ਪੜਚੋਲ ਕਰੋ
Advertisement
(Source: Poll of Polls)
UGC NET 2020 Tips: UGC NET 2020 ਸੁਝਾਅ: UGC NET ਜੂਨ 2020 ਵਿੱਚ ਸਫਲਤਾ ਪ੍ਰਾਪਤ ਕਰੋ, ਪੜ੍ਹੋ ਅਹਿਮ ਸੁਝਾਅ
ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਕਰਵਾਏ ਗਏ ਰਾਸ਼ਟਰੀ ਯੋਗਤਾ ਟੈਸਟ (ਐਨਈਟੀ) ਵਿੱਚ ਕੀ ਪੜ੍ਹਨਾ ਹੈ ਤੇ ਕੀ ਹਾਸਲ ਕਰਨਾ ਹੈ? ਜਾਣੋ ਮਾਹਰਾਂ ਦੀ ਰਾਏ।
UGC NET 2020 Tips: ਭਾਰਤ ਦੇ ਕਿਸੇ ਵੀ ਯੂਨੀਵਰਸਿਟੀ ਜਾਂ ਐਫੀਲੀਏਟਿਡ ਕਾਲਜ ਵਿੱਚ ਲੈਕਚਰਾਰ/ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਬਹੁਤ ਮਹੱਤਵਪੂਰਨ ਪੋਸਟ ਹੈ। ਨੌਜਵਾਨਾਂ ਦਾ ਸੁਪਨਾ ਹੈ ਕਿ ਇਨ੍ਹਾਂ ਅਹੁਦਿਆਂ 'ਤੇ ਕੰਮ ਕਰਕੇ ਮਾਣ ਭਰੀ ਜ਼ਿੰਦਗੀ ਜਿਉਣ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਇਨ੍ਹਾਂ ਅਹੁਦਿਆਂ 'ਤੇ ਦਾਖਲ ਹੋਣ ਲਈ ਲੋੜੀਂਦੀਆਂ ਯੋਗਤਾਵਾਂ ਪ੍ਰਾਪਤ ਕਰਨ। ਇਨ੍ਹਾਂ ਯੋਗਤਾਵਾਂ ਚੋਂ NET ਪਾਸ ਕਰਨਾ ਲਾਜ਼ਮੀ ਹੈ। NET ਦੀ ਪ੍ਰੀਖਿਆ ਸਾਲ ਵਿੱਚ ਦੋ ਵਾਰ ਜੂਨ ਤੇ ਦਸੰਬਰ 'ਚ ਲਈ ਜਾਂਦੀ ਹੈ। ਇਹ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਕਰਵਾਈ ਜਾਂਦੀ ਹੈ।
UGC ਦੀ ਜੂਨ 2020 ਲਈ ਅਰਜ਼ੀ ਦੀ ਪ੍ਰਕਿਰਿਆ:
UGC NET ਜੂਨ ਦੀ ਪ੍ਰੀਖਿਆ 2020 ਲਈ ਆਨਲਾਈਨ ਅਰਜ਼ੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਹੈ। ਇਸ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 16 ਮਾਰਚ 2020 ਤੋਂ ਸ਼ੁਰੂ ਹੋ ਸਕਦੀ ਹੈ ਤੇ ਆਨਲਾਈਨ ਅਰਜ਼ੀ ਦੇਣ ਦੀ ਸੰਭਾਵਤ ਆਖਰੀ ਮਿਤੀ 16 ਅਪ੍ਰੈਲ 2020 ਹੈ। ਯੂਜੀਸੀ ਰਾਸ਼ਟਰੀ ਯੋਗਤਾ ਟੈਸਟ 15 ਜੂਨ, 2020 ਤੋਂ 20 ਜੂਨ 2020 ਤੱਕ ਹੋਵੇਗਾ। ਇਹ ਪ੍ਰੀਖਿਆ ਆਨਲਾਈਨ ਮਾਧਿਅਮ ਦੁਆਰਾ ਕੀਤੀ ਜਾਏਗੀ।
ਯੋਗਤਾਵਾਂ: ਯੂਜੀਸੀ ਨੈਸ਼ਨਲ ਯੋਗਤਾ ਟੈਸਟ ਜੂਨ 2020 ਲਈ ਸਾਰੇ ਭਾਰਤੀ ਨਾਗਰਿਕ ਜਿਨ੍ਹਾਂ ਕੋਲ ਪੋਸਟ ਗ੍ਰੈਜੂਏਟ ਡਿਗਰੀ ਘੱਟੋ ਘੱਟ 55% ਅੰਕਾਂ ਨਾਲ ਹੈ ਅਤੇ ਜੂਨੀਅਰ ਰਿਸਰਚ ਫੈਲੋਸ਼ਿਪ ਲਈ ਵੱਧ ਤੋਂ ਵੱਧ ਉਮਰ 30 ਸਾਲ ਤੋਂ ਘੱਟ ਹੈ। ਜਦੋਂ ਕਿ ਸਹਾਇਕ ਪ੍ਰੋਫੈਸਰ ਲਈ ਉਮਰ ਦੀ ਕੋਈ ਸੀਮਾ ਅਧਿਕਤਮ ਨਹੀਂ।
ਪ੍ਰੀਖਿਆ ਪੈਟਰਨ:
ਇਸ ਪ੍ਰੀਖਿਆ 'ਚ ਦੋ ਪੇਪਰ ਹਨ। ਪਹਿਲਾ ਪੇਪਰ ਜਨਰਲ ਗਿਆਨ, ਅਧਿਆਪਨ/ਖੋਜ ਯੋਗਤਾ, ਤਰਕ ਯੋਗਤਾ, ਸਹਿਕਾਰਤਾ ਤੇ ਆਮ ਜਾਗਰੂਕਤਾ ਦਾ ਹੈ। ਇਸ 'ਚ 50 ਪ੍ਰਸ਼ਨ ਪੁੱਛੇ ਜਾਂਦੇ ਹਨ ਜੋ ਸਾਰੇ ਉਮੀਦਵਾਰਾਂ ਲਈ ਲਾਜ਼ਮੀ ਹਨ। ਹਰ ਪ੍ਰਸ਼ਨ ਦੇ ਦੋ ਅੰਕ ਹੁੰਦੇ ਹਨ। ਇਸ ਪੇਪਰ ਨੂੰ ਹੱਲ ਕਰਨ ਲਈ 1 ਘੰਟੇ ਦਾ ਸਮਾਂ ਤੈਅ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਦੂਜਾ ਪੇਪਰ ਲਈ ਕਿਸੇ ਨੂੰ 84 ਵਿਸ਼ਿਆਂ ਵਿੱਚੋਂ ਚੋਣ ਕਰਨੀ ਪਵੇਗੀ। ਉਮੀਦਵਾਰ ਨੂੰ ਉਸੇ ਵਿਸ਼ੇ ਨਾਲ ਜੁੜੇ ਪ੍ਰਸ਼ਨਾਂ ਦਾ ਹੱਲ ਕਰਨਾ ਹੈ ਜੋ ਅਰਜ਼ੀ ਦੇ ਸਮੇਂ ਭਰੇ ਜਾਣਗੇ। ਇਸ ਪੇਪਰ ਵਿੱਚ 100 ਪ੍ਰਸ਼ਨ ਆਉਣਗੇ ਜਿਸ ਲਈ ਕੁੱਲ 200 ਅੰਕ ਤੈਅ ਕੀਤੇ ਗਏ ਹਨ। ਇਸ ਪੇਪਰ ਨੂੰ ਹੱਲ ਕਰਨ ਲਈ 2 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਦੋਨੋਂ ਪੇਪਰਾਂ 'ਚ 30 ਮਿੰਟ ਦਾ ਅੰਤਰ ਹੋਵੇਗਾ।
ਅਹਿਮ ਸੁਝਾਅ:
ਉਮੀਦਵਾਰਾਂ ਨੂੰ ਪਿਛਲੇ ਸਾਲ ਦੇ ਪ੍ਰਸ਼ਨਾਂ ਦਾ ਤੈਅ ਸਮੇਂ ਮੁਤਾਬਕ ਹੱਲ ਕਰਨਾ ਚਾਹੀਦਾ ਹੈ।
ਵਿਅਕਤੀਗਤ ਅਧਿਐਨ ਕੀਤਾ ਜਾਣਾ ਚਾਹੀਦਾ ਹੈ।
ਇਮਤਿਹਾਨ 'ਚ ਚੰਗੇ ਅੰਕ ਪ੍ਰਾਪਤ ਕਰਨ ਲਈ ਕੋਈ ਛੋਟਾ ਤਰੀਕਾ ਨਹੀਂ ਹੈ, ਇਸ ਲਈ ਸਾਰੇ ਸਿਲੇਬਸ ਨੂੰ ਕਵਰ ਕਰਨਾ ਚਾਹੀਦਾ ਹੈ।
ਕਿਤਾਬਾਂ ਦਾ ਅਧਿਐਨ ਕਰਦੇ ਸਮੇਂ, ਤੁਹਾਨੂੰ ਜ਼ਰੂਰੀ ਅਧਿਐਨ ਸਮੱਗਰੀ ਦੇ ਨੋਟ ਬਣਾਉਂਦੇ ਰਹਿਣਾ ਚਾਹੀਦਾ ਹੈ। ਜਦੋਂ ਇਮਤਿਹਾਨ ਨੇੜੇ ਆਉਂਦੇ ਹਨ ਤਾਂ ਇਸ ਨੂੰ ਦੁਹਰਾਉਂਦੇ ਰਹਿਣਾ ਚਾਹੀਦਾ ਹੈ।
ਦੋਵਾਂ ਪੇਪਰਾਂ ਲਈ ਸਮਾਂ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ।
ਐਨਸੀਈਆਰਟੀ ਦੀਆਂ ਕਿਤਾਬਾਂ ਦਾ ਅਧਿਐਨ ਕਰਨਾ ਲਾਜ਼ਮੀ ਹੈ।
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement