ਪੜਚੋਲ ਕਰੋ
Advertisement
ਕੋਰੋਨਾ ਬਾਰੇ ਇਹ ਕੀ ਕਹਿ ਗਈ ਪਾਕਿਸਤਾਨੀ ਮੰਤਰੀ, ਵੀਡੀਓ ਵਾਇਰਲ ਹੋਣ ਮਗਰੋਂ ਮੱਚਿਆ ਹੰਗਾਮਾ
ਇੱਕ ਪਾਕਿਸਤਾਨੀ ਮੰਤਰੀ ਦੀ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਨੂੰ ਪਾਕਿਸਤਾਨ ਦੀ ਮਹਿਲਾ ਪੱਤਰਕਾਰ ਨੇ ਜਾਰੀ ਕੀਤਾ ਹੈ। ਕੈਪਸ਼ਨ ਦਿੰਦੇ ਹੋਏ ਉਸ ਨੇ ਲਿਖਿਆ, "ਫਿਰਦੌਸ ਦਾ ਕਹਿਣਾ ਹੈ ਕਿ ਵਾਇਰਸ ਹੇਠਾਂ ਤੋਂ ਦਾਖਲ ਹੋ ਸਕਦਾ ਹੈ।"
ਇਸਲਾਮਾਬਾਦ: ਇੱਕ ਪਾਕਿਸਤਾਨੀ ਮੰਤਰੀ ਦੀ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਨੂੰ ਪਾਕਿਸਤਾਨ ਦੀ ਮਹਿਲਾ ਪੱਤਰਕਾਰ ਨੇ ਜਾਰੀ ਕੀਤਾ ਹੈ। ਕੈਪਸ਼ਨ ਦਿੰਦੇ ਹੋਏ ਉਸ ਨੇ ਲਿਖਿਆ, "ਫਿਰਦੌਸ ਦਾ ਕਹਿਣਾ ਹੈ ਕਿ ਵਾਇਰਸ ਹੇਠਾਂ ਤੋਂ ਦਾਖਲ ਹੋ ਸਕਦਾ ਹੈ।"
ਟਵਿੱਟਰ 'ਤੇ ਜਾਰੀ ਕੀਤੀ ਗਈ ਇਹ ਵੀਡੀਓ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੂਚਨਾ ਤੇ ਪ੍ਰਸਾਰਣ ਮਾਮਲਿਆਂ ਦੇ ਵਿਸ਼ੇਸ਼ ਸਲਾਹਕਾਰ ਡਾ. ਆਸ਼ਿਕ ਅਵਾਨ ਦੀ ਹੈ।
ਵੀਡੀਓ ‘ਚ ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਤੁਹਾਡੇ ਸਰੀਰ, ਲੱਤਾਂ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ ਮੈਂ ਸਿਰਫ ਆਪਣੇ ਮੂੰਹ ਦੀ ਰੱਖਿਆ ਕਰ ਸਕਦਾ ਹਾਂ ਤੇ ਵਾਇਰਸ ਹੇਠਾਂ ਤੋਂ ਆ ਰਿਹਾ ਹੈ। ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ-ਨਾਲ ਚੱਲਣੀਆਂ ਚਾਹੀਦੀਆਂ ਹਨ। ਇਹ ਮੈਡੀਕਲ ਸਾਇੰਸ ਵੀ ਹੈ ਤੇ ਸਾਨੂੰ ਇਸ ਲਈ ਮਿਲ ਕੇ ਕੰਮ ਕਰਨਾ ਪਵੇਗਾ।”
ਵੀਡੀਓ ਦੇ ਜਾਰੀ ਹੋਣ ਦੇ ਨਾਲ ਹੀ ਸੋਸ਼ਲ ਮੀਡੀਆ ਕਿਰਿਆਸ਼ੀਲ ਹੋ ਗਿਆ। ਕਿਸੇ ਨੇ ਉਸ ਦੀ ਵੀਡੀਓ 'ਤੇ ਵਿਅੰਗ ਕੱਸਿਆ ਤੇ ਕਿਸੇ ਨੇ ਵਿਲੱਖਣ ਢੰਗ ਨਾਲ ਟਿੱਪਣੀ ਕੀਤੀ।
ਕਿਸੇ ਨੇ ਉਸ ਨੂੰ ਪਾਕਿਸਤਾਨ ਦੇ ਫਵਾਦ ਚੌਧਰੀ ਨੂੰ ਮਿਲਣ ਦੀ ਸਲਾਹ ਦਿੱਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
Advertisement