਚਾਹੁੰਦੀ ਕੋਰੋਨਾ ਵੈਕਸੀਨ The government wants to give the corona vaccine to MPs and MLAs first ਸਰਕਾਰ MPs ਤੇ MLAs ਨੂੰ ਪਹਿਲਾਂ ਦੇਣਾ ਚਾਹੁੰਦੀ ਕੋਰੋਨਾ ਵੈਕਸੀਨ](https://static.abplive.com/wp-content/uploads/sites/5/2020/12/10141124/corona-vaccine.jpg?impolicy=abp_cdn&imwidth=1200&height=675)
ਚੰਡੀਗੜ੍ਹ: ਹਰਿਆਣਾ ’ਚ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਪ੍ਰੀਖਣ ਚੱਲ ਰਿਹਾ ਹੈ ਤੇ ਛੇਤੀ ਹੀ ਇਸ ਦੇ ਆਮ ਲੋਕਾਂ ਲਈ ਉਪਲਬਧ ਹੋਣ ਦੀ ਸੰਭਾਵਨਾ ਹੈ। ਹਰਿਆਣਾ ਸਰਕਾਰ ਚਾਹੁੰਦੀ ਹੈ ਕਿ ਪਹਿਲਾਂ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਇਹ ਵੈਕਸੀਨ ਲਾਈ ਜਾਵੇ। ਸਰਕਾਰ ਦਾ ਕਹਿਣਾ ਹੈ ਕਿ MPs ਤੇ MLAs ਨੂੰ ਤਰਜੀਹ ਦੇ ਆਧਾਰ ’ਤੇ ਕੋਰੋਨਾ ਦੀ ਛੂਤ ਤੋਂ ਬਚਾਅ ਲਈ ਕੋਰੋਨਾ ਵੈਕਸੀਨ ਲੱਗਣੀ ਚਾਹੀਦੀ ਹੈ।
ਇਸ ਲਈ ਹਰਿਆਣਾ ਸਰਕਾਰ ਵੱਲੋਂ ਕੇਂਦਰੀ ਸਿਹਤ ਮੰਤਰਾਲੇ ਨੂੰ ਇੱਕ ਚਿੱਠੀ ਭੇਜੀ ਗਈ ਹੈ; ਜਿਸ ਵਿੱਚ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਉਸ ਤਰਜੀਹੀ ਸੂਚੀ ਵਿੱਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ; ਜਿਸ ਵਿੱਚ ਅਜਿਹੇ ਕੋਰੋਨਾ ਜੋਧਿਆਂ ਦੇ ਨਾਂਅ ਹਨ; ਜਿਨ੍ਹਾਂ ਨੂੰ ਕੋਰੋਨਾ ਵੈਕਸੀਨੇਸ਼ਨ ਦੀ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਿਆਦਾ ਜ਼ਰੂਰਤ ਹੈ।
ਹਰਿਆਣਾ ਸਰਕਾਰ ਵੱਲੋਂ ਪੰਜ ਦਿਨ ਪਹਿਲਾਂ ਕੇਂਦਰ ਸਰਕਾਰ ਨੂੰ ਭੇਜੀ ਗਈ ਚਿੱਠੀ ਵਿੱਚ ਰਾਜ ਦੇ 3 ਕੇਂਦਰੀ ਮੰਤਰੀਆਂ ਸਮੇਤ 10 ਸੰਸਦ ਮੈਂਬਰਾਂ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ 12 ਮੰਤਰੀਆਂ ਸਮੇਤ 90 ਵਿਧਾਇਕਾਂ ਦੇ ਨਾਲ-ਨਾਲ 6 ਰਾਜ ਸਭਾ ਮੈਂਬਰਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਪਹਿਲਾਂ ਲਾਉਣ ਦੀ ਗੱਲ ਆਖੀ ਗਈ ਹੈ। ਇਨ੍ਹਾਂ ਦੀ ਕੁੱਲ ਗਿਣਤੀ 105 ਹੈ।
ਚਿੱਠੀ ਮੁਤਾਬਕ ਇਨ੍ਹਾਂ ਜਨਤਕ ਨੁਮਾਇੰਦਿਆਂ ਨੂੰ ਅਕਸਰ ਲੋਕਾਂ ਵਿੱਚ ਵਿਚਰਨਾ ਵੀ ਪੈਂਦਾ ਹੈ ਤੇ ਮਿਲਣਾ ਵੀ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਦੇ ਟੀਕੇ ਪਹਿਲਾਂ ਲੱਗਣੇ ਚਾਹੀਦੇ ਹਨ। ਉਂਝ MPs ਤੇ MLAs ਦਾ ਨੰਬਰ ਤਰਜੀਹੀ ਸੂਚੀ ਮੁਤਾਬਕ ਚੌਥੇ ਸਥਾਨ ’ਤੇ ਆਉਂਦਾ ਹੈ। ਸਭ ਤੋਂ ਪਹਿਲਾਂ ਹੈਲਥ ਵਰਕਰਾਂ ਨੂੰ ਟੀਕੇ ਲੱਗਣਗੇ ਤੇ ਫਿਰ ਮੋਹਰੀ ਕਤਾਰ ਦੇ ਜੋਧੇ (ਵਾਰੀਅਰ) ਤੇ ਵਰਕਰਾਂ ਅਤੇ ਸਫ਼ਾਈ ਤੇ ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਇਹ ਵੈਕਸੀਨ ਲੱਗੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)