ਪੜਚੋਲ ਕਰੋ
ਭਾਰਤ 'ਚ ਇੱਕ ਲੱਖ ਤੱਕ ਪਹੁੰਚੀ ਕੋਰੋਨਾ ਮਰੀਜ਼ਾਂ ਦੀ ਗਿਣਤੀ
ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 90 ਹਜ਼ਾਰ 921 ਤੱਕ ਪਹੁੰਚ ਗਈ ਹੈ। ਸ਼ਨੀਵਾਰ ਨੂੰ ਇਕ ਦਿਨ ‘ਚ ਸਭ ਤੋਂ ਵੱਧ 4792 ਮਰੀਜ਼ ਵਧੇ, ਤਾਂ ਉਥੇ ਹੀ 3979 ਤੰਦਰੁਸਤ ਵੀ ਹੋਏ।

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 90 ਹਜ਼ਾਰ 921 ਤੱਕ ਪਹੁੰਚ ਗਈ ਹੈ। ਸ਼ਨੀਵਾਰ ਨੂੰ ਇਕ ਦਿਨ ‘ਚ ਸਭ ਤੋਂ ਵੱਧ 4792 ਮਰੀਜ਼ ਵਧੇ, ਤਾਂ ਉਥੇ ਹੀ 3979 ਤੰਦਰੁਸਤ ਵੀ ਹੋਏ। ਮਹਾਰਾਸ਼ਟਰ ਵਿੱਚ ਮਰੀਜ਼ਾਂ ਦੀ ਗਿਣਤੀ 30 ਹਜ਼ਾਰ ਨੂੰ ਪਾਰ ਕਰ ਗਈ ਹੈ, ਜਦੋਂ ਕਿ ਗੁਜਰਾਤ ਤੇ ਤਾਮਿਲਨਾਡੂ ਵਿੱਚ 10,000 ਨੂੰ ਪਾਰ ਕਰ ਗਈ ਹੈ। ਇਹ ਅੰਕੜੇ covid19india.org ਤੇ ਰਾਜ ਸਰਕਾਰਾਂ ਦੀ ਜਾਣਕਾਰੀ 'ਤੇ ਅਧਾਰਤ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿੱਚ 90 ਹਜ਼ਾਰ 927 ਸੰਕਰਮਿਤ ਹਨ। 53 ਹਜ਼ਾਰ 946 ਦਾ ਇਲਾਜ ਚੱਲ ਰਿਹਾ ਹੈ। 34 ਹਜ਼ਾਰ 108 ਇਲਾਜ਼ ਹੋ ਚੁੱਕੇ ਹਨ ਤੇ 2872 ਦੀ ਮੌਤ ਹੋ ਚੁੱਕੀ ਹੈ। ਸ਼ਨੀਵਾਰ ਨੂੰ ਮਹਾਰਾਸ਼ਟਰ ‘ਚ 1606, ਗੁਜਰਾਤ ‘ਚ 1057, ਤਾਮਿਲਨਾਡੂ ‘ਚ 477, ਦਿੱਲੀ ‘ਚ 438, ਰਾਜਸਥਾਨ ‘ਚ 213, ਉੱਤਰ ਪ੍ਰਦੇਸ਼ ‘ਚ 201, ਪੱਛਮੀ ਬੰਗਾਲ ‘ਚ 115, ਬਿਹਾਰ ‘ਚ 112, ਜੰਮੂ ਤੇ ਕਸ਼ਮੀਰ ‘ਚ 108 ਰਿਪੋਰਟਾਂ ਸਕਾਰਾਤਮਕ ਰਹੀਆਂ। ਜੰਮੂ-ਕਸ਼ਮੀਰ ਵਿੱਚ ਅਨੰਤਨਾਗ ਦੀਆਂ 12 ਗਰਭਵਤੀ ਔਰਤਾਂ ਸੰਕਰਮਿਤ ਪਾਈਆਂ ਗਈਆਂ। ਗੁਜਰਾਤ ਵਿੱਚ 700 ਸੁਪਰ ਸਪ੍ਰੇਡਰ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਅਰੋਗਿਆ ਸੇਤੂ ਐਪ ਤੋਂ ਅਲਰਟ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਲਈ ਮੁਹਿੰਮ ਚਲਾਈ। ਫਲ, ਸਬਜ਼ੀਆਂ, ਦੁੱਧ ਵਰਗੇ ਕਾਰੋਬਾਰਾਂ ਨਾਲ ਜੁੜੇ ਲੋਕਾਂ ਨੂੰ ਸੁਪਰ ਸਪ੍ਰੇਡਰ ਕਿਹਾ ਜਾਂਦਾ ਹੈ। ਉਹ ਬਹੁਤ ਸਾਰੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ। ਉਨ੍ਹਾਂ ‘ਚ ਲਾਗ ਫੈਲਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ 'ਤੇ ਬੰਦੇ ਨੇ ਸ਼ਰਮੇਆਮ ਕੀਤਾ ਇਹ ਕਾਰਾ, ਹੁਣ ਪੁਲਿਸ ਵੱਲੋਂ ਕੇਸ ਦਰਜ 5 ਦਿਨਾਂ 'ਚ ਸੰਕਰਮਣ ਦੇ ਸਭ ਤੋਂ ਵੱਧ ਮਾਮਲੇ
| ਦਿਨ | ਮਾਮਲੇ |
| 16 ਮਈ | 4792 |
| 10 ਮਈ | 4311 |
| 14 ਮਈ | 3943 |
| 15 ਮਈ | 3736 |
| 13 ਮਈ | 3725 |
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















